
???? ??????? ????? ?? ???? ????? ??? '???? ?????' ???? ???? ????, ???? ????? ??, ???? ???? ???? ???-?????? ????? ? ???? ???? ?? ???-?????? ???? ????? ???, ?????, ???????, ???-???????, ????-????, ?? ????? ???, ???????, ????? ?? ???? ??? ?? ????? ???? ???? ???? ????? ??? ???? ?? ???????? ???? ?????? ??. ???? ???? ???? ?? ????? ??? ?? ?? ????? ???????? ??? ???? ?? ?????? ?? ????? ??? ?? ???? ????? ?? ?????? ?? ?????? ?? ?? ???? ???? ???? ???? ??? ???? ???? ?? ?????? ???? ?? ?????? ???
??? ??? ????? ?? ???? ??? ??? ???? ?? ???? ???? ?????? ??? ????? ???? ????, ????? ??? ??? ????? ??? ???, ??????? ???? ?????? ???? ????? ?? ??? ????? ???? ??, ???? ??? ??????, ?? ?? ???? ???? ??? ??? ????? ?? ????? ?? ??? ????????? ??? ??? ??? ?? ???? ???? ??? ????? ????? ?? ???? ???? ?? ????? ????? ?? ?????? ??. ?. ??. ??????? ??? ????? ???? ??. ????? ???? ????? ????? ???? ????? ???? ?? ??? ??. ????? '???? ?????' ??? ???? ???? ??? ???? ??? ??? ?? ??
ਇਸ ਅਦਾਰੇ ਲਈ ਕਈ ਸਾਲ ਇੱਕ ਕਾਲਮ 'ਮੇਰੀਆਂ ਅਭੁੱਲ ਯਾਦਾਂ' ਵੀ ਲਿਖਿਆ, ਜੋ ਬਹੁਤ ਚਰਚਿਤ ਹੋਇਆ। ਹੁਣ ਤੀਕ ਆਪ ਪੰਜ ਪੁਸਤਕਾਂ ਪੰਜਾਬੀ ਸਾਹਿਤ ਨੂੰ ਭੇਂਟ ਕਰ ਚੁੱਕੇ ਹਨ। ਆਪ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਰਹੇ ਹਨ ਅਤੇ ਅੱਜਕੱਲ੍ਹ ਚੰਡੀਗੜ ਵਿਖੇ ਤਾਇਨਾਤ ਹਨ। ਮੇਰੇ ਨਾਲ ਇਨ੍ਹਾਂ ਦਾ ਵਾਹ-ਵਾਸਤਾ 2002 ਤੋਂ ਹੈ। ਉਦੋਂ ਤੋਂ ਹੁਣ ਤੀਕ ਅਸੀਂ ਇੱਕ ਦੂਜੇ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ। ਅਜਿਹਾ ਭਾਵ ਇਸ ਚਿੱਠੀ ਵਿੱਚੋਂ ਵੀ ਝਲਕਦਾ ਹੈ।
ਪਿਆਰੇ ਨਿੰਦਰ,
ਆਸ ਹੈ ਕਿ ਪਿਤਾ ਜੀ ਦੇ ਵਿਛੋੜੇ ਦਾ ਦੁੱਖ ਕੁੱਝ ਕੁ ਹਲਕਾ ਹੋਇਆ ਹੋਵੇਗਾ। ਕਹਿੰਦੇ ਨੇ ਕਿ 'ਹੁਸਨ ਜੁਆਨੀ ਤੀਜੇ ਮਾਪੇ ਮਿਲਦੇ ਨਾ ਹੱਟੀਆਂ ਤੋਂ'। ਮੈਨੂੰ ਖ਼ੁਦ ਨੂੰ ਮਾਂ-ਪਿਓ ਦੇ ਵਿਛੋੜੇ ਦਾ ਬੜਾ ਤਿੱਖਾ ਅਹਿਸਾਸ ਹੈ। ਅਜੇ ਬਚਪਨ ਵਿੱਚ ਹੀ ਸਾਂ, ਜਦੋਂ ਮਾਂ-ਪਿਓ ਚੱਲ ਵਸੇ ਸਨ ਤੇ ਮੇਰੇ ਆਦਰਯੋਗ ਨਾਨਾ ਜੀ ਸ੍ਰ. ਨੰਦ ਸਿੰਘ ਹੁਰਾਂ ਦੀ ਸਰਪ੍ਰਸਤੀ ਹੇਠ ਮੇਰਾ ਪਾਲਣ ਪੋਸ਼ਣ ਹੋਇਆ। ਖ਼ੈਰ, ਸੰਨ 2002 ਵਿੱਚ ਜਦੋਂ ਮੈਂ ਫ਼ਰੀਦਕੋਟ ਏ. ਡੀ. ਸੀ. ਲੱਗਿਆ ਹੋਇਆਂ ਸਾਂ ਤਾਂ ਉਦੋਂ ਇੱਕ ਵਾਰ ਤੇਰੇ ਪਿੰਡ ਆਇਆ ਸਾਂ। ਉੱਘੇ ਕਲਮਕਾਰ, ਸ੍ਰੀ ਓਮ ਪ੍ਰਕਾਸ਼ ਗਾਸੋ, ਵੀ ਮੇਰੇ ਨਾਲ ਆਏ ਸਨ ਤੇ ਨਾਲ ਟੋਰਾਂਟੋ ਤੋਂ ਆਇਆ ਨੌਜਵਾਨ ਪ੍ਰਭਜੋਤ ਸੰਧੂ ਵੀ ਸੀ, ਜੋ ਉਥੇ 'ਪਰਦੇਸੀ ਰੇਡੀਓ' ਚਲਾਉਂਦਾ ਸੀ ਅਤੇ ਬਾਅਦ ਵਿੱਚ ਕਿਸੇ ਕਾਰਨ ਸਦੀਵੀ ਵਿਛੋੜਾ ਦੇ ਗਿਆ ਸੀ। ਮੈਨੂੰ ਯਾਦ ਹੈ ਕਿ ਤੇਰੇ ਕਮਰੇ ਵਿੱਚ ਬੈਠੇ ਸਾਂ। ਤੇਰੇ ਪਿਤਾ ਜੀ ਵੀ ਕੋਲ ਆ ਕੇ ਬੈਠ ਗਏ। ਉਹ ਸਾਨੂੰ ਸਭ ਨੂੰ ਮਿਲ ਕੇ ਬੜੇ ਖੁਸ਼ ਹੋਏ। ਉਹ ਸਾਦ-ਮੁਰਾਦੀ ਸਖ਼ਸੀਅਤ ਦੇ ਮਾਲਕ ਜਾਪਦੇ ਸਨ।
ਅੱਜ ਦਸ ਸਾਲ ਬਾਅਦ ਪਿਤਾ ਜੀ ਦੇ ਭੋਗ 'ਤੇ ਤੇਰੇ ਪਿੰਡ ਆ ਰਿਹਾ ਸਾਂ ਤੇ ਦੇਖ ਰਿਹਾ ਸਾਂ ਕਿ ਦਸਾਂ ਸਾਲਾਂ ਵਿੱਚ ਹੀ ਪਿੰਡ ਕਿੰਨੇ ਬਦਲ ਗਏ ਹਨ। ਲੋਕਾਂ ਨੇ ਜ਼ਮੀਨਾਂ ਕਰਾਹ ਕੇ ਪੱਧਰ ਕਰ ਲਈਆਂ ਹਨ। ਝੋਨਾ ਲੱਗਣ ਲੱਗਿਆ ਹੈ। ਪਿੰਡਾਂ ਵਿੱਚ ਤਿੰਨ-ਤਿੰਨ ਮੰਜ਼ਲੀਆਂ ਕੋਠੀਆਂ ਉੱਸਰ ਗਈਆਂ ਹਨ। ਤੇਰੇ ਪਿੰਡ ਨੂੰ ਆਉਣ ਵਾਲੀ ਸੜਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਆ ਕੇ ਖੁੱਲ੍ਹੀ ਹੋ ਗਈ ਹੈ। ਗਰਮੀ ਦਾ ਮੌਸਮ ਸੀ ਤੇ ਭਰੀ ਦੁਪਹਿਰ ਦਾ ਸਮਾਂ ਸੀ। ਮੈਂ ਦੇਖ ਰਿਹਾ ਸੀ ਕਿ ਲੋਕ ਵਹੀਰਾਂ ਘੱਤ ਕੇ ਤੇਰੇ ਪਿੰਡ ਵੱਲ ਆਪਣੇ ਆਪਣੀਆਂ ਗੱਡੀਆਂ 'ਤੇ ਜਾ ਰਹੇ ਸਨ। ਜਦੋਂ ਅਸੀਂ ਪਿੰਡ ਅੰਦਰ ਦਾਖ਼ਲ ਹੋਏ ਤਾਂ ਗੁਰੂ ਘਰ ਦਾ ਉੱਚਾ ਗੁੰਬਦ ਦਿਖਾਈ ਦਿੱਤਾ, ਜੋ ਹਾਲੇ ਉਸਾਰੀ ਅਧੀਨ ਸੀ। ਨੇੜੇ ਆਏ ਤਾਂ ਮਨੋਹਰ ਕੀਰਤਨ ਦੀ ਆਵਾਜ਼ ਕੰਨੀਂ ਪਈ। ਦੂਰ-ਦੂਰ ਤੀਕ ਵਾਹਨ ਖੜ੍ਹੇ ਸਨ। ਲੋਕਾਂ ਨੂੰ ਗੱਡੀਆਂ ਪਾਰਕ ਕਰਨ ਵਿੱਚ ਵੀ ਦਿੱਕਤ ਆ ਰਹੀ ਸੀ, ਭਾਵੇਂ ਕਿ ਪੁਲੀਸ ਮੁਲਾਜ਼ਮ ਵੀ ਜਗ੍ਹਾ-ਜਗ੍ਹਾ ਡਿਊਟੀ 'ਤੇ ਖਲੋਤੇ ਸਨ। ਇੱਕ ਹੋਰ ਗੱਲ ਵੀ ਲਗਦੇ ਹੱਥੀਂ ਇੱਥੇ ਕਰਦਾ ਜਾਵਾਂ ਕਿ ਆਮ ਤੌਰ 'ਤੇ ਪਿੰਡਾਂ ਵਿੱਚ ਲੋਕਾਂ ਦੇ ਭੋਗਾਂ ਉਤੇ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ ਅਤੇ ਪਿੰਡ ਵਿੱਚ ਜਾ ਕੇ ਭੋਗ ਵਾਲਾ ਘਰ ਪੁੱਛੀਦਾ ਹੈ ਤਾਂ ਸੱਥ ਵਿੱਚ ਬੈਠੇ ਬੰਦੇ ਤਾਸ਼ ਖੇਡ੍ਹ ਰਹੇ ਜਾਂ ਗੱਪਾਂ ਮਾਰ ਰਹੇ ਹੁੰਦੇ ਹਨ ਅਤੇ ਹੱਥ ਦੇ ਇਸ਼ਾਰੇ ਨਾਲ ਹੀ ਭੋਗ ਵਾਲਾ ਠਿਕਾਣਾ ਦੱਸ ਦਿੰਦੇ ਹਨ। ਇਥੋਂ ਸਹਿਜੇ ਹੀ ਪਤਾ ਚੱਲ ਜਾਂਦਾ ਹੈ ਕਿ ਪਿੰਡ ਵਿੱਚੋਂ ਭੋਗ ਉੱਤੇ ਕਿੰਨੇ ਕੁ ਬੰਦੇ ਗਏ ਹਨ? ਪਰ ਤੇਰੇ ਪਿੰਡ ਦੀਆਂ ਸੱਥਾਂ ਸੁੰਨੀਆਂ ਪਈਆਂ ਸਨ। ਅਸੀਂ ਗੁਰੂ ਘਰ ਪੁੱਜੇ, ਬੈਠਣ ਵਾਲਾ ਹਾਲ ਕਾਫ਼ੀ ਖੁੱਲ੍ਹਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਬਾਹਰ ਖੜ੍ਹਨਾ ਪੈ ਰਿਹਾ ਸੀ ਕਿਉਂਕਿ ਸਾਰਾ ਹਾਲ ਭਰ ਚੁੱਕਾ ਸੀ। ਬੀਬੀਆਂ ਵੀ ਇੱਥੇ ਨਹੀਂ ਬੈਠੀਆਂ ਸਨ ਪਰ ਇਸ ਦੇ ਬਾਵਜੂਦ ਵੀ ਜਗ੍ਹਾ ਥੁੜ੍ਹ ਗਈ ਸੀ। ਮੈਂ ਮਹਿਸੂਸ ਕੀਤਾ ਕਿ ਤੇਰੀ ਲੋਕਾਂ ਨਾਲ ਚੰਗੀ ਬਣੀ ਹੋਈ ਹੈ ਤੇ ਇਹ ਇਵੇਂ ਹੀ ਬਣੀ ਰਹਿਣੀ ਚਾਹੀਦੀ ਹੈ। ਇੱਥੇ ਮੈਂ ਤੈਨੁੰ ਇਸ ਸੰਦਰਭ ਵਿੱਚ ਇੱਕ ਦੋ ਗੱਲਾਂ ਲਾਜ਼ਮੀ ਕਹਿਣਾ ਚਾਹੁੰਦਾ ਹਾਂ। ਪਹਿਲੀ ਇਹ ਕਿ ਇੱਕ ਲੇਖਕ, ਜੋ ਆਪਣੇ ਸਮਾਜ ਬਾਰੇ ਲਿਖਦਾ ਹੈ, ਲੋਕ ਉਸ ਨੂੰ ਪੜ੍ਹਦੇ ਹਨ, ਸਤਿਕਾਰਦੇ ਹਨ, ਉਹ ਆਪਣੇ ਸਮਾਜ ਨਾਲ ਨੇੜਿਉਂ ਜੁੜਿਆ ਹੋਣਾ ਚਾਹੀਦਾ ਹੈ। ਉਹ ਲੋਕਾਂ ਵਿੱਚ ਰਲ-ਮਿਲ ਕੇ ਰਹੇ ਨਾ ਕਿ 'ਆਪਣੇ ਆਪ ਵਿੱਚ ਵੱਡਾ' ਹੋਣ ਦਾ ਭਰਮ ਪਾਲ ਕੇ ਲੋਕਾਂ ਤੋਂ ਪਾਸਾ ਵੱਟੀ ਰੱਖੇ। ਉਸ ਦੇ ਲੋਕਾਂ ਬਾਰੇ ਲਿਖਣ ਦਾ ਤੱਦ ਹੀ ਮੁੱਲ ਹੈ ਜੇ ਉਹ ਆਪਣੀ ਲੋਕਾਈ ਤੇ ਆਪਣੇ ਸਮਾਜ ਨਾਲ ਅੰਦਰੋਂ ਜੁੜਿਆ ਹੋਇਆ ਹੈ। ਉਹ ਲੋਕਾਂ ਦੇ ਦੁੱਖਾਂ-ਸੁਖਾਂ ਵਿੱਚ ਸ਼ਾਮਿਲ ਹੋਵੇ। ਲੋਕ ਉਸ ਦਾ ਆਦਰ ਵੀ ਕਰਨ ਤੇ ਉਸ ਨੂੰ ਪਿਆਰ ਵੀ ਦੇਣ। ਦੂਜੀ ਗੱਲ ਇਹ ਕਿ ਸਾਰਾ ਕੁੱਝ ਦੇਖ ਕੇ ਤੂੰ ਆਪਣੇ ਪੈਰ ਬਿਲਕੁਲ ਨਾ ਛੱਡੀਂ। ਜਿਹੜੀ ਲੀਹ 'ਤੇ ਹੁਣ ਤੂੰ ਜਿਸ ਢੰਗ ਨਾਲ ਤੁਰਿਆ ਹੋਇਆ ਹੈਂ, ਉਸ ਤੋਂ ਇਹੀ ਜਾਪਦਾ ਹੈ ਕਿ ਤੂੰ ਦਿਨੋਂ ਦਿਨ ਆਪਣੇ ਅੰਦਰ ਨਿਮਰਤਾ ਦੇ ਭਾਵ ਨੂੰ ਹੋਰ ਡੂੰਘਾ ਵਸਾਉਂਦਾ ਜਾਵੇਂਗਾ। ਤੇਰੀ ਨਿਮਰਤਾ ਤੇ ਮਿਹਨਤ ਨੇ ਹੀ ਤੈਨੂੰ ਹੁਣ ਤੀਕ ਬਹੁਤ ਕੁੱਝ ਦਿੱਤਾ ਹੈ। ਤੂੰ 'ਜੱਜ ਦਾ ਅਰਦਲੀ' ਬਣ ਕੇ ਤੇ ਫ਼ਿਰ ਉਥੋਂ ਹਟ ਕੇ ਅਤੇ ਨਵੇਂ ਰਾਹਾਂ 'ਤੇ ਤੁਰ ਕੇ ਆਪਣੇ ਅਤੀਤ ਨੂੰ ਲੁਕੋਇਆ ਨਹੀਂ। ਤੂੰ ਹਿੱਕ ਠੋਕ ਕੇ ਕਿਹਾ ਕਿ ਮੈਂ ਕਦੇ ਬੜੀ ਛੋਟੀ ਪੋਸਟ ਉਤੇ (ਅਰਦਲੀ) ਸਾਂ। ਬਹੁਤੇ ਲੋਕ ਬਾਅਦ ਵਿੱਚ ਮੁੱਕਰ ਜਾਂਦੇ ਹਨ, ਜਦ ਉਹ ਵੱਡੇ ਹੋ ਜਾਂਦੇ ਹਨ। ਕਈ ਵਾਰ ਬੰਦੇ ਬਹੁਤੀ ਜਲਦੀ ਫੂਕ ਛੱਕ ਜਾਂਦੇ ਹਨ ਤੇ ਧੌਣ ਵਿੱਚ ਸਰੀਆ ਪਾ ਲੈਂਦੇ ਹਨ। ਲੋਕਾਂ ਨੂੰ ਨੀਵੇਂ ਹੋ ਕੇ ਨਹੀਂ, ਸਗੋਂ ਮੋਢਿਆਂ ਦੇ ਉਪਰੋਂ ਦੀ ਤੱਕਦੇ ਹਨ। ਮੈਂ ਮਹਿਸੂਸ ਕੀਤਾ ਤੇਰੇ ਪਿਤਾ ਜੀ ਨੂੰ ਸ਼ਰਧਾਂਜਲੀ ਦੇਣ ਆਏ ਲੋਕਾਂ ਵਿੱਚ ਆਮ ਲੋਕ ਵੀ ਸਨ। ਪਿੰਡਾਂ ਦੇ ਮਜ਼ਦੂਰ ਤੇ ਕਿਰਤੀ ਲੋਕ ਵੀ ਬੈਠੇ ਸਨ। ਵਿਦਵਾਨ ਵੀ ਸਨ ਤੇ ਕਲਾਕਾਰ ਵੀ ਸਨ। ਰਾਜਨੀਤਿਕ ਵੀ ਸਨ ਤੇ ਪੰਜਾਬ ਦੇ ਉੱਘੇ ਆਈ. ਏ. ਐੱਸ, ਆਈ. ਪੀ. ਐੱਸ. ਤੇ ਪੀ. ਸੀ. ਐਸ. ਅਫ਼ਸਰ ਵੀ ਸਨ। ਤਿੰਨ ਡਿਪਟੀ ਕਮਿਸ਼ਨਰ ਬੈਠੇ ਸਨ। ਦੋ ਡੀ. ਆਈ. ਜੀ. ਬੈਠੇ ਸਨ। ਕੁੱਝ ਐਸ. ਐਸ. ਪੀ, ਏ. ਡੀ. ਸੀ. , ਜੱਜ ਤੇ ਹੋਰ ਅਫ਼ਸਰ ਤੇਰੇ ਪਿਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਦੂਰੋਂ-ਦੂਰੋਂ ਆਏ ਬੈਠੇ ਸਨ। ਜਦ ਤੈਨੂੰ ਇਸ ਮੌਕੇ ਉਤੇ ਜ਼ਿੰਮੇਵਾਰੀ ਦੀ ਪਗੜੀ ਦਿੱਤੀ ਜਾ ਰਹੀ ਸੀ ਤਾਂ ਮੈਂ ਸੋਚ ਰਿਹਾ ਸੀ ਕਿ ਹੁਣ ਨਿੰਦਰ 'ਪਹਿਲਾਂ ਵਾਲਾ ਨਿੰਦਰ' ਨਹੀਂ ਰਹੇਗਾ। ਹੁਣ ਇਸ 'ਤੇ ਕਾਫੀ ਜ਼ਿੰਮੇਵਾਰੀਆਂ ਪੈ ਗਈਆਂ ਨੇ। ਪਹਿਲਾਂ ਇਹ ਬਾਬੁਲ ਦੇ ਸਿਰ 'ਤੇ ਉਡਾਰੀਆਂ ਭਰਦਾ ਸੀ। ਕਲੋਲਾਂ ਕਰਦਾ ਸੀ। ਏਨੀ ਤਰੱਕੀ ਵੀ ਇਹ ਬਾਪ ਦੇ ਸਿਰ 'ਤੇ ਕਰ ਗਿਆ। ਨਿਆਣੀ ਉਮਰ ਵਿੱਚ ਘਰੋਂ ਬਾਹਰ ਚਲਾ ਗਿਆ। ਦੇਸ਼-ਬਦੇਸ਼ ਵੀ ਖ਼ੂਬ ਘੁੰਮ ਲਿਆ ਪਰ ਹੁਣ ਇਸ ਨੂੰ ਵਧੇਰੇ ਸਮਾਂ ਘਰ ਰਹਿਣਾ ਪਏਗਾ। ਮੈਂ ਬੈਠਾ ਇਹ ਵੀ ਸੋਚ ਰਿਹਾ ਸਾਂ ਕਿ ਇਹੋ ਤੇਰਾ ਲੋਕਾਂ ਨਾਲ ਦਿਲੋਂ ਪਿਆਰ ਕਰਨਾ, ਆਦਰ ਦੇਣਾ ਤੇ ਲੈਣਾ ਹੈ। ਅੱਜ ਜੇਕਰ ਤੂੰ 'ਜੱਜ ਦਾ ਅਰਦਲੀ' ਹੀ ਲੱਗਿਆ ਹੁੰਦਾ ਤਾਂ ਤੂੰ ਹੁਣ ਵਾਲੀ ਇਸ ਥਾਂ 'ਤੇ ਨਹੀਂ ਸੀ ਹੋਣਾ। ਤੂੰ ਲੀਕ ਨੂੰ ਉਲੰਘਿਆ। ਸਰਕਾਰੀ ਪੱਕੀ ਨੌਕਰੀ ਨੂੰ ਛੱਡਿਆ। ਅੱਜਕੱਲ੍ਹ ਸਰਕਾਰੀ ਨੌਕਰੀ ਨੂੰ ਲੋਕ ਤਰਸਦੇ ਫ਼ਿਰਦੇ ਨੇ ਪਰ ਤੂੰ ਹਿੰਮਤ ਤੇ ਦਲੇਰੀ ਕੀਤੀ। ਲਿਖਿਆ ਵੀ, ਪੜ੍ਹਿਆ ਵੀ ਅਤੇ ਗਾਇਆ ਵੀ। ਬਹੁਤ ਸਾਰੇ ਮਹਾਨ ਲੋਕਾਂ ਦੇ ਨਾਲ-ਨਾਲ ਤੁਰਦਾ-ਫ਼ਿਰਦਾ ਵੀ ਰਿਹਾ ਤੇ ਉਹਨਾਂ ਬਾਰੇ ਲਿਖ ਕੇ ਇਤਿਹਾਸਿਕ ਦਸਤਾਵੇਜ਼ ਵੀ ਬਣਾ ਦਿੱਤੇ। ਜੇ ਤੂੰ ਅੱਜ ਵੀ ਅਰਦਲੀ ਹੁੰਦਾ ਤਾਂ ਹੁਣ ਤੀਕ ਉਥੇ ਖ਼ਾਕੀ ਵਰਦੀ ਵਿੱਚ 'ਫ਼ਲਾਣਾ ਬਨਾਮ ਢਮਕਾਣਾ ਸਿੰਘ ਹਾਜ਼ਰ ਹੋ' ਦੀ ਆਵਾਜ਼ ਦਾ ਹੋਕਾ ਲਾਈ ਜਾਂਦਾ। ਮੈਂ ਤੈਨੰ ਗਾਹੇ-ਬਗਾਹੇ ਵੀਹ ਵਾਰੀ ਕਿਹਾ ਹੈ ਕਿ ਤੂੰ ਤੂੰਬੀ ਚੰਗੀ ਵਜਾ ਲੈਂਨਾ ਹੈਂ, ਗਾਉਣ ਲੱਗਜਾ। ਕੋਈ ਕੁੜੀ ਆਪਣੇ ਨਾਲ ਰਲਾ ਲੈ, ਪਰ ਤੂੰ ਮੇਰਾ ਕਿਹਾ ਨਹੀਂ ਮੰਨਦਾ ਤੇ ਹਰ ਵਾਲ ਗੱਲ ਟਾਲ ਦਿੰਦਾ ਹੈਂ। ਇਸ ਕੰਮ ਵਿੱਚ ਤੇਰਾ ਆਰਥਿਕ ਪੱਖ ਮਜ਼ਬੂਤ ਹੋ ਜਾਵੇਗਾ। ਲੇਖਕ ਨੂੰ ਲੋਕ ਪੈਸੇ ਦੇ ਕੇ ਰਾਜ਼ੀ ਨਹੀਂ ਹਨ ਪਰ ਗਾਉਣ ਵਾਲਿਆਂ ਨੂੰ, ਖਿਡਾਰੀਆਂ ਤੇ ਹੋਰ ਲੋਕਾਂ ਨੂੰ ਖੁੱਲ੍ਹ ਕੇ ਪੈਸੇ ਦਿੰਦੇ ਹਨ। ਖ਼ੈਰ! ਇਹ ਇੱਕ ਵੱਖਰਾ ਵਿਸ਼ਾ ਹੈ।
ਜਦ ਮੈਂ ਫ਼ਰੀਦਕੋਟ ਏ. ਡੀ. ਸੀ. ਹੁੰਦਾ ਸੀ (2002), ਉਦੋਂ ਤੋਂ ਲੈ ਕੇ ਹੁਣ ਤੀਕ ਦੇ ਸਮੇਂ 'ਚ ਏਨੇ ਸਾਲਾਂ ਵਿੱਚ ਤੈਨੂੰ ਵਿਕਾਸ ਕਰਦਾ ਦੇਖਿਆ ਹੈ। ਤੇਰਾ ਘੇਰਾ ਵਿਸ਼ਾਲ ਹੁੰਦਾ ਦੇਖਿਆ ਹੈ। ਤੇਰੀਆਂ ਲਿਖਤਾਂ ਵਿੱਚ ਨਿਖ਼ਾਰ ਤੇ ਮਿਆਰ ਆਉਂਦਾ ਪ੍ਰਤੀਤ ਹੋਇਆ ਹੈ। ਏਨੇ ਸਮੇਂ ਵਿੱਚ ਤੂੰ ਮੈਨੂੰ ਅਨੇਕਾਂ ਵਾਰ, ਮੈਂ ਜਿੱਥੇ ਵੀ ਤਾਇਨਾਤ ਰਿਹਾ ਹਾਂ ਮਿਲਿਆ-ਗਿਲਿਆ ਹੈਂ। ਦੇਸ਼-ਬਦੇਸ਼ ਜਾ ਕੇ ਵੀ ਤੂੰ ਮੇਲ-ਗੇਲ ਦਾ ਰਾਬਤਾ ਬਣਾਈ ਰੱਖਦਾ ਹੈਂ। ਇਹ ਤੇਰੇ ਗੁਣ ਹਨ। ਹਰ ਇੱਕ ਨਾਲ ਜੁੜੇ ਰਹਿਣਾ, ਅਜੋਕੇ ਜ਼ਮਾਨੇ ਦੀ ਤੇਜ਼-ਰਫ਼ਤਾਰੀ ਨੇ ਅਜਿਹੀ ਭਾਵਨਾ ਨੌਜਵਾਨਾਂ ਵਿੱਚੋਂ ਖ਼ਤਮ ਕਰ ਦਿੱਤੀ ਹੈ। ਤੇਰੀ ਇੱਕ ਤਸਵੀਰ ਦੇਖੀ ਸੀ, ਜੋ ਤੇਰੇ ਉਸਤਾਦ ਲਾਲ ਚੰਦ ਯਮਲਾ ਜੱਟ ਕੋਲ ਤੇਰੇ ਬੈਠੇ ਹੋਏ ਦੀ ਸੀ। ਇੱਥੋਂ ਪਤਾ ਚਲਦਾ ਹੈ ਕਿ ਜਿਹੜੀ ਛੋਟੀ ਜਿਹੀ ਉਮਰ ਵਿੱਚ ਤੂੰ ਉਹਨਾਂ ਪਾਸ ਚੱਲਿਆ ਗਿਆ, ਨਿਆਣਾ ਆਪਣੀ ਮਾਂ ਤੋਂ ਦੁੱਧ ਮੰਗ ਕੇ ਪੀਂਦਾ ਹੈ। ਫ਼ਿਰ ਜਦੋਂ ਤੂੰ ਵੱਡੇ-ਵੱਡੇ ਲੋਕਾਂ ਦੀਆਂ ਜੀਵਨੀਆਂ 'ਤੇ ਕਿਤਾਬਾਂ ਲਿਖਣ ਲੱਗਿਆ ਤਾਂ ਉਦੋਂ ਤੇਰੀ ਉਮਰ ਕਾਲਜ ਯੂਨੀਵਰਸਿਟੀ ਜਾ ਕੇ ਪੜ੍ਹਨ ਦੀ ਸੀ ਜਾਂ ਕੰਨਾਂ ਵਿੱਚ ਮੁਰਕੀਆਂ ਪਾ ਕੇ ਸਿਨੇਮਿਆਂ ਮੂਹਰੇ ਖਲੋਣ ਦੀ ਸੀ। ਹੁਣ ਤੀਕ ਤੂੰ ਬਹੁਤ ਸਾਰੇ ਸੰਗੀਤਕਾਰਾਂ ਬਾਰੇ ਬੜੀ ਖੋਜ ਕਰ ਕੇ ਲਿਖਿਆ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜੇਕਰ ਤੂੰ ਸੰਗੀਤਕਾਰ ਨਾ ਹੁੰਦਾ ਤਾਂ ਏਨਾ ਖੁੱਭ੍ਹ ਕੇ ਉਹਨਾਂ ਬਾਰੇ ਨਾ ਲਿਖ ਸਕਦਾ। ਤੇਰਾ ਖ਼ੁਦ ਦਾ ਸੰਗੀਤਕਾਰ ਹੋਣ ਕਰ ਕੇ ਉਹਨਾਂ ਸੰਗੀਤਕਾਰਾਂ ਦੀ ਸੁਰ ਤੈਨੂੰ ਟੁੰਬਦੀ ਰਹੀ ਸੀ ਤੇ ਆਪਣੀ ਤਰਫ਼ ਖਿੱਚ੍ਹਦੀ ਰਹੀ ਸੀ। ਜਿਹੜੇ ਵੀ ਰਾਹ ਤੂੰ ਤੁਰ ਪਿਆ, ਤੈਨੂੰ ਸਫ਼ਲਤਾ ਮਿਲੀ। ਪਰੰਤੂ ਤੈਨੂੰ ਮੈਂ ਬੜੇ ਵਾਰ ਕਿਹਾ ਹੈ ਕਿ ਅੱਗੇ ਪੜ੍ਹਾਈ ਕਰ ਲੈ, ਤੇਰੇ ਕੋਲ ਮੌਕਾ ਹੈ, ਤੈਨੂੰ ਕਿਤੇ ਚੰਗੀ ਪੋਸਟ ਮਿਲ ਜਾਵੇਗੀ ਪਰ ਤੂੰ ਮੇਰੀ ਇਸ ਗੱਲ ਵੱਲ ਵੀ ਕੋਈ ਤਵੱਜੋ ਨਹੀਂ ਦਿੱਤੀ। ਮੈਂ ਤੈਨੂੰ 'ਲਕੀਰ ਦਾ ਫ਼ਕੀਰ' ਬਣਿਆ ਨਹੀਂ ਦੇਖਣਾ ਚਾਹੁੰਦਾ। ਨਵੇਂ ਰਾਹਾਂ ਦਾ ਪਾਂਧੀ ਬਣਿਆ ਦੇਖਣ ਦਾ ਇੱਛੁਕ ਹਾਂ।
ਤੇਰਾ ਸ਼ੁਭਚਿੰਤਕ
ਡਾ. ਹਰਕੇਸ਼ ਸਿੰਘ ਸਿੱਧੂ, ਆਈ. ਏ. ਐੱਸ
98140-53272