
?? ????? ???? ???? ???? ?? ???? ???? ???? ?? ???? ?? ????? ??? ?? ???? ?? ??? ??? ????? ?? ????? ??? ??? ???????? ?????? ??? ??? ?????? ?? ???? ???? ??? ??? ????? ???? ???????? ?? ???? ??? ??? ???????? ????? ???? ??? ?? ????, ?? ???? ???? ???? ???? ?? ????? ?? ??? ????? ?? ????? ???? ?? ?????? ?? ???? ?? ???? ?? ??? ??, ???? ???? ?? ??????? ?? ?????? ???? ??? ???? ???? ?? ???????? ??? ???? ?? ?????? ???? ???? ???
?? ???, ??? ?????? ????? ??? ?????? ??? ?? ?? ???? ????? ?? ???? ?? ?? ?? ?? ????? ???? ??? ???? ?????? ???? ??? ???? ???? ???? '?? ????? ?? ??? ????-??? ????-???? ???? ??? ???? ????? ??? ?? ??????/??????? ??? ????? ???? ?? ????? ???? ???? ????? ??? ??? ??? ?? ????? ???? ??? ???? ???? ???? ????? ?? ????? ??, ??? ???? ?? ??? ??? ?????
''??? ???????? ??? ???????? ???... "
''??? ?? ???? ??? ???? ??... "
''??? ?? ????? ????? ???... "
''??? ?? ???? ???-??? ??... "
''??? ?? ????? ???... "
?? ?? ???? ??? ?? ???? ???? ?? ???? ???? ??? ??? ???? ????? ?? ??? ???? ???? ?????
ਰਹਿਣਾ ਹੈ। ਜਿੱਦਾਂ ਕਹਿੰਦੇ ਹੁੰਦੇ ਹਨ, ''ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ... " ਓਦਾਂ ਹੀ ਜੇ ਕੱਲ-ਕਲ੍ਹੋਤਰ ਨੂੰ
ਸਿਆਸਤਦਾਨ ਜੇ ਇਸ਼ਕ ਦੇ ਢਹੇ ਚੜ੍ਹ ਜੇ।
ਦੇਵੇ ਲੱਤ ਸਿੰਘਾਸਨ ਨੂੰ ਮਾਰ ਮੀਆਂ॥
ਵਰਗੀ ਗੱਲ ਵੀ ਸੁਣਨ ਵਿੱਚ ਆ ਜਾਵੇ ਤਾਂ ਇਹ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਹੋਵੇਗੀ ਕਿਉਂਕਿ ਸਿਆਸਤਦਾਨਾਂ ਨੂੰ ਇਸ਼ਕ ਕਰਨ ਦੀ ਮਨਾਹੀ ਨਹੀਂ ਹੈ ਤੇ ਆਸ਼ਕ ਦੇ, ਸਿਆਸਤਦਾਨ ਬਣਨ ਦੇ ਰਾਹ ਵਿੱਚ ਕੋਈ ਵੀ ਅੜਿੱਕਾ ਨਹੀਂ ਹੈ।
ਪਾਠਕ ਪਿਆਰਿਓ! ਤੁਸੀਂ ਸੋਚਦੇ ਤਾਂ ਹੋਵੋਂਗੇ ਕਿ ਤੁਹਾਡਾ ਕਾਲਮ ਨਵੀਸ, ਕਾਲਮ ਲਿਖਣ ਵਿੱਚ ਹੀ ਆਸ਼ਕਾਨਾ ਕਿੱਸਾਗੋਈ ਕਰਨ ਦਾ ਭੁਸ ਪੂਰਾ ਕਰਨ ਲੱਗ ਪਿਆ ਹੈ। ਨਹੀਂ ਸੱਜਣੋ! ਇਸ ਕਾਲਮ ਰਾਹੀਂ ਐਤਕੀਂ ਮੈਂ ਇਸ਼ਕ ਦੇ ਕਾਰਨ ਦੋ ਮੁਲਕਾਂ ਦੀ ਸਿਆਸਤ ਪਈ ਹੋਈ ਹਲਚਲ ਦੇ ਦਰਸ਼ਨ-ਦੀਦਾਰ ਕਰਾਉਣ ਦੇ ਹੀਲੇ ਹੀ ਕਰ ਰਿਹਾ ਹਾਂ। ਪਿਛਲੇ ਦਿਨੀਂ ਇੱਕ ਖ਼ਬਰ ਪਾਕਿਸਤਾਨ ਤੋਂ ਬੰਗਲਾਦੇਸ਼ ਰਾਹੀਂ ਆਈ ਸੀ ਤੇ ਇੱਕ ਖ਼ਬਰ ਚੀਨ ਤੋਂ ਆਈ ਸੀ। ਇਹ ਦੋਵੇਂ ਖ਼ਬਰਾਂ ਤਕਰੀਬਨ ਉੱਪਰੋਥਲੀ ਹੀ ਆਈਆਂ ਹਨ ਅਤੇ ਦੋਹਾਂ ਦਾ ਸਬੰਧ ਇਸ਼ਕ ਜਾਂ ਪਿਆਰ-ਮੁਹੱਬਤ ਨਾਲ਼ ਹੈ, ਆਸ਼ਕਾਨਾ ਗ਼ਰਮੀ ਨਾਲ਼ ਹੈ ਅਤੇ ਸਿਆਸੀ ਹਲਚਲ ਨਾਲ਼ ਵੀ ਹੈ, ਜਿਸ ਕਰ ਕੇ ਇਨ੍ਹਾਂ ਦੋਹਾਂ ਮਾਮਲਿਆਂ ਨੂੰ ਇਕੋ ਵਾਰ ਭੁਗਤਾਉਣ ਦਾ ਹੀਲਾ ਕੀਤਾ ਜਾ ਰਿਹਾ ਹੈ।
ਪਾਕਿਸਤਾਨ ਤੋਂ ਆਈ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਮਰਹੂਮਾ ਬੇਨਜ਼ੀਰ ਭੁੱਟੋ ਦੇ 24 ਸਾਲਾ ਸਾਹਿਬਜ਼ਾਦੇ ਬਿਲਾਵਲ ਭੁੱਟੋ (ਜ਼ਰਦਾਰੀ), ਜੋ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਵੀ ਹਨ, ਨੂੰ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖ਼ਾਰ ਨਾਲ ਨਾ ਸਿਰਫ਼ ਇਸ਼ਕ ਹੋ ਗਿਆ ਹੈ, ਸਗੋਂ ਉਹ ਦੋਵੇਂ ਜਣੇ ਆਪਸ ਵਿੱਚ ਵਿਆਹ ਕਰਾਉਣ ਨੂੰ ਵੀ ਫ਼ਿਰਦੇ ਹਨ। ਹਿਨਾ, ਬਿਲਾਵਲ ਭੁੱਟੋ ਨਾਲੋਂ 10-11 ਸਾਲ ਵੱਡੀ ਹੀ ਨਹੀਂ, ਸਗੋਂ ਦੋ ਬੱਚੀਆਂ ਅਨੰਨਯਾ ਤੇ ਦੀਨਾ ਦੀ ਮਾਂ ਵੀ ਹੈ।
ਸਿਆਸਤ ਨੂੰ ਆਸ਼ਕਾਨਾ ਜ਼ਰਬਾਂ ਦੇਣ ਵਾਲੀ ਦੂਜੀ ਖ਼ਬਰ, ਚੀਨ ਤੋਂ ਆਈ ਹੈ, ਜਿਸ ਵਿੱਚ ਚੀਨੀ ਅਦਾਕਾਰਾ ਜ਼ਾਂਗ ਜ਼ੀਈ ਨੇ ਆਪਣੇ ਉੱਤੇ ਲਗਾਏ ਹੋਏ ਉਹ ਦੋਸ਼ ਝੁਠਲਾਏ ਹਨ, ਜਿਨ੍ਹਾਂ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਚੀਨੀ ਕਮਿਊਨਿਸਟ ਪਾਰਟੀ ਵਿੱਚੋਂ ਕੱਢ ਦਿੱਤੇ ਗਏ, ਬਦਨਾਮ ਚੀਨੀ ਸਿਆਸੀ ਆਗੂ ਬੋ ਸਿਲਾਈ ਤੋਂ ਪੈਸੇ ਲੈ ਕੇ ਉਸ ਨਾਲ਼ ਹਮਬਿਸਤਰ ਹੁੰਦੀ ਰਹੀ ਹੈ। ਇਸ ਅਦਾਕਾਰਾ ਨੇ, ਉਸ ਉੱਤੇ ਇਹ ਦੋਸ਼ ਲਾਉਣ ਵਾਲ਼ਿਆਂ ਨੂੰ ਬਹੁਤ ਹੀ ਢੰਗ ਨਾਲ਼ ਨਾਲ਼ 'ਮਾਂ ਦੀ ਗਾਲ਼' ਕੱਢਦਿਆਂ ਕਿਹਾ ਹੈ ਕਿ ਉਹ (ਉਸ ਦੇ ਦੋਖੀ), ਉਸ ਦੇ ਸਿਰ ਇਹ ਦੋਸ਼ ਲਾਉਣ ਤੋਂ ਪਹਿਲਾਂ ਆਪਣੀਆਂ ਮਾਵਾਂ ਦੇ ਕਿਰਦਾਰ ਦੀ ਤਫ਼ਤੀਸ਼ ਕਰਾਉਣ। ਉਸ ਨੇ ਇਹ ਵੀ ਕਿਹਾ ਕਿ ਲੋਕਾਂ ਵੱਲੋਂ ਇਸ ਸਬੰਧ ਵਿੱਚ ਖੰਭਾਂ ਦੀਆਂ ਡਾਰਾਂ ਬਣਾਉਣ ਨਾਲ ਉਸ ਦੇ ਸਬਰ ਦਾ ਪਿਆਲਾ ਛਲਕ ਗਿਆ ਹੈ ਤੇ ਉਹ ਏਦਾਂ ਕਹਿਣ ਲਈ ਮਜਬੂਰ ਹੋਈ ਹੈ।
ਇਸ ਤੋਂ ਪਹਿਲਾਂ ਕਿ ਇਸ ਕਹਾਣੀ ਦੇ ਦੂਜੇ ਕਿਰਦਾਰ ਬੋ ਸਿਲਾਈ ਨੂੰ ਤੁਹਾਡੇ ਰੂ-ਬ-ਰੂ ਕਰੀਏ, ਆਪਾਂ ਪਕਿਸਤਾਨੀ ਕਹਾਣੀ ਅੱਗੇ ਤੋਰਦੇ ਹਾਂ। ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ, ਆਪਣੇ ਭੜਕੀਲੇ ਲਿਬਾਸਾਂ ਤੇ ਅਦਾਕਾਰਾਨਾ ਨਖ਼ਰਿਆਂ ਲਈ ਜੱਗ-ਜਹਾਨ ਵਿੱਚ ਮੰਨੀ-ਪ੍ਰਮੰਨੀ ਹੈ, ਬਿਲਾਵਲ ਭੁੱਟੋ ਦੇ ਇਸ਼ਕ ਵਿੱਚ ਇੰਨੀ ਗਲ਼-ਗਲ਼ ਧੱਸੀ ਹੋਈ ਹੈ ਕਿ ਉਹ ਆਪਣੇ ਸ਼ੌਹਰ ਅਤੇ ਆਪਣੀਆਂ ਧੀਆਂ ਨੂੰ ਵੀ ਛੱਡਣ ਲਈ ਤਿਆਰ ਦੱਸੀ ਜਾਂਦੀ ਹੈ।
ਪਤਾ ਲੱਗਿਆ ਹੈ ਕਿ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਆਪਣੇ ਪੁੱਤਰ ਵੱਲੋਂ ਹਿਨਾ ਨਾਲ਼ ਵਿਆਹ ਕਰਾਉਣ ਦੇ ਹੀਲਿਆਂ ਦਾ ਬਹੁਤ ਸਖ਼ਤ ਵਿਰੋਧ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਲਮ ਹੈ ਕਿ ਇਸ ਨਾਲ਼ ਬਿਲਾਵਲ ਦੀ ਸਿਆਸੀ ਜ਼ਿੰਦਗ਼ੀ 'ਤੇ ਹੀ ਮਾੜਾ ਅਸਰ ਨਹੀਂ ਪਵੇਗਾ, ਸਗੋਂ ਪਾਕਿਸਤਾਨ ਉੱਤੇ ਰਾਜ ਕਰ ਰਹੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਵਕਾਰ ਨੂੰ ਵੀ ਸੱਟ ਵੱਜੇਗੀ। ਦੂਜੇ ਪਾਸੇ, ਬਿਲਾਵਲ ਨੇ ਆਪਣੇ ਬਾਪ ਵੱਲੋਂ ਉਸ ਦੇ ਇਨ੍ਹਾਂ ਆਸ਼ਕਾਨਾ ਹੀਲਿਆਂ ਦਾ ਵਿਰੋਧ ਕਰਨ ਦਾ ਇਹ ਜੁਆਬ ਦਿੱਤਾ ਹੈ ਕਿ ਜੇ ਉਸ ਦੇ 'ਅੱਬਾ' ਨੇ ਉਸ ਨੂੰ ਹਿਨਾ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਨਾ ਦਿੱਤੀ ਜਾਂ ਉਸ ਦਾ ਨਿਕਾਹ ਹਿਨਾ ਨਾਲ਼ ਨਾ ਹੋਣ ਦਿੱਤਾ ਤਾਂ ਉਹ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਦਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਵੇਗਾ। ਉਸ ਨੇ ਆਪਣੇ ਵਾਲਿਦ ਨੂੰ ਬਹੁਤੇ ਹੀ ਸਪੱਸ਼ਟ ਸ਼ਬਦਾਂ ਵਿੱਚ ਇਹ ਵੀ ਕਹਿ ਦਿੱਤਾ ਹੈ ਕਿ ਉਹ ਹਿਨਾ ਨਾਲ ਵਿਆਹ ਕਰਾ ਕੇ ਸਵਿਟਜ਼ਰਲੈਂਡ ਚਲਿਆ ਜਾਵੇਗਾ। ਪਹਿਲਾਂ ਤਾਂ ਉਸ ਨੇ ਆਪਣੇ ਬਾਪ ਨੂੰ ਇਹ ਕਿਹਾ ਕਿ ਉਹ ਹਿਨਾ ਅਤੇ ਉਸ ਦੀਆਂ ਧੀਆਂ ਨੂੰ ਨਾਲ਼ ਲੈ ਕੇ ਨਿੱਕਲ ਜਾਵੇਗਾ। ਫ਼ੇਰ ਉਸ ਨੇ ਵੀ ਕਿਹਾ ਕਿ ਉਹ ਹਿਨਾ ਦੀਆਂ ਧੀਆਂ ਨੂੰ ਛੱਡ ਕੇ, ਹਿਨਾ ਨੂੰ ਨਾਲ਼ ਲੈ ਜਾਵੇਗਾ। ਇੱਥੇ ਇਹ ਦੱਸਣਾ ਵੀ ਬੇਮੌਕਾ ਨਹੀਂ ਹੋਵੇਗਾ ਕਿ ਤਕਰੀਬਨ ਹਰ ਭ੍ਰਿਸ਼ਟ ਸਿਆਸਤਦਾਨ ਵਾਂਗ ਬੇਨਜ਼ੀਰ ਭੁੱਟੋ ਵੀ ਸਵਿਸ ਬੈਂਕਾਂ ਵਿੱਚ ਅਰਬਾਂ ਡਾਲਰ ਜਮ੍ਹਾ ਕਰਾ ਕੇ ਹੀ ਮਰੀ ਸੀ। ਐਵੇਂ ਨਹੀਂ ਬਿਲਾਵਲ ਮੀਆਂ ਘੜੀ-ਘੜੀ 'ਸਵਿਟਜ਼ਰਲੈਂਡ-ਸਵਿਟਜ਼ਰਲੈਂਡ' ਗਾਈ ਜਾਂਦੇ। ਉਨ੍ਹਾਂ ਨੇ ਉੱਥੇ ਜਾ ਕੇ ਉਹ 'ਹਰਾਮ ਦੀ ਕਮਾਈ' ਵੀ ਬਿਲੇ ਲਾਉਣੀ ਹੈ ਕਿਉਂ ਉਸ ਕਾਲੇ ਧਨ ਦਾ ਵਾਰਸ ਵੀ ਬਿਲਾਵਲ ਹੀ ਹੈ।
ਕਹਿੰਦੇ ਹਨ ਕਿ ਹਿਨਾ ਰੱਬਾਨੀ ਖ਼ਾਰ ਨੂੰ ਆਪਣੇ ਪੁੱਤਰ ਵੱਲ ਆਸ਼ਕਾਨਾ ਡੋਰ ਵਧਾਉਣ ਤੋਂ ਰੋਕਣ ਲਈ ਹੀ ਆਸਿਫ਼ ਅਲੀ ਜ਼ਰਦਾਰੀ ਨੇ ਖ਼ੂਫ਼ੀਆ ਏਜੰਸੀਆਂ ਦੀ ਮਦਦ ਨਾਲ਼ ਉਸ (ਹਿਨਾ ਰੱਬਾਨੀ ਖ਼ਾਰ) ਦੇ ਸ਼ੌਹਰ ਫ਼ਿਰੋਜ਼ ਗ਼ੁਲਜ਼ਾਰ ਦੀ 'ਗਲੈਕਸੀ ਟੈਕਸਟਾਈਲ ਮਿੱਲਜ਼' ਵੱਲ ਬਿਜਲੀ ਦੀ ਨਜਾਇਜ਼ ਖ਼ਪਤ ਕਰਨ ਦਾ 7 ਕਰੋੜ ਰੁਪਏ ਦਾ ਬਕਾਇਆ ਹੋਣ ਦਾ ਸਕੈਂਡਲ ਬੇਨਕਾਬ ਕੀਤਾ ਹੈ। ਕੁੱਝ ਖ਼ਬਰਾਂ ਵਿੱਚ ਇਹ ਦੋਸ਼ ਵੀ ਲੱਗਦੇ ਰਹੇ ਹਨ ਕਿ ਭ੍ਰਿਸ਼ਟ ਲੋਕਾਂ ਤੇ ਉਨ੍ਹਾਂ ਦੀ ਕਾਲੀ ਕਮਾਈ ਨੂੰ ਬਚਾਉਣ ਲਈ ਲਿਖੇ ਗਏ, 'ਐੱਨ. ਆਰ. ਓ.' ਨਾਂ ਦੇ ਇੱਕ ਆਰਡੀਨੈਂਸ ਤੋਂ ਲਾਹਾ ਲੈਣ ਵਾਲ਼ਿਆਂ ਵਿੱਚ ਹਿਨਾ ਰੱਬਾਨੀ ਖ਼ਾਰ ਤੇ ਉਸ ਦਾ ਸ਼ੌਹਰ ਫ਼ਿਰੋਜ਼ ਗ਼ੁਲਜ਼ਾਰ ਵੀ ਸ਼ਾਮਲ ਹਨ।
ਕਹਿੰਦੇ ਨੇ ਹਿਨਾ ਤੇ ਬਿਲਾਵਲ ਦੇ ਇਸ ਗੁੱਝੇ ਇਸ਼ਕਪੇਚੇ ਬਾਰੇ ਜ਼ਰਦਾਰੀ ਨੂੰ ਉਦੋਂ ਇਲਮ ਹੋਇਆ ਜਦੋਂ ਉਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਭਵਨ ਵਿੱਚ ਹੀ ਆਸ਼ਕਾਨਾ ਰਾਸ ਲੀਲਾ ਕਰਦਿਆਂ 'ਉੱਪਰੋਂ ਹੀ' ਜਾ ਫੜਿਆ ਕਿਉਂਕਿ ਬਿਲਾਵਲ ਵੀ ਉੱਥੇ ਹੀ ਰਹਿੰਦਾ ਹੈ। ਇਸ ਤੋਂ ਬਾਅਦ ਜਦੋਂ ਜ਼ਰਦਾਰੀ ਨੇ ਦੋਹਾਂ ਦੇ ਫ਼ੋਨਾਂ ਦੀਆਂ ਕਾਲਾਂ ਦਾ ਰਿਕਾਰਡ ਮੰਗਵਾ ਕੇ ਦੇਖਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਇਨ੍ਹਾਂ ਸਬੰਧਾਂ ਬਾਰੇ ਜ਼ਰਦਾਰੀ ਨੂੰ ਭਿਣਕ ਤਾਂ ਪਿਛਲੇ ਸਾਲ ਸਤੰਬਰ ਵਿੱਚ ਉਸ ਵੇਲ਼ੇ ਹੀ ਪੈ ਗਈ ਸੀ ਜਦੋਂ ਹਿਨਾ ਨੇ ਆਪਣੇ ਹੱਥ ਨਾਲ ਲਿਖ ਕੇ ਬਿਲਾਵਲ ਨੂੰ ਇਹ ਸੁਨੇਹਾ ਭੇਜਿਆ ਸੀ:
''ਹਮਾਰੇ ਰਿਸ਼ਤੇ ਕੀ ਬੁਨਿਆਦ ਹਮੇਸ਼ਾ ਕਾਇਮ-ਦਾਇਮ ਰਹੇਗੀ। ਬਹੁਤ ਜਲਦ ਹਮ ਦੋਨੋਂ ਹੋਂਗੇ ਔਰ ਹਮਾਰੀ ਮੋਹੱਬਤ ਹੋਗੀ।"
ਉਸ ਵੇਲ਼ੇ ਜ਼ਰਦਾਰੀ ਨੇ ਸੋਚਿਆ ਸੀ ਕਿ ਮੁੰਡਾ-ਖੁੰਡਾ ਏ, ਚਾਰ ਦਿਨ ਐਸ਼ ਕਰ ਲਵੇ, ਅਤੇ ਉਸ ਵੇਲ਼ੇ ਉਹ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਗਏ ਸਨ ਕਿ ਬਿਲਾਵਲ ਮੁੰਡਾ-ਖੁੰਡਾ ਤਾਂ ਹੈ, ਪਰ ਉਸ ਪਾਰਟੀ ਦਾ ਪ੍ਰਧਾਨ ਵੀ ਹੈ ਜੋ ਪਾਕਿਸਤਾਨ ਉੱਪਰ ਰਾਜ ਕਰ ਰਹੀ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਉਹ ਆਪਣੇ ਵੱਲੋਂ ਤੇ ਆਪਣੀ ਮਰਹੂਮ ਬੀਵੀ ਬੇਨਜ਼ੀਰ ਵੱਲੋਂ ਹੱਥਾਂ ਨਾਲ ਮਾਰੀਆਂ ਇਹ ਗੰਢਾਂ ਕਿੱਦਾਂ ਤੇ ਕਾਹਦੇ ਨਾਲ਼ ਖੋਲ੍ਹਦੇ ਹਨ।
ਤੁਸੀਂ ਸੋਚਦੇ ਹੋਵੋਂਗੇ ਕਿ ਮੈਂ ਉਸ ਚੀਨੀ 'ਕੰਮਰੇੜ੍ਹ ਆਸ਼ਕ' ਦੀ ਗੱਲ ਅੱਧ ਵਿੱਚਾਲ਼ੇ ਹੀ ਛੱਡ ਗਿਆ ਹਾਂ। ਏਦਾਂ ਨਹੀਂ ਹੋਣ ਦਿੰਦੇ ਮਾਲਕੋ, ਨਾ ਸੱਚ ਪਾਠਕੋ! 63 ਸਾਲਾਂ ਦੀ ਉਮਰ ਦਾ ਕਾਮਰੇਡ ਬੋ ਸਿਲਾਈ, ਇੱਕ ਸ਼ਹਿਰ ਦੇ ਮੇਅਰ ਦੇ ਅਹੁਦੇ ਤੋਂ ਇੱਕ ਸੂਬੇ ਦੇ ਗਵਰਨਰ ਦੇ ਅਹੁਦੇ ਤਕ ਪਹੁੰਚਣ ਮਗਰੋਂ ਤਿਜਾਰਤ ਮੰਤਰੀ, ਫ਼ਿਰ ਪਾਰਟੀ ਦੇ ਕੇਂਦਰੀ ਪੋਲਿਟ ਬਿਊਰੋ ਦਾ ਮੈਂਬਰ ਵੀ ਬਣਿਆ। ਗੱਲ ਕੀ, ਕਿਸੇ ਜ਼ਮਾਨੇ ਵਿੱਚ ਉਹ ਚੀਨੀ ਕਮਿਊਨਿਸਟ ਪਾਰਟੀ ਦੇ 'ਅੱਠ ਸਿਖਰਲੇ' ਆਗੂਆਂ ਵਿੱਚੋਂ ਹੁੰਦਾ ਸੀ। ਇਸ ਕਾਮਰੇਡ ਲੀਡਰ ਨੇ ਦੋ ਕੁ ਜਾਇਜ਼ ਵਿਆਹ ਕਰਾਏ ਜਦੋਂ ਕਿ ਬਹੁਤ ਸਾਰੀਆਂ ਔਰਤਾਂ ਨਾਲ਼ ਨਜਾਇਜ਼ ਸਬੰਧ ਬਣਾਏ। ਉਸ ਦੀ ਪਹਿਲੀ ਬੀਵੀ ਦਾ ਨਾਂ ਲੀ ਦਾਨਯੂ ਸੀ ਤੇ ਦੂਜੀ ਬੀਵੀ ਦਾ ਨਾਂ ਗੂ ਕੈਲਾਈ ਸੀ।
ਉਨੱਤੀ ਸਤੰਬਰ ਨੂੰ ਬਹੁਤ ਸਾਰੇ ਦੋਸ਼ਾਂ ਅਧੀਨ ਬੋ ਸਿਲਾਈ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਉਸ ਉੱਪਰ ਤੀਵੀਂਬਾਜ਼ੀ ਦੇ ਦੋਸ਼ਾਂ ਦੇ ਨਾਲ਼-ਨਾਲ ਵਿਰੋਧੀਆਂ ਤੇ ਭੇਤੀਆਂ ਦੇ ਕਤਲ ਕਰਾਉਣ ਦੇ ਦੋਸ਼ ਵੀ ਲੱਗੇ ਹੋਏ ਹਨ। ਹੁਣ ਇਹ ਆਸ਼ਕਾਨਾ ਸਿਆਸਤਦਾਨ ਜਾਂ ਸਿਆਸੀ ਆਸ਼ਕ, ਆਪਣਾ ਮੱਥਾ, ਚੀਨ ਦੀ ਨਿਆਂ ਪ੍ਰਣਾਲੀ ਨਾਲ਼ ਲੱਗਿਆ ਦੇਖੇਗਾ। '

ਬਿਲਾਵਲ ਭੁੱਟੋ ਅਤੇ ਹਿਨਾ ਰੱਬਾਨੀ ਖ਼ਾਰ (ਖੱਬੇ), ਬੋ ਸਿਲਾਈ ਅਤੇ ਜ਼ਾਂਗ ਜੀਈ (ਸੱਜੇ)

ਸਿਆਸੀ-ਆਸ਼ਕਾਨਾ ਕਾਂਡਾਂ ਦੀਆਂ ਨਾਇਕਾਵਾਂ ਜ਼ਾਂਗ ਜ਼ੀਈ ਤੇ ਹਿਨਾ ਦੇ ਦੋ ਹੋਰ ਰੂਪ