Thursday, 06 September 2012 11:01
Print PDF

???? ????? ???? ???? ????? ???? ???? ?? ??? ??? ??? ???? ??? ??? ?? ??? ??? ???? ????? ?? ????? ??? ??? ????, ???? ????, ???????, ????? ??, ?????? ??? ???? ?? ?? ????? ??? ?? ???? ?? ?? ???? ??? ?? ?? ????? ????? ???? ????? ???? ?? ?? ??? ???? ????? ??? ??? ???? ??????
'?? ??? ???? ? ???? ??? ??? ??? ??? ?????? ???????? ???? ???? ????? '???' ?????? ???? ?????
'??? ?? ?? ??? ??? ??? ?? ???? ????? ???? ???, ???, ????? ??? ?????? ???????? ?? ????? ??' ???? ?? ????? ???
'????? ??????? ??????? ????, ???? ?? ??? ????? ?????? ???? ??? ????' ????? ?? ???? ???
'???? ?? ????? ??????? ??? ? ?? ?????? 20 ??????? ?? ?????? ??? ??. ??. ???? ????? ??? ?????? ??? ???? ??? ?? ?????? ?? 24 ?? ??????? ?? ?????, ????? ?? ????? ?? ??? ?? ????? ?? ??? ??? ?? ??? ??? ????? ?? ???

ਇਕ ਮੋੜ ਤੇ ਜਾ ਕੇ ਬੇਕਾਬੂ ੂਹੋ ਗਈ ਤੇ ਅੱਗੇ ਜਾ ਰਹੀ ਕਾਰ ਵਿਚ ਵੱਜੀ। ਕਾਰ ਦੇ ਨੁਕਸਾਨ ਨੂੰ ਲੈ ਕੇ ਅਗਲੀ ਕਾਰ ਵਾਲੇ ਮੁੰਡੇ ਝਗੜਾ ਕਰਨ ਲੱਗੇ। ਪੁਲਿਸ ਇੰਸਪੈਕਟਰ ਬਲਵਿੰਦਰ ਕੌਰ ਨਾਕੇ ਉਪਰ ਡਿਊਟੀ 'ਤੇ ਸੀ। ਬਲਵਿੰਦਰ ਕੌਰ ਦੇ ਹੁਕਮ ਨਾਲ ਇਕ ਹੌਲਦਾਰ ਨੇ ਸ਼ਿਵਾਲੀ ਨੂੰ ਵੀ ਕਾਰ ਵਿਚੋਂ ਬਾਹਰ ਕੱਢ ਲਿਆ। ਤਮਾਸ਼ਬੀਨ ਵੀ ਜਮ੍ਹਾ ਹੋਣ ਲੱਗੇ। ਸ਼ਿਵਾਲੀ ਸ਼ਰਮ ਦੇ ਮਾਰੇ ਡੁੱਬੀ ਜਾ ਰਹੀ ਸੀ। ਅਜਿਹੇ ਸਮੇਂ ਕੁਝ ਪ੍ਰੈਸ ਫੋਟੋਗ੍ਰਾਫਰ ਵੀ ਆ ਗਏ ਤੇ ਉਹਨਾਂ ਲੋਕਾਂ ਵਿਚ ਘਿਰੀ ਹੋਈ ਸ਼ਿਵਾਲੀ ਦੀਆਂ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਸ਼ਿਵਾਲੀ ਡਰ ਰਹੀ ਸੀ। ਆਪਣੇ ਪਰਿਵਾਰ ਵਾਲਿਆਂ ਤੋਂ। ਆਪਣੇ ਪਰਿਵਾਰ ਦੀ ਬਦਨਾਮੀ ਤੋਂ, ਸਮਾਜ ਤੋਂ।
'ਜੇ ਤੁਸੀਂ ਫੋਟੋਆਂ ਖਿੱਚਣੀਆਂ ਜਾਂ ਛਾਪੀਆਂ ਤਾਂ ਮੈਂ ਸੂ ਸਾਈਡ ਕਰ ਲਵਾਂਗੀ' ਸ਼ਿਵਾਲੀ ਨੇ ਚੀਕ ਕੇ ਮੀਡੀਆ ਵਾਲਿਆਂ ਨੂੰ ਕਿਹਾ ਅਤੇ ਨਾਲ ਹੀ ਇੰਸਪੈਕਟਰ ਬਲਵਿੰਦਰ ਕੌਰ ਤੋਂ ਆਪਣਾ ਕਸੂਰ ਪੁੱਛਿਆ।
ਪਰ ਪੁਲਿਸ ਵਾਲਿਆਂ ਨੇ ਸ਼ਿਵਾਲੀ ਨੂੰ ਜਲੀਲ ਕਰਨਾ ਜਾਰੀ ਰੱਖਿਆ ਅਤੇ ਪ੍ਰੈਸ ਫੋਟੋਗ੍ਰਾਫਰਾਂ ਦੇ ਕੈਮਰੇ ਦੀ ਅੱਖ ਵੀ ਬੇਸ਼ਰਮ ਹੋ ਗਈ ਸੀ ਪਰ ਸ਼ਰਮ ਦੀ ਮਾਰੀ ਸਿਵਾਲੀ ਗੁੱਸਾ ਖਾ ਗਈ ਅਤੇ ਆਪਣੇ ਸ਼ਬਦਾਂ ਦੀ ਲਾਜ ਰੱਖਦੀ ਹੋਈ ਗੱਡੀ ਥੱਲੇ ਆ ਗਈ।
ਸ਼ਿਵਾਲੀ ਦੀ ਮੌਤ ਕਈ ਸਵਾਲ ਖੜ੍ਹੇ ਕਰ ਗਈ।
ਕੀ ਬਾਲਗ ਮੁੰਡੇ ਕੁੜੀ ਦਾ ਇਕੋ ਕਾਰ ਵਿਚ ਜਾਣਾ ਕਾਨੂੰਨੀ ਜੁਰਮ ਹੈ?  ਕੀ ਪ੍ਰੈਸ ਫੋਟੋਗ੍ਰਾਫਰਾਂ ਨੂੰ ਸ਼ਿਵਾਲੀ ਦੀਆਂ ਫੋਟੋਆਂ ਖਿੱਚਣ ਦਾ ਕੋਈ ਹੱਕ ਸੀ?  ਕੀ ਇੰਸਪੈਕਟਰ ਬਲਵਿੰਦਰ ਕੌਰ ਅਤੇ ਉਸਦੀ ਟੀਮ ਨੂੰ ਕਿਸੇ ਨਿਰਦੋਸ਼ ਬੱਚੀ ਨੂੰ ਬਿਨਾਂ ਕਿਸੇ ਜੁਰਮ ਦੇ ਜ਼ਲੀਲ ਕਰਨ ਦਾ ਹੱਥ ਸੀ। ਇਸ ਤਰ੍ਹਾਂ ਦੇ ਕਿੰਨੇ ਹੀ ਸਵਾਲ ਸ਼ਿਵਾਲੀ ਦੀ ਮੌਤ ਨੇ ਸਮਾਜ ਸਾਹਮਣੇ ਖੜ੍ਹੇ ਕਰ ਦਿੱਤੇ ਹਨ। ਇਸ ਬਾਰੇ ਬਾਬਾ ਪੰਜਾਬ ਸਿੰਘ ਕੀ ਟਿੱਪਣੀ ਕਰ ਰਹੇ ਹਨ?'
ਮਾਸਟਰ ਨੇ ਬਾਬੇ ਨੂੰ ਸੰਬੋਧਨ ਹੁੰਦੇ ਹੋਏ ਕਿਹਾ।
'ਸ਼ਿਵਾਲੀ ਦੀ ਮੌਤ ਸੱਚਮੁਚ ਹੀ ਸਾਡੇ ਸਮਾਜ ਦੀ ਦਕਿਆਨੂਸ ਸੋਚ ਦਾ ਮੂੰਹ ਚਿੜਾ ਰਹੀ ਹੈ। ਇਹ ਮੌਤ ਮੀਡੀਆ ਦੇ ਮੱਥੇ ਲੱਗਿਆ ਇਕ ਹੋਰ ਤਾਜ਼ਾ ਕਲੰਕ ਹੈ। ਸ਼ਿਵਾਲੀ ਦੀ ਮੌਤ ਪੰਜਾਬ ਪੁਲਿਸ ਦੀ ਵਰਦੀ 'ਤੇ ਲੱਗਿਆ ਇਕ ਹੋਰ ਬਦਨੁਮਾ ਦਾਗ਼ ਹੈ। ਤੁਹਾਡੇ ਸਵਾਲ ਬਿਲਕੁਲ ਸਹੀ ਹਨ ਅਤੇ ਪਹਿਲੇ ਸਵਾਲ ਦਾ ਸਪਸ਼ਟ ਜਵਾਬ ਹੈ ਕਿ ਕਿਸੇ ਵੀ ਮੁੰਡੇ ਕੁੜੀ ਦਾ ਇਕੋ ਵਾਹਨ ਵਿਚ ਜਾਣਾ ਗ਼ੈਰ ਕਾਨੂੰਨੀ ਨਹੀਂ ਸਗੋਂ ਉਹਨਾਂ ਦਾ ਸੰਵਿਧਾਨਕ ਹੱਕ ਹੈ। ਪੁਲਿਸ ਕੋਲ ਅਧਿਕਾਰ ਨਹੀਂ ਕਿ ਅਜਿਹੇ ਸਮੇਂ ਉਹ ਬੱਚਿਆਂ ਨੂੰ ਜ਼ਲੀਲ ਕਰੇ। ਮੈਂ ਹੁਣੇ ਹੁਣੇ ਕਨੇਡਾ ਵਿਚ ਜਾ ਕੇ ਆਇਆ ਹਾਂ। ਮੈਂ ਦੇਖਿਆ ਕਿ ਉਥੇ ਮੁੰਡੇ ਕੁੜੀਆਂ ਸ਼ਰ੍ਹੇਆਮ ਘੁੰਮਦੇ ਹਨ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਆਪਣੀ ਮਰਜ਼ੀ ਨਾਲ ਕੋਈ ਕਿਸੇ ਨਾਲ ਕਿਤੇ ਵੀ ਜਾ ਸਕਦਾ ਹੈ। ਗੈਰ ਕਾਨੂੰਨੀ ਤਾਂ ਮਰਜ਼ੀ ਦੇ ਖ਼ਿਲਾਫ਼ ਕੋਈ ਕਦਮ ਚੁੱਕਣਾ ਹੁੰਦਾ ਹੈ। ਪੁਲਿਸ ਨੂੰ ਇਹ ਗੱਲ ਕਦੋਂ ਸਮਝ ਆਵੇਗੀ। ਬਾਬਾ ਆਦਮ ਦੇ ਜ਼ਮਾਨੇ ਦੀ ਸੋਚ ਵਾਲੀ ਪੁਲਿਸ ਨੇ ਪਹਿਲਾਂ ਨਾਭੇ ਵਿਚ ਇਉਂ ਇਕ ਕੁੜੀ ਨੂੰ ਆਤਮ ਹੱਤਿਆ ਲਈ ਮਜਬੂਰ ਕੀਤਾ ਸੀ। ਨਾਭੇ ਇਕ ਕਮਰੇ ਵਿਚ ਮੁੰਡੇ ਕੁੜੀ ਨੂੰ ਗੱਲਾਂ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਉਹ ਦੋਵੇਂ ਜਮਾਤੀ ਸਨ। ਕੁੜੀ ਉਥੇ ਵੀ ਇਹ ਕਹਿ ਰਹੀ ਸੀ ਕਿ ਮੈਨੂੰ ਜ਼ਲੀਲ ਨਾ ਕਰੋ। ਸਾਡਾ ਕੋਈ ਕਸੂਰ ਨਹੀਂ ਪਰ ਦਕਿਆਨੂਸੀ ਸੋਚ ਵਾਲੀ ਪੁਲਿਸ ਨੇ ਉਸ ਦੀ ਇਕ ਨਾ ਸੁਣੀ ਅਤੇ ਉਹ ਵੀ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਗਈ ਸੀ। ਨਿਤ ਦਿਨ ਪਤਾ ਨਹੀਂ ਕਿੰਨੀਆਂ ਸ਼ਿਵਾਲੀਆਂ ਇੱਥੇ ਮਰਨ ਲਈ ਮਜਬੂਰ ਹੋ ਰਹੀਆਂ ਹਨ।
ਇਕ ਪਾਸੇ ਸਾਡਾ ਮੀਡੀਆ, ਸਾਡੀਆਂ ਫ਼ਿਲਮਾਂ ਅਤੇ ਸਾਡੇ ਟੀ. ਵੀ. ਪ੍ਰੋਗਰਾਮ ਬੱਚਿਆਂ ਨੂੰ ਹਰ ਕਿਸਮ ਦੀ ਖੁੱਲ੍ਹ ਲਈ ਉਕਸਾਉਂਦੇ ਨਜ਼ਰੀ ਪੈਂਦੇ ਹਨ, ਦੂਜੇ ਪਾਸੇ ਮੀਡੀਆ ਅਜਿਹੇ ਮੌਕਿਆਂ ਦੀ ਤਲਾਸ਼ ਵਿਚ ਰਹਿੰਦਾ ਹੈ, ਜਿਸ ਨਾਲ ਅਖ਼ਬਾਰਾਂ ਦੀ ਇਸ਼ਾਇਤ ਵਧੇ ਜਾਂ ਟੀ. ਵੀ. ਦੀ ਟੀ. ਆਰ. ਪੀ.। ਸੈਕਸ, ਜੁਰਮ ਅਤੇ ਸਨਸਨੀਖੇਜ਼ ਮੀਡੀਆ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਅਸਲ ਵਿਚ ਸ਼ਿਵਾਲੀ ਮੀਡੀਆ ਦੀ ਅਜਿਹੀ ਘਟੀਆ ਸੋਚ ਦਾ ਸ਼ਿਕਾਰ ਹੋ ਗਈ। ਸਮਾਜ ਵਿਚਲਾ ਪੀੜ੍ਹੀਆਂ ਦਾ ਪਾੜਾ ਇਸ ਤਰ੍ਹਾਂ ਦੇ ਕੇਸਾਂ ਲਈ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੈ। ਜੇ ਸ਼ਿਵਾਲੀ ਨੂੰ ਸਮਾਜ ਵਿਚ ਆਪਣੇ ਪਰਿਵਾਰ ਦੀ ਬਦਨਾਮੀ ਦਾ ਡਰ ਨਾ ਹੁੰਦਾ ਤਾਂ ਉਹ ਜਾਨ ਨਾ ਗੁਆਉਂਦੀ। ਪਰਿਵਾਰ ਅਜੇ ਵੀ ਮੁੰਡੇ ਕੁੜੀ ਦੇ ਖੁੱਲ੍ਹੇ ਮਿਲਣ ਨੂੰ ਸਵੀਕਾਰ ਨਹੀਂ ਕਰਦਾ। ਇਸ ਕਾਰਨ ਕੁੜੀਆਂ ਮੁੰਡੇ ਪਰਿਵਾਰਾਂ ਤੋਂ ਚੋਰੀ ਕਾਰਾਂ, ਪਾਰਕਾਂ ਅਤੇ ਸਿਨੇਮਿਆਂ ਵਿਚ ਮਿਲਣ ਦਾ ਜੁਗਾੜ ਕਰਦੇ ਹਨ। ਅਜਿਹੀਆਂ ਚੋਰੀ ਦੀਆਂ ਮੁਲਾਕਾਤਾਂ ਸਮੇਂ ਜਦੋਂ ਕੋਈ ਘਟਨਾ ਜਾਂ ਦੁਰਘਟਨਾ ਹੋ ਜਾਂਦੀ ਹੈ ਤਾਂ ਬਹੁਤੀ ਵਾਰ ਪਰਿਵਾਰ ਵਾਲਿਆਂ ਤੋਂ ਡਰਦਿਆਂ ਕੁੜੀਆਂ ਨੂੰ ਆਪਣੀ ਜਾਨ ਦੇਣੀ ਪੈਂਦੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸ਼ਿਵਾਲੀ ਦੀ ਮੌਤ ਇਕ ਨਹੀਂ ਦੋ ਨਹੀਂ ਕਈ ਸਵਾਲ ਖੜ੍ਹੇ ਕਰ ਗਈ ਹੈ ਸਾਡੇ ਸਮਾਜ ਦੇ ਸਾਹਮਣੇ।'' ਬਾਬਾ ਪੰਜਾਬ ਸਿੰਘ ਨੇ ਆਪਣੀ ਗੱਲ ਖਤਮ ਕਰਕੇ ਸੱਥ ਵਿਚ ਬੈਠੇ ਬੰਦਿਆਂ ਵੱਲ ਇਉਂ ਤੱਕਿਆ ਜਿਉਂ ਉਹ ਆਪਣੀ ਗੱਲ ਦਾ ਪ੍ਰਭਾਵ ਜਾਨਣਾ ਚਾਹੁੰਦਾ ਹੋਵੇ।
'ਬਾਬਾ ਜੀ ਤੁਹਾਡੀਆਂ ਗੱਲਾਂ ਤੋਂ ਲੱਗਦੈ ਕਿ ਤੁਸੀਂ ਮੁੰਡੇ ਕੁੜੀਆਂ ਨੂੰ ਮਿਲਣ ਦੀ ਖੁੱਲ੍ਹ ਦੇਣ ਦੇ ਹੱਕ ਵਿਚ ਹੋ। ਇਉਂ ਤਾਂ ਸਮਾਜ ਦਾ ਬੇੜਾ ਗਰਕ ਹੋਜੂ, ਜੇ ਜਵਾਨ ਮੁੰਡੇ ਕੁੜੀਆਂ ਸ਼ਰੇਆਮ ਫਿਰਨ ਲੱਗੇ।' ਨੱਥਾ ਸਿੰਘ ਦੀ ਆਵਾਜ਼ ਵਿਚ ਜ਼ਰਾ ਗੁੱਸਾ ਸੀ।
'ਹੁਣ ਕੀ ਨਹੀਂ ਹੁੰਦਾ ਤੁਹਾਡੇ ਸਮਾਜ ਵਿਚ। ਹਰ ਰੋਜ਼ ਦੇਹ ਵਪਾਰ ਫੜੇ ਜਾਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪਦੀਆਂ ਹਨ। ਮੋਗੇ ਦੇ ਹੋਟਲਾਂ ਵਿਚ ਛਾਪੇ ਦੌਰਾਨ 16 ਕੁੜੀਆਂ ਫੜੀਆਂ ਗਈਆਂ ਸਨ, ਕੋਈ ਆਈਲੈਟਸ ਦਾ ਕੋਰਸ ਕਰ ਰਹੀ ਸੀ, ਕੋਈ ਕੰਪਿਊਟਰ ਸਿੱਖ ਰਹੀ ਸੀ। ਪੰਚਕੂਲਾ, ਚੰਡੀਗੜ੍ਹ, ਮੁਹਾਲੀ ਅਤੇ ਹੋਰ ਵੱਡੇ ਸ਼ਹਿਰਾਂ ਨੂੰ ਤਾਂ ਛੱਡੋ, ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੱਥ ਆ ਚਿੰਬੜੀ ਹੈ ਇਹ ਬਿਮਾਰੀ। ਇਕ ਸਰਵੇਖਣ ਮੁਤਾਬਕ ਕੁਆਰੀਆਂ, ਵਿਆਹੀਆਂ, ਵਿਹਲੀਆਂ ਅਤੇ ਕੰਮਕਾਜੀ ਔਰਤਾਂ ਦੇਹ ਵਪਾਰ ਵਿਚ ਲੱਗੀਆਂ ਮਿਲ ਰਹੀਆਂ ਹਨ। ਚੰਦਰਮੋਹਨ ਅਤੇ ਗੁਪਾਲ ਕਾਂਡੇ ਵਰਗੇ ਵੱਡੇ ਵੱਡੇ ਸਿਆਸਤਦਾਨਾਂ ਨੇ ਮਾਡਰਨ ਹਮਾਮ ਖੋਲ੍ਹ ਰੱਖੇ ਹਨ। ਐਨ. ਡੀ. ਤਿਵਾਰੀ ਦੇ ਨਾਜਾਇਜ਼ ਬਾਪ ਹੋਣ ਨੂੰ ਤਾਂ ਕਾਨੂੰਨ ਨੇ ਵੀ ਮੋਹਰ ਲਾ ਦਿੱਤੀ ਹੈ। ਲੁਧਿਆਣੇ ਡੀ. ਐਸ. ਪੀ. ਦਾ ਕਤਲ ਤੁਹਾਨੂੰ ਇਹ ਯਾਦ ਕਰਾਉਣ ਲਈ ਕਾਫ਼ੀ ਹੋਵੇਗਾ ਕਿ ਪੁਲਿਸ ਦੇ ਛੋਟੇ ਵੱਡੇ ਕਰਮਚਾਰੀ ਦੁੱਧ ਧੋਤੇ ਨਹੀਂ ਹਨ। ਨਿਤਿਆਨੰਦ ਵਰਗੇ ਧਰਮ ਗੁਰੂ ਧਾਰਮਿਕ ਅਦਾਰਿਆਂ ਵਿਚ ਪੈ ਰਹੇ ਗੰਦ ਬਾਰੇ ਇਸ਼ਾਰਾ ਕਰਦੇ ਹਨ। ਹਰ ਖੇਤਰ ਵਿਚ ਸੈਕਸ ਸੰਬੰਧਾਂ ਨੂੰ ਲੈ ਕੇ ਚੋਰੀ ਹੋ ਰਹੀ ਹੈ। ਹਰ ਉਮਰ ਦੇ ਲੋਕ ਕਾਮ ਵਿਚ ਗ੍ਰਸਤ ਹਨ। ਸਵੀਡਨ ਵਿਚ ਹੋਈ ਇਕ ਖੋਜ ਮੁਤਾਬਕ ਸਰੀਰ ਭਾਵੇਂ ਜਵਾਬ ਦੇ ਜਾਵੇ ਪਰ 90-95 ਸਾਲਾਂ ਤੱਕ ਦੇ ਬੰਦਿਆਂ ਵਿਚ ਕਾਮੁਕ ਭਾਵਨਾਵਾਂ ਵੇਖੀਆਂ ਜਾਂਦੀਆਂ ਹਨ। ਦੋ ਤਿੰਨ ਬੱਚਿਆਂ ਦੀਆਂ ਮਾਵਾਂ ਆਪਣੇ ਪ੍ਰੇਮੀਆਂ ਸੰਗ ਭੱਜ ਰਹੀਆਂ ਹਨ। 18 ਵਰ੍ਹਿਆਂ ਦੀ ਯੁਵਤੀ ਨੇ ਟੱਬਰ ਦੇ 8 ਜੀਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਗੱਲ ਸਿਰਫ਼ ਇੰਨੀ ਸੀ ਕਿ ਉਹ ਆਜ਼ਾਦੀ ਨਾਲ ਆਪਣੇ ਪ੍ਰੇਮੀ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਅਣਖ ਦੀ ਖਾਤਰ ਹੋ ਰਹੇ ਕਤਲ ਸਮਾਜ ਦੀ ਕਿਹੜੀ ਕਦਰ ਤੇ ਕੀਮਤ ਵੱਲ ਸੰਕੇਤ ਕਰ ਰਹੇ ਹਨ। ਸ਼ਿਵਾਲੀ ਦਾ ਮਰਨਾ ਵੀ ਸਮਾਜ ਦੇ ਦੋਗਲੇਪਣ ਨੂੰ ਉਜਾਗਰ ਕਰ ਰਿਹਾ ਹੈ।
ਸਾਡਾ ਸਮਾਜ ਦੋਹਰੀ ਸੋਚ ਰੱਖਦਾ ਹੈ। ਦੋਹਰੇ ਮਾਪਦੰਡ ਦਾ ਧਾਰਨੀ ਹੈ। ਦੋਗਲੀ ਸੋਚ ਸਮਾਜ ਨੂੰ ਖੋਖਲਾ ਕਰ ਰਹੀ ਹੈ। ਹਰ ਰੋਜ਼ ਸ਼ਿਵਾਲੀ ਇਸ ਸੋਚ ਦੀ ਬਲੀ ਚੜ੍ਹ ਰਹੀ ਹੈ। ਬਲਵਿੰਦਰ ਕੌਰ ਵੀ ਇਸੇ ਸਮਾਜ ਦਾ ਹਿੱਸਾ ਹੈ ਅਤੇ ਪ੍ਰੈਸ ਫੋਟੋਗ੍ਰਾਫਰ ਵੀ ਇੱਥੇ ਹੀ ਪੈਦਾ ਹੋਏ ਹਨ। ਸ਼ਿਵਾਲੀ ਦੇ ਦੁਆਲੇ ਇਕੱਠੀ ਭੀੜ ਵੀ ਇਸ ਦੋਗਲੇ ਸਮਾਜ ਦੀ ਪ੍ਰਤੀਨਿਧਤਾ ਕਰਦੀ ਹੈ। ਮੀਡੀਆ ਅਜਿਹੀਆਂ ਖ਼ਬਰਾਂ ਅਤੇ ਫੋਟੋਆਂ ਕਿਉਂ ਤਰਜੀਹ ਨਾਲ ਛਾਪਦਾ ਹੈ ਕਿਉਂਕਿ ਅਸੀਂ ਉਹਨਾਂ ਨੂੰ ਦਿਲਚਸਪੀ ਨਾਲ ਚਟਖਾਰੇ ਲੈ ਕੇ ਪੜ੍ਹਦੇ ਹਾਂ। ਸ਼ਿਵਾਲੀ ਦੀ ਮੌਤ ਲਈ ਇਕੱਲੀ ਪੁਲਿਸ ਜ਼ਿੰਮੇਵਾਰ ਨਹੀਂ ਅਤੇ ਨਾ ਹੀ ਇਕੱਲਾ ਮੀਡੀਆ ਜ਼ਿੰਮੇਵਾਰ ਹੈ। ਜ਼ਿੰਮੇਵਾਰ ਉਥੇ ਖੜ੍ਹੇ ਤਮਾਸ਼ਬੀਨ ਵੀ ਹਨ। ਜ਼ਿੰਮੇਵਾਰ ਉਸਦਾ ਪਰਿਵਾਰ ਵੀ ਹੈ, ਜਿਸਦੀ ਬਦਨਾਮੀ ਦੇ ਡਰੋਂ ਉਸਨੇ ਆਪਣੀ ਜਾਨ ਗਵਾਈ।
ਜੇ ਸਮਾਜ ਨੇ ਆਪਣੀਆਂ ਸਿਵਾਲੀਆਂ ਨੂੰ ਬਚਾਉਣਾ ਹੈ ਤਾਂ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ। ਥੋੜ੍ਹੀ ਖੁੱਲ੍ਹ ਸਾਨੂੰ ਦੇਣੀ ਪਵੇਗੀ ਤਾਂ ਕਿ ਬੱਚੇ ਚੋਰੀ ਨਾ ਕਰਨ। ਥੋੜ੍ਹਾ ਜ਼ਬਤ ਉਹਨਾਂ ਨੂੰ ਵੀ ਸਿਖਾਉਣਾ ਪਵੇਗਾ, ਨੈਤਿਕਤਾ ਦਾ ਸਬਕ ਘਰ ਤੋਂ ਸ਼ੁਰੂ ਕਰਕੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਪੜ੍ਹਾਇਆ ਜਾਵੇ। ਦੋਹਰੇ ਮਪਾਦੰਡ ਤਿਆਗਣੇ ਪੈਣਗੇ, ਖ਼ਾਸ ਤੌਰ ਤੇ ਸੈਕਸ ਸੰਬੰਧਾਂ ਦੇ ਮਾਮਲੇ ਵਿਚ। ਪੁਲਿਸ ਅਤੇ ਮੀਡੀਆ ਨੂੰ ਸਮੇਂ ਦੇ ਹਾਣ ਦਾ ਕਰਨ ਲਈ ਵੱਡੇ ਯਤਨਾਂ ਦੀ ਲੋੜ ਹੈ। ਸਰੂਪਨੱਖਾ ਦਾ ਨੱਕ ਵੱਢਣਾ ਕੋਈ ਸਮਾਧਾਨ ਨਹੀਂ ਦੇ ਸਕਿਆ ਸੀ, ਸਗੋਂ ਵੱਡੀ ਲੜਾਈ ਨੂੰ ਜਨਮ ਦੇ ਗਿਆ ਸੀ। ਬਾਬਾ ਪੰਜਾਬ ਸਿੰਘ ਪੂਰੇ ਜਲੌਅ ਵਿਚ ਆ ਚੁੱਕਾ ਸੀ ਅਤੇ ਸੱਥ ਵਿਚ ਬੈਠੇ ਲੋਕ ਮੰਤਰ ਮੁਗਧ ਹੋ ਕੇ ਉਸਦਾ ਪ੍ਰਵਚਨ ਸੁਣ ਰਹੇ ਸਨ।

 

 

Comments (0)

Write comment

smaller | bigger

busy
You are here:   Homeਲੜੀਵਾਰਹਾਸ਼ੀਏ ਦੇ ਆਰ-ਪਾਰਸ਼ਿਵਾਲੀ ਦੀ ਮੌਤ ਮੀਡੀਆ ਦੇ ਮੱਥੇ 'ਤੇ ਲੱਗਿਆ ਇਕ ਹੋਰ ਕਲੰਕ

Currency Converter

Amount:
From:
To:


Gurbani Radio


Gurbani - Sri Harmandir Sahib