3

ਦਿੱਲੀ-ਮੁੰਬਈ ਪੁਲਿਸ ਦੀਆਂ ਟੀਮਾਂ ਇੰਡੋਨੇਸ਼ੀਆ ਰਵਾਨਾ

ਨਵੀਂ ਦਿੱਲੀ / ਬਾਲੀ, 1 ਨਵੰਬਰ  – ਇੰਡੋਨੇਸ਼ੀਆ ਦੇ ਬਾਲੀ ਵਿਖੇ ਜੇਲ੍ਹ ‘ਚ ਬੰਦ ਅੰਡਰਵਰਲਡ ਡਾਨ ਛੋਟਾ ਰਾਜਨ ਨੂੰ ਭਾਰਤ ਲਿਆਉਣ ਲਈ ਸੀ.ਬੀ.ਆਈ. ,ਦਿੱਲੀ ਤੇ ਮੁੰਬਈ ਪੁਲਿਸ ਦੀ ਸੰਯੁਕਤ ਟੀਮ ਇੰਡੋਨੇਸ਼ੀਆ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾ ਅੱਜ ਪਹਿਲੀ ਵਾਰ ਕਿਸੇ ਭਾਰਤੀ ਅਧਿਕਾਰੀ ਨੇ ਬਾਲੀ ‘ਚ ਛੋਟਾ ਰਾਜਨ ਨਾਲ ਮੁਲਾਕਾਤ ਕੀਤੀ। ਜਕਾਰਤਾ ‘ਚ ਭਾਰਤੀ ਕੌਂਸਲਖਾਣੇ ਦੇ ਫਰਸਟ ਸਕੱਤਰ ਸੰਜੀਵ ਅਗਰਵਾਲ ਨੇ ਅੱਜ ਜੇਲ੍ਹ ‘ਚ ਛੋਟਾ ਰਾਜਨ ਨਾਲ ਮੁਲਾਕਾਤ ਕੀਤੀ। ਇਸ ਨੂੰ ਛੋਟਾ ਰਾਜਨ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਦੇ ਤੌਰ ‘ਤੇ ਦੇਖਿਆ ਗਿਆ। ਛੋਟਾ ਰਾਜਨ ਨੂੰ ਪਿਛਲੇ ਐਤਵਾਰ ਨੂੰ ਬਾਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ।

LEAVE A REPLY