
ਅੱਜ ਤਾਂ, ਪਾਠਕ ਪਿਆਰਿਓ, ਅਨੋਖੀ ਗੱਲ ਹੋ ਗਈ। ਕਲਮ ਅੜ ਖਲੋਤੀ। ਵੀਹਰ ਕੇ ਕਹਿੰਦੀ, ਨਹੀਂ ਤੁਰਨਾ! ਜਿਹੜੇ ਲੋਕ ਲੇਖਕ ਨਹੀਂ ਹੁੰਦੇ ਉਹ ਸਮਝਦੇ ਹਨ ਕਿ ਕਲਮ ਦੀ ਵਾਗ ਲੇਖਕ ਦੇ ਹੱਥ ਹੁੰਦੀ ਹੈ, ਜਿਧਰ ਮਰਜ਼ੀ ਤੋਰੀ ਫ਼ਿਰੇ। ਇਹ ਸੱਚ ਨਹੀਂ। ਵਾਗ ਤਾਂ ਘੋੜੇ ਦੀ ਵੀ ਸਵਾਰ ਦੇ ਹੱਥ ਹੁੰਦੀ ਹੈ, ਪਰ ਕਈ ਵਾਰ ਘੋੜਾ ਅੜ ਜਾਂਦਾ ਹੈ। ਛਾਂਟਾ ਮਾਰੋ, ਚਾਬਕ ਚਲਾਓ, ਉਹ ਅਗਲੇ ਦੋਵੇਂ ਪੈਰ ਚੁੱਕੇਗਾ, ਗ਼ੁਸੈਲ ਸੁਰ ਵਿੱਚ ਹਿਣਕੇਗਾ, ਕੰਡਿਆਲਾ ਚੱਬੇਗਾ, ਸਿਰ ਮਾਰੇਗਾ, ਪਰ ਅੱਗੇ ਪੈਰ ਨਹੀਂ ਪੁੱਟੇਗਾ! ਅੱਜ ਮੇਰੀ ਕਲਮ ਨੇ ਵੀ ਇਉਂ ਹੀ ਕੀਤੀ। ਪੁਚਕਾਰ ਕੇ ਪੁੱਛਿਆ ਤਾਂ ਰੋਸੇ ਨਾਲ ਬੋਲੀ, ''ਕੀ ਹਰ ਵਾਰ ਮੈਨੂੰ ਗੁਰੂ ਦੀ ਗੋਲਕ ਛਕਣ ਵਾਲੇ, ਪਕੌੜੇ ਸਮਝ ਕੇ ਸਰਕਾਰੀ ਖ਼ਜ਼ਾਨਾ ਡਕਾਰਨ ਵਾਲੇ, ਨੰਨ੍ਹੀਆਂ ਛਾਂਵਾਂ ਮਾਰਨ ਵਾਲੇ, ਅਸੈਂਬਲੀ ਵਿੱਚ ਗਾਲ਼ੋ-ਗਾਲ਼ੀ ਹੋਣ ਵਾਲੇ, ਕੁਰਸੀਆਂ ਪਿੱਛੇ ਡੰਡੋ-ਡੰਡੀ ਹੋਣ ਵਾਲੇ ਤੇ ਪੰਜਾਬ ਨੂੰ ਵੈਲੀਫ਼ੋਰਨੀਆ ਬਣਾਉਣ ਵਾਲੇ ਲੀਡਰਾਂ ਦੇ ਜਾਂ ਕੈਟਰੀਨਾ ਕੌਰ ਨਾਲ ਨਚਦੇ ਜਥੇਦਾਰ ਬੁੱਧਵੈਰ ਸਿੰਘ ਦੇ ਪਿੱਛੇ