ਜਿ1ਨ੍ਹਾਂ ਲੋਕਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਉਹ ਅੱਜ ਅਸਹਿਣਸ਼ੀਲਤਾ ‘ਤੇ ਭਾਸ਼ਣ ਦਿੰਦੇ ਹਨ
ਪਟਨਾ , 2 ਨਵੰਬਰ – ਬਿਹਾਰ ਦੇ ਪੂਰਨੀਆ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਮੋਦੀ ਨੇ ਰੈਲੀ ਦੌਰਾਨ 1984 ਦੇ ਸਿੱਖ ਵਿਰੋਧੀ ਕਤਲੇਆਮ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਰੋਧੀ ਪਾਰਟੀ ਕਾਂਗਰਸ ‘ਤੇ ਨਿਸ਼ਾਨਾ ਲਾਉਣ ਲਈ ਸਿੱਖਾਂ ਦੇ ਦਰਦ ਦਾ ਸਹਾਰਾ ਲਿਆ।
ਪੂਰਨੀਆ ਦੀ ਰੈਲੀ ਵਿਚ ਮੋਦੀ ਨੇ ਕਾਂਗਰਸ ‘ਤੇ ਹਮਲਾ ਬੋਲਦਿਆਂ ਕਿਹਾ ਕਿ 1984 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਉਹ ਅੱਜ ਅਸਹਿਨਸ਼ੀਲਤਾ ‘ਤੇ ਭਾਸ਼ਣ ਦੇ ਰਹੇ ਹਨ। ਮੋਦੀ ਦੇਸ਼ ਵਿੱਚ ਲਗਾਤਾਰ ਪੈਦਾ ਹੋ ਰਹੇ ਅਸਹਿਨਸ਼ੀਲਤਾ ਦੇ ਮਾਹੌਲ ਕਰਕੇ ਸਵਾਲਾਂ ਵਿੱਚ ਘਿਰੇ ਹੋਏ ਹਨ। ਕਾਂਗਰਸੀ ਵੀ ਮੋਦੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧ ਰਹੇ ਹਨ।
ਕਾਫੀ ਸਮਾਂ ਖਾਮੋਸ਼ ਰਹਿਣ ਮਗਰੋਂ ਮੋਦੀ ਨੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਮੋਦੀ ਨੇ ਕਿਹਾ ਕਿ ਪੂਰੇ ਹਿੰਦੂਸਤਾਨ ਵਿਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹਰ ਰੋਜ਼ ਹਿੰਸਾ ਹੋ ਰਹੀ ਸੀ। ਪ੍ਰਧਾਨ ਮੰਤਰੀ ਮੁਤਾਬਕ ਕਾਂਗਰਸ ਪਾਰਟੀ ਦੇ ਕਈ ਨੇਤਾਵਾਂ ਉਤੇ ਗੰਭੀਰ ਇਲਜ਼ਾਮ ਸਨ। ਅਜਿਹੇ ਵਿਚ ਇਹੀ ਦਲ ਅਸਹਿਨਸ਼ੀਲਤਾ ‘ਤੇ ਬੋਲੇ, ਸ਼ੋਭਾ ਨਹੀਂ ਦਿੰਦਾ।

LEAVE A REPLY