Thursday, 21 June 2012 05:12
Print PDF

????? ????????

This e-mail address is being protected from spambots. You need JavaScript enabled to view it
'???? ??? ??,????? ?? ???? ??? ???, ????? ???? ?? ????? ??? ??? ??? ??, ???? ?? ???? ?? ?????? ???? ?? ????? ?? ????? ??? ???? ??? ? ?? ????? ???? ?????? ? ?? ????? ???? ??? ? ????? ???? ???? ??? ??? ????? ?? ?????? ?????? ??????? ???? ??? ??????? ????? ???? ???? ?????? ????? ?? ?? ????? ???? ?????????? ???? ??????? ????? ????? ??? ?????? ?????? ?? ''?????? ???? ???? ?????..." ?????? ?????? ?? ?? ?? ? ?????? ?? ?? ???? ??? ??? ?????, ''???? ???? ???? ?? ???? ???...??? ??? ??? ???? ??" ????? ???? ?? ??? ?? ???? '?? ??? ?????? ??? ??? ???????? ??????, ''??? ??? ?? ??? ??? ??? ?????? ??? ???? ?? ??? ?? ?? ???? ???? ?????...!"
??? ???? ???? ?? ??? ???? ???? ?? ???? ?????? ????? ?? ????????? ?? ???? ???? ??? ????? ?? ???? ??? ?? ?? ????????? ?? '????-????' ?????? '?????-????' ?????? ?????? ????? ?????? ?????? ??? ????????? ?? ???? ?? ????? ?????-????? ???? ????? ??? ????? ???? ?? ?? ?????? '??' ????? ???? ??, ?? ?? ??? ?????? ????? ?? ????? ???? ?? ???? ??? ???? ???? ????? ?????? ???? ????????? ??? ??? ?????? ????? ??? ???? ?????, ??? ?? ??? ??:
ਹਸਦੀ-ਵਸਦੀ ਦੁਨੀਆਂ ਲੋਕੋ ਲੱਗਦੀ ਵਾਂਗ ਉਜਾੜਾਂ
ਬਾਬਲ ਮਰਿਆਂ ਮਰਦੀਆਂ ਸਭ ਐਸ਼ ਬਹਾਰਾਂ...
ਇਸ ਗੀਤ ਦੀ ਅੰਤਰ-ਆਤਮਾ ਵਿੱਚ ਛੁਪੇ ਦਰਦ ਦਾ ਅਹਿਸਾਸ ਵੀ ਉਦੋਂ ਹੀ ਹੋਇਆ, ਜੱਦ ਉਹ ਪਾਪਾ ਨੂੰ ਭੋਗ ਮੌਕੇ ਗਾ ਕੇ ਸ਼ਰਧਾਂਜਲੀ ਭੇਟ ਕਰ ਰਿਹਾ ਸੀ। ਸੱਚੀ ਗੱਲ ਹੈ, ਬਾਪ ਦੇ ਸਿਰ ਉਤੇ ਹੁਣ ਤੀਕ ਢੋਲੇ ਦੀਆਂ ਲਾਈਆਂ ਸਨ। ਕਿਸੇ ਚੀਜ਼ ਦਾ ਡੱਕੇ ਜਿੰਨਾ ਫ਼ਿਕਰ ਨਹੀਂ ਸੀ। ਨਾ ਲੂਣ-ਪਾਣੀ ਦਾ। ਨਾ ਆਟੇ-ਕੋਟੇ ਦਾ। ਨਾ ਖੇਤ ਜਾਣ ਦਾ। ਨਾ ਮੱਝ ਚੋਣ ਦਾ। ਨਾ ਕਿਸੇ ਰਿਸ਼ਤੇਦਾਰੀ ਦੀ ਰਸਮ-ਰੀਤ ਦਾ। ਬਾਪ ਦੇ ਹੁੰਦਿਆਂ ਦੇਸ਼-ਦੁਨੀਆਂ ਵੀ ਘੁੰਮ ਲਈ ਦਾ ਸੀ। ਬਾਈ ਹਰਭਜਨ ਮਾਨ ਵੀ ਗਾਉਂਦਾ ਹੁੰਦੈ:
ਬਾਬਲ ਹੁੰਦਿਆਂ ਬੇਪਰਵਾਹੀਆਂ ਸਾਰਾ ਆਲਮ ਕਹਿੰਦਾ
ਮਾਪੇ ਠੰਢੀਆਂ ਛਾਵਾਂ ਹੁੰਦੇ ਰੱਬ ਯਾਦ ਨਾ ਰਹਿੰਦਾ...
ਯਾਦ ਆ ਰਿਹੈ ਕਿ ਜੱਦ ਵੀ ਘਰੋਂ ਬਦੇਸ਼ ਨੂੰ ਤੁਰਨ ਲਗਦਾ ਸਾਂ ਤਾਂ ਮਾਂ ਭਾਵੇਂ ਮੇਰੇ ਸਾਹਮਣੇ ਮਨ ਹੌਲਾ ਨਾ ਕਰਦੀ (ਬਾਅਦ ਵਿੱਚ ਕਰ ਲੈਂਦੀ) ਪਰ ਪਾਪਾ ਅੱਖਾਂ 'ਚ ਅੱਥਰੂ ਭਰ ਲੈਂਦਾ ਤੇ ਕਹਿੰਦਾ ਹੁੰਦਾ,''ਪੁੱਤ ਸਾਡਾ ਫ਼ਿਕਰ ਨਾ ਕਰੀਂ... ਉਥੇ ਚਿੱਤ ਲਾ ਕੇ ਰਹੀਂ... ਨਾਲੇ ਛੇਤੀ ਮੁੜ ਆਵੀਂ... ਫ਼ੂਨ ਵੀ ਕਰਿਆ ਕਰੀਂ...।" ਏਨੇ ਕੁ ਬੋਲਾਂ ਮਗਰੋਂ ਉਹਦੇ ਤੋਂ ਹੋਰ ਬੋਲ ਨਾ ਹੁੰਦਾ ਤੇ ਮੈਂ ਉਹਦੇ ਵੱਲ ਦੇਖੇ ਬਿਨਾਂ ਈ ਝਟ ਗੱਡੀ 'ਚ ਬਹਿ ਤੁਰ ਜਾਂਦਾ ਸਾਂ ਸਮੁੰਦਰਾਂ ਦੀ ਸੈਰ 'ਤੇ...। ਜੱਦ ਮੈਂ ਵਾਪਸ ਪਰਤਦਾ ਤਾਂ ਉਹ ਆਖਦਾ,''ਮੇਰਾ ਪੁੱਤ ਗੋਰਾ ਹੋ ਕੇ ਆ ਗਿਐ... ਲੈ ਦੇਖੋ ਬੱਗਾ-ਬੱਗਾ ਰੰਗ ਕੱਢ ਆਇਐ...।" ਸਾਰੇ ਹੱਸਣ ਲਗਦੇ। ਇੱਕ ਹੋਰ ਗੱਲ, ਸਵੇਰੇ ਜੱਦ ਮੈਂ ਜਾਣ ਲਗਦਾ ਤਾਂ ਉਸ ਪੁੱਛਣਾ ''ਚੱਲਿਐਂ?" ਮੈਂ ਕਹਿਣਾ ''ਹਾਂ ਜੀ।" ਆਥਣੇ ਆਉਣ 'ਤੇ ਆਖਣਾ, ''ਆ ਗਿਆ ਮੇਰਾ ਪੁੱਤ?" ਮੈਂ 'ਹਾਂ ਜੀ' ਕਹਿ ਕੇ ਚੁਬਾਰੇ ਵਿੱਚ ਚੜ੍ਹ ਜਾਣਾ। ਕਦੇ-ਕਦਾਈਂ ਉਹਦਾ ਦਿਲ ਚਿੱਤ ਕਰਾਰਾ ਕਰਨ ਨੂੰ ਕਰਨਾ ਤਾਂ ਉਸ ਚੁਬਾਰੇ ਦੀਆਂ ਪੌੜੀਆਂ ਚੜ ਆਉਣੀਆਂ। ਮੈਨੂੰ ਅੰਦਰੋਂ-ਅੰਦਰੋਂ ਬੜੀ ਖੁਸ਼ੀ ਹੋਣੀ ਕਿ ਪਿਓ-ਪੁੱਤ ਇਕੱਠੇ ਬਹਿ ਕੇ ਗੱਲਾਂ ਮਾਰਾਂਗੇ।
ਮੇਰਾ ਪਿਓ ਵੀ ਦੁਨੀਆਂ ਦੇ ਪਿਓਆਂ ਵਰਗਾ ਹੀ ਸੀ। ਕੁੱਝ ਵੀ ਵੱਖਰਾ ਨਹੀਂ ਸੀ ਉਸ ਵਿੱਚ। ਪਰ ਕੁਝ ਗੱਲਾਂ ਫਿਰ ਵੀ ਵਿਸੇਸ਼ ਸਨ। ਪਹਿਲੀ ਗੱਲ: ਇਹ ਤਾਂ ਉਹਦਾ ਰਿਣ ਚੁਕਾਇਆ ਜਾ ਹੀ ਨਹੀਂ ਸਕਦਾ ਕਿ ਉਸ ਨੇ ਮੈਨੂੰ ਪੈਦਾ ਕੀਤਾ ਸੀ ਤੇ ਸੰਸਾਰ ਦਿਖਾਇਆ ਸੀ, ਸਗੋਂ ਉਹਦਾ ਸਭ ਤੋਂ ਵੱਡਾ ਮੇਰੇ ਸਿਰ ਰਿਣ ਇਹ ਹੈ ਕਿ ਜੱਦ ਮੈਂ ਨੌ-ਦੱਸ ਸਾਲਾਂ ਦਾ ਹੀ ਸੀ, ਉਦੋਂ ਕੁ ਜਿਹੇ ਹੀ ਉਸ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ ਕਿ ਜਾਹ ਪੁੱਤ ਕਮਾਈ ਕਰ...ਆਪਣੇ ਪੈਰਾਂ ਸਿਰ ਖੜ੍ਹਾ ਹੋ... ਤੈਨੂੰ ਮਹਿੰਗੀ ਪੜ੍ਹਾਈ ਕਰਾਉਣੀ ਮੇਰੇ ਵੱਸ ਦੀ ਗੱਲ ਨਹੀਂ... ਆਪਣੀ ਆਪ ਨਿਬੇੜ...!" ਮਾੜੇ ਭਾਗਾਂ ਨੂੰ, (ਜੇਕਰ ਉਹ ਇੰਝ ਨਾ ਕਰਦੇ) ਕਿਤੇ ਮੈਨੂੰ ਆਪਣੇ ਨਾਲ ਪਿੰਡ ਸਾਧਾਰਨ ਜਿਹੀ ਲੂਣ-ਤੇਲ ਵਾਲੀ ਹੱਟੀ 'ਤੇ ਬਿਠਾ ਲੈਂਦੇ ਜਾਂ (ਡੇਢ ਕਿੱਲੇ ਦੀ ਵਾਹੀ) ਖੇਤ ਦੇ ਕੰਮ ਨਾਲ ਜੋੜ ਲੈਂਦੇ ਤਾਂ ਮੈਂ ਸਿਰਫ਼ ਤੇ ਸਿਰਫ਼ 'ਨਰਿੰਦਰ ਕੁਮਾਰ' ਹੀ ਰਹਿ ਜਾਣਾ ਸੀ ਤੇ 'ਨਿੰਦਰ ਘੁਗਿਆਣਵੀ' ਨਹੀਂ ਬਣਨਾ ਸੀ! ਜੇਕਰ ਮੈਂ ਘਰੋਂ ਬਾਹਰ ਨਾ ਰਹਿੰਦਾ ਤਾਂ ਏਨੇ૶ਏਨੇ ਮਹਾਨ ਲੋਕਾਂ ਉਤੇ ਖੋਜਾਂ ਕਰ-ਕਰ ਕੇ ਕਿਤਾਬਾਂ ਕਿੰਝ ਲਿਖ ਲੈਂਦਾ? ਪਿਤਾ ਦੀ ਹੱਟੀ ਤੋਂ ਕਿਰਾਇਆ-ਭਾੜਾ ਲੈ ਕੇ ਪੰਜਾਬ ਦੇ ਪਿੰਡ-ਪਿੰਡ ਤੇ ਗਲੀ-ਗਲੀ ਮਹਾਨ ਸ਼ਖਸੀਅਤਾਂ ਦੇ ਮਗਰ-ਮਗਰ ਉਹਨਾਂ ਦਾ ਇਤਿਹਾਸ ਲਿਖਣ ਲਈ ਤੁਰਦਾ ਰਿਹਾ। ਆਪਣੇ-ਆਪਣੇ ਖੇਤਰ ਵਿੱਚ ਸਿਖਰ ਤੀਕ ਪਹੁੰਚੇ ਹੋਏ ਬਹੁਤ ਵੱਡੇ-ਵੱਡੇ ਲੋਕਾਂ ਦੀ ਸੰਗਤ ਮਾਣੀ। ਜੱਦ ਕੋਈ ਵੱਡੀ ਹਸਤੀ ਘਰ ਵੀ ਆਉਂਦੀ ਤਾਂ ਪਾਪਾ ਦੀ ਖੁਸ਼ੀ ਨੂੰ ਚਾਰ ਚੰਨ ਲੱਗ ਜਾਂਦੇ। ਜੇ ਕੋਈ ਛਕਣ ਛਕਾਉਣ ਵਾਲਾ ਹੁੰਦਾ ਤਾਂ ਉਹ ਪਹਿਲਾਂ ਈ ਪੁੱਛ ਲੈਂਦੇ,''ਕੜਛੀ ਫੇਰਾਂ... ਲਾਉਣਾ ਐ ਕਰਾਰਾ ਜਿਹਾ ਤੜਕਾ?" ਤੇ ਉਹ ਬੜੇ ਚਾਅ ਨਾਲ ਚੁੱਲ੍ਹੇ ਅੱਗੇ ਬਹਿ ਜਾਂਦੇ। ਪਿੱਛੇ ਜਿਹੇ ਦੀ ਗੱਲ ਹੈ, ਟੋਰਾਂਟੋ ਤੋਂ ਬਲਬੀਰ ਸਿਕੰਦ ਆਇਆ ਮੇਰੇ ਪਿੰਡ। ਇਹ ਸਖ਼ਸ਼ ਧਰਮਿੰਦਰ ਪਰਿਵਾਰ ਵਿੱਚ ਬੰਬਈ ਤੀਹ-ਬੱਤੀ ਸਾਲ ਰਿਹਾ ਸੀ। ਬਹੁਤ ਸਾਰੀਆਂ ਫ਼ਿਲਮਾਂ ਇਹਨੇ ਬਣਾਈਆਂ ਤੇ ਬੜਾ ਕੁੱਝ ਕੀਤਾ। ਮੇਰੀਆਂ ਲਿਖਤਾਂ ਦਾ ਦੀਵਾਨਾ ਹੋ ਕੇ ਮਿਲਣ ਨੂੰ ਤੁਰਿਆ। ਪਿੰਡ ਆਣ ਕੇ ਆਖਣ ਲੱਗਾ ਕਿ ਤੇਰੇ ਬਾਰੇ ਪੌਣੇ ਘੰਟੇ ਦੀ ਡਾਕੂਮੈਂਟਰੀ ਫ਼ਿਲਮ ਬਣਾਉਣੀ ਏ। ਉਹ ਕੈਮਰਾ ਵਗੈਰਾ ਨਾਲ ਹੀ ਲੈ ਆਇਆ ਸੀ। ਮੈਂ ਕਿਹਾ,''ਕਿਸੇ ਵੱਡੇ ਬੰਦੇ 'ਤੇ ਬਣਾਓ ਮੈਂ ਤਾਂ ਹਾਲੇ ਨਿੱਕਾ ਆਂ।" ਸਿਕੰਦ ਨੇ ਇੱਕੋ ਫ਼ਿਕਰੇ 'ਚ ਹੀ ਗੱਲ ਨਿਬੇੜ ਦਿੱਤੀ, ''ਉਮਰ ਵਿੱਚ ਨਿੱਕਾ ਏਂ... ਜੁ ਕੰਮ ਕਰ ਦਿੱਤਾ ਏ ਏਨੇ ਲੋਕਾਂ ਉਤੇ, ਉਹਦਾ ਹਿਸਾਬ-ਕਿਤਾਬ ਮੇਰੇ ਕੋਲ ਏ... ਕੰਮ ਵਿੱਚ ਵੱਡਾ ਏਂ।" ਕੋਲ ਬੈਠਾ ਪਾਪਾ ਸਿਕੰਦ ਦੀ ਇਹ ਗੱਲ ਸੁਣ ਕੇ ਬਹੁਤ ਖ਼ੁਸ਼ ਹੋਇਆ ਸੀ। ਸਿਕੰਦ ਨੇ ਪਾਪਾ ਨੂੰ ਕਿਹਾ ਕਿ ਆਪਣੇ ਪੁੱਤਰ ਬਾਰੇ ਕੈਮਰੇ ਅੱਗੇ ਕੁਝ ਬੋਲੋ। ਪਾਪਾ ਦਾ ਕੈਮਰੇ ਮੂਹਰੇ ਬੋਲਣ ਦਾ ਪਹਿਲਾ ਮੌਕਾ ਸੀ। ਉਹ ਇਹ ਸ਼ਬਦ ਬੋਲੇ ਸਨ, ''ਏਹ (ਨਿੰਦਰ) ਨਿੱਕਾ ਜਿਅ੍ਹਾ... ਕਹਿੰਦਾ ਅਖੇ ਮੈਂ ਯਮਲੇ ਜੱਟ ਕੋਲ ਜਾਣੈ...ਜ਼ਿੱਦ ਕੀਤੀ ਤੇ ਮੈਂ ਏਹਨੂੰ ਲੈ ਤੁਰਿਆ... ਅਸੀਂ ਪੁੱਛਦੇ ਫ਼ਿਰਦੇ ਸੀ ਲੁਧਿਆਣੇ ਬੱਸ ਅੱਡੇ ਉਤੇ ਬਈ ਯਮਲੇ ਜੱਟ ਦਾ ਡੇਰਾ ਕਿੱਧਰ ਆ... ਇੱਕ ਰੇਹੜੀ ਵਾਲੇ ਨੇ ਸਾਨੂੰ ਰਾਹ ਦੱਸ ਤਾ...ਮੈਂ ਲੈ ਗਿਆ ਯਮਲਾ ਜੀ ਕੋਲ... ਉਥੋਂ ਨੇੜੇ ਇੱਕ ਦੁਕਾਨ ਤੋਂ ਅਸੀਂ ਪੱਗ ਲਈ ਤੇ ਉਤੇ ਇੱਕੀ ਰੁਪਈਏ ਰੱਖੇ... ਪਤਾਸੇ ਲਏ ਤੇ ਯਮਲੇ ਜੱਟ ਨੇ ਇਹਨੂੰ ਲੂਣ ਦੀ ਚੂੰਢੀ ਚਟਾਈ ਤੇ ਉਹਨਾਂ ਦਾ ਚੇਲਾ ਬਣ ਗਿਆ, ਮੈਂ ਏਹਨੂੰ ਉਥੇ ਛੱਡ ਆਇਆ।" ਇਸ ਡਾਕੂਮੈਂਟਰੀ ਫ਼ਿਲਮ ਵਿੱਚ ਪਾਪਾ ਨੇ ਬੜਾ ਨੈਚੁਰਲ ਜਿਹਾ ਬੋਲਿਆ ਸੀ, ਸਭ ਨੇ ਬੜਾ ਪਸੰਦ ਕੀਤਾ। ਪਾਪਾ ਟੀ.ਵੀ ਸਕਰੀਨ 'ਤੇ ਆਪਣੇ ਆਪ ਨੂੰ ਬੋਲਦਾ ਦੇਖ ਬੜੇ ਦਿਨ ਖ਼ੁਸ਼ ਹੁੰਦਾ ਰਿਹਾ ਸੀ।
ਹਰਜੀਤ ਹਰਮਨ ਪੁਰਾਣਾ ਦੋਸਤ ਹੋਣ ਕਾਰਨ ਅਕਸਰ ਮੇਰੇ ਕੋਲ ਪਿੰਡ ਆਉਂਦਾ। ਅਸੀਂ ਚੁਬਾਰੇ ਵਿੱਚ ਬਹਿ ਕੇ ਗਾਉਂਦੇ। ਪਾਪਾ ਉਹਦੇ ਗੀਤ ਸੁਣ ਕੇ ਬਾਗ਼-ਬਾਗ਼ ਹੋ ਜਾਂਦਾ। ਹਰਮਨ ਦਾ ਇੱਕ ਗੀਤ ਤਾਂ ਪਾਪਾ ਦੇ ਦਿਲ ਵਿੱਚ ਵੱਸ ਗਿਆ। ਆਪਣੀ ਬੀਮਾਰੀ ਦੇ ਦਿਨਾਂ ਵਿੱਚ ਉਹ ਜੱਦ ਆਪਣੇ ਆਪ ਨੂੰ ਕੁਝ 'ਠੀਕ-ਠੀਕ' ਜਿਹਾ ਮਹਿਸੂਸ ਕਰਦੇ ਤਾਂ ਕਹਿੰਦੇ, ''ਉਹ ਨਾਭੇ ਵਾਲੇ ਮੁੰਡੇ ਦਾ ਗੀਤ ਸੁਣਾ ਦਿਓ ਯਾਰ।" ਮੇਰਾ ਭਰਾ ਆਪਣੇ ਮੋਬਾਈਲ ਫ਼ੋਨ 'ਤੇ ਗੀਤ ਪਲੇਅ ਕਰਦਾ ਤੇ ਫ਼ੋਨ ਪਾਪਾ ਦੇ ਕੰਨ ਨੂੰ ਲਾ ਦਿੰਦਾ। ਬੋਲ ਗੂੰਜਦੇ:
ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ,
ਤੋਰੀਏ ਨੂੰ ਪੈਂਦੇ ਉਦੋਂ ਪੀਲੇ-ਪੀਲੇ ਫੁੱਲ ਵੇ
ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
ਸਾਰੀ ਹੀ ਉਮਰ ਤੇਰਾ ਤਾਰੀਂ ਜਾਊਂ ਮੁੱਲ ਵੇ...
ਗੀਤ ਮੁਕਦਾ ਤਾਂ ਪਾਪਾ ਕਹਿੰਦਾ, '' ਮੈਂ ਚਾਲ੍ਹੀ ਸਾਲ ਖੇਤੀ ਦਾ ਕੰਮ ਕੀਤਾ ਐ... ਤੋਰੀਏ ਨੂੰ ਫੁੱਲ ਪੈਣ ਵਾਲੇ ਦਿਨ ਯਾਦ ਆ ਗਏ... ਬਹੁਤ ਸੋਹਣਾ ਗਾਇਆ ਐ...।" ਮੇਰੇ ਦੋਸਤ ਵਰੁਣ ਰੂਜ਼ਮ ਨੂੰ ਘਰ ਆਇਆ ਦੇਖ ਪਾਪਾ ਆਖਦਾ,''ਲੈ ਦੇਖੋ ਰੱਬ ਦੀ ਕਿਰਪਾ ਐ... ਨਿੱਕਾ ਜਿਅ੍ਹਾ ਮੁੰਡਾ ਐ ਤੇ ਡੀ.ਸੀ. ਲੱਗਿਆ ਹੋਇਆ ਐ... ਮਿਹਨਤ ਨੂੰ ਫਲ ਲਗਦੇ ਐ... ਜਦੋਂ ਅਸੀਂ ਏਹਦੀ ਉਮਰ ਦੇ ਹੁੰਦੇ ਸਾਂ ਅਸੀਂ ਡੀ.ਸੀ ਤਾਂ ਕੀ ਵੇਖਣਾ... ਕਦੇ ਥਾਣੇਦਾਰ ਨਹੀਂ ਸੀ ਵੇਖਿਆ।" ਵਰੁਣ ਹੈਰਾਨ ਹੋ ਕੇ ਮੁਸਕ੍ਰਾਉਂਦਾ ਪਾਪਾ ਦੀਆਂ ਅਜਿਹੀਆਂ ਸਿੱਧੀਆਂ-ਸਾਦੀਆਂ ਗੱਲਾਂ ਸੁਣ ਕੇ ਕਿ ਪੰਜਾਬ ਵਿੱਚ ਕਦੀ ਅਜਿਹੇ ਜ਼ਮਾਨੇ ਵੀ ਹੁੰਦੇ ਸਨ? (ਚੱਲਦਾ)

Comments (0)

Write comment

smaller | bigger

busy
You are here:   Homeਲੜੀਵਾਰਬਾਵਾ ਬੋਲਦਾ ਹੈਪਾਪਾ ਕਿਤੇ ਨੇੜੇ-ਤੇੜੇ ਹੀ ਹੈ!

Currency Converter

Amount:
From:
To:


Gurbani Radio


Gurbani - Sri Harmandir Sahib