Thursday, 09 August 2012 12:14
Print PDF

?? ???? ?? ??? ????? ?????, ?????? ???? ?? ???? '???????' ???? ???-???? ????? ??? ???? ??? ????? ???? ??? ???? ?????? ???????? ?? ???? ????? ??? ?? ????? ??? ?? ?? ?????? ??????? ??? ?? ??????? ???? ??? ????? ??? ?? ???? ???? ???? ?? ?????? ???? ???? ??????? ???? ??????? ?????? ????? ?? ???? ???? ???? ???? ???? ???? ?????? ??? ???? ??? ???? ???? ??? ???? ?? ?????? ?? ???? ?? ????? ????? ?? ????? ???? ?? ??? ????? ??? ??? ?????? ?? ???? ?????? ??? ?? ?? ???? ????? ??? ?? ?? ?? ??????? ?????? ??? ???? ?? ????? ??????? ?? ????? ???????? ?? ????? ?? ????? ???? ????? ?? ?? ???? ???? ?? ???? ????? ?????, ????? ?? ?????? ??? ???? ??????? ?????? ???? ???? ???? ??????? ??? ?? ???? ?? ?????? ????? ????? ?? ???? ??? ??-?????, ????-????? ???-??? ??? ??? ??? ??? ?? ?????? ?? ?? ?????
 ?????? ?????? ???? ?? ??? ?????? ?????? ????-???? ??? ???????? ???? ?????? ??? ?? ?? ?? ???? ???, ???, ?? ??? ???? ?? ?? ?????? ?????? ?? ??? ???? ????? ????? ?? ??? ???? ?????? ??? ???? ?? ??? ???

 ਲਿਖਦੇ ਰਹੋ! ਇਸ ਪ੍ਰਸੰਗ ਵਿੱਚ ਬੀੜ ਦੇ ਉਤਾਰੇ ਕਰਨ ਵਾਲੇ ਲਿਖਾਰੀਆਂ ਦਾ ਸਬਰ-ਸਿਰੜ ਚੇਤੇ ਆਉਂਦਾ। ਧੰਨ ਸਨ ਉਹ ਲਿਖਾਰੀ ਜੋ ਆਦਿ ਤੋਂ ਤੁਰੇ ਅੰਤ ਤੱਕ ਪੁੱਜ ਕੇ ਫ਼ੇਰ ਆਦਿ ਤੋਂ ਤੁਰ ਪੈਂਦੇ ਸਨ ਅਤੇ ਉਹਨਾਂ ਦੇ ਇਸ ਚੱਕਰ ਦਾ ਕੋਈ ਅੰਤ ਨਹੀਂ ਸੀ ਹੁੰਦਾ! ਸਾਡੇ ਬਜ਼ੁਰਗ ਉਹਨਾਂ ਨੂੰ ਲੇਖਕਾਂ, ਭਾਵ ਸਾਹਿਤਕਾਰਾਂ ਤੋਂ ਨਿਖੇੜਨ ਲਈ ਲਿਖਾਰੀ ਆਖਦੇ। ਭਾਵ ਸਾਹਿਤ ਦੀ ਰਚਨਾ ਕਰਨ ਵਾਲਾ ਲੇਖਕ ਅਤੇ ਲਿਖਿਤ ਸ਼ਬਦ ਦਾ ਕੇਵਲ ਉਤਾਰਾ ਕਰਨ ਵਾਲਾ ਲਿਖਾਰੀ। ਲਿਖਾਰੀਆਂ ਦੀ ਗੱਲ ਚਲਦਿਆਂ ਮੇਰੇ ਪਿਤਾ ਜੀ ਤੇ ਚਾਚਾ ਜੀ ਕਦੀ ਕਦੀ ਸਾਡੇ ਪਿੰਡ ਦੇ ਹੁਕਮਾ ਸਿੰਘ ਦਾ ਜ਼ਿਕਰ ਕਰਦੇ। ਦਸਦੇ ਸਨ, ਉਹ ਨਾਮਧਾਰੀ ਪੰਥ ਦੇ ਆਗੂ, ਸੁਤੰਤਰਤਾ-ਸੰਗਰਾਮੀ, ਸਤਿਗੁਰੂ ਰਾਮ ਸਿੰਘ ਜੀ ਦਾ ਦਰਬਾਰੀ ਲਿਖਾਰੀ ਹੁੰਦਾ ਸੀ।
 ਸਾਡੇ ਪਿੰਡ ਪਿੱਥੋ ਵਿੱਚ ਮੁੱਖ ਗੋਤ ਤਾਂ ਭੁੱਲਰ, ਢਿੱਲੋਂ ਤੇ ਸਿੱਧੂ ਹਨ ਪਰ ਹੋਰ ਕਈ ਗੋਤਾਂ ਦੇ ਵੀ ਕਈ ਕਈ ਘਰ ਹਨ। ਬਜ਼ੁਰਗ ਦਸਦੇ, ਉਹ ਮਾਨ ਗੋਤ ਦੇ ਕਿਸਾਨ ਪਰਿਵਾਰ ਵਿੱਚੋਂ ਸੀ। ਗਭਰੇਟ ਉਮਰ ਵਿੱਚ ਹੀ ਉਹ ਸਾਧ ਹੋ ਕੇ ਪਿੰਡੋਂ ਚਲਿਆ ਗਿਆ ਸੀ ਤੇ ਫ਼ੇਰ ਪਿੰਡ ਨਾਲ ਉਹਨੇ ਬਹੁਤਾ ਸੰਪਰਕ ਨਹੀਂ ਸੀ ਰਖਿਆ। ਉਹ ਹਾਲਤ ਦਾ ਤੋਰਿਆ ਭੈਣੀ ਸਾਹਿਬ ਸਮੇਤ ਕਈ ਹੋਰ ਥਾਂਈਂ ਪਿੰਡ ਤੋਂ ਬਾਹਰ ਹੀ ਰਹਿੰਦਾ ਰਿਹਾ। ਇਸੇ ਕਰ ਕੇ ਪਿੰਡ ਵਿੱਚ ਦੰਦਕਥਾਈ ਰੂਪ ਵਿੱਚ ਵੀ ਲੋਕ ਉਸ ਬਾਰੇ ਬਹੁਤਾ ਕੁੱਝ ਨਹੀਂ ਸਨ ਜਾਣਦੇ। ਪਰ ਬਚਪਨ ਤੋਂ ਹੀ ਮੇਰੀ ਕਲਪਨਾ ਨੂੰ ਲਿਖਾਰੀ ਵਜੋਂ ਆਪਣੇ ਪਿੰਡ ਦੇ ਵਡੇਰੇ ਹੁਕਮਾ ਸਿੰਘ ਦੇ ਹੱਥ ਵਿੱਚ ਫੜੀ ਹੋਈ ਕਲਮ ਦਾ ਮਾਣ ਹੁੰਦਾ। ਉਸੇ ਸਮੇਂ ਤੋਂ ਉਹ ਆਪਣੇ ਇੱਕ ਨੇੜਲੇ ਮਾਣਜੋਗ ਵਿਅਕਤੀ ਵਜੋਂ ਮੇਰੇ ਚੇਤੇ ਵਿੱਚ ਵਸਿਆ ਰਿਹਾ।
 ਮੇਰੇ ਬਚਪਨ ਵਿੱਚ ਨੰਬਰਦਾਰ ਸ਼ੇਰ ਸਿੰਘ ਢਿੱਲੋਂ ਸਾਡੇ ਪਿੰਡ ਵਿੱਚ ਨਾਮਧਾਰੀ ਸੂਬਾ ਸਨ ਅਤੇ ਆਪਣੇ ਉੱਚੇ-ਸੁੱਚੇ ਵਿਹਾਰ ਕਾਰਨ ਬੜੇ ਸਤਿਕਾਰੇ ਜਾਂਦੇ ਸਨ। ਮੇਰੇ ਬਾਪੂ ਜੀ ਨਾਲ ਉਹਨਾਂ ਦੇ ਬਹੁਤ ਨਿੱਘੇ ਸੰਬੰਧ ਸਨ। ਉਹ ਜਿਥੇ ਕਿਤੇ ਵੀ ਮੈਨੂੰ ਮਿਲ ਜਾਂਦੇ, ਮੈਂ 'ਤਾਇਆ ਜੀ' ਆਖ ਕੇ ਫ਼ਤਹਿ ਬੁਲਾਉਣੋਂ ਕਦੇ ਨਹੀਂ ਸੀ ਖੁੰਝਿਆ ਅਤੇ ਉਹ ਪਿਆਰ ਨਾਲ ਮੇਰੇ ਸਿਰ ਉੱਤੇ ਹੱਥ ਫ਼ੇਰਨਾ ਕਦੀ ਨਹੀਂ ਸਨ ਭੁੱਲੇ। ਸ਼ਾਇਦ ਉਹਨਾਂ ਦਾ ਇਹ ਸਨੇਹ ਇਸ ਕਰ ਕੇ ਵੀ ਸੀ ਕਿ ਉਹਨਾਂ ਸਮਿਆਂ ਵਿੱਚ, ਘੱਟੋ-ਘੱਟ ਸਾਡੇ ਪਿੰਡਾਂ ਵਿੱਚ ਬੱਚਿਆਂ ਦਾ ਪਿੰਡ ਦੇ ਵੱਡਿਆਂ ਨੂੰ ਫ਼ਤਹਿ ਬੁਲਾਉਣਾ ਕੋਈ ਆਮ ਵਰਤਾਰਾ ਨਹੀਂ ਸੀ। ਸਾਡਾ ਪਰਿਵਾਰਕ ਮਾਹੌਲ ਕੁੱਝ ਵੱਖਰਾ ਹੋਣ ਕਰ ਕੇ ਸਾਨੂੰ ਵੱਡਿਆਂ ਨੂੰ ਫ਼ਤਹਿ ਬੁਲਾਉਣੀ ਛੋਟੇ ਹੁੰਦਿਆਂ ਹੀ ਸਿਖਾ ਦਿੱਤੀ ਜਾਂਦੀ ਸੀ ਤੇ, ਸੰਭਵ ਹੈ, ਉਹ ਇਸ ਵੱਖਰੇ ਵਿਹਾਰ ਨਾਲ ਖ਼ੁਸ਼ ਹੋ ਜਾਂਦੇ ਹੋਣ!
ਉਹਨਾਂ ਸਦਕਾ ਹੀ ਇੱਕ ਵਾਰ ਸਤਿਗੁਰੂ ਪਰਤਾਪ ਸਿੰਘ ਸਾਡੇ ਪਿੰਡ ਪਧਾਰੇ ਸਨ ਅਤੇ ਯਾਦਗਾਰੀ ਨਾਮਧਾਰੀ ਦੀਵਾਨ ਸੱਜਿਆ ਸੀ। ਮੈਂ ਅਜੇ ਉਸ ਦੀਵਾਨ ਦਾ ਭਾਵ, ਵੇਰਵਾ ਜਾਂ ਮਹੱਤਵ ਸਮਝਣ ਤੋਂ ਤਾਂ ਬਹੁਤ ਛੋਟਾ ਸੀ, ਪਰ ਇੱਕ ਘਟਨਾ ਆਪਣੀ ਅਲੋਕਾਰਤਾ ਕਰ ਕੇ ਜ਼ਰੂਰ ਮੇਰੇ ਚੇਤੇ ਵਿੱਚ ਵਸ ਗਈ ਸੀ। ਪਹਿਲਾਂ ਦੇਖੇ ਸਭ ਦੀਵਾਨਾਂ ਤੋਂ ਵੱਖਰੇ ਰੂਪ ਵਿੱਚ ਕੁੱਝ ਸਿੱਖ ਸ਼ਬਦ ਗਾਉਂਦੇ ਗਾਉਂਦੇ ਨੱਚਣ ਤੇ ਮਸਤ ਹੋ ਕੇ ਕੂਕਾਂ ਮਾਰਨ ਲੱਗ ਪਏ ਸਨ। ਮੈਂ ਅਚੰਭਿਤ ਬਾਲ-ਉਤਸੁਕਤਾ ਨਾਲ ਆਪਣੇ ਕੋਲ ਬੈਠੇ ਬਾਪੂ ਜੀ ਨੂੰ ਪੁੱਛਿਆ ਤਾਂ ਉਹ ਬੋਲੇ, ਬਾਣੀ ਗਾਉਂਦਿਆਂ ਮਸਤ ਹੋ ਕੇ ਕੁੱਝ ਨਾਮਧਾਰੀਆਂ ਨੂੰ ਇਉਂ ਹਾਲ ਪੈ ਜਾਂਦਾ ਹੈ ਤੇ ਉਹ ਕੂਕਾਂ ਮਾਰਨ ਲਗਦੇ ਹਨ; ਇਸੇ ਕਰ ਕੇ ਨਾਮਧਾਰੀਆਂ ਨੂੰ ਕੂਕੇ ਵੀ ਆਖਦੇ ਹਨ।
ਖ਼ੈਰ, ਸੂਬਾ ਸ਼ੇਰ ਸਿੰਘ ਜੀ ਦਾ ਪੋਤਾ ਗੁਰਚਰਨ ਸਿੰਘ ਪੰਛੀ, ਜੋ ਮੇਰਾ ਮਿੱਤਰ ਤੇ ਲਗਭਗ ਹਾਣੀ ਹੈ, ਨਾਮਧਾਰੀ ਸਾਹਿਤ ਸਮੇਤ ਸਾਹਿਤ ਦਾ ਚੰਗਾ ਰਸੀਆ ਹੈ। ਉਸ ਨਾਲ ਹੁਕਮਾ ਸਿੰਘ ਬਾਰੇ ਗੱਲ ਹੋਈ ਤਾਂ ਕੁੱਝ ਟੁੱਟਵੇਂ ਤੱਥਾਂ ਦਾ ਪਤਾ ਤਾਂ ਲੱਗਿਆ ਪਰ ਕੋਈ ਸੰਤੋਖਜਨਕ ਜੀਵਨ-ਵੇਰਵਾ ਰੂਪ ਨਾ ਧਾਰ ਸਕਿਆ। ਉਹਦਾ ਕਹਿਣਾ ਸੀ ਕਿ ਸੂਬਾ ਹੁਕਮਾ ਸਿੰਘ ਆਪ ਤਾਂ ਵਿਆਹਿਆ ਹੋਇਆ ਨਹੀਂ ਸੀ, ਪਰ ਆਪਣੇ ਪਿੰਡ ਦੇ ਅਮਕੇ ਅਮਕੇ ਘਰ ਉਹਦੇ ਚਚੇਰੇ ਤੇ ਸਕੇ ਭਰਾਵਾਂ ਦੇ ਵਾਰਿਸ ਹਨ।
ਲੰਮਾ ਸਮਾਂ ਹੁਕਮਾ ਸਿੰਘ ਦਾ ਟੁੱਟਵਾਂ ਵੇਰਵਾ ਹੀ ਮੇਰੇ ਮਨ ਵਿੱਚ ਟਿਕਿਆ ਰਿਹਾ। ਅਚਾਨਕ ਜਨਵਰੀ 2009 ਦੇ ਮਾਸਕ 'ਵਰਿਆਮ' ਵਿੱਚ ਨਾਮਧਾਰੀ ਵਿਦਵਾਨ ਸੁਵਰਨ ਸਿੰਘ ਵਿਰਕ ਦਾ ਲੇਖ 'ਕੂਕਾ ਲਹਿਰ ਦੇ ਅਮਰ ਨਾਇਕ: ਹਜ਼ੂਰੀ ਸੂਬਾ ਹੁਕਮਾ ਸਿੰਘ ਪਿੱਥੋ' ਨਜ਼ਰ ਪਿਆ। 'ਵਰਿਆਮ' ਵਿੱਚ ਛਪਦੇ ਰਹਿੰਦੇ ਵਿਰਕ ਜੀ ਦੇ ਲੇਖਾਂ ਨੂੰ ਪੜ੍ਹਨ ਵਾਲੇ ਪਾਠਕ ਜਾਣਦੇ ਹਨ ਕਿ ਨਾਮਧਾਰੀ ਪੰਥ ਦੀਆਂ ਹੋ-ਬੀਤੀਆਂ ਹਸਤੀਆਂ ਬਾਰੇ ਲਿਖਣ ਲਈ ਉਹ ਖੋਜ ਦਾ ਆਪਣੇ ਵੱਸ ਵਿਚਲਾ ਕੋਈ ਵੀ ਢੰਗ-ਤਰੀਕਾ ਜਾਂ ਸਾਧਨ-ਵਸੀਲਾ ਬਾਕੀ ਨਹੀਂ ਰਹਿਣ ਦਿੰਦੇ। ਉਹਨਾਂ ਨਾਲ ਮੇਰੇ ਨਿੱਜੀ ਨੇੜ ਅਤੇ ਸਨੇਹ ਦਾ ਇੱਕ ਕਾਰਨ ਹੋਰ ਵੀ ਹੈ। ਭਾਵੇਂ ਮੈਂ ਤਾਂ ਉਹਨਾਂ ਵਾਂਗ ਪੱਕਾ ਸਿੱਖ ਨਹੀਂ, ਉਹ ਜ਼ਰੂਰ ਮੇਰੇ ਵਾਂਗ ਹੀ ਮਾਰਕਸ ਦੇ ਫ਼ਲਸਫ਼ੇ ਦੇ ਪੱਕੇ ਵਿਸ਼ਵਾਸੀ ਹਨ। ਅਰਥਾਤ ਉਹਨਾਂ ਨੇ ਮਾਰਕਸਵਾਦ ਅਤੇ ਧਰਮ ਦੇ ਤੇਲ ਅਤੇ ਪਾਣੀ ਨੂੰ ਮਿਲਾ ਕੇ ਇਕ-ਜਿੰਦ ਕਰਨ ਦਾ ਕ੍ਰਿਸ਼ਮਾ ਕੀਤਾ ਹੋਇਆ ਹੈ। ਇਹ ਕ੍ਰਿਸ਼ਮਾ ਕਰਨ ਵਾਲੇ ਮੇਰੇ ਇੱਕ ਹੋਰ ਨਾਮਧਾਰੀ ਮਿੱਤਰ ਪ੍ਰੀਤਮ ਸਿੰਘ ਕਵੀ ਸਨ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ, ਤੁਹਾਡੀ ਲੀਲ੍ਹਾ ਅਪਰਮਪਾਰ ਹੈ ਕਿਉਂਕਿ ਤੁਹਾਡੇ ਲਈ ਧਾਰਨ ਕਰਨੇ ਜ਼ਰੂਰੀ ਪੰਜ ਕੱਕਿਆਂ ਤੋਂ ਅੱਗੇ ਵਧ ਕੇ ਤੁਸੀਂ ਛੇਵਾਂ ਕੱਕਾ 'ਕਮਿਊਨਿਸਟ' ਧਾਰਨ ਕੀਤਾ ਹੋਇਆ ਹੈ! ਇਹੋ ਗੱਲ ਮੈਂ ਵਿਰਕ ਜੀ ਨੂੰ ਆਖਦਾ ਹਾਂ। ਉਹ ਜਿੰਨੇ ਸਿਦਕੀ ਨਾਮਧਾਰੀ ਹਨ, ਓਨੇਂ ਹੀ ਸਿਦਕੀ ਕਮਿਊਨਿਸਟ ਹਨ। ਉਹ ਸਰਸਾ ਜ਼ਿਲ੍ਹੇ ਦੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਹਨ। ਭਲੇ ਸਮਿਆਂ ਵਿੱਚ ਇੱਕ ਵਾਰ ਉਹ ਸੋਵੀਅਤ ਯੂਨੀਅਨ ਦੀ ਹੱਜ ਵੀ ਕਰ ਆਏ ਸਨ। ਅਜੇ ਪਿੱਛੇ ਜਿਹੇ ਹੀ ਦਿੱਲੀ ਵਿੱਚ ਉਹਨਾਂ ਨਾਲ ਮੁਲਾਕਾਤ ਹੋਈ। ਜਦੋਂ ਮੈਂ ਕਿਸੇ ਸਮੇਂ ਪੰਜਾਬ ਵਿੱਚ ਤੇ ਕਿਸੇ ਹੱਦ ਤੱਕ ਹਰਿਆਣੇ ਵਿੱਚ ਵੀ ਚੜ੍ਹਤ ਉੱਤੇ ਰਹੀ ਕਮਿਊਨਿਸਟ ਪਾਰਟੀ ਦੀ ਅਜੋਕੀ ਅਸਲੋਂ ਹੀ ਪਤਲੀ ਜਥੇਬੰਦਕ ਹਾਲਤ ਦੇ ਹਵਾਲੇ ਨਾਲ ਉਹਨਾਂ ਦੀ ਵਿਚਾਰਧਾਰਕ ਅਡੋਲਤਾ ਦੀ ਪ੍ਰਸੰਸਾ ਕੀਤੀ, ਉਹ ਬੋਲੇ, ਹਾਲਤ ਕੁੱਝ ਵੀ ਹੋਣ, ਸਿੱਖੀ ਤੇ ਵਿਚਾਰਧਾਰਾ, ਹੁਣ ਤਾਂ ਦੋਵੇਂ ਸਵਾਸਾਂ ਨਾਲ ਹੀ ਨਿਭਣਗੀਆਂ!
ਸੂਬਾ ਹੁਕਮਾ ਸਿੰਘ ਬਾਰੇ ਕੋਈ ਨਿੱਗਰ ਜਾਣਕਾਰੀ ਮਿਲਣ ਦੀ ਮੇਰੀ ਚਿਰਾਂ-ਪੁਰਾਣੀ ਇੱਛਾ ਸੁਭਾਵਿਕ ਹੀ ਵਿਰਕ ਜੀ ਦੇ ਇਸ ਲੇਖ ਨੇ ਪੂਰੀ ਕਰ ਦਿੱਤੀ। ਲੇਖਕ ਨੇ ਇਹ ਲੇਖ ਨਿਸਚੇ ਹੀ ਕਾਫ਼ੀ ਤੱਥ-ਪਾਰਖੂ ਖੋਜ ਦੇ ਆਧਾਰ ਉੱਤੇ ਲਿਖਿਆ ਹੋਇਆ ਸੀ। ਉਹਨਾਂ ਦੀ ਇਹ ਖੋਜ ਸਾਡੇ ਬਜ਼ੁਰਗਾਂ ਵੱਲੋਂ ਅਤੇ ਪੰਛੀ ਜੀ ਵੱਲੋਂ ਦੱਸੀਆਂ ਗਈਆਂ ਗੱਲਾਂ ਨਾਲ ਮਿਲ ਕੇ ਸੂਬਾ ਜੀ ਦੀ ਵਾਹਵਾ ਵੇਰਵੇ-ਭਰਪੂਰ ਜੀਵਨ-ਕਥਾ ਸਿਰਜਣ ਵਿੱਚ ਬੜੀ ਸਹਾਈ ਰਹੀ।
 1857 ਈਸਵੀ ਵਿੱਚ ਸਤਿਗੁਰੂ ਰਾਮ ਸਿੰਘ ਵੱਲੋਂ ਕੂਕਾ ਸਜਾਏ ਜਾਣ ਸਮੇਂ ਉਹ ਵੀਹ ਸਾਲ ਦਾ ਸੀ। ਉਹਦੇ ਆਪਣੇ ਦੱਸਣ ਅਨੁਸਾਰ ਉਸ ਤੋਂ ਪੰਜ ਸਾਲ ਪਹਿਲਾਂ ਤੋਂ ਹੀ, ਜਦੋਂ ਉਹ ਨਿਰਮਲਾ ਸਾਧੂ ਬਣ ਗਿਆ ਸੀ, ਉਹ ਆਪਣੇ ਪਿੰਡ ਪਿੱਥੋ ਨਹੀਂ ਸੀ ਰਿਹਾ। ਭਾਵ ਨਿਰਮਲਾ ਸਾਧੂ ਹੁੰਦਿਆਂ ਉਹ ਪਿੰਡ ਤੋਂ ਦੂਰ ਦੇ ਕਿਸੇ ਡੇਰੇ ਵਿੱਚ ਰਹਿੰਦਾ ਰਿਹਾ ਸੀ। ਇਸਦੀ ਪੁਸ਼ਟੀ ਇਸ ਤੱਥ ਤੋਂ ਵੀ ਹੋ ਜਾਂਦੀ ਹੈ ਕਿ ਇੱਕ ਤਾਂ ਪਿੰਡਾਂ ਦੇ ਸਾਧ ਬਨਣ ਵਾਲੇ ਵਿਅਕਤੀ, ਉਹਨਾਂ ਦੇ ਸਾਧ ਬਨਣ ਦਾ ਕਾਰਨ ਕੁੱਝ ਵੀ ਹੋਵੇ, ਆਮ ਕਰ ਕੇ ਆਪਣੇ ਹੀ ਪਿੰਡ ਵਿੱਚ ਨਹੀਂ ਸਨ ਰਹਿੰਦੇ; ਦੂਜੇ, ਸਾਡੇ ਪਿੰਡ ਵਿੱਚ ਨਿਰਮਲੇ ਸਾਧੂਆਂ ਦਾ ਤਾਂ ਕੋਈ ਡੇਰਾ ਹੀ ਨਹੀਂ ਸੀ। ਜਿਵੇਂ ਅਸੀਂ ਜਾਣਦੇ ਹਾਂ, ਨਿਰਮਲੇ ਸਾਧੂਆਂ ਦਾ ਪ੍ਰੰਪਰਕ ਕਾਰਜ ਬਾਣੀ ਦਾ ਪਸਾਰ-ਪ੍ਰਚਾਰ ਸੀ। ਜਾਪਦਾ ਹੈ, ਹੁਕਮਾ ਸਿੰਘ ਨੂੰ ਸ਼ਬਦ ਦੀ ਸੋਝੀ ਅਤੇ ਕਲਮ ਦੀ ਜਾਚ ਨਿਰਮਲਿਆਂ ਦੇ ਡੇਰੇ ਰਹਿੰਦਿਆਂ ਹੀ ਆ ਗਈ ਹੋਵੇਗੀ ਜੋ ਪਿੱਛੋਂ ਭੈਣੀ ਸਾਹਿਬ ਵਿਖੇ ਲਿਖਾਰੀ ਥਾਪੇ ਜਾਣ ਵਿੱਚ ਸਹਾਈ ਰਹੀ ਹੋਵੇਗੀ। ਉਥੇ ਉਹਦੇ ਜ਼ਿੰਮੇ ਲੱਗੇ ਕਾਰਜ ਸਦਕਾ ਇਹ ਨਿਸਚੇ ਹੀ ਹੋਰ ਪਰਪੱਕ ਹੋ ਗਈ ਹੋਵੇਗੀ। ਇਹ ਗੱਲ ਉਹਦੀ ਲਗਨ, ਈਮਾਨਦਾਰੀ ਅਤੇ ਜ਼ਿੰਮੇ ਲੱਗਿਆ ਕੰਮ ਭਲੀਭਾਂਤ ਪੂਰਾ ਕਰਨ ਦੀ ਕੁਸ਼ਲਤਾ ਦੀ ਦੱਸ ਪਾਉਂਦੀ ਹੈ ਕਿ ਕੂਕਾ ਸਜਣ ਦੇ ਨੌਂ ਸਾਲਾਂ ਵਿੱਚ ਹੀ ਉਹ ਸਾਧਾਰਨ ਹੈਸੀਅਤ ਤੋਂ ਸਤਿਗੁਰੂ ਰਾਮ ਸਿੰਘ ਜੀ ਦਾ ਨਿੱਜੀ ਸਹਾਇਕ ਤੇ ਫ਼ੇਰ ਹਜ਼ੂਰੀ ਸੂਬਾ ਬਣ ਗਿਆ।
ਨਾਮਧਾਰੀ ਸੂਬੇ ਨਿਸਚਿਤ ਇਲਾਕਿਆਂ ਦੇ ਧਾਰਮਿਕ ਪ੍ਰਬੰਧਕਾਂ-ਪ੍ਰਚਾਰਕਾਂ ਵਜੋਂ ਥਾਪੇ ਗਏ ਸਨ। ਕਿਤੇ ਕਿਤੇ ਸੂਬਾ ਹੁਕਮਾ ਸਿੰਘ ਦਾ ਨਾਂ ਵੀ ਕੁੱਝ ਇਲਾਕਿਆਂ ਵਿੱਚ ਧਾਰਮਿਕ ਕੰਮਾਂ ਨਾਲ ਜੁੜਿਆ ਹੋਇਆ ਮਿਲਦਾ ਹੈ। ਉਹ ਆਪ ਵੀ ਭੈਣੀ ਸਾਹਿਬ ਵਿਖੇ ਰਹਿੰਦਿਆਂ ਨਾਮ-ਅਭਿਲਾਖੀਆਂ ਦੀ ਬੇਨਤੀ ਉੱਤੇ ਉਹਨਾਂ ਨੂੰ ਨਾਮ ਦੇ ਦਿੰਦਾ ਹੋਣ ਦੀ ਗੱਲ ਕਰਦਾ ਹੈ। ਇਹ ਤੱਥ ਭੈਣੀ ਸਾਹਿਬ ਵਿਖੇ ਉਹਦੀ ਹੈਸੀਅਤ ਦੇ ਮਹੱਤਵ ਦਾ ਲਖਾਇਕ ਹੈ। ਪਰ ਜਾਪਦਾ ਹੈ, ਉਸ ਦਾ ਮੁੱਖ ਕਾਰਜ ਦੂਜੇ ਸੂਬਿਆਂ ਵਾਲਾ ਨਹੀਂ ਸੀ ਸਗੋਂ ਭੈਣੀ ਸਾਹਿਬ ਵਿਖੇ ਰਹਿ ਕੇ ਜਾਂ ਜੇ ਸਤਿਗੁਰੂ ਜੀ ਕਿਤੇ ਬਾਹਰ ਜਾਣ, ਉਹਨਾਂ ਦੇ ਨਾਲ ਜਾ ਕੇ ਆਪਣਾ ਹਜ਼ੂਰੀ ਸੇਵਕ ਵਾਲਾ ਕਾਰਜ ਨਿਭਾਉਣਾ ਸੀ। ਜਦੋਂ 1867 ਈਸਵੀ ਵਿੱਚ ਸਤਿਗੁਰੂ ਰਾਮ ਸਿੰਘ ਹਕੂਮਤੀ ਰੋਕਾਂ ਨੂੰ ਉਲੰਘ ਕੇ ਬਾਗ਼ੀਆਨਾ ਰਉਂ ਵਿੱਚ ਆਨੰਦਪੁਰ ਸਾਹਿਬ ਦੇ ਹੋਲੇ ਅਤੇ ਅੰਮ੍ਰਿਤਸਰ ਦੀ ਦੀਵਾਲ਼ੀ ਵਿੱਚ ਸ਼ਾਮਲ ਹੋਏ, ਦੋਵੇਂ ਵਾਰ ਹੁਕਮਾ ਸਿੰਘ ਉਹਨਾਂ ਦੇ ਨਾਲ ਸੀ। ਇਸੇ ਕਰ ਕੇ ਜ਼ਿਲ੍ਹਾ ਫ਼ੀਰੋਜ਼ਪੁਰ ਦੇ ਤਦਕਾਲੀ ਪੁਲਿਸ ਕਪਤਾਨ ਆਰ. ਐਚ. ਵਾਲ ਮੇਜਰ ਨੇ 30 ਮਾਰਚ 1872 ਨੂੰ ਉਸ ਬਾਰੇ ਵੇਰਵਾ ਦਰਜ ਕਰਦਿਆਂ ਟਿੱਪਣੀ ਵਾਲੇ ਖਾਨੇ ਵਿੱਚ ਠੀਕ ਹੀ ਲਿਖਿਆ ਸੀ: ''ਇਹ ਆਦਮੀ ਹਰ ਸਮੇਂ ਰਾਮ ਸਿੰਘ ਦੇ ਨਾਲ ਹੀ ਰਹਿੰਦਾ ਹੈ।"
 18 ਜਨਵਰੀ 1872 ਨੂੰ ਉਹਨੂੰ ਜਲਾਵਤਨ ਕਰ ਕੇ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਅਲਾਹਬਾਦ ਦੇ ਨੇੜੇ ਚੁਨਾਰ ਦੇ ਕਿਲ਼ੇ ਵਿੱਚ ਡੱਕ ਦਿੱਤਾ ਗਿਆ। ਜਾਪਦਾ ਹੈ, ਹਜ਼ੂਰੀ ਸੂਬਾ ਹੋਣ ਤੋਂ ਇਲਾਵਾ 'ਬਾਗ਼ੀਆਨਾ ਭਾਵਨਾ ਵਾਲੀਆਂ ਲਿਖਤਾਂ' ਦਾ ਲਿਖਾਰੀ ਹੋਣਾ ਵੀ ਉਹਦੇ ਦੋਸ਼ਾਂ ਵਿੱਚ ਸ਼ਾਮਲ ਸੀ। ਅਪਰੈਲ 1872 ਵਿੱਚ ਅੰਗਰੇਜ਼ ਅਧਿਕਾਰੀ ਜੇ. ਡਬਲਯੂ. ਮੈਕਨੇਬ ਸਾਹਮਣੇ ਉਹ ਆਪਣੀ ਜਾਣਕਾਰੀ ''ਹੁਕਮਾ ਸਿੰਘ, ਪਿੰਡ ਪਿੱਥੋ, ਰਿਆਸਤ ਨਾਭਾ, ਉਮਰ 35 ਸਾਲ, ਜ਼ਾਤ ਜੱਟ" ਵਜੋਂ ਦਰਜ ਕਰਵਾਉਂਦਾ ਹੈ। ਇਸ ਤੋਂ ਉਹਦਾ ਜਨਮ 1837 ਈਸਵੀ ਦਾ ਸਪੱਸ਼ਟ ਹੁੰਦਾ ਹੈ, ਭਾਵ ਉਹ ਮੈਥੋਂ ਪੂਰੀ ਇੱਕ ਸਦੀ ਵੱਡਾ ਸੀ। ਵਿਰਕ ਜੀ ਨੇ ਇਸ ਬਿਆਨ ਦੀ ਜੋ ਟੂਕ ਅੰਗਰੇਜ਼ੀ ਵਿਚੋਂ ਅਨੁਵਾਦ ਕਰ ਕੇ ਦਿੱਤੀ ਹੈ, ਉਹ ਸੰਖੇਪ ਹੋਣ ਦੇ ਬਾਵਜੂਦ ਬੜੀ ਹੀ ਮਹੱਤਵਪੂਰਨ ਹੈ: ''ਮੈਨੂੰ ਸਤਿਗੁਰੂ ਰਾਮ ਸਿੰਘ ਨੇ ਸੰਮਤ 1914 ਵਿੱਚ ਭੈਣੀ ਸਾਹਿਬ ਵਿਖੇ ਕੂਕਾ ਬਣਾਇਆ ਸੀ ਅਤੇ ਸੰਮਤ 1923 ਵਿੱਚ ਮੈਨੂੰ ਸੂਬਾ ਥਾਪ ਦਿੱਤਾ ਗਿਆ ਸੀ। ਕੂਕਾ ਬਨਣ ਤੋਂ ਪਹਿਲਾਂ ਮੈਂ ਨਿਰਮਲਾ ਸਾਧੂ ਹੁੰਦਾ ਸੀ। ਪਿਛਲੇ ਵੀਹ ਸਾਲਾਂ ਵਿੱਚ ਮੈਂ ਆਪਣੇ ਪਿੰਡ ਕਦੀ-ਕਦਾਈਂ ਹੀ ਗਿਆ ਹੋਵਾਂਗਾ। ਮੈਂ ਘਰ-ਪਰਿਵਾਰ ਨਹੀਂ ਵਸਾਇਆ ਹੋਇਆ। ਮੈਂ ਭੈਣੀ ਸਾਹਿਬ ਵਿਖੇ ਹੀ ਰਹਿੰਦਾ ਹਾਂ ਅਤੇ ਪਵਿੱਤਰ ਪੁਸਤਕਾਂ ਦੇ ਉਤਾਰੇ ਕਰਦਾ ਹਾਂ। ਜੇ ਕੋਈ ਨਾਮ-ਅਭਿਲਾਖੀ ਬੇਨਤੀ ਕਰਦਾ ਹੈ, ਮੈਂ ਉਹਨੂੰ ਨਾਮ ਦੇ ਦਿੰਦਾ ਹਾਂ।" (ਸੰਮਤ 1914 ਦਾ 1857-58 ਈਸਵੀ ਅਤੇ ਸੰਮਤ 1923 ਦਾ 1866-67 ਈਸਵੀ ਬਣਦਾ ਹੈ।)
 ਕੁੱਝ ਸਤਰਾਂ ਦੀ ਇਹ ਟੂਕ ਉਹਦੇ ਜੀਵਨ ਬਾਰੇ ਜਾਣਕਾਰੀ ਤਾਂ ਦਿੰਦੀ ਹੀ ਹੈ, ਇਸ ਤੋਂ ਵੀ ਵੱਡੀ ਗੱਲ ਇਸ ਦਾ ਗੱਠਵਾਂ ਸਾਹਿਤਕ ਰੂਪ ਹੈ। ਆਪਣੇ ਏਨੇਂ ਲੰਮੇ ਜੀਵਨ ਦਾ ਪੂਰਾ ਪੰਧ ਏਨੇਂ ਥੋੜ੍ਹੇ ਸ਼ਬਦਾਂ ਵਿੱਚ ਸਮੇਟ ਦੇਣਾ ਉਹਦੀ ਭਾਸ਼ਾਈ ਸੂਝ ਤੇ ਸਮਰੱਥਾ ਦਾ ਸੂਚਕ ਵੀ ਹੈ ਅਤੇ ਉਹਦੀ ਪੇਸ਼ਕਾਰੀ ਦੀ ਨਿਪੁੰਨਤਾ ਦਾ ਵੀ। ਭਾਵੇਂ ਉਹਦੀ ਕੋਈ ਮੌਲਕ ਲਿਖਤ ਤਾਂ ਸਾਨੂੰ ਪ੍ਰਾਪਤ ਨਹੀਂ ਹੋ ਸਕੀ, ਤਾਂ ਵੀ ਇੱਕ ਲੱਖਣ ਤਾਂ ਸਹੀ ਹੋਣ ਦੇ ਪੂਰੇ ਨਿਹਚੇ ਨਾਲ ਲਾਇਆ ਜਾ ਸਕਦਾ ਹੈ। ਭੈਣੀ ਸਾਹਿਬ ਰਹਿੰਦਿਆਂ ਸਤਿਗੁਰੂ ਰਾਮ ਸਿੰਘ ਜੀ ਜੋ ਚਿੱਠੀਆਂ, ਸੰਦੇਸ਼ ਤੇ ਆਦੇਸ਼ ਸਿੱਖਾਂ ਤੇ ਸੰਗਤਾਂ ਨੂੰ ਭੇਜਦੇ ਹੋਣਗੇ ਜਾਂ ਹੋਰ ਕੁੱਝ ਲਿਖਣਾ ਚਾਹੁੰਦੇ ਹੋਣਗੇ, ਉਹ ਸਾਰ ਰੂਪ ਵਿੱਚ ਉਹਨੂੰ ਦੱਸ ਦਿੰਦੇ ਹੋਣਗੇ ਤੇ ਉਹ ਅੱਗੋਂ ਉਸ ਨੂੰ ਜਚਦਾ ਸ਼ਬਦੀ ਜਾਮਾ ਪੁਆ ਦਿੰਦਾ ਹੋਵੇਗਾ। ਉਪਰੋਕਤ ਟੂਕ ਵਿੱਚ ਦਿਸਦੀ ਸ਼ਬਦ-ਸੂਝ ਅਜਿਹੇ ਚਿਰ-ਅਭਿਆਸ ਤੋਂ ਬਿਨਾਂ ਆਉਣੀ ਅਸੰਭਵ ਹੈ। ਇਉਂ ਉਹਦਾ ਸਥਾਨ ਹੂਬਹੂ ਉਤਾਰਾ ਕਰਨ ਵਾਲੇ ਲਿਖਾਰੀ ਤੋਂ ਕੁੱਝ ਵੱਧ ਅਜਿਹੇ ਲੇਖਕ ਦਾ ਹੈ ਜੋ ਸਤਿਗੁਰੂ ਰਾਮ ਸਿੰਘ ਵੱਲੋਂ ਸਾਰ ਰੂਪ ਵਿੱਚ ਦੱਸੀ ਗਈ ਗੱਲ ਨੂੰ ਸਹੀ-ਸਪੱਸ਼ਟ ਭਾਸ਼ਾਈ ਰੂਪ ਦਿੰਦਾ ਸੀ। ਅੰਗਰੇਜ਼ੀ ਵਿੱਚ 'ਸਿੱਖਾਂ ਦੀ ਪਵਿੱਤਰ ਪੁਸਤਕ' ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਜਾਂਦਾ ਹੈ। ਇਥੇ ਉਹਦੀ ਗੱਲ ਸੁਣ ਕੇ ਮੈਕਨੇਬ ਵੱਲੋਂ ਬਹੁਵਚਨ 'ਪੁਸਤਕਾਂ' ਵਰਤੇ ਜਾਣਾ ਦਰਸਾਉਂਦਾ ਹੈ ਕਿ ਉਹ ਬੀੜ ਤੋਂ ਇਲਾਵਾ ਦਸਵੇਂ ਗੁਰੂ ਜੀ ਦੀਆਂ ਬੀਰ-ਰਸੀ ਰਚਨਾਵਾਂ ਆਦਿ ਦੇ ਵੀ ਉਤਾਰੇ ਕਰਦਾ ਹੁੰਦਾ ਸੀ।
 ਭਾਵੇਂ ਅੰਗਰੇਜ਼ ਹਾਕਮ ਕੂਕਿਆਂ ਨੂੰ ਦ੍ਰਿੜ੍ਹ ਹਕੂਮਤ-ਵਿਰੋਧੀ ਮੰਨਦੇ ਸਨ ਪਰ ਮੈਕਨੇਬ ਨੂੰ ਉਹਦੀਆਂ ਹੋਰ ਸਰਗਰਮੀਆਂ ਨਾਲੋਂ ਸੂਬਾ ਹੁਕਮਾ ਸਿੰਘ ਦਾ ਕਲਮ ਨਾਲ ਨਾਤਾ ਵਧੇਰੇ ਪੀਡਾ ਦਿੱਸਿਆ ਲੱਗਦਾ ਹੈ। ਉਹਦੇ ਉਪਰੋਕਤ ਬਿਆਨ ਨਾਲ ਦਿੱਤੀ ਆਪਣੀ 23 ਅਪਰੈਲ 1872 ਦੀ ਟਿੱਪਣੀ ਵਿੱਚ ਉਹ ਲਿਖਦਾ ਹੈ: ''ਹੁਕਮਾ ਸਿੰਘ ...  ਕਈ ਵਰ੍ਹਿਆਂ ਤੋਂ ਰਾਮ ਸਿੰਘ ਦਾ ਨਿਕਟਵਰਤੀ ਨਿਜੀ ਸੇਵਕ ਚਲਿਆ ਆ ਰਿਹਾ ਹੈ ਅਤੇ ਉਸ ਨੂੰ ਪੋਥੀਆਂ ਦੇ ਉਤਾਰੇ ਕਰਨ ਦਾ ਕਾਰਜ ਸੌਂਪਿਆ ਗਿਆ ਹੈ ...  ਮੈਂ ਸਮਝਦਾ ਹਾਂ, ਜੇ ਸਭ ਠੀਕ-ਠਾਕ ਰਹੇ ਤਾਂ ਉਸ ਨੂੰ ਇੱਕ ਸਾਲ ਦੇ ਸਮੇਂ ਮਗਰੋਂ ਵਾਪਸ ਭੇਜਿਆ ਜਾ ਸਕਦਾ ਹੈ। ਉਹ ਨਾਭੇ ਦੇ ਰਾਜੇ ਦੇ ਹਵਾਲੇ ਕੀਤਾ ਜਾ ਸਕਦਾ ਹੈ ਜੋ ਇਹ ਗੱਲ ਪੱਕੀ ਕਰੇਗਾ ਕਿ ਇਹ ਪੁਲਿਸ ਦੀ ਨਿਗਰਾਨੀ ਹੇਠ ਆਪਣੇ ਪਿੰਡ ਪਿੱਥੋ ਵਿੱਚ ਚੁੱਪਚਾਪ ਦਿਨਕਟੀ ਕਰਦਾ ਰਹੇ, ਕੋਈ ਸਭਾ ਜਾਂ ਦੀਵਾਨ ਨਾ ਕਰੇ ਅਤੇ ਨਾ ਹੀ ਸਮਾਗਮਾਂ ਵਿੱਚ ਹਿੱਸਾ ਲਵੇ।" ਪਰ ਦੂਜੇ ਅਧਿਕਾਰੀਆਂ ਦੀ ਉਸ ਬਾਰੇ ਰਾਇ ਵੱਖਰੀ ਜਾਪਦੀ ਹੈ ਕਿਉਂਕਿ ਉਹ ਉਹਨੂੰ ਹੋਰ ਕੂਕਿਆਂ ਜਿੰਨਾ ਹੀ ਖ਼ਤਰਨਾਕ ਸਮਝਦੇ ਹਨ ਅਤੇ ਮੈਕਨੇਬ ਜਿਹੇ ਆਪਣੇ ਹੀ ਇੱਕ ਵੱਡੇ ਅਧਿਕਾਰੀ ਦੀ ਰਾਇ ਨੂੰ ਅੱਖੋਂ ਉਹਲੇ ਕਰ ਕੇ ਬਹੁਤ ਵੱਧ ਸਜ਼ਾ ਦਾ ਭਾਗੀ ਬਣਾਉਂਦੇ ਹਨ। ਉਹਨੂੰ ਪੂਰੇ ਪੰਦਰਾਂ ਸਾਲ ਇੱਕ ਮਹੀਨਾ ਚੁਨਾਰ ਦੇ ਕਿਲ਼ੇ ਵਿੱਚ ਕੈਦ ਰੱਖ ਕੇ ਆਖ਼ਰ 17 ਫ਼ਰਵਰੀ 1987 ਨੂੰ ਪੰਜਾਬ ਦੀ ਗੱਡੀ ਚਾੜ੍ਹਿਆ ਗਿਆ। ਰਿਹਾਈ ਸਮੇਂ ਉਹਨੂੰ ਇਹ ਪਾਬੰਦੀ ਵੀ ਸੁਣਾ ਦਿੱਤੀ ਗਈ ਕਿ ਉਹ ਆਪਣੇ ਰਹਿਣ ਲਈ ਕਿਸੇ ਇੱਕ ਪਿੰਡ ਦੀ ਚੋਣ ਕਰੇਗਾ ਅਤੇ ਉਸ ਤੋਂ ਬਾਹਰ ਜਾਣ ਦੀ ਲੋੜ ਪੈਣ ਸਮੇਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਪੁਲਿਸ ਕਪਤਾਨ ਦੀ ਅਗੇਤੀ ਆਗਿਆ ਲਵੇਗਾ।
 ਭੈਣੀ ਸਾਹਿਬ ਉਸ ਸਮੇਂ ਅੰਗਰੇਜ਼ੀ ਜਬਰ ਦਾ ਪੱਕਾ ਨਿਸ਼ਾਨਾ ਬਣ ਚੁੱਕਿਆ ਸੀ। ਚੁਨਾਰ ਤੋਂ ਪਰਤ ਕੇ ਸੂਬਾ ਹੁਕਮਾ ਸਿੰਘ ਦਾ ਉਥੇ ਨਾ ਜਾਣਾ ਤਾਂ ਸਮਝ ਆਉਂਦਾ ਹੀ ਹੈ, ਆਪਣੇ ਜੱਦੀ ਪਿੰਡ ਪਿੱਥੋ ਨਾ ਜਾਣ ਦਾ ਵੀ ਉਹਦਾ ਇਹੋ ਕਾਰਨ ਲਗਦਾ ਹੈ। 5 ਅਗਸਤ 1871 ਨੂੰ ਬੱਸੀਆਂ ਦੀ ਕੋਠੀ ਵਿੱਚ ਫ਼ਾਂਸੀ ਲਾਏ ਗਏ ਰਾਇਕੋਟ ਦੇ ਸਾਕੇ ਵਾਲੇ ਨਾਮਧਾਰੀ ਮੰਗਲ ਸਿੰਘ ਭੁੱਲਰ, ਮਸਤਾਨ ਸਿੰਘ ਭੁੱਲਰ ਤੇ ਗੁਰਮੁਖ ਸਿੰਘ ਮੁਹਾਰ ਅਤੇ 18 ਜਨਵਰੀ 1872 ਨੂੰ ਮਾਲੇਰਕੋਟਲੇ ਦੇ ਸਾਕੇ ਕਾਰਨ ਸ਼ਹੀਦ ਹੋਣ ਵਾਲਾ ਹੀਰਾ ਸਿੰਘ, ਚਾਰੇ ਪਿੰਡ ਪਿੱਥੋ ਦੇ ਸਨ। ਮੇਰੇ ਬਾਪੂ ਜੀ ਦਾ ਜਨਮ ਇਸ ਘਟਨਾ ਤੋਂ ਕੋਈ ਵੀਹ ਸਾਲ ਮਗਰੋਂ ਹੋਇਆ ਸੀ। ਅਰਥਾਤ, ਉਹਨਾਂ ਨੂੰ ਆਪਣੇ ਪਰਿਵਾਰ ਦੇ ਵੱਡਿਆਂ ਤੋਂ ਇਹਨਾਂ ਸ਼ਹੀਦਾਂ ਬਾਰੇ ਸਿੱਧੀ, ਅੱਖੀਂ ਡਿੱਠੀ ਜਾਣਕਾਰੀ ਪ੍ਰਾਪਤ ਹੋਈ ਜੋ ਅੱਗੋਂ ਉਹਨਾਂ ਤੋਂ ਮੈਨੂੰ ਮਿਲ ਸਕੀ।
ਬਾਪੂ ਜੀ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਵੀ ਦੱਸਦੇ ਹੁੰਦੇ ਸਨ। ਉਹ ਇਹ ਵੀ ਦੱਸਦੇ ਸਨ ਕਿ ਰਾਇਕੋਟ ਦੇ ਸਾਕੇ ਵਾਲੇ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਨੂੰ ਇੱਕ ਬਲ੍ਹਦ-ਗੱਡੇ ਵਿੱਚ ਪਾ ਕੇ ਪਿੰਡ ਲਿਆਂਦਾ ਗਿਆ ਸੀ ਅਤੇ ਉਹਨਾਂ ਦਾ ਇਕੋ ਥਾਂ ਇਕੱਠਾ ਸੰਸਕਾਰ ਕੀਤਾ ਗਿਆ ਸੀ। ਜਦੋਂ ਕੁੱਝ ਵੱਡੇ ਹੋ ਕੇ ਇਹਨਾਂ ਗੱਲਾਂ ਦੀ ਸੋਝੀ ਆਉਣ ਲੱਗੀ, ਮੇਰੇ ਪੁੱਛੇ ਤੋਂ ਬਾਪੂ ਜੀ ਨੇ ਸਿਵਿਆਂ ਵਿੱਚ ਉਹਨਾਂ ਦੇ ਸਮਸਕਾਰ ਵਾਲੀ ਥਾਂ ਵੀ ਦਿਖਾਈ ਸੀ। ਇਕੱਠੀਆਂ ਤਿੰਨ ਦੇਹਾਂ ਦੇ ਸੰਸਕਾਰ ਦੀ ਅਗਨੀ ਨਾਲ ਰੜ੍ਹੀ ਹੋਈ ਉਹ ਥਾਂ ਉਸ ਸਮੇਂ ਵੀ ਬਾਕੀ ਧਰਤੀ ਨਾਲੋਂ ਵੱਖਰੀ ਪਛਾਣੀ ਜਾਂਦੀ ਸੀ। ਕੁੱਝ ਸਾਲ ਪਹਿਲਾਂ, ਇਸ ਥਾਂ ਉੱਤੇ ਚੰਗੀ ਸੁਹਣੀ ਯਾਦਗਾਰ ਬਣਾ ਦਿੱਤੀ ਗਈ ਸੀ। ਇਸ ਯਾਦਗਾਰ ਵਿਖੇ ਹਰ ਸਾਲ ਮੇਲਾ ਵੀ ਲੱਗਦਾ ਹੈ।
 ਰੱਬ ਜਾਣੇ, ਇਹਨਾਂ ਸ਼ਹੀਦਾਂ ਨੂੰ ਨਾਮਧਾਰੀ ਪੰਥ ਨਾਲ ਜੋੜਨ ਵਿੱਚ ਹੁਕਮਾ ਸਿੰਘ ਦੀ ਕਿੰਨੀ ਕੁ ਭੂਮਿਕਾ ਸੀ, ਕਿਉਂਕਿ ਅਜਿਹੀ ਜਾਣਕਾਰੀ ਕਿਤੋਂ ਪ੍ਰਾਪਤ ਨਹੀਂ। ਵੈਸੇ ਤਾਂ ਅਨੇਕ ਨਾਮਧਾਰੀ ਉਸ ਸੰਗਰਾਮੀ ਦੌਰ ਵਿੱਚ ਘਰਬਾਰ ਦਾ ਮੋਹ ਤਿਆਗ਼ ਕੇ ਹੀ ਇਸ ਮਾਰਗ ਤੁਰਦੇ ਸਨ। ਸਤਿਗੁਰੂ ਰਾਮ ਸਿੰਘ ਦੇ ਆਨੰਦਪੁਰ ਸਾਹਿਬ ਪੁੱਜਣ ਸੰਬੰਧੀ ਪੁਲਿਸ ਇੰਸਪੈਕਟਰ ਮੀਆਂ ਫ਼ਜ਼ਲ ਹੁਸੈਨ ਦੀ ਰਿਪੋਰਟ ਸੂਬਿਆਂ ਦਾ ਜ਼ਿਕਰ ਕਰਦਿਆਂ ਇਸ ਤੱਥ ਨੂੰ ਸਪੱਸ਼ਟ ਕਰ ਦਿੰਦੀ ਹੈ: ''ਮੈਂ ਇਹਨਾਂ ਦੇ ਪਿੰਡਾਂ ਦਾ ਪਤਾ ਕਰਨ ਲਈ ਕਈ ਵਾਰ ਜਤਨ ਕੀਤਾ ਪਰ ਸਫ਼ਲਤਾ ਨਾ ਮਿਲੀ। ਇਸ ਬਾਬਤ ਮੈਨੂੰ ਹਰ ਇੱਕ ਨੇ ਇਹੋ ਹੀ ਉੱਤਰ ਦਿੱਤਾ ਕਿ 'ਜਦੋਂ ਤੋਂ ਅਸੀਂ ਕੂਕੇ ਹੋਏ ਹਾਂ, ਅਸੀਂ ਆਪਣੇ ਪਿੰਡ ਭੁਲਾ ਛੱਡੇ ਹਨ। ਹੁਣ ਤਾਂ ਸਿਰਫ਼ ਏਨਾਂ ਹੀ ਜਾਣਦੇ ਹਾਂ ਕਿ ਸਾਡਾ ਪਿੰਡ ਭੈਣੀ ਸਾਹਿਬ ਹੈ ਤੇ ਸਾਡੇ ਪਿਤਾ ਸਤਿਗੁਰੂ ਰਾਮ ਸਿੰਘ ਜੀ ਹਨ'।" ਪਰ ਇਹ ਗੱਲ ਸੰਭਾਵਨਾ ਦੀਆਂ ਸੀਮਾਵਾਂ ਤੋਂ ਬਾਹਰ ਨਹੀਂ ਲੱਗਦੀ ਕਿ ਇਹ ਜਾਣਕਾਰੀ ਦਿੰਦਿਆਂ ਉਹ ਭੈਣੀ ਸਾਹਿਬ ਅਤੇ ਸਤਿਗੁਰੂ ਰਾਮ ਸਿੰਘ ਜੀ ਲਈ ਸ਼ਰਧਾ ਪਰਗਟਾਉਣ ਦੇ ਨਾਲ ਨਾਲ ਹਕੂਮਤ ਤੋਂ ਆਪਣੀ ਅਸਲ ਪਛਾਣ ਛੁਪਾਉਣ ਦੇ ਅਤੇ ਇਉਂ ਪਿੱਛੇ, ਪਿੰਡ ਵਿਚਲੇ ਆਪਣੇ ਪਰਿਵਾਰ ਤੇ ਹੋਰ ਸਕੇ-ਸੰਬੰਧੀਆਂ ਨੂੰ ਹਕੂਮਤੀ ਕਰੋਪੀ ਤੋਂ ਓਟ-ਉਹਲਾ ਦੇਣ ਦੇ ਮੰਤਵ ਦੇ ਪ੍ਰੇਰੇ ਹੋਏ ਵੀ ਹੁੰਦੇ ਹੋਣ!
ਸਮੁੱਚੀ ਹਾਲਤ ਦੇ ਸਭੇ ਪੱਖ ਵਿਚਾਰਦਿਆਂ ਇਹ ਗੱਲ ਬਿਲਕੁਲ ਸੁਭਾਵਿਕ ਅਤੇ ਸੰਭਵ ਲਗਦੀ ਹੈ ਕਿ ਸਾਡੇ ਪਿੰਡ ਵਾਲੇ ਇਹਨਾਂ ਸ਼ਹੀਦਾਂ ਦਾ ਨਾਮਧਾਰੀ ਸਜਣਾ ਉਹਦੇ ਪ੍ਰਭਾਵ ਦਾ ਹੀ ਫਲ ਹੋਵੇਗਾ। ਇੰਸਪੈਕਟਰ ਫ਼ਜ਼ਲ ਹੁਸੈਨ ਸਾਹਮਣੇ ਦਿੱਤੇ 'ਆਪਣੇ ਪਿੰਡ ਭੁਲਾ ਛੱਡੇ' ਹੋਣ ਅਤੇ 'ਸਾਡਾ ਪਿੰਡ ਭੈਣੀ ਸਾਹਿਬ' ਹੋਣ ਵਾਲੇ ਬਿਆਨ ਤੋਂ ਵੱਖਰੇ ਰੂਪ ਵਿੱਚ 1872 ਵਿੱਚ ਅੰਗਰੇਜ਼ ਅਧਿਕਾਰੀ ਮੈਕਨੇਬ ਸਾਹਮਣੇ ਦਿੱਤੇ ਬਿਆਨ ਵਿੱਚ ਉਹ ਆਖਦਾ ਹੈ, ''ਪਿਛਲੇ ਵੀਹ ਸਾਲਾਂ ਵਿੱਚ ਮੈਂ ਆਪਣੇ ਪਿੰਡ ਕਦੀ-ਕਦਾਈਂ ਹੀ ਗਿਆ ਹੋਵਾਂਗਾ।" ਸਪੱਸ਼ਟ ਹੈ ਕਿ ਉਹ ਪਿੰਡ ਤੋਂ ਬਾਹਰ ਰਹਿੰਦਿਆਂ ਵੀ ਆਪਣੇ ਪਿੰਡ ਪਿੱਥੋ ਦੇ ਸੰਪਰਕ ਵਿੱਚ ਸੀ ਅਤੇ, ਕਦੀ-ਕਦਾਈਂ ਹੀ ਸਹੀ, ਪਿੰਡ ਜਾਂਦਾ-ਆਉਂਦਾ ਰਹਿੰਦਾ ਸੀ।
ਚਾਰ ਨਗਰ-ਨਿਵਾਸੀ ਨਾਮਧਾਰੀਆਂ ਨੂੰ ਅੰਗਰੇਜ਼ ਹਕੂਮਤ ਵੱਲੋਂ ਸ਼ਹੀਦ ਕਰ ਦਿੱਤੇ ਜਾਣਾ, ਕੁਦਰਤੀ ਹੀ, ਪਿੰਡ ਦੇ ਲੋਕਾਂ ਵਿੱਚ ਭਾਰੀ ਰੋਸ ਦਾ ਕਾਰਨ ਬਣਿਆ ਹੋਵੇਗਾ। ਚਾਰ ਬੰਦਿਆਂ ਨੂੰ ਫ਼ਾਂਸੀ ਚਾੜ੍ਹੇ ਜਾਣਾ ਕੋਈ ਛੋਟੀ-ਮੋਟੀ ਘਟਨਾ ਤਾਂ ਹੈ ਨਹੀਂ ਸੀ ਜਿਸ ਨੂੰ ਪਿੰਡ ਵਾਲੇ 'ਕੱਲ੍ਹ ਹੋਈ ਤੇ ਅੱਜ ਭੁੱਲੀ' ਸਮਝ ਲੈਂਦੇ। ਸੂਬਾ ਹੁਕਮਾ ਸਿੰਘ ਦੇ ਸੀਨੇ ਵਿੱਚ ਰੋਸ ਜਾਂ ਸਗੋਂ ਕਰੋਧ ਦੀ ਅਗਨੀ ਦਾ ਬਲਣਾ ਤਾਂ ਹੋਰ ਵੀ ਸੁਭਾਵਿਕ ਸੀ। ਇਸ ਲਈ ਇਹ ਸੰਭਵ ਨਹੀਂ ਕਿ ਉਸ ਸਮੇਂ ਇਸ ਪਿੰਡ ਉੱਤੇ ਵੀ ਕਠੋਰ ਹਕੂਮਤੀ ਨਜ਼ਰ ਨਾ ਹੋਵੇ। ਇਸੇ ਕਰ ਕੇ ਬਹੁਤੀ ਸੰਭਾਵਨਾ ਇਹੋ ਹੈ ਕਿ ਜੇ ਆਪਣੇ ਰਹਿਣ ਲਈ ਹੁਕਮਾ ਸਿੰਘ ਨੇ ਜੱਦੀ ਪਿੰਡ ਪਿੱਥੋ ਦੀ ਚੋਣ ਕੀਤੀ ਵੀ ਹੋਵੇ, ਉਸ ਨੂੰ 'ਆਪਣੇ ਰਹਿਣ ਲਈ ਕਿਸੇ ਇੱਕ ਪਿੰਡ ਦੀ ਚੋਣ' ਕਰਨ ਦੀ ਖੁੱਲ੍ਹ ਦਿੱਤੀ ਗਈ ਹੋਣ ਦੇ ਬਾਵਜੂਦ ਇਨਕਾਰ ਕਰ ਦਿੱਤਾ ਗਿਆ ਹੋਵੇਗਾ।
ਕਾਰਨ ਕੁੱਝ ਵੀ ਹੋਵੇ, ਹੁਕਮਾ ਸਿੰਘ ਨੇ ਰਹਿਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਪਿੰਡ ਗੱਦੋਂਡੋਬ ਚੁਣਿਆ। ਸ਼ਾਇਦ ਇਹਦਾ ਇੱਕ ਕਾਰਨ ਇਥੋਂ ਦੇ ਇੱਕ ਨਾਮਧਾਰੀ ਪਰਿਵਾਰ ਨਾਲ ਜਾਣ-ਪਛਾਣ ਸੀ। ਇਸੇ ਪਰਿਵਾਰ ਵਿੱਚ ਸਤਿਗੁਰੂ ਪਰਤਾਪ ਸਿੰਘ ਦਾ ਵਿਆਹ ਹੋਇਆ। ਉਥੇ ਹੀ 1910 ਈਸਵੀ ਦੇ ਕਰੀਬ ਹੁਕਮਾ ਸਿੰਘ ਦਾ ਸਵਰਗਵਾਸ ਹੋਇਆ। ਸੁਣਿਆ ਹੈ, ਅੱਜ ਵੀ ਉਹਦੀ ਸਮਾਧੀ ਨੂੰ ਲੋਕ ਸ਼ਰਧਾ ਦੀ ਨਜ਼ਰ ਨਾਲ ਦੇਖਦੇ ਹਨ।
 ਇਉਂ ਸਾਡੇ ਪਿੰਡੋਂ ਜਿਸ ਭਾਗਾਂ ਵਾਲੇ ਵਿਅਕਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਵਿੱਖ ਦੀ ਅਮਾਨਤ ਵਜੋਂ ਲਿੱਖਣਸਰ ਕੋਲ ਸੌਂਪੀਆਂ ਗਈਆਂ ਕਲਮਾਂ ਵਿੱਚੋਂ ਪਹਿਲੀ ਕਲਮ ਨਸੀਬ ਹੋਈ, ਉਹ ਅਜੇ ਤੱਕ ਪ੍ਰਾਪਤ ਪ੍ਰਮਾਣ ਅਨੁਸਾਰ ਹੁਕਮਾ ਸਿੰਘ ਹੀ ਸੀ। ਤਦੇ ਹੀ ਤਾਂ ਉਹ ਸ਼ਬਦ ਦੀ ਸਮਰੱਥਾ ਤੇ ਕਲਮ ਦੀ ਕਲਾ ਨੂੰ ਪਛਾਣ ਸਕਿਆ ਅਤੇ ਮੇਰਾ ਸਾਹਿਤਕ ਪ੍ਰੇਰਕ ਬਣ ਸਕਿਆ!

Comments (0)

Write comment

smaller | bigger

busy
You are here:   Homeਲੜੀਵਾਰਚਰਚਾ ਤੇ ਚੇਤਾਸੂਬਾ ਹੁਕਮਾ ਸਿੰਘ ਪਿੱਥੋ

Currency Converter

Amount:
From:
To:


Gurbani Radio


Gurbani - Sri Harmandir Sahib