ਹਸਨ ਇਕ ਵੱਡਾ ਸੂਫੀ ਫਕੀਰ ਹੋਇਆ ਹੈ। ਜਦੋਂ ਉਸਨੇ ਖੁਦਾ ਨੂੰ ਪਾ ਲਿਆ ਤਾਂ ਉਸਨੇ ਇਕ ਹੋਰ ਨੂੰ ਯਾਦ ਕੀਤਾ ਅਤੇ ਮਨ ਹੀ ਮਨ ੳਸਨੂੰ ਸਿਜਦਾ ਕੀਤਾ।
''ਆਪਣੇ ਗੁਰੂ ਨੂੰ'' ਹਸਨ ਦਾ ਜਵਾਬ ਸੀ
''ਤੁਹਾਡਾ ਗੁਰੂ ਕੌਣ ਹੈ'' ਚੇਲਿਆਂ ਦਾ ਸਵਾਲ ਸੀ।
''ਇਕ ਚੋਰ'' ਹਸਨ ਨੇ ਕਿਹਾ।
ਹਸਨ ਫਕੀਰ ਦੇ ਚੇਲਿਆਂ ਦੇ ਮੂੰਹ ਹੈਰਾਨੀ ਨਾਲ ਅੱਡੇ ਰਹਿ ਗੲੈ। ਇਕ ਇੱਡੇ ਵੱਡੇ ਸੂਫੀ ਫਕੀਰ ਦਾ ਗੁਰੂ ਭਲਾ ਇਕ ਚੋਰ ਕਿਵੇਂ ਹੋ ਸਕਦਾ ਹੈ। ਚੇਲਿਆਂ ਦੀ ਹੈਰਾਨੀ ਦੂਰ ਕਰਨ ਲੲ ਹਸਨ ਫਕੀਰ ਆਪ ਬੀਤੀ ਸੁਣਾਉਣ ਲੱਗੇ।
''ਇਕ ਰਾਤ ਮੈਂ ਇਕ ਸ਼ਹਿਰ ਦੇ ਗੈਸਟ ਹਾਊਸ ਵਿਚ ਰਾਤ ਕੱਟਣ ਲਈ ਗਿਆ ਤਾਂ ਗੈਸਟ ਹਾਊਸ ਦੇ ਮਾਲਕ ਨੇਕਿਹਾ ਕਿ ਕਿਸੇ ਜਾਣ ਪਛਾਣ ਵਾਲੇ ਬੰਦੇ ਦੀ ਗਵਾਹੀ ਪਵਾਓ। ਇਹ ਗੈਸਟ ਹਾਊਸ ਦਾ ਨਿਯਮ ਸੀ ਕਿ ਉਸ ਵਿਚ ਰਹਿਣ ਵਾਲੇ ਮਹਿਮਾਨ ਨੂੰ ਕਿਸੇ ਲੋਕਲ ਬੰਦੇ ਦੀ ਗਵਾਹੀ ਪਵਾਉਣੀ ਪੈਂਦੀ ਸੀ। ਮੈਨੂੰ ਉਸ ਸ਼ਹਿਰ ਵਿਚ ਕੋਈ ਜਾਣਦਾ ਨਹੀਂ ਸੀ। ਰਾਤ ਦਾ ਵਕਤ ਸੀ, ਮੈਂ ਦੂਰੋਂ ਤੁਰੇ ਆ ਰਹੇ ਬੰਦੇ ਨੂੰ ਰੋਕਿਆ ਅਤੇ ਕਿਹਾ ਕਿ ਜੇ ਤੁਸੀਂ ਮੇਰੀ ਗਵਾਹੀ ਪਾ ਦੇਵੋ ਤਾਂ ਮੈਨੂੰ ਇਥੇ ਕਮਰਾ ਮਿਲ ਜਾਵੇਗਾ ਅਤੇ ਮੈਂ ਠੰਡ ਵਿਚ ਰਾਤ ਗੁਜ਼ਾਰ