ਅਰਜ਼ ਕੀਤੈ

ਬਖ਼ਸ਼ਿੰਦਰ
ਓਦਾਂ ਲੇਖ ਵਰਗੀ ਇਹ ਸ਼ੈਅ, ਕੁੱਝ ਹੋਰ ਤਰ੍ਹ" ਸ਼ੁਰੂ ਕੀਤੀ ਸੀ, ਪਰ ਇੱਕ ਹੱਡ-ਭੋਗੀ ਸੁਣਾਉਣ ਨੂੰ ਚਿੱਤ ਕਰ ਆਇਆ। ਸੋ, ਜਿੱਦਾਂ ਅੰਗਰੇਜ਼ ਕਹਿੰਦੇ ਹਨ, ''ਸੌਰੀ ਫ਼ੌਰ ਦਾ ਇਨਕਨਵੀਨੀਐਂਸ, ਬੀਅਰ ਵਿੱਦ ਅੱਸ" ਯਾਨੀ ''ਤਕਲੀਫ਼ ਮੁਆਫ਼, ਸਿਰ-ਪਈ ਸਾਡੇ ਨਾਲ ਸਹਾਰੋ।" ਜਿਸ ਅਖ਼ਬਾਰ ਵਿਚੋਂ 'ਵਿਹਲਾ' ਹੋਇਆ ਸਾਂ, ਉਸ ਦੇ ਨਿਊਜ਼ ਰੂਮ ਦੀਅ" ਕੰਧਾਂ ਉੱਪਰ ਸਟਾਫ਼ ਦੇ ਕੁੱਝ ਸਿਰਜਣਾਤਮਕ ਮੈਂਬਰ" ਨੇ ਕੋਈ ਸ਼ਿਅਰ ਜ" ਲੋਈ 'ਸਲੋਗਨ' ਪ੍ਰਿੰਟ ਕਰ ਕੇ ਲਗਾਉਣ ਦਾ ਰਿਵਾਜ ਜਿਹਾ ਪਾਇਆ ਹੋਇਆ ਸੀ। ਕੁੱਝ ਸਟਾਫ਼ ਮੈਂਬਰ ਇਨ੍ਹਾਂ 'ਨੋਟਿਸਾਂ ਜਿਹਿਆਂ' ਤੋਂ ਦੁਖੀ ਵੀ ਸਨ। ਰਾਤ ਦੀ ਡਿਊਟੀ 'ਤੇ ਹੁੰਦਿਆਂ ਮੈਂ ਕਦੇ-ਕਦਾਈਂ ਇਕਲਾਪਾ ਤੇ ਬੋਰੀਅਤ ਦੂਰ ਕਰਨ ਲਈ ਕੋਈ ਸ਼ਿਅਰੇ ਟਾਈਪ ਕਰ ਕੇ, ਉਸ ਦਾ ਪ੍ਰਿੰੰਟ ਕੰਧ ਉੱਤੇ ਲਾ ਜਾਣਾ। ਅੱਗਲੇ ਦਿਨ ਸ਼ਾਮ ਨੂੰ ਡਿਊਟੀ 'ਤੇ ਆਉਣਾ ਤ" ਉਹ ਕਾਗਜ਼ ਕਿਸੇ ਦੋਖੀ ਨੇ ਲਾਹਿਆ ਹੋਣਾ। ਉਸ ਕਾਗ਼ਜ਼ ਦੀਆਂ, ਸੈੱਲੋਟੇਪ ਹੇਠ ਦੱਬੀਅ" ਰਹਿ ਗਈਆਂ ਨੁੱਕਰ" ਦੱਸਦੀਅ" ਹੁੰਦੀਅ" ਸਨ ਕਿ ਉਹ ਕਾਗ਼ਜ਼ ਬਹੁਤ ਬੇਰਹਿਮੀ ਨਾਲ ਲਾਹਿਆ ਗਿਆ ਸੀ।
ਇਕ ਵਾਰ ਮੈਂ ਇਕ ਮੌਲਿਕ ਸ਼ਿਅਰ ਲਿਖ ਕੇ ਉਸ ਦੇ ਹੇਠ" 'ਕਿਰਤ ਕਵੀ ਬਖ਼ਸ਼ਿੰਦਰ' ਲਿੱਖ ਦਿੱਤਾ ਤ" ਉਹ
ਵੀ ਉਸ ਦੋਖੀ/ ਦੋਖਣ ਦੀ ਈਰਖਾ ਦਾ ਸ਼ਿਕਾਰ ਹੋ ਗਿਆ। ਮੈਂ ਸ਼ਾਇਰੀ ਦੇ ਉਸ ਬਸ਼ਰ ਦਾ ਓੜਕ ਦੇਖਣ ਲਈ, ਇੱਕ ਹੋਰ ਸ਼ਿਅਰ ਟਾਈਪ ਕਰ ਕੇ, ਉਸ ਹੇਠ" ਆਪਣਾ ਨ" ਟਾਈਪ ਕਰ ਕੇ ਤੇ ਦਸਤਖ਼ਤ ਕਰ ਕੇ, ਉਹ ਪ੍ਰਿੰਟ 'ਆਖ਼ਰੀ ਵਾਰ' ਕੰਧ ਉੱਤੇ ਲਾਇਆ।ਕਈ ਮਹੀਨੇ ਬਾਅਦ ਵੀ ਉਹ ਪ੍ਰਿੰਟ ਲੱਗਿਆ ਰਿਹਾ ਤੇ ਉਹ, ਮੇਰੇ ਰਿਟਾਇਰ ਹੋਣ ਮਗਰੋਂ ਹੀ ਲਾਹਿਆ ਗਿਆ ਹੋਣੈ। ਕੋਈ ਸ਼ਾਇਰਾਨਾ ਇਬਾਰਤ ਮਿਟਾਈ ਜਾਣ ਦਾ ਇਕ ਲੰਬਾ ਇਤਿਹਾਸ ਬਣਨਾ ਰੋਕਣ ਵਾਲੇ ਉਸ ਪੁਰਜ਼ੇ ਉੱਤੇ ਲਿਖਿਆ ਸ਼ਿਅਰ ਹਾਜ਼ਰ ਹੈ:
ਰਹੇ ਹੋਂਗੇ ਕਹੀਂ ਕਲਮ ਭੀ
ਤਲਵਾਰ ਸੇ ਬੜ੍ਹ ਕਰ,
ਯਹਾਂ ਅਲਫ਼ਾਜ਼ ਭੀ ਖੰਜਰ
ਸੇ ਮਿਟਾਏ ਜਾਤੇ ਹੈਂ।
ਜਦੋਂ ਵੀ ਕਿਸੇ ਇਤਿਹਾਸਕ ਸੱਚ ਨੂੰ ਮਿਟਾਉਣ ਦਾ ਹੀਲਾ ਕੀਤਾ ਜਾਂਦਾ ਹੈ ਤ" ਨਵ" ਇਤਿਹਾਸ ਵੀ ਨਾਲ ਦੀ ਨਾਲ ਹੀ ਸਿਰਜਿਆ ਜਾਣ ਲੱਗਦਾ ਹੈ।
ਕਿਸੇ ਲੜਾਈ ਜ" ਜੰਗ ਦੀ ਵਜ੍ਹਾ 'ਜ਼ਰ', 'ਜੋਰੂ' ਤੇ 'ਜ਼ਮੀਨ' ਹੀ ਰਹੇ ਹਨ।ਖ਼ੈਰ, ਇਸ ਵੇਲ਼ੇ ਗੱਲ 'ਜੋਰੂ' ਦੀ ਕਰੀਏ ਤ" ਠੀਕ ਰਹੇਗਾ। ਇਹ ਜੋਰੂਅ" ਬਹੁਤ ਡਾਹਡੀਆਂ ਹੁੰਦੀਆਂ ਨੇ ਜਨਾਬ! ਉੱਪਰੋਂ ਇਨ੍ਹਾਂ ਨੂੰ ਰਾਜ ਸਿੰਘਾਸਨ ਮਿਲ ਜਾਵੇ ਤ" ਇਹ ਚੰਗੇ ਭਲੇ ਬੰਦੇ ਨੂੰ 'ਪੂਰਨ ਭਗਤ' ਬਣਾ ਸੁੱਟਦੀਅ" ਹਨ। ਪਿੱਛਲੇ ਅਰਸੇ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹੀ ਮਾਇਆਵਤੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪੋ-ਆਪਣੇ ਵਿਲੱਖਣ ਕਾਰਨਾਂ ਕਰ ਕੇ ਸੁਰਖ਼ੀਆਂ ਵਿੱਚ ਰਹੀਆਂ ਹਨ। ਇਨ੍ਹਾਂ ਨੇ ਬਹੁਤ ਬੁਰੀ ਤਰ੍ਹ" ਸਾਬਤ ਕਰ ਦਿੱਤਾ ਕਿ ਇਹ ਬੀਬੀਅ" 'ਸੁਰਖ਼ੀਆਂ' ਲਾਉਂਦੀਆਂ ਹੀ ਨਹੀਂ, 'ਸੁਰਖ਼ੀਆਂ' ਲੁਆਉਂਦੀਆਂ ਵੀ ਹਨ।
ਪੱਛਮੀ ਬੰਗਾਲ ਵਿਚ ਕਮਿਊਨਿਸਟ ਇਹ ਸੋਚਣ ਲੱਗ ਪਏ ਸਨ ਕਿ ਉੱਥੇ ਉਨ੍ਹਾਂ ਦਾ ਗੜ੍ਹ ਕੋਈ ਨਹੀਂ ਢਾਹ ਸਕਦਾ। ਉਹ ਸਾਢੇ ਤਿੰਨ ਕੁ ਦਹਾਕਿਆਂ ਤੋਂ ਪੱਛਮੀ ਬੰਗਾਲ ਦੇ ਤਖ਼ਤ 'ਤੇ ਤ" ਕਾਬਜ਼ ਰਹੇ, ਪਰ ਲੋਕ" ਨੇ ਉਨ੍ਹਾਂ ਨੂੰ ਆਪਣੇ ਦਿਲ" ਦੇ ਤਖ਼ਤ ਤੋਂ ਲਾਹ ਸੁੱਟਿਆ ਸੀ। ਇਹੋ ਜਿਹੀ ਹਾਲਤ ਵਿਚ ਕਮਿਊਨਿਸਟ" ਦੇ ਖ਼ਿਲਾਫ਼ 'ਬੂਰਾ ਝੋਟਾ' ਵੀ ਖੜ੍ਹ ਜਾਂਦਾ, ਲੋਕ" ਨੇ ਉਸ ਨੂੰ ਵੋਟ" ਪਾ ਦੇਣੀਅ" ਸੀ। ਲੋਕ" ਨੇ ਕਮਿਊਨਿਸਟ" ਦੀਆਂ ਨੀਤੀਅ" ਤੋਂ ਦੁਖੀ ਹੋ ਕੇ ਮਮਤਾ ਬੈਨਰਜੀ ਨੂੰ ਨਹੀਂ, 'ਕਾਲ਼ੇ ਝੋਟੇ' ਨੂੰ ਹੀ ਵੋਟ" ਪਾਈਆਂ ਸਨ। ਹੁਣ ਪੱਛਮੀ ਬੰਗਾਲ ਦੀ ਹੁਕਮਰਾਨ ਮਮਤਾ ਬੈਨਰਜੀ ਇਹ ਸਮਝਣ ਲੱਗ ਗਈ ਹੈ ਕਿ ਉਹ ਲੋਕ" ਨੂੰ ਕਮਿਊਨਿਸਟ" ਨਾਲੋਂ ਵੱਧ ਪਸੰਦ ਆਈ ਹੈ।
'ਮਮਤਾਦੀ' ਨੇ ਲੋਕ" ਵੱਲੋਂ ਬਣਾਏ ਗਏ, ਇਸ ਸ਼ਾਨਦਾਰ ਇਤਿਹਾਸ ਨੂੰ ਨੇਸਤੋ-ਨਾਬੂਦ ਕਰ ਕੇ ਇਕ ਅਜੀਬ ਜਿਹਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕਰਦਿਅ" ਬੰਗਾਲ ਦੇ ਸਕੂਲੀ ਸਿਲੇਬਸ ਵਿਚੋਂ ਮਾਰਕਸ ਤੇ ਏਂਜਲਜ਼ ਬਾਰੇ ਇੱਕ ਲੇਖ ਕੱਢ ਮਾਰਿਆ ਹੈ। ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿੰਦਿਅ" ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿੱਚ, ਲੋਕ" ਦੇ ਪੈਸੇ ਨਾਲ ਥਾਂ-ਥਾਂ ਆਪਣੇ ਬੁੱਤ ਲੁਆ ਲਏ ਅਤੇ ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਇਕ ਇਸ਼ਤਿਹਾਰ ਵਿਚ ਸ਼੍ਰੀ ਕ੍ਰਿਸ਼ਨ ਬਣਾ ਦਿੱਤਾ। ਜਿਹੜੇ ਲੋਕ, ਆਪਣੇ ਘਰਾਂ ਦੀਅ" ਕੰਧਾਂ 'ਤੇ ਭਗਵਾਨ ਸ਼੍ਰੀ ਕਿਸ਼ਨ ਦੇ ਕੈਲੰਡਰ ਟੰਗ ਕੇ ਉਨ੍ਹਾਂ ਦੀ ਪੂਜਾ ਕਰਦੇ ਰਹੇ ਹਨ, ਉਨ੍ਹਾਂ ਦੇ ਮਨਾਂ ਵਿਚ, ਮੋਦੀ ਨੂੰ ਕ੍ਰਿਸ਼ਨ ਬਣਿਆ ਦੇਖ ਕੇ ਕੀ ਚੜ੍ਹਿਆ-ਲੱਥਿਆ ਹੋਵੇਗਾ, ਇਸ ਦਾ ਇਲਮ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਹੋਇਆ ਹੋਣਾ। ਲੋਕ-ਮਨਾਂ ਵਿੱਚ ਮੋਦੀ ਨੇ ਕ੍ਰਿਸ਼ਨ ਬਣ ਕੇ ਨਵੇਂ ਇਤਿਹਾਸ ਦੇ ਬੀਜ, ਸਹਿਜ ਹੀ ਬੀਜ ਦਿੱਤੇ ਹਨ। ਮਮਤਾ ਬੈਨਰਜੀ ਨੇ ਮਾਰਕਸ ਤੇ ਏਂਜਲਜ਼ ਨੂੰ ਬੰਗਾਲ ਦੇ ਸਕੂਲੀ ਸਿਲੇਬਸ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਇਤਿਹਾਸਕ ਪੱਖ ਤੋਂ ਨੇਸਤੋ-ਨਾਬੂਦ ਕਰਨ ਦਾ ਹੀਲਾ ਕੀਤਾ ਹੈ, ਪਰ ਨਾਲ ਹੀ ਸ਼ਾਇਦ ਕਿਤੇ ਮਮਤਾ ਦਾ ਤਖ਼ਤ ਉਲਟਾਏ ਜਾਣ ਦੇ ਮਨਸੂਬੇ ਵੀ ਉੱਸਲਵੱਟੇ ਲੈਣ ਲੱਗ ਪਏ ਹੋਣ।
ਇਸ ਤੋਂ ਪਹਿਲਾਂ ਕਿ ਮਾਇਆਵਤੀ ਦੀ ਮਾਇਆ ਦਾ ਖਿਲਾਰਾ ਪੈ ਜਾਵੇ, 'ਮਮਤਾਦੀ' ਵਾਲ਼ਾ ਮਾਮਲਾ ਹੀ ਨਜਿੱਠ ਲਿਆ ਜਾਵੇ। ਪਤਾ ਲੱਗਿਆ ਹੈ ਕਿ 'ਮਮਤਾਦੀ' ਨੇ ਸਕੂਲਾਂ ਦੇ ਵਿਦਿਆਰਥੀਆਂ ਦੀਅ" ਕਿਤਾਬਾਂ ਵਿੱਚੋਂ ਕਾਰਲ ਮਾਰਕਸ ਤੇ ਏਂਗਲਜ਼ ਨੂੰ ਲਾਹ ਕੇ ਇਨ੍ਹਾਂ ਕਿਤਾਬ" ਵਿੱਚ ਲਾਤੀਨੀ ਅਮਰੀਕਾ ਦੇ ਪਿਛੋਕੜ ਦੇ ਵੇਰਵੇ ਦੇ ਨਾਲ-ਨਾਲ ਨਸਲੀ ਵਿਤਕਰਾ ਵਿਰੋਧੀ ਆਗੂ ਨੈਲਸਨ ਮੰਡੇਲਾ ਦੀ ਜੀਵਨੀ ਤੇ ਚੀਨੀ ਇਨਕਲਾਬ ਦਾ ਵੇਰਵਾ ਪਾਉਣ ਦਾ ਸੁਝਾਅ ਦਿੱਤਾ ਹੈ। ਯਾਨੀ 'ਰੂਸੀ ਇਨਕਲਾਬ ਜਾਵੇ ਜੀ' ਤੇ 'ਚੀਨੀ ਇਨਕਲਾਬ ਆਵੇ ਜੀ'। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਸਰਕਾਰ ਨੇ ਇਹ ਕਾਰਵਾਈ ਜਾਇਜ਼ ਠਹਿਰਾਉਣ ਦਾ ਹੀਲਾ ਕਰਦਿਅ" ਇਹ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਤਰ੍ਹ" ਕਰ ਕੇ ਇਤਿਹਾਸ ਦੇ ਸਿਲੇਬਸ ਨੂੰ ਸਾਵ" ਕਰਨ ਦਾ ਯਤਨ ਹੀ ਕੀਤਾ ਹੈ।
ਇਸ ਸਰਕਾਰੀ ਫ਼ੈਸਲੇ ਦੇ 'ਅਹਿਮਕਾਨਾ' ਹੋਣ ਦੀ ਪੁਸ਼ਟੀ ਵੀ ਇਸ ਸਰਕਾਰ ਤੇ ਉਸ ਦੇ ਅਧਿਕਾਰੀਆਂ ਨੇ ਹੀ ਕਰ ਦਿੱਤੀ ਹੈ ਕਿਉਂ ਕਿ ਉਨ੍ਹਾਂ ਨੇ ਮਾਰਕਸ ਤੇ ਏਂਗਲਜ਼ ਉੱਤੇ ਤ" ਤ੍ਰਿਣਮੂਲੀ ਕੈਂਚੀ ਫ਼ੇਰ ਦਿੱਤੀ ਹੈ, ਪਰ ਲੈਨਿਨ ਨੂੰ ਸਿਲੇਬਸ ਵਿਚ ਬਰਕਰਾਰ ਰੱਖਿਆ ਹੈ। ਸਰਕਾਰ ਦੇ ਇਸ ਕਾਣੇ ਫ਼ੈਸਲੇ ਦੀ ਵਜ਼ਾਹਤ ਕਰਦਿਅ" ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰੇਕ ਓ'ਬਰੀਅਨ ਨੇ ਕਿਹਾ ਹੈ ਕਿ ਸਰਕਾਰ ਨੇ ਇਸ ਫ਼ੈਸਲੇ ਨਾਲ ਇਤਿਹਾਸ ਬਦਲਣ ਦਾ ਕੋਈ ਹੀਲਾ ਨਹੀਂ ਕੀਤਾ। ਉਨ੍ਹਾਂ ਦਾ ਕਹਿਣ ਹੈ, ''ਮੇਰਾ ਖ਼ਿਆਲ ਏ ਮਾਰਕਸ ਨੂੰ ਇਤਿਹਾਸਕ ਸ਼ਖ਼ਸੀਅਤ ਵਜੋਂ ਪੜ੍ਹਿਆ ਜਾਣਾ ਚਾਹੀਦਾ ਹੈ, ਪਰ ਮਹਾਤਮਾ ਨੂੰ ਤੇ ਮੰਡੇਲਾ ਨੂੰ ਨਜ਼ਰਅੰਦਾਜ਼ ਕਰ ਕੇ ਨਹੀਂ, ਇਸ ਲਈ ਬੰਗਾਲ ਇਤਿਹਾਸ ਨੂੰ ਬਦਲ ਨਹੀਂ ਰਿਹਾ, ਸਗੋਂ ਸਾਵ" ਕਰ ਰਿਹਾ ਹੈ। ਓਦਾਂ ਵੀ ਇਤਿਹਾਸ ਬਾਲਸ਼ਵਿਕ" ਤੋਂ ਹੀ ਸ਼ੁਰੂ ਨਹੀਂ ਹੁੰਦਾ ਤੇ ਨਾ ਹੀ ਬਾਸੂਅ" ਤੇ ਭੱਟਾਚਾਰੀਅ" 'ਤੇ ਮੁੱਕਦਾ ਹੈ। ਇਤਿਹਾਸ ਉਨ੍ਹਾਂ ਤੋਂ ਪਹਿਲਾਂ ਵੀ ਸੀ ਤੇ ਮਗਰੋਂ ਵੀ ਰਹੇਗਾ।"
ਇਹ ਲੇਖ ਲਿਖ ਕੇ ਡਾਕ ਵਿਚ ਪਾਉਣ ਦੀ ਤਿਆਰੀ ਵੀ ਕਰ ਲਈ ਸੀ ਕਿ 'ਮਮਤਾਦੀ' ਦੇ 'ਇਤਿਹਾਸਕ ਕਾਰਨਾਮਿਆਂ' ਦੀ ਇਕ ਹੋਰ ਖ਼ਬਰ ਆ ਗਈ। ਖ਼ਬਰ ਆਈ ਕਿ ਮਮਤਾ ਬੈਨਰਜੀ ਨੇ ਮੀਡੀਆ ਵਲੋਂ ਕੀਤੇ ਜਾ ਰਹੀ ਭੰਡੀ ਦਾ ਸਾਹਮਣਾ ਕਰਨ ਲਈ ਆਪਣਾ ਹੀ ਅਖ਼ਬਾਰ ਤੇ ਆਪਣਾ ਹੀ ਟੀ. ਵੀ. ਚੈਨਲ ਸਥਾਪਤ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਤੋਂ ਪਹਿਲਾਂ 'ਮਮਤਾਦੀ' ਆਪਣੇ ਖ਼ਿਲਾਫ਼ ਇੱਕ ਕਾਰਟੂਨ ਬਣਾਏ ਜਾਣ ਤੋਂ ਔਖੀ ਹੋ ਗਈ ਸੀ। ਇਸ ਸਬੰਧ ਵਿਚ ਜਾਦਵ ਪੁਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅੰਬੀਕੇਸ਼ ਮਹਾਪਾਤਰ ਨੂੰ ਗ਼੍ਰਿਫ਼ਤਾਰ ਵੀ ਕਰ ਲਿਆ ਗਿਆ ਸੀ। ਗੱਲ ਇੱਥੇ ਹੀ ਮੁੱਕ ਗਈ ਹੁੰਦੀ ਤ" ਵੀ ਸੀ, 'ਮਮਤਾਦੀ' ਦੀ 'ਆਪਣੀ ਘਰ ਦੀ ਪਾਰਟੀ' ਤ੍ਰਿਣਮੂਲ ਕਾਂਗਰਸ ਦੇ, ਗਾਇਕ ਤੋਂ ਸੰਸਦ ਮੈਂਬਰ ਬਣੇ ਕਬੀਰ ਸੁਮਨ ਨੇ ਤ" ਇਸ ਸਬੰਧ ਵਿੱਚ ਇੱਕ ਗੀਤ ਵੀ ਬਣਾ ਦਿੱਤਾ ਹੈ, ਜਿਸ ਦੇ ਬੋਲ ਹਨ: 'ਹਸਿ ਨਿਏ ਠਾਕੋ' ਯਾਨੀ 'ਮੁਸਕਰਾ ਕੇ ਜੀਓ'। ਇਹ ਗੀਤ ਕਬੀਰ ਸੁਮਨ ਨੇ ਪ੍ਰੋ. ਮਹਾਪਾਤਰ ਨੂੰ ਗ਼੍ਰਿਫ਼ਤਾਰ ਕਰਨ ਵਿਰੁੱਧ ਰੋਸ ਵਜੋਂ ਹੀ ਲਿਖਿਆ ਸੀ।
ਇਸ ਦੌਰਾਨ ਹੀ ਕੋਲਕਾਤਾ ਵਿਚ ਹੀ ਇੱਕ ਸਿਹਤ ਵਿਗਿਆਨੀ ਪਾਰਥੋ ਸਾਰਥੀ ਰੇਅ ਨੂੰ ਇਸ ਕਰ ਕੇ ਹਿਰਾਸਤ ਵਿਚ ਲੈ ਲਿਆ ਗਿਆ ਸੀ ਕਿਉਂ ਕਿ ਉਸ ਨੇ ਇੱਕ ਝੌਂਪੜ ਪੱਟੀ ਵਿਚੋਂ ਲੋਕ" ਨੂੰ ਉਜਾੜਨ ਦਾ ਵਿਰੋਧ ਕੀਤਾ ਸੀ। ਦੇਸ਼-ਵਿਦੇਸ਼ ਦੇ ਬਹੁਤ ਵੱਡੇ-ਵੱਡੇ ਦਨਿਸ਼ਵਰਾਂ, ਜਿਨ੍ਹਾਂ ਵਿਚ ਨਾਉਮ ਚੌਮਸਕੀ ਵੀ ਸ਼ਾਮਲ ਸਨ, ਨੇ ਇਸ ਵਿਗਿਆਨੀ ਨੂੰ ਤੁਰੰਤ ਛੱਡਣ ਦੀਅ" ਅਪੀਲ" ਕੀਤੀਆਂ ਸਨ ਤੇ ਸਾਰੇ ਜਹਾਨ ਵਿੱਚ ਪੱਛਮੀ ਬੰਗਾਲ ਦੀ 'ਮਮਤਾਮਈ ਸਰਕਾਰ' ਦਾ ਗੁੱਡਾ ਗੱਡਿਆ ਤ" ਜਾ ਕੇ ਪਾਰਥੋ ਸਾਰਥੀ ਰੇਅ ਦਾ ਖਹਿੜਾ ਛੁੱਟਿਆ। ਇਸ ਵਿਗਿਆਨੀ ਸਿਰ ਇਹ ਇਲਜ਼ਾਮ ਲਾਇਆ ਗਿਆ ਕਿ ਉਸ ਨੇ ਪੁਲੀਸ ਉੱਤੇ ਹਮਲਾ ਕੀਤਾ ਸੀ। ਹਕੀਕਤ ਇਹ ਹੈ ਕਿ ਜਦੋਂ ਦੀ ਇਹ ਵਾਰਦਾਤ ਹੋਈ ਦੱਸੀ ਜਾਂਦੀ ਹੈ, ਉਦੋਂ ਇਹ ਵਿਗਿਆਨੀ ਕੋਲਕਾਤਾ ਤੋਂ ਦੋ ਘੰਟੇ ਦੇ ਫ਼ਾਸਲੇ 'ਤੇ ਮੋਹਨ ਪੁਰ ਵਿੱਚ ਸਾਇੰਸ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਸੀ। ਰੇਅ ਦਾ ਕਹਿਣ ਹੈ ਕਿ ਇਨ੍ਹੀਂ ਦਿਨੀਂ ਪੱਛਮੀ ਬੰਗਾਲ ਦੇ ਲੋਕ ਹਨ੍ਹੇਰਾ ਢੋਅ ਰਹੇ ਹਨ ਤੇ ਉੱਥੇ ਦਿਨੇ ਹੀ ਹਨ੍ਹੇਰ ਪਿਆ ਹੋਇਆ ਹੈ।
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਲੋਂ ਇੱਕ ਇਸ਼ਤਿਹਾਰ ਵਿੱਚ 'ਕ੍ਰਿਸ਼ਨ ਲੀਲਾ' ਕਰਨ ਦੀ ਗੱਲ ਮਗਰੋਂ ਕਰਾਂਗੇ, ਪਹਿਲਾਂ ਇਕ ਹੋਰ ਬੀਬੀ ਯਾਨੀ ਮਾਇਆਵਤੀ ਦੀ ਗੱਲ ਵੀ ਸਿਰੇ ਲਾ ਲਈਏ। ਮਾਇਆਵਤੀ ਨੇ ਯੂ. ਪੀ. ਦੀ ਮੁੱਖ ਮੰਤਰੀ ਬਣਦਿਅ" ਹੀ ਲੋਕ" ਦੇ ਕਰੋੜਾਂ ਰੁਪਏ ਖ਼ਰਣ ਕੇ ਥਾਂ-ਥਾਂ ਆਪਣੇ ਬੁੱਤ ਲਗਵਾ ਲਏ ਸਨ। ਉਸ ਦੀ ਸਰਕਾਰ ਦੇ ਇੱਕ ਖ਼ਾਸ ਬੰਦੇ ਨੇ ਇਸ ਬੁੱਤ ਪ੍ਰਸਤੀ ਨੂੰ ਸਭਿਆਚਾਰ ਦੀ ਸੇਵਾ ਕਰਾਰ ਦਿੱਤਾ ਸੀ। ਕਹਿੰਦੇ ਹਨ ਕਿ ਪਹਿਲਾਂ ਫ਼ੈਸਲਾ ਤ" ਬਹੁਜਨ ਸਮਾਜ ਪਾਰਟੀ ਦੇ ਬਾਨੀ ਕਾਂਸ਼ੀ ਰਾਮ ਦੇ ਬੁੱਤ ਲਾਉਣ ਦਾ ਹੀ ਹੋਇਆ ਸੀ, ਪਰ ਇਹ ਵੀ ਕਹਿੰਦੇ ਹਨ ਕਿ ਬਾਊ ਕਾਂਸ਼ੀ ਰਾਮ ਜੀ ਲਿਖ ਕੇ ਰੱਖ ਗਏ ਸਨ ਕਿ ਜਿੱਥੇ ਕਿਤੇ ਵੀ ਉਨ੍ਹਾਂ ਦਾ ਬੁੱਤ ਲਾਇਆ ਜਾਵੇ, ਉਸ ਨੂੰ ਸੁੰਨਾ ਨਾ ਛੱਡਿਆ ਜਾਵੇ ਯਾਨੀ ਉਸ ਨਾਲ, ਜਿੱਦਾਂ ਅੰਗਰੇਜ਼ ਕਹਿੰਦੇ ਹੁੰਦੇ ਹਨ, 'ਫ਼ੌਰ ਕੰਪਨੀ ਸੇਕ' ਮਾਇਆਵਤੀ ਦਾ ਬੁੱਤ ਵੀ ਲਾਇਆ ਜਾਵੇ। ਲਓ ਜੀ ਕਾਂਸ਼ੀ ਰਾਮ ਦੇ ਤ" ਜਿੰਨੇ ਵੀ ਬੁੱਤ ਲੱਗੇ, ਮਾਇਆਵਤੀ ਦੇ ਬੁੱਤਾਂ ਦੀਅ" 'ਲੈਨਾਂ' ਲੱਗ ਗਈਆਂ।ਇਨ੍ਹਾਂ ਬੁਤ" ਨੇ ਜੋ ਇਤਿਹਾਸ ਸਿਰਜਿਆ ਹੈ, ਉਸ ਦਾ ਕੀ ਬਣੇਗਾ, ਇਹ ਹਾਲੇ ਭਵਿੱਖ ਦੀ ਕੁੱਖ ਵਿਚ ਹੈ।
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਜਨਤਾ ਪਾਰਟੀ ਦੇ ਇੱਕ ਇਸ਼ਤਿਹਾਰ ਵਿੱਚ ਸ਼੍ਰੀ ਕ੍ਰਿਸ਼ਨ ਬਣਾ ਕੇ ਪੇਸ਼ ਕਰ ਦਿੱਤਾ ਗਿਆ ਤ" ਬਹੁਤ ਸਾਰੇ ਹਿੰਦੂ ਵੀ ਦੁਖੀ ਹੋ ਗਏ। ਕੀ ਹੁਕਮਰਾਨ" ਵੱਲੋਂ 'ਅਮਰ' ਹੋਣ ਲਈ ਕੀਤੇ ਜਾ ਰਹੇ ਇਹ ਹੀਲੇ ਕਿਸੇ ਵੱਖਰੀ ਕਿਸਮ ਦੇ ਇਤਿਹਾਸ ਦੇ ਸਿਰਜਕ ਨਹੀਂ ਬਣ ਰਹੇ?

ਕਾਰਟੂਨ ਬਣਨਾ ਪਸੰਦ ਨਾ ਕਰਨ ਵਾਲੀ ਮਮਤਾ ਬੈਨਰਜੀ ਦਾ ਇੱਕ ਕਾਰਟੂਨ

ਪ੍ਰੈੱਸ ਨੂੰ ਦਬਾਉਣ ਦੀਅ" 'ਮਮਤਾਮਈ ਨੀਤੀਆਂ' ਦੀ ਭੰਡੀ ਕਰਦਾ ਇੱਕ ਕਾਰਟੂਨ

ਉਹ ਇਸ਼ਤਿਹਾਰ, ਜਿਸ ਵਿੱਚ ਨਰਿੰਦਰ ਮੋਦੀ ਸ਼੍ਰੀ ਕ੍ਰਿਸ਼ਨ ਬਣੇ ਹੋਏ ਹਨ

ਮਾਇਆਵਤੀ ਦੇ ਬਹੁਤ ਸਾਰੇ ਬੁੱਤਾਂ ਵਿਚੋਂ ਇੱਕ ਦੀ 'ਸਫਾਈ' ਕਰਨ ਵੇਲ਼ੇ ਦੀ ਇੱਕ ਝਲਕ