
ਜਦ ਹਰਨਾਮ ਦਾਸ ਸਹਿਰਾਈ ਦੇ ਪੁੱਤਰ ਨੇ ਕੋਠੇ ਦੀਆਂ ਪੌੜੀਆਂ ਚੜ੍ਹ ਕੇ ਸਹਿਰਾਈ ਦੀਆਂ ਕਿਤਾਬਾਂ ਵਾਲਾ ਕਮਰਾ ਖੋਲ੍ਹਿਆ ਤਾਂ ਕਮਰੇ ਵਿੱਚ ਕਿਤਾਬਾਂ ਦੇ ਢੇਰ ਵਿੱਚੋਂ ਗਰਦੇ ਦੀ ਹੌਂਕ ਆ ਰਹੀ ਸੀ। ਕਿਤਾਬਾਂ ਦੇ ਮੂੰਹ ਪੀਲੇ ਪੈ ਗਏ ਸਨ।
ਮੈਂ ਸੋਚਣ ਲੱਗਿਆ, ਜੇਕਰ ਸਹਿਰਾਈ ਜੀਂਦਾ ਹੁੰਦਾ ਤਾਂ ਉਸ ਦੀਆਂ ਕਿਤਾਬਾਂ ਦਾ ਇਹ ਹਸ਼ਰ ਨਾ ਹੁੰਦਾ।
ਸਹਿਰਾਈ ਦੇ ਮੁੰਡੇ ਨੇ ਮੈਨੂੰ ਸਿਖਰ ਦੁਪਹਿਰੇ, ਭੁੱਖੇ ਢਿੱਡ, ਖ਼ਾਲੀ ਚਾਹ ਪਿਲਾ ਕੇ ਤੋਰ ਦਿੱਤਾ ਸੀ। ਮੈਂ ਰਿਕਸ਼ੇ ਉੱਤੇ ਬੈਠਾ ਚਿਤਵਦਾ ਆ ਰਿਹਾ ਸਾਂ, ਸਹਿਰਾਈ ਨੇ ਮੈਨੂੰ ਇੰਝ ਨਹੀਂ ਸੀ ਤੋਰਨਾ। ਉਹਨੇ ਕਹਿਣਾ ਸੀ, ''ਉਏ ਮਾਂਈ ਯਾ... ਰੋਟੀ ਡੱਫ ਲੈ, ਮਰ ਲੈ... ਭੁੱਖਾ ਨਾ ਜਾਈਂ ਮੇਰੇ ਘਰੋਂ...।''
ਉਹਨੇ ਮਿੱਠੇ ਹੋ ਕੇ ਆਪਣੀ ਨੂੰਹ ਤੋਂ ਰੋਟੀ ਲੈ ਲੈਣੀ ਸੀ... ਪਰ ਸਹਿਰਾਈ ਉਸ ਵਕਤ ਨਹੀਂ ਸੀ। ਰਿਕਸ਼ੇ 'ਤੇ ਬੈਠਿਆਂ ਮੈਂ ਸਹਿਰਾਈ