
?? ?? ????? ?? ?????? ?? ??? ??? ???? ????? ??? ????? ??? ??? ????? ??
???? ???? ????? ???????? ????? ?? ???? ?? ????? ???? ???? ????? ?? ??
?????? ?? ????? '? ???? ????? ???? ???? ????? ?????????? ??????, ??
???? ??? ??????, ?????? ?? ??????? ?? ???????? ???? ?????? ????? ??? ?????
???? ?? ????? '??? ???? ?????? ??, ??? ??? ???, ?????? ??? ???? ?? ???? ???
??, ???? ???? ?? ???? ???
ਗੱਲ ਹੋਈ ਏਦਾਂ ਪਈ ਐਤਵਾਰ ਦੀ ਰਾਤ ਨੂੰ 'ਕਾਨਪੁਰ' ਵਿੱਚ 'ਕੁੜੀਆਂ ਦੇ ਕੇ.
ਕੇ. ਕਾਲਜ' ਵਿੱਚ ਇੱਕ 'ਕਵੀ ਦਰਬਾਰ' ਸੀ ਤੇ ਆਪਣੇ 'ਕੋਲਾ ਮੰਤਰੀ', 'ਕੋਲਿਆਂ
ਨਾਲ ਲੱਗੀ ਹੋਈ ਸਾਰੀ ਕਾਲਖ਼' ਲਾਹ ਕੇ, ਨ੍ਹਾ-ਧੋ ਕੇ ਤੇ ਚੀਨੇ ਕਬੂਤਰ ਬਣ ਕੇ ਉੱਥੇ
'ਰੰਨਾਂ ਵਿੱਚ ਧੰਨਾ' ਯਾਨੀ ਉਸ ਕਵੀ ਦਰਬਾਰ ਦੇ ਮੁੱਖ ਪ੍ਰਾਹੁਣੇ ਬਣੇ ਬੈਠੇ ਸਨ। ਤੁਸੀਂ ਵੀ
ਸੋਚਦੇ ਹੋਵੋਂਗੇ ਕਿ ਇਹ ਕੀ 'ਕੱਕੇ ਦੀ ਮੁਹਾਰਨੀ' ਛੇੜ ਲਈ। ਕਰੀਏ ਕੀ? ਗੱਲ ਦਾ
ਗੇੜ ਹੀ ਕੁੱਝ ਏਦਾਂ ਦਾ ਹੈ। ਮਾਰੋ ਗੋਲੀ 'ਕੱਕਿਆਂ' ਨੂੰ, ਆਪਾਂ ਕਾਲਿਆਂ, ਨਾ ਸੱਚ
ਕੋਲਿਆਂ ਦੀ, ਯਾਨੀ ਕੋਲਾ ਮੰਤਰੀ ਦੀ ਗੱਲ ਕਰਦੇ ਹਾਂ। ਜਦੋਂ ਸਜੀਆਂ-ਧਜੀਆਂ ਬੀਬੀਆਂ
ਚਾਰੇ ਪਾਸੇ 'ਸਰ' - 'ਸਰ' ਕਰਦੀਆਂ 'ਸਰਸਰਾਉਂਦੀਆਂ' ਫਿਰਦੀਆਂ ਹੋਣ ਤਾਂ ਮਰੇ ਪਏ ਬੰਦੇ
ਦੇ ਪ੍ਰਾਣ ਵੀ ਮੁੜ ਆਉਂਦੇ ਹਨ ਤੇ ਉਹ ਵੀ ਉੱਠ ਕੇ ਬਹਿ ਜਾਂਦਾ ਹੈ, ਪਰ ਆਪਣੇ ਜੈਸਵਾਲ
ਸਾਹਬ ਤਾਂ ਫੇਰ ਹਾਲੇ ਚੰਗੇ-ਭਲ਼ੇ ਹੈਗੇ ਨੇ। ਆਲ਼ੇ-ਦੁਆਲ਼ੇ ਹੁਸਨ ਦਾ ਪਹਿਰਾ ਹੋਵੇ ਤੇ ਮਾਹੌਲ
ਹੋਵੇ ਕਵਿਤਾਮਈ ਤਾਂ ਮਸਤੀ ਆਪੇ ਹੀ ਆ ਜਾਂਦੀ ਹੈ।
ਇਹ ਮਸਤੀ ਆ ਵੀ ਗਈ ਤੇ ਛਾ ਵੀ ਗਈ। ਮਸਤੀ ਵਿੱਚ ਸਰੋਬਾਰ ਹੋਏ ਜੈਸਵਾਲ
ਸਾਹਬ, ਭਾਸ਼ਨ ਦੇਣ ਲੱਗੇ ਤਾਂ ਉਹ ਵਾਧੂ ਹੀ ਖ਼ਿਲਾਰਾ ਜਿਹਾ ਪਾ ਬੈਠੇ। ਤਕਰੀਰ ਵਿੱਚ ਕ੍ਰਿਕਟ
ਪਤਾ ਨਹੀਂ ਕਿੱਥੋਂ ਆ ਵੜੀ ਕਿ ਉਹ ਭਾਰਤੀ ਟੀਮ ਵੱਲੋਂ ਪਾਕਿਸਤਾਨੀ ਟੀਮ ਨੂੰ ਹਰਾਉਣ
'ਤੇ ਭਾਰਤੀ ਖਿਡਾਰੀਆਂ ਨੂੰ ਵਧਾਈਆਂ ਦੇਣ ਲੱਗ ਪਏ। ਇਨ੍ਹਾਂ 'ਵਧਾਈਆਂ' ਵਿੱਚ
'ਲੁਗਾਈਆਂ' (ਘਰ ਵਾਲ਼ੀਆਂ) ਪਤਾ ਨਹੀਂ ਕਿੱਥੋਂ ਆ ਵੜੀਆਂ ਕਿ ਉਹ ਕਵੀ ਦਰਬਾਰ,
ਕ੍ਰਿਕਟ ਦਾ ਮੈਚ ਬਣਨੋਂ ਰਹਿ ਕੇ 'ਬੀਬੀਆਂ ਦਾ ਅਖਾੜਾ' ਬਣ ਗਿਆ।
ਸ਼੍ਰੀ ਜੈਸਵਾਲ ਨੇ ਸ਼ਾਬਦਿਕ ਹਨ੍ਹੇਰ ਜਿਹਾ ਪਾਉਂਦਿਆਂ ਇਹ ਕਹਿ ਦਿੱਤਾ, ''ਜਿੱਤ ਦਾ
ਨਵੇਂ ਵਿਆਹ ਜਿੰਨਾ ਚਾਅ ਹੁੰਦਾ ਹੈ। ਜਦੋਂ ਵਿਆਹੀ ਹੋਈ ਜ਼ਨਾਨੀ ਬੁੱਢੀ ਹੋ ਜਾਂਦੀ
ਹੈ ਤਾਂ ਉਹ ਚਾਅ ਜਾਂ ਮਜ਼ਾ ਨਹੀਂ ਰਹਿੰਦਾ।" ਇਹ ਗੱਲ ਕਹਿ ਕੇ, ਸਟੇਜ ਤੋਂ ਉਤਰ ਕੇ ਉਨ੍ਹਾਂ
ਹਾਲੇ ਜੁੱਤੀ ਵੀ ਨਹੀਂ ਪਾਈ ਹੋਣੀ ਕਿ ਉੱਥੇ ਹਾਜ਼ਰ ਕੁੱਝ ਔਰਤਾਂ ਨੇ ਉਨ੍ਹਾਂ
(ਜੈਸਵਾਲ) ਦੀ ਇਸ 'ਗੰਦੀ ਤੇ ਅਸ਼ਲੀਲ' ਟਿੱਪਣੀ ਵਿਰੁੱਧ ਰੋਸ ਪ੍ਰਗਟ ਕਰਨ ਲਈ ਆਪਣੀ-
ਆਪਣੀ ਜੁੱਤੀ ਲਾਹ ਲਈ। ਐਤਵਾਰ ਨੂੰ ਇਹ ਘਟਨਾ ਵਾਪਰਨ ਮਗਰੋਂ ਸ਼੍ਰੀ ਜੈਸਵਾਲ ਨੇ
ਮੰਗਲਵਾਰ ਨੂੰ ਇਸ ਸਬੰਧ ਵਿੱਚ ਮੁਆਫ਼ੀ ਵੀ ਮੰਗ ਲਈ।
ਉਨ੍ਹਾਂ ਨੇ ਮੁਆਫ਼ੀ ਤਾਂ ਮੰਗ ਲਈ, ਪਰ ਇਹ ਵੀ ਕਿਹਾ, ''ਜੇ ਮੇਰੀ ਇਸ ਟਿੱਪਣੀ ਤੋਂ
ਕੁੱਝ ਲੋਕਾਂ ਨੂੰ ਦੁੱਖ ਹੋਇਆ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ, ਪਰ ਮੇਰੀ ਟਿੱਪਣੀ ਦੇ ਗ਼ਲਤ
ਅਰਥ ਕੱਢੇ ਗਏ ਹਨ।" ਇਸ ਸਬੰਧ ਵਿੱਚ ਪੱਤਰਕਾਰਾਂ ਵੱਲੋਂ ਘੇਰੇ ਜਾਣ ਮਗਰੋਂ ਸ਼੍ਰੀ
ਜੈਸਵਾਲ ਨੇ ਕਿਹਾ, ''ਮੈਂ ਉਸ ਕਵੀ ਦਰਬਾਰ ਮੌਕੇ ਭਾਰਤੀ ਕ੍ਰਿਕਟ ਟੀਮ ਵੱਲੋਂ ਪਾਕਿਸਤਾਨੀ
ਕ੍ਰਿਕਟ ਟੀਮ ਨੂੰ ਹਰਾਉਣ 'ਤੇ ਭਾਰਤੀ ਖਿਡਾਰੀਆਂ ਨੂੰ ਵਧਾਈ ਦੇ ਰਿਹਾ ਸਾਂ ਕਿਉਂਕਿ
ਭਾਰਤੀ ਟੀਮ ਦੇ ਜਿੱਤਣ ਦੀ ਖ਼ਬਰ ਉਦੋਂ ਹੀ ਆਈ ਸੀ। ਇਸ ਸਮਾਗਮ ਵਿੱਚ ਹਾਜ਼ਰ ਲੋਕ ਵੀ
ਜਸ਼ਨ ਦੇ ਮੂਡ ਵਿੱਚ ਸਨ। ਉਨ੍ਹਾਂ ਨੇ ਇਹ ਟਿੱਪਣੀ ਕੀ ਕੀਤੀ ਕਿ ਖੱਖਰ ਵਿੱਚ ਵੱਟਾ
ਵੱਜ ਗਿਆ। ਇਸਤਰੀਆਂ ਦੇ ਕੌਮੀ ਕਮਿਸ਼ਨ ਦੀ ਮੁਖੀ ਮਮਤਾ ਸ਼ਰਮਾ, ਜਿਨ੍ਹਾਂ ਨੇ ਕਦੇ
'ਸੈਕਸੀ' ਦਾ ਮਤਲਬ 'ਸੁੰਦਰ' ਦੱਸਿਆ ਸੀ, ਨੇ ਕਿਹਾ, ''ਜੋ ਕੁੱਝ ਕੋਲਾ ਮੰਤਰੀ ਨੇ
ਕਿਹਾ ਹੈ, ਉਹ ਬਹੁਤ ਗ਼ਲਤ ਹੈ। ਤੁਸੀਂ ਔਰਤ ਦੀ ਤੁਲਨਾ ਕਿਸੇ ਜਿੱਤ ਨਾਲ਼ ਨਹੀਂ ਕਰ
ਸਕਦੇ। ਵਿਆਹ ਤੋਂ ਮਗਰੋਂ ਬੀਤਦੇ ਸਾਲਾਂ ਦੌਰਾਨ ਆਪਸੀ ਸਬੰਧ ਤੇ ਰਿਸ਼ਤੇ ਮਜ਼ਬੂਤ ਹੁੰਦੇ ਹਨ।
ਉਨ੍ਹਾਂ ਨੇ ਔਰਤਾਂ ਲਈ ਗ਼ਲਤ ਸ਼ਬਦ ਵਰਤੇ ਹਨ, ਜਿਸ ਕਰ ਕੇ ਉਨ੍ਹਾਂ ਨੂੰ ਮੁਆਫ਼ੀ ਮੰਗਣੀ
ਚਾਹੀਦੀ ਹੈ।" ਇੱਥੇ ਹੀ ਬੱਸ ਨਹੀਂ, ਉਨ੍ਹਾਂ ਨੇ ਇਹ ਵੀ ਕਿਹਾ, ''ਅਸੀਂ ਪ੍ਰਧਾਨ
ਮੰਤਰੀ ਨੂੰ ਅਤੇ ਕਾਂਗਰਸ ਦੀ ਪ੍ਰਧਾਨ ਨੂੰ ਇਸ ਸਬੰਧ ਵਿੱਚ ਚਿੱਠੀਆਂ ਪਾਵਾਂਗੇ। ਕਾਂਗਰਸ ਦੇ
ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ, ''ਜਦੋਂ ਕੋਲਾ ਮੰਤਰੀ ਨੇ ਮੁਆਫ਼ੀ ਹੀ ਮੰਗ ਲਈ ਤਾਂ ਹੁਣ
ਇਸ ਗੱਲ ਨ੍ਹੂੰ ਛੱਡ ਦਿੱਤਾ ਜਾਣਾ ਚਾਹੀਦਾ ਹੈ।"
ਭਾਵੇਂ ਜੈਸਵਾਲ ਸਾਹਿਬ ਨੇ 'ਬੁੱਢੀਆਂ ਤੀਵੀਆਂ ਵਿੱਚ ਉਹ ਦਮ-ਖ਼ਮ ਨਹੀਂ ਰਹਿੰਦਾ'
ਵਰਗੀ ਗੱਲ ਕਹਿ ਕੇ ਆਪਣੀ ਘਰ ਆਲ਼ੀ ਸਮੇਤ ਸਾਰੇ ਮੁਲਕ ਦੀਆਂ ਔਰਤਾਂ ਤੋਂ ਖਹਿੜਾ
ਛੁਡਾਉਣ ਲਈ ਪੈਂਦੀ ਸੱਟੇ ਮੁਆਫ਼ੀ ਮੰਗ ਲਈ ਹੈ, ਪਰ ਲਖਨਊ ਤੋਂ ਇਹੋ ਜਿਹੀਆਂ ਖ਼ਬਰਾਂ
ਵੀ ਆਈਆਂ ਹਨ ਕਿ ਕਾਨਪੁਰ ਵਿੱਚ ਇੱਕ ਪੈਟੀਸ਼ਨ ਦਾਇਰ ਕਰਾ ਦਿੱਤੀ ਗਈ ਹੈ,
ਜਿਸ ਰਾਹੀਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਔਰਤ ਜ਼ਾਤ ਬਾਰੇ ਇਹ ਬੇਹੂਦਾ
ਟਿੱਪਣੀ ਕਰਨ ਦੋਸ਼ ਅਧੀਨ ਉਨ੍ਹਾਂ ਦੇ ਖ਼ਿਲਾਫ਼ ਫੌਜਦਾਰੀ ਕੇਸ ਦਾਇਰ ਕੀਤਾ ਜਾਵੇ। ਚੀਫ਼
ਮੈਟਰੋਪਾਲੀਟਨ ਮੈਜਿਸਟਰੇਟ ਵੀ. ਕੇ. ਪਾਂਡੇ ਨੇ 'ਲਕਸ਼ਯ' ਨਾਂ ਦੀ ਇੱਕ ਸੰਸਥਾ ਚਲਾਉਂਦੀ,
ਅਨੀਤਾ ਦੂਆ ਨਾਂ ਦੀ ਔਰਤ ਵੱਲੋਂ ਦਾਇਰ ਕੀਤੀ ਹੋਈ, ਇਸ ਪਟੀਸ਼ਨ ਦੀ ਸੁਣਵਾਈ
ਕਰਦਿਆਂ, ਉਨ੍ਹਾਂ (ਦੂਆ) ਦੇ ਬਿਆਨ ਰਿਕਾਰਡ ਕਰਨ ਦਾ ਹੁਕਮ ਵੀ ਜਾਰੀ ਕੀਤਾ ਹੋਇਆ ਹੈ।
ਇਸ ਬੀਬੀ ਨੇ, ਭਾਰਤੀ ਦੰਡ ਵਿਧਾਨ ਦੀ ਧਾਰਾ 200 (ਅਸ਼ਲੀਲ ਹਰਕਤਾਂ ਅਤੇ ਗੀਤ) ਅਤੇ ਧਾਰਾ
500 (ਬਦਨਾਮੀ ਕਰਨ ਲਈ ਸਜ਼ਾ) ਅਧੀਨ ਕੇਸ ਦਰਜ ਕੀਤੇ ਜਾਣ ਲਈ ਅਪੀਲ ਕੀਤੀ ਹੈ।
ਸ਼੍ਰੀ ਜੈਸਵਾਲ ਵਾਰ-ਵਾਰ ਕਹਿ ਰਹੇ ਹਨ ਕਿ ਉਨ੍ਹਾਂ ਨੇ ਤਾਂ ਇਹੋ ਕਿਹਾ ਸੀ, ''ਨਈ-ਨਈ
ਜੀਤ ਔਰ ਨਈ-ਨਈ ਸ਼ਾਦੀ, ਇਸ ਕਾ ਅਪਨਾ ਮਹਤਵ ਹੋਤਾ ਹੈ। ਜੈਸੇ-ਜੈਸੇ ਸਮਯ ਬੀਤੇਗਾ
ਜੀਤ ਪੁਰਾਨੀ ਹੋ ਜਾਏਗੀ। ਜੈਸੇ-ਜੈਸੇ ਸਮਯ ਬੀਤਤਾ ਹੈ, ਪਤਨੀ ਪੁਰਾਨੀ ਹੋ ਜਾਤੀ ਹੈ।
ਵੋ ਮਜ਼ਾ ਨਹੀਂ ਆਤਾ।"
ਕੌਮੀ ਇਸਤਰੀ ਕਮਿਸ਼ਨ ਨੇ ਉਨ੍ਹਾਂ ਦੀ ਇਸ ਟਿੱਪਣੀ ਦਾ ਬਹੁਤ ਹੀ ਬੁਰਾ ਮਨਾਇਆ
ਹੈ ਤੇ ਇਹ ਬਿਆਨ ਦੇਣ ਦੀ ਨਿਖੇਧੀ ਕੀਤੀ ਹੈ। ਕਮਿਸ਼ਨ ਵੱਲੋਂ ਇਸ ਸਬੰਧ ਵਿੱਚ ਜਾਰੀ
ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਬਹੁਤ ਹੀ
ਮੰਦਭਾਗੀ ਗੱਲ ਹੈ, ਇਹ ਟਿੱਪਣੀ ਨਾ ਕੇਵਲ ਅਸ਼ਲੀਲ ਹੈ, ਸਗੋਂ ਸਮੁੱਚੀ ਇਸਤਰੀ ਜਾਤੀ
ਦਾ ਅਪਮਾਨ ਕਰਦੀ ਹੈ। ਇਹੋ ਜਿਹੀ ਟਿੱਪਣੀ ਕਰਨ ਲਈ, ਕੋਲਾ ਮੰਤਰੀ ਸ਼੍ਰੀਪ੍ਰਕਾਸ਼
ਜੈਸਵਾਲ ਨੂੰ ਖੁੱਲ੍ਹੇਆਮ ਮੁਆਫ਼ੀ ਮੰਗਣੀ ਚਾਹੀਦੀ ਹੈ। ਕਮਿਸ਼ਨ ਦੀ ਮੁਖੀ ਮਮਤਾ ਸ਼ਰਮਾ ਨੇ
ਕਿਹਾ, ''ਮੰਤਰੀ ਵੱਲੋਂ ਕੀਤੀ ਗਈ ਇਹ ਟਿੱਪਣੀ ਬਹੁਤ ਹੀ ਬੇਹੂਦਾ ਅਤੇ ਅਪਮਾਨਜਨਕ
ਹੈ। ਉਨ੍ਹਾਂ ਨੇ ਜੋ ਵੀ ਕਿਹਾ ਹੈ, ਉਹ ਸਾਰੇ ਮੁਲਕ ਦੀਆਂ ਔਰਤਾਂ ਬਾਰੇ ਕਿਹਾ ਹੈ। ਇਹ
ਬਹੁਤ ਹੀ ਮਾੜੀ ਗੱਲ ਹੈ ਕਿ ਇੰਨੇ ਉੱਚੇ ਅਹੁਦੇ ਉੱਤੇ ਬੈਠਣ ਮਗਰੋਂ ਵੀ ਇਹ ਵਿਅਕਤੀ
ਇਹੋ ਜਿਹੀਆਂ ਟਿੱਪਣੀਆਂ ਕਰ ਰਿਹਾ ਹੈ। ਇਸ ਵਿਅਕਤੀ ਵੱਲੋਂ ਔਰਤ ਦੀ ਤੁਲਨਾ
ਇੱਕ ਜਿੱਤ ਨਾਲ ਕਰਨਾ ਵੀ ਮੈਨੂੰ ਸਮਝ ਨਹੀਂ ਆਇਆ। ਇਹ ਗ਼ਲਤ ਹੈ ਤੇ ਅਸੀਂ ਇਸ
ਬਾਰੇ ਹਾਈ ਕਮਾਨ ਨੂੰ ਚਿੱਠੀਆਂ ਲਿਖਾਂਗੇ।"
ਬੀਬੀ ਮਮਤਾ ਸ਼ਰਮਾ ਦਾ ਇਹ 'ਗ਼ੈਰਮਮਤਾਮਈ ਦਬਕਾ' ਸੁਣ ਕੇ ਜੈਸਵਾਲ ਸਾਹਿਬ ਨੇ ਮੁਆਫ਼ੀ
ਹੀ ਨਹੀਂ ਮੰਗੀ, ਸਗੋਂ ਮੁਆਫ਼ੀ ਮੰਗਣ ਤੋਂ ਪਹਿਲਾਂ ਉਹ ਡੰਡੌਤ ਸਟਾਈਲ ਵਿੱਚ ਲੰਮੇ ਵੀ ਪੈ
ਗਏ। ਇੰਨਾ ਕੁ ਤਾਂ ਉਨ੍ਹਾਂ ਨੂੰ ਵੀ ਇਲਮ ਸੀ ਕਿ ਉਨ੍ਹਾਂ ਵੱਲੋਂ ਟਿੱਪਣੀ ਕਰਨ ਨਾਲ਼
ਜਿਹੜੀਆਂ ਔਰਤਾਂ ਦਾ ਅਪਮਾਨ ਹੋਇਆ ਹੈ, ਉਨ੍ਹਾਂ ਵਿੱਚ ਇਸ ਮੁਲਕ ਦੀ 'ਅਸਲੀ
ਹੁਕਮਰਾਨ' ਬੀਬੀ ਸੋਨੀਆ ਗਾਂਧੀ ਵੀ ਸ਼ਾਮਲ ਹਨ।
ਇਸ ਦੌਰਾਨ, ਕਾਨਪੁਰ ਵਿੱਚ ਜੈਸਵਾਲ ਸਾਹਿਬ ਦਾ ਪੁਤਲਾ ਹੀ ਨਹੀਂ ਸਾੜਿਆ ਗਿਆ,
ਸਗੋਂ ਸਾੜਨ ਤੋਂ ਪਹਿਲਾਂ ਪੁਤਲੇ ਦਾ ਮੂੰਹ ਵੀ ਕਾਲਾ ਕੀਤਾ ਗਿਆ। ਸ਼ਾਇਦ ਇੰਨੀ ਕਾਲਖ਼
ਉਨ੍ਹਾਂ ਦੇ ਮੂੰਹ ਉੱਤੇ ਕੋਲ਼ਿਆਂ ਦੀ ਦਲਾਲੀ (ਮੰਤਰਾਲੇ) ਵਿੱਚੋਂ ਵੀ ਨਹੀਂ ਲੱਗੀ ਹੋਣੀ,
ਜਿੰਨੀ ਇਸ ਮਾਮਲੇ ਵਿੱਚ ਲੱਗ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪੋਸਟਰਾਂ ਉੱਤੇ ਵੀ
ਕਾਲਖ਼ ਮਲ਼ੀ ਜਾਣ ਦੀਆਂ ਖ਼ਬਰਾਂ ਵੀ ਆਈਆਂ ਹਨ।
ਕਿਸੇ ਪਿੰਡ ਵਿੱਚ ਦੋ ਔਰਤਾਂ ਆਪਸ ਵਿੱਚ ਲੜਦੀਆਂ ਸਨ ਤੇ 'ਰੋਡੂ' ਨਾਂ ਦਾ ਇੱਕ
ਬੰਦਾ ਉੱਥੇ ਖੜ੍ਹਾ ਉਨ੍ਹਾਂ ਦੀ ਲੜਾਈ ਦੇਖ/ ਸੁਣ ਰਿਹਾ ਸੀ ਕਿ ਇੱਕ ਔਰਤ ਨੇ ਦੂਜੀ ਨੂੰ
'ਰੋਡੂ ਦੀ ਮੁਲਾਹਜ਼ੇਦਾਰ' ਹੋਣ ਦਾ ਮਿਹਣਾ ਮਾਰ ਦਿੱਤਾ। ਰੋਡੂ ਨੂੰ ਇਸ ਲੜਾਈ 'ਚੋਂ
ਵਾਹਵਾ ਸੁਆਦ ਜਿਹਾ ਆਉਣ ਲੱਗ ਪਿਆ ਤੇ ਉਹ ਹੋਰ ਚੌੜਾ ਹੋ ਕੇ ਲੜਾਈ ਦੇਖਣ ਲੱਗ
ਪਿਆ। ਦੂਜੀ ਔਰਤ ਨੇ ਪਹਿਲੀ ਦਾ ਮਿਹਣਾ ਸੁਣ ਕੇ ਤੇ ਚੌੜਾ ਜਿਹਾ ਹੋ ਕੇ ਖੜ੍ਹੇ ਰੋਡੂ
ਨੂੰ ਦੇਖ ਕੇ ਜੁਆਬ ਦਿੱਤਾ, ''ਰੋਡੂ ਰੱਖੇ ਮੁਲਾਹਜ਼ਾ ਆਪਣੀ ਮਾਂ ਨਾਲ਼, ਆਪਣੀ ਭੈਣ ਨਾਲ਼ ਜਾਂ
ਰੱਖੇ ਮੇਰੀਏ ਸੌਂਕਣੇ ਤੇਰੇ ਨਾਲ, ਮੈਂ ਮਾਰਦੀਆਂ ਸੌ ਛਿੱਤਰ ਰੋਡੂ ਦੇ ਰੋਡੇ ਸਿਰ ਵਿੱਚ।"
ਜਦੋਂ ਰੋਡੂ ਨੇ ਚਾਂਦਮਾਰੀ ਆਪਣੇ ਵੱਲ ਮੁੜਦੀ ਦੇਖੀ ਤਾਂ ਉਹ ਇਹ ਕਹਿ ਕੇ ਉੱਥੋਂ ਪੱਤਰਾ
ਵਾਚ ਗਿਆ, ''ਓਏ ਬੀਬੀ, ਤੁਸੀਂ ਆਪਣੀ ਲੜਾਈ ਲੜੋ, ਮੈਨੂੰ ਕਿਉਂ ਵਿੱਚ ਘੜੀਸਦੀਆਂ
ਹੋ?"
ਕੁੱਝ ਏਦਾਂ ਦੀ ਹੀ, ਇਸ 'ਸਿਆਸੀ ਰੋਡੂ' ਨਾਲ ਵੀ ਹੋਈ ਹੈ। ਕਹਿੰਦੇ ਹਨ
ਕਿ ਜਦੋਂ ਮਾੜੇ ਦਿਨ ਆਉਂਦੇ ਹਨ ਤਾਂ ਉਹ ਇਕੱਲੇ ਨਹੀਂ ਆਉਂਦੇ। ਉਹ ਆਪਣੇ ਨਾਲ਼ ਕਈ
ਮੁਸੀਬਤਾਂ ਨੂੰ ਵੀ ਲਿਆਉਂਦੇ ਹਨ। ਕਾਨਪੁਰ ਦੇ 'ਕੇ. ਕੇ. ਕਾਲਜ' ਵਿੱਚ 'ਔਰਤਾਂ ਦੇ
ਬੁੱਢੀਆਂ ਹੋ ਜਾਣ' ਦੇ ਬਹਾਨੇ, 45 ਸਾਲਾਂ ਤੋਂ ਇੱਕ ਪੁਰਾਣੀ ਜਿਹੀ ਔਰਤ ਨਾਲ ਦਿਨ
ਕੱਟਣ ਦੀ ਗੱਲ, ਭਾਰਤੀ ਜਨਤਾ ਪਾਰਟੀ ਨੇ ਸਮਝ ਲਈ ਤੇ ਉਸ ਦੇ ਕਾਰਕੁਨਾਂ ਨੇ ਕਾਨਪੁਰ
ਵਿੱਚ ਪਿਛਲੇ ਦਿਨੀਂ ਇਸ ਤਰ੍ਹਾਂ ਦੇ ਪੋਸਟਰ ਲਾਏ, ਜਿਨ੍ਹਾਂ ਵਿੱਚ ਸ਼੍ਰੀ ਜੈਸਵਾਲ ਨੂੰ ਰਾਖੀ
ਸਾਵੰਤ ਦੇ ਲਾੜੇ ਵਜੋਂ ਦਿਖਾਇਆ ਹੋਇਆ ਸੀ।
ਜਦੋਂ ਕਿਸੇ ਬੰਦੇ ਨੂੰ ਲੋਕਾਂ ਵੱਲੋਂ ਢਾਹ ਕੇ ਕੁੱਟਿਆ ਜਾ ਰਿਹਾ ਹੋਵੇ ਤਾਂ ਕਈ
ਵਾਰੀ 'ਮਾਤੜ੍ਹ ਵੀ ਪੰਜ-ਸੱਤ ਜੁੱਤੀਆਂ ਮਾਰ ਕੇ ਆਪਣਾ ਹੱਥ ਖੋਲ੍ਹ ਜਾਂਦਾ ਹੈ। ਇਹੋ ਹਾਲ
ਹੋਇਆ ਵਿਚਾਰੇ ਜੈਸਵਾਲ ਸਾਹਬ ਨਾਲ਼। ਲੋਕਾਂ ਵੱਲੋਂ ਲਾਏ ਗਏ, ਰਾਖੀ ਸਾਵੰਤ ਵਾਲ਼ੇ
ਪੋਸਟਰਾਂ ਦੀ ਹਾਲੇ ਲੇਵੀ ਵੀ ਨਹੀਂ ਸੁੱਕੀ ਸੀ ਕਿ ਰਾਖੀ ਸਾਵੰਤ ਨੇ ਰੋਡੂ ਦੀਆਂ
ਲੜਾਕੀਆਂ ਗੁਆਂਢਣਾਂ ਵਾਲ਼ੇ ਅੰਦਾਜ਼ ਵਿੱਚ ਇਹ ਬਿਆਨ ਠੋਕ ਦਿੱਤਾ, ''ਜੈਸਵਾਲ ਨਾਲ ਵਿਆਹ
ਕਰਾਵੇ ਸਿਮਰਤੀ ਇਰਾਨੀ ਜਾਂ ਹੇਮਾ ਮਾਲਿਨੀ, ਮੈਂ ਕਿਉਂ ਕਰਾਵਾਂ? ਜਨਤਾ ਪਾਰਟੀ ਵਿੱਚ
ਬਥੇਰੀਆਂ ਨੇ ਵਿਆਹ ਕਰਾਉਣ ਵਾਲ਼ੀਆਂ।"
ਦੇਖੀਏ, ਹੁਣ ਕੀ ਗੱਤ-ਮਿੱਤ ਬਣਦੀ ਹੈ ਆਪਣੇ ਜੈਸਵਾਲ ਸਾਹਬ ਦੀ! #

ਫ਼ੋਟੋ ਕੈਪਸ਼ਨ: ਔਰਤਾਂ ਬਾਰੇ 'ਗੰਦੀ ਟਿੱਪਣੀ ਕਰਨ ਮਗਰੋਂ ਕੇਂਦਰੀ ਕੋਲਾ ਮੰਤਰੀ ਸ਼੍ਰੀਪ੍ਰਕਾਸ਼ ਜੈਸਵਾਲ
(ਉੱਪਰ), ਰਾਖੀ ਸਾਵੰਤ (ਹੇਠਾਂ ਖੱਬੇ) ਅਤੇ ਸਿਮਰਤੀ ਇਰਾਨੀ (ਹੇਠਾਂ ਸੱਜੇ)