Thursday, 27 September 2012 11:00
Print PDF

?? ????? ??? ?????????-????????? ????? ? ????? ?? ?? ????? ?? ??? ????, ???? ????, ????? ????? ??? ???????? ????/ ??????? ???????? ???? ????? ?????? ???? ????? ?? ???? ????? ????, ?????? ?? ????? ?????? ?????? ?? ????? ??? 17 ????? ??? ??? ????? ???? ?? ?? ?? ?????? ?????? ? ??? ?? ?? ??? ??? ?????? ?? '?????' ???? ????? ?? ?? ????? ?? ????? ?????? ?????-
?? ??? ????? ??, ?? ??? ????? ??,
?? ?????? ??? ????? ??? ????? ???
?????? ???? ???? ??? ?? ??? ? ?? ????? ??? ?????? ??? ??? ????? ?? ?? ????? ???? ?? ??? ???? ????? ??? ?? ??? ?? ?? ?? ?????:
  ?? ??? ????? ??, ?? ??? ????? ??,
  ???? ??? ?? ????? ??? ???? ???
?? ???? ?? ?? '?? ?????? ??? ????? ??? ????? ??' ???? ??? ????? ?? ??? ???? ???? ????
''?? ??? ??? ???? ??, ???? ??? ???? ??? ??? ?? ??? ?? ??," ??? ?????
''???? ??? ??? ?????? ????? ????? ??? ???? ?? ????"
''???? ????? ??? ?? ?, ?? ??? ??? ????? ?? ???? ???? ??????"
''??????? ?, ??????? ?, ?? ????? ????? ????? ??? ?????? ???? ??? ???? ??? ??? ?? ???? ?? ??? ??

ਮੋਟੀ ਖ਼ਬਰ ਕੀ ਹੋ ਸਕਦੀ ਆ?" ਬੁੜ੍ਹਾ ਮੇਰਾ ਇਮਤਿਹਾਨ ਲੈਣ ਲੱਗਿਆ ਤਾਂ ਮੈਂ ਉਸ ਨੂੰ 'ਅਮਿਤਾਭ ਬਚਨਮਈ' ਬਣਾ ਕੇ ਕਿਹਾ, ''ਕੋਈ ਆਪਸ਼ਨਜ਼... "
''ਤੂੰ ਸਿੱਧੀ-ਸਿੱਧੀ ਗੱਲ ਕਰ ਜੇ ਕਰਨੀ ਆ।"
''ਬਾਬਾ ਜੀ, ਜਾਂ ਤਾਂ ਗੁਲਜ਼ਾਰ ਸਿੰਘ ਰਣੀਕੇ ਨੇ ਅਸਤੀਫ਼ਾ ਦੇ ਦਿੱਤਾ ਹੈ ਜਾਂ ਮੁੱਖ ਮੰਤਰੀ ਨੇ ਉਨ੍ਹਾਂ ਤੋਂ ਅਸਤੀਫ਼ਾ ਮੰਗ ਲਿਆ ਹੈ ਯਾਨੀ ਚਾਕੂ ਦੇ ਉੱਪਰ ਡਿੱਗਿਐ ਜਾਂ ਚਾਕੂ ਉਸ ਉੱਪਰ ਡਿੱਗਿਐ, ਸੀਨਾ ਖ਼ਰਬੂਜ਼ੇ ਦਾ ਹੀ ਚਾਕ ਹੋਇਆ ਹੋਣੈ। ਹੁਣ ਤੁਸੀਂ ਦੱਸੋ, ਦਾਸ ਤੁਹਾਡੇ ਇਮਤਿਹਾਨ 'ਚੋਂ ਕਿਹੜੀ ਡਿਵੀਯਨ ਵਿੱਚ ਪਾਸ ਹੋਇਐ?"
ਬੁੜ੍ਹਾ ਹਰਨਾਮਾ, 'ਕੌਨ ਬਨੇਗਾ ਕਰੋੜਪਤੀ' ਵਿੱਚ, ਜੁਆਬ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਪਾਏ ਜਾਂਦੇ 'ਅਮਿਤਾਭੀਆਨਾ ਸਸਪੈਂਸ' ਵਰਗਾ ਸਸਪੈਂਸ ਪਾਉਣ ਦੇ ਅੰਦਾਜ਼ ਵਿੱਚ ਮੇਰੇ ਜੁਆਬ ਦੇ ਸਹੀ ਜਾਂ ਗ਼ਲਤ ਹੋਣ ਦਾ ਫ਼ੈਸਲਾ ਸੁਣਾਉਣ ਦੀ ਥਾਂ, ਮੇਰੇ ਮੂੰਹ ਵੱਲ ਦੇਖਦਾ ਰਹਿੰਦਾ ਹੈ ਤੇ ਫ਼ਿਰ ਕਹਿੰਦਾ ਹੈ, ''ਪੱਤਰਕਾਰ ਹੈਗੈਂ, ਰਾਤੀ ਟੀਵੀ ਦੀਆਂ ਖ਼ਬਰਾਂ ਸੁਣ ਕੇ ਸੁੱਤਾ ਹੋਏਂਗਾ।"
''ਬਾਬਾ ਜੀ, ਜੇ ਖ਼ਬਰਾਂ ਦੇਖ-ਸੁਣ ਕੇ ਸੁੱਤਾ ਹੁੰਦਾ ਤਾਂ ਮੇਰੇ ਜੁਆਬ ਵਿੱਚ 'ਜਾਂ' ਨਹੀਂ ਹੋਣਾ ਸੀ," ਮੇਰਾ ਇਹ ਜੁਆਬ ਸੁਣ ਕੇ ਸਾਨੂੰ ਦੋਹਾਂ ਨੂੰ ਅਖ਼ਬਾਰ ਦੇਖਣ ਦੀ ਲੋੜ ਨਹੀਂ ਸੀ ਕਿਉਂਕਿ 'ਪੱਕੀ ਖ਼ਬਰ' ਸੀ ਕਿ ਗੁਲਜ਼ਾਰ ਸਿੰਘ ਰਣੀਕੇ ਮੰਤਰੀ ਮੰਡਲ ਤੋਂ ਬਾਹਰ ਹੋ ਗਏ ਸਨ। ਉਹ ਬਾਹਰ ਹੋਏ ਸਨ ਜਾਂ ਕਰ ਦਿੱਤੇ ਗਏ ਸਨ, ਤਕਨੀਕੀ ਤੌਰ 'ਤੇ ਇੱਕੋ ਹੀ ਗੱਲ ਸੀ।
''ਐਤਕੀਂ ਲੱਗਦੈ ਬਾਦਲ ਸਾਹਿਬ 'ਸੱਠਾ ਮੰਤਰੀ ਮੰਡਲ' ਹੀ ਬਣਾ ਬੈਠੇ ਆ," ਬੁੜ੍ਹੇ ਨੇ ਕਿਹਾ ਤਾਂ ਮੈਂ ਜਾਣ ਕੇ ਮਚਲਾ ਬਣਦਿਆਂ ਕਿਹਾ, ''ਸੱਠਾ ਮੰਤਰੀ ਮੰਡਲ? ਬਾਬਾ ਜੀ, ਗੱਲ ਗੇੜ ਜਿਹੇ 'ਚ ਨਹੀਂ ਆਈ। ਰਤਾ ਖੁੱਲ੍ਹ ਕੇ ਕਹੋ, ਜੋ ਕਹਿਣੈ।"
''ਗੇੜ 'ਚ ਨਾ ਆਉਣ ਆਲ਼ੀ ਕਿਹੜੀ ਗੱਲ ਆ ਭਲਾ? ਉਹ ਮੂੰਗੀ ਨਹੀਂ ਹੁੰਦੀ, ਜਿਹੜੀ ਸੱਠਾਂ ਦਿਨਾਂ 'ਚ ਪੱਕ ਜਾਂਦੀ ਆ। ਮੱਕੀ ਦਾ ਵੀ ਇੱਕ 'ਸੱਠਾ ਬੀ' ਹੁੰਦੈ। ਏਦਾਂ ਈ ਐਤਕੀਂ ਬਾਦਲ ਸਾਹਿਬ ਦੇ ਮੰਤਰੀ ਵੀ 'ਸੱਠੇ' ਹੀ ਲੱਗਦੇ ਆ, ਸੱਠੀਂ ਦਿਨੀਂ ਯਾਨੀ ਦੋ ਮਹੀਨਿਆਂ ਬਾਅਦ ਇੱਕ ਮੰਤਰੀ, ਪੱਕੇ ਹੋਏ ਅੰਬ ਵਾਂਗ ਝੜ ਜਾਂਦੈ। ਹੁਣ ਤੂੰ ਦੇਖ ਲਾ ਪੱਤਰਕਾਰਾ, ਪਈ ਬਾਦਲ ਸਰਕਾਰ ਬਣੀ ਨੂੰ ਵੀ ਛੇ ਮਹੀਨੇ ਈ ਹੋਏ ਆ ਤੇ ਮੰਤਰੀ ਝੜ ਗਏ ਤਿੰਨ। ਫ਼ੇਰ ਇਹ 'ਸੱਠੇ ਮੰਤਰੀ' ਈ ਹੋਏ ਨਾ?" ਬਾਬੇ ਨੇ ਆਪਣਾ ਜੁਆਬ ਬਹੁਤਾ ਹੀ ਖੋਲ੍ਹ ਕੇ ਦੇ ਦਿੱਤਾ।
ਬੁੜ੍ਹੇ ਹਰਨਾਮੇ ਦੀ ਗੱਲ ਦਾ ਸੁਆਦ ਮਾਨਣ ਲਈ ਮੈਂ ਉਸ ਤੋਂ ਇਹ ਖਿਲਾਰਾ ਜਾਣ-ਬੁੱਝ ਕੇ ਹੀ ਪੁਆਇਆ ਸੀ। ਓਦਾਂ ਤਾਂ ਹੁਣ ਸਾਰਾ ਜਹਾਨ ਜਾਣਦਾ ਹੈ ਕਿ ਆਪਣੀ ਧੀ ਦਾ ਗਰਭ ਡੇਗਣ ਤੇ ਨਜਾਇਜ਼ ਡੱਕੀ ਰੱਖਣ ਦੇ ਮਾਮਲੇ ਵਿੱਚ ਪੰਜਾਬ ਦੀ ਪੇਂਡੂ ਪਾਣੀ ਸਪਲਾਈ ਅਤੇ ਸਫ਼ਾਈ ਮੰਤਰੀ ਬੀਬੀ ਜਗੀਰ ਕੌਰ ਨੂੰ ਪੰਜ ਸਾਲਾਂ ਲਈ ਸੀਖਾਂ ਪਿੱਛੇ ਡੱਕਿਆ ਹੋਇਆ ਹੈ। ਜਦੋਂ ਬੀਬੀ ਜੀ ਨੂੰ ਸੀਖਾਂ ਪਿੱਛੇ ਡੱਕਣ ਦਾ ਹੁਕਮ ਹੋਇਆ ਸੀ ਤਾਂ ਪੰਜਾਬ ਸਰਕਾਰ ਬਣੀ ਨੂੰ ਦੋ ਮਹੀਨੇ ਵੀ ਮਸਾਂ ਹੋਏ ਸੀ। ਉਸ ਤੋਂ ਦੋ ਕੁ ਮਹੀਨੇ ਬਾਅਦ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੇ ਸਿਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਸਾਬਤ ਹੋ ਗਿਆ ਤੇ ਉਨ੍ਹਾਂ ਨੂੰ ਮੰਤਰੀ ਦੀ ਕੁਰਸੀ ਛੱਡਣੀ ਪੈ ਗਈ ਸੀ। ਹੁਣ ਜਦੋਂ ਰਣੀਕੇ ਦੇ ਖ਼ਿਲਾਫ਼, ਗਰਾਂਟ ਦੇ ਤਕਰੀਬਨ 3 ਕਰੋੜ ਰੁਪਏ ਡਕਾਰੇ ਜਾਣ ਦਾ ਦੋਸ਼ ਲੱਗਿਆ ਹੈ ਤਾਂ ਇਹ ਖ਼ਬਰ ਦਿੰਦਿਆਂ 'ਹਿੰਦੁਸਤਾਨ ਟਾਈਮਜ਼' ਦੇ ਪੱਤਰਕਾਰ ਵਿਸ਼ਾਲ ਰੰਬਾਨੀ ਨੇ ਆਪਣੀ ਖ਼ਬਰ ਏਦਾਂ ਮੁਕਾਈ ਹੈ, ''ਵਾਈਲ ਤੋਤਾ ਸਿੰਘ ਇਜ਼ ਔਨ ਬੇਲ, ਬੀਬੀ ਰੀਮੇਨਜ਼ ਇਨ ਜੇਲ" ਯਾਨੀ ''ਤੋਤਾ ਸਿੰਘ ਦੀ ਹੋ ਗਈ 'ਬੇਲ' (ਜ਼ਮਾਨਤ), ਬੀਬੀ ਰਹਿੰਦੀ ਏ ਵਿੱਚ ਜੇਲ੍ਹ।"
ਦੇਖੋ ਜੀ, 14 ਸਤੰਬਰ ਨੂੰ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਸਰਕਾਰ ਛੇ ਮਹੀਨਿਆਂ ਦੀ ਹੋਈ ਸੀ। ਇਹ ਉਹ ਮੌਕਾ ਹੁੰਦਾ ਹੈ ਜਦੋਂ ਕੋਈ ਸਰਕਾਰ, ਧੁਤਰੂ ਰਾਹੀਂ ਆਪਣੀ ਛੇ ਮਹੀਨੇ ਦੀ ਵਧੀਆ ਕਾਰਕਰਦਗੀ ਅਤੇ ਆਪਣੇ ਵੱਲੋਂ ਮਾਰੀਆਂ ਹੋਈਆਂ ਮੱਲਾਂ ਦਾ ਪ੍ਰਚਾਰ ਕਰਦੀ ਨਹੀਂ ਥੱਕਿਆ ਕਰਦੀ। ਪੰਜਾਬ ਸਰਕਾਰ ਨੇ ਵੀ ਇਸੇ ਤਰ੍ਹਾਂ ਆਪਣੀਆਂ ਪ੍ਰਾਪਤੀਆਂ ਦੇ ਅਖਾੜੇ ਲਾਉਣੇ ਸਨ, ਨਗਾਰੇ ਵਜਾਉਣੇ ਸਨ, ਪਰ ਸਰਕਾਰ ਨਾਲ 'ਸਿਰ ਮੁੰਨਾਉਂਦਿਆਂ ਹੀ ਗੜੇ ਪੈਣ' ਵਾਲ਼ੀ ਨਾ ਸਹੀ, 'ਕੇਸੀਂ ਨਾਹੁੰਦਿਆਂ ਹੀ 'ਨ੍ਹੇਰੀ ਆਉਣ' ਵਾਲੀ ਗੱਲ ਹੋ ਗਈ ਕਿਉਂ ਕਿ ਉਸੇ ਹੀ ਦਿਨ, ਇਸ ਦੇ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਹਲਕੇ ਅਟਾਰੀ ਵਿੱਚ ਭਲਾਈ ਗਰਾਂਟ ਦੇ ਤਕਰੀਬਨ 3 ਕਰੋੜ ਰੁਪਏ ਡਕਾਰੇ ਜਾਣ ਦਾ ਮਾਮਲਾ ਬੇਨਕਾਬ ਹੋ ਗਿਆ ਤੇ ਉਸ ਤੋਂ ਕੁੱਝ ਹੀ ਦਿਨਾਂ ਮਗਰੋਂ ਉਨ੍ਹਾਂ ਨੂੰ ਮੰਤਰੀ ਦੀ ਕੁਰਸੀ ਛੱਡਣੀ ਪੈ ਗਈ।
ਇਸ ਮਾਮਲੇ ਨੇ ਤਾਂ ਬਾਦਲ ਸਰਕਾਰ ਦੀ ਬਹੁਤੀ ਹੀ 'ਤੋਏ-ਤੋਏ' ਕਰਾ ਦਿੱਤੀ ਹੈ ਕਿਉਂਕਿ ਇਹ ਭਲਾਈ ਗਰਾਂਟ, ਗੁਲਜ਼ਾਰ ਸਿੰਘ ਰਣੀਕੇ ਦੇ ਇੱਕ ਗੀਝੇ ਵਿੱਚੋਂ ਲੋਕਾਂ ਨੂੰ ਦਿੱਤੇ ਜਾਣ ਲਈ ਕੱਢੀ ਜਾਂਦੀ ਸੀ ਤੇ ਚੈੱਕਾਂ ਦੇ ਰੂਪ ਵਿੱਚ ਬੈਂਕਾਂ ਵਿੱਚ ਜਾਣ ਮਗਰੋਂ ਨਕਦੀ ਦੇ ਰੂਪ ਵਿੱਚ ਰਣੀਕੇ ਦੇ ਕੁਰਤੇ ਦੇ ਦੂਜੇ ਖੀਸੇ ਵਿੱਚ ਆ ਵੜਦੀ ਸੀ। ਹੁੰਦਾ ਇਹ ਸੀ ਕਿ ਅਟਾਰੀ ਹਲਕੇ ਦੇ ਸਰਹੱਦੀ ਪਿੰਡਾਂ ਵਿੱਚ ਭਲੇ ਦੇ ਕੰਮ ਕਰਾਉਣ ਲਈ ਗੁਲਜ਼ਾਰ ਸਿੰਘ ਰਣੀਕੇ ਗਰਾਂਟ ਦੇ ਚੈੱਕ ਜਾਰੀ ਕਰਾਉਂਦੇ ਸਨ। ਉਹ ਚੈੱਕ ਸਰਕਾਰੀ ਦਫ਼ਤਰਾਂ ਰਾਹੀਂ ਹੁੰਦੇ ਅਟਾਰੀ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਕੋਲ ਪੁੱਜਦੇ ਤਾਂ ਉੱਥੇ ਰਣੀਕੇ ਦਾ ਨਿੱਜੀ ਸਹਾਇਕ (ਪੀ. ਏ.) ਸਰਬਦਿਆਲ ਸਿੰਘ ਉਨ੍ਹਾਂ ਦੀ ੳਡੀਕ ਕਰ ਰਿਹਾ ਹੁੰਦਾ। ਕੁੱਝ ਖ਼ਬਰਾਂ ਮੁਤਾਬਕ ਰਣੀਕੇ ਦਾ ਪੁੱਤਰ ਵੀ ਉਸ ਦੇ ਨਾਲ਼ ਹੀ ਹੁੰਦਾ। ਉਹ ਦੋਵੇਂ ਜਣੇ ਗਰਾਂਟ ਦੇ ਉਹ ਚੈੱਕ ਬਲਾਕ ਅਧਿਕਾਰੀ ਤੋਂ ਲੈ ਜਾਂਦੇ ਤੇ ਜਾਣ ਤੋਂ ਪਹਿਲਾਂ ਉਸ ਅਧਿਕਾਰੀ ਨੂੰ ਕਹਿੰਦੇ ਕਿ ਮੰਤਰੀ ਜੀ ਚਾਹੁੰਦੇ ਹਨ ਕਿ ਇਹ ਚੈੱਕ ਉਹ (ਪੀ. ਏ. ਅਤੇ ਰਣੀਕੇ ਦਾ ਪੁੱਤਰ) ਆਪ ਸਬੰਧਤ ਪੰਚਾਇਤਾਂ ਨੂੰ ਪੁੱਜਦੇ ਕਰ ਕੇ ਆਉਣ।
ਉਹ ਚੈੱਕ ਹੱਥ ਵਿੱਚ ਆਉਣ ਸਾਰ ਹੀ 'ਸਰਬਦਿਆਲ' ਸਭ ਉੱਤੇ ਦਿਆਲ ਹੋਣ ਦੀ ਥਾਂ 'ਖ਼ੁਦਦਿਆਲ' ਬਣ ਜਾਂਦਾ। ਖ਼ਬਰਾਂ ਮੁਤਾਬਕ ਸਰਬਦਿਆਲ ਸਿੰਘ ਕੁੱਝ ਲੋਕਾਂ ਨੂੰ ਹਲਕੇ ਦੇ ਕੁੱਝ ਪਿੰਡਾਂ ਦੇ ਪੰਚ-ਸਰਪੰਚ ਦੱਸ ਕੇ, ਬੈਂਕ ਵਿੱਚ ਉਨ੍ਹਾਂ ਦੇ ਨਾਵਾਂ 'ਤੇ ਖਾਤੇ ਖੁਲ੍ਹਾ ਦਿੰਦਾ। ਉਹ ਚੈੱਕ ਉਨ੍ਹਾਂ ਖਾਤਿਆਂ ਵਿੱਚ ਜਮ੍ਹਾ ਕਰਾ ਕੇ ਕੁੱਝ ਦਿਨਾਂ ਮਗਰੋਂ ਹੀ ਉਨ੍ਹਾਂ 'ਪੰਚਾਂ-ਸਰਪੰਚਾਂ' ਰਾਹੀਂ ਉਹ ਰਕਮਾਂ ਕਢਾ ਕੇ ਸਰਬਦਿਆਲ ਆਪਣੇ, ਯਾਨੀ ਗੁਲਜ਼ਾਰ ਸਿੰਘ ਰਣੀਕੇ ਦੇ, ਦੂਜੇ ਖੀਸੇ ਵਿੱਚ ਪਾ ਲੈਂਦਾ। ਹੁਣ ਜਦੋਂ ਪੰਜਾਬ ਵਿੱਚ ਇਸ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਹੋ ਗਈ ਹੈ ਤੇ ਕੇਂਦਰ ਸਰਕਾਰ ਨੇ ਵੀ ਸਰਹੱਦੀ ਪਿੰਡਾਂ ਦੇ ਵਿਕਾਸ ਲਈ ਭੇਜੀ ਹੋਈ ਗਰਾਂਟ ਉਨ੍ਹਾਂ ਪਿੰਡਾਂ ਦੀ ਹੱਦ ਤੋਂ ਬਾਹਰ ਹੀ ਰਹਿ ਜਾਣ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ ਤਾਂ ਸਰਬਦਿਆਲ ਸਿੰਘ ਪੁਲੀਸ ਨਾਲ ਲੁਕਣਮਿਚਾਈਆਂ ਖੇਡਦਿਆਂ ਅਗੇਤੀ ਜ਼ਮਾਨਤ ਕਰਾਉਣ ਦਾ ਆਹਰ ਕਰ ਰਿਹਾ ਹੈ। ਦੂਜੇ ਪਾਸੇ ਰਣੀਕੇ ਨੇ ਸਾਰਾ ਦੋਸ਼, ਹੁਣ ਸਾਬਕਾ ਕਰਾਰ ਦਿੱਤੇ ਜਾਂਦੇ, ਆਪਣੇ ਇਸ 'ਪੀ. ਏ.' ਯਾਨੀ ਨਿੱਜੀ ਸਕੱਤਰ ਸਰਬਦਿਆਲ ਸਿੰਘ ਦੇ ਸਿਰ ਪਾ ਦਿੱਤਾ ਹੈ। ਇਹ, ਕਿਸੇ ਮੰਤਰੀ ਦੇ ਨਿੱਜੀ ਸਕੱਤਰ ਵੱਲੋਂ ਮੰਤਰੀ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਹੋ ਜਾਣ ਦਾ ਪਹਿਲਾ ਮਿਸਾਲੀ ਮਾਮਲਾ ਹੈ।
ਜੇ 'ਹਿੰਦੁਸਤਾਨ ਟਾਈਮਜ਼' ਨੇ ਲਗਾਤਾਰ ਖ਼ਬਰਾਂ ਛਾਪ-ਛਾਪ ਇਹ ਘਪਲਾ ਬੇਨਕਾਬ ਨਾ ਕੀਤਾ ਹੁੰਦਾ ਤਾਂ ਸਰਕਾਰ ਵੱਲੋਂ ਇਸ ਉੱਪਰ ਮਿੱਟੀ ਪਾਉਣ ਦੇ ਹੀਲੇ ਸ਼ੁਰੂ ਕੀਤੇ ਹੀ ਜਾਣ ਵਾਲ਼ੇ ਸਨ। ਇਹ ਖ਼ਬਰ ਕਿੱਦਾਂ ਜੱਗ ਜ਼ਾਹਰ ਹੋਈ, ਇਹ ਵੀ ਇੱਕ ਖ਼ਬਰ ਤੋਂ ਘੱਟ ਨਹੀਂ ਹੈ।
ਇਸ ਸਬੰਧ ਵਿੱਚ 'ਹਿੰਦੁਸਤਾਨ ਟਾਈਮਜ਼' ਦੇ 'ਪ੍ਰਿੰਸੀਪਲ ਕੌਰਸਪੌਡੈਂਟ' ਪ੍ਰਭਜੀਤ ਸਿੰਘ ਨੂੰ 'ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ' ਦੇ ਇੱਕ ਨੁਮਾਇੰਦੇ ਨੇ ਦੱਸਿਆ ਕਿ ਬੈਂਕ ਵਿੱਚ ਜਾਅਲੀ ਖਾਤੇ ਖੁਲ੍ਹਾ ਕੇ ਦਿਹਾਤੀ ਗ੍ਰਾਂਟ ਵਿੱਚੋਂ 1. 15 ਕਰੋੜ ਰੁਪਏ ਹੜੱਪੇ ਜਾਣ ਦੇ ਸਬੰਧ ਵਿੱਚ ਪੁਲੀਸ ਕੋਲ ਦਰਜ ਕਰਾਈ ਹੋਈ ਇੱਕ ਰਪਟ, ਅੰਮਿਤਸਰ (ਦਿਹਾਤੀ) ਐੱਸ. ਐੱਸ. ਪੀ. ਦੇ ਦਫ਼ਤਰ ਵਿੱਚ ਘੱਟੇ ਹੇਠ ਢਕੀ ਪਈ ਹੈ। ਪੁਲੀਸ ਵਾਲ਼ੇ, ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਅਖ਼ਤਿਆਰੀ ਫੰਡ ਵਿੱਚੋਂ ਆਈ ਇਹ ਰਕਮ 'ਵੰਡੀ-ਵਰਤਾਈ ਗਈ' ਦੱਸ ਕੇ ਕੋਈ ਵੀ ਲੜ-ਸਿਰਾ ਫੜਨ-ਫੜਾਉਣ ਨੂੰ ਤਿਆਰ ਨਹੀਂ ਸਨ। ਸਰਬਜੀਤ ਸਿੰਘ ਨਾਂ ਦੇ ਇਸ ਵਿਅਕਤੀ ਨੇ ਪ੍ਰਭਜੀਤ ਸਿੰਘ ਨੂੰ ਕਿਹਾ ਕਿ ਉਸ ਕੋਲ ਇਸ ਸਬੰਧ ਵਿੱਚ ਦੱਸਣ ਲਈ ਬਹੁਤ ਕੁੱਝ ਹੈ, ਪਰ ਉਸ ਦਾ ਨਾਂ, ਗੁਲਜ਼ਾਰ ਸਿੰਘ ਰਣੀਕੇ ਵੱਲੋਂ ਅਸਤੀਫ਼ਾ ਦੇਣ ਮਗਰੋਂ ਹੀ ਉਜਾਗਰ ਕੀਤਾ ਜਾਵੇ।
ਪ੍ਰਭਜੀਤ ਸਿੰਘ ਦੇ ਕਹਿਣ ਅਨੁਸਾਰ, ''ਅੱਧੇ ਘੰਠੇ ਬਾਅਦ ਉਸ ਦੇ ਹੱਥ 200 ਤੋਂ ਵੱਧ ਸਫਿਆਂ ਦਾ ਇੱਕ ਪੁਲੰਦਾ ਸੀ, ਜਿਸ ਵਿੱਚ ਸਾਰਾ ਹੀ ਕੋਤਾ-ਕਿੱਸਾ ਸੀ।" ਬਾਕੀ ਸਭ ਕੁੱਝ ਤਾਂ ਹੁਣ ਛਪ ਹੀ ਗਿਆ ਹੈ। ਅੰਦਰਲੀਆਂ ਜਾਨਣ ਵਾਲ਼ਿਆਂ ਦਾ ਖ਼ਿਆਲ ਹੈ ਕਿ ਗੁਲਜ਼ਾਰ ਸਿੰਘ ਰਣੀਕੇ ਦਾ ਮਾਮਲਾ ਤਾਂ ਇਸ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਚਾਰ ਵਿੱਚੋਂ ਆਟੇ ਵਿੱਚ ਲੂਣ ਬਰਾਬਰ ਹੀ ਹੈ। ਤਹਿਸੀਲਾਂ, ਕਚਹਿਰੀਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਜਿਸ ਢੰਗ ਨਾਲ ਭ੍ਰਿਸ਼ਟਾਚਾਰ ਨੂੰ 'ਜਾਇਜ਼' ਠਹਿਰਾਇਆ ਜਾ ਰਿਹਾ ਹੈ, ਉਸ ਤੋਂ ਸਪੱਸ਼ਟ ਇਲਮ ਹੁੰਦਾ ਹੈ ਕਿ ਇਹ ਸਭ ਕੁੱਝ 'ਉਤਲਿਆਂ ਨਾਲ ਰਲ਼ ਕੇ' ਹੀ ਕੀਤਾ ਜਾਂਦਾ ਹੈ।
ਕਿੰਨੀ ਬਦਸ਼ਗਨੀ ਗੱਲ ਹੈ ਕਿ ਇਸ ਸਰਕਾਰ ਦੀ 'ਸ਼ਗਨ ਸਕੀਮ' ਦੇ ਉਹਲੇ ਵਿੱਚ ਹੀ ਤਕਰੀਬਨ 40 ਕਰੋੜ ਰੁਪਿਆ ਸਰਕਾਰੀ ਗੱਲੇ ਵਿੱਚੋਂ ਨਿੱਕਲ ਕੇ ਕਈ ਜੇਬ੍ਹਾਂ ਬਦਲ ਚੁੱਕਾ ਹੈ। ਦੇਖੀਏ ਅਗਲੇ ਦੋ ਮਹੀਨਿਆਂ ਬਾਅਦ ਕਿਹੜਾ 'ਸੱਠਾ' ਨਿੱਤਰਦੈ।

ਗੁਲਜ਼ਾਰ ਸਿੰਘ ਰਣੀਕੇ 'ਉਦੋਂ' ਅਤੇ 'ਹੁਣ'

 

Comments (0)

Write comment

smaller | bigger

busy
You are here:   Homeਲੜੀਵਾਰਅਰਜ਼ ਕੀਤੈਬਾਦਲ ਸਾਹਿਬ ਦਾ 'ਸੱਠਾ ਮੰਤਰੀ ਮੰਡਲ'

Currency Converter

Amount:
From:
To:


Gurbani Radio


Gurbani - Sri Harmandir Sahib