lib-navdeep-bains-mississauga-malton-mp

ਕੈਲਗਰੀ- ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਨੇ ਇਤਿਹਾਸ ਰੱਚ ਦਿੱਤਾ ਹੈ। ਪੰਜਾਬ ਨਾਲ ਸਬੰਧਤ ਚਾਰ ਐਮ. ਪੀਜ਼ ਨੂੰ ਕੈਨੇਡਾ ਦੀ ਕੈਬਨਿਟ ‘ਚ ਸ਼ਾਮਲ ਕੀਤਾ ਗਿਆ ਹੈ। ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਅਮਰਜੀਤ ਸੋਹੀ ਅਤੇ ਬਰਦੀਸ਼ ਚੱਗਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ‘ਚ ਥਾਂ ਮਿਲੀ ਹੈ।
ਨਵਦੀਪ ਬੈਂਸ ਨੂੰ ਸਾਇੰਸ, ਆਰਥਿਕ ਸੁਧਾਰ ਅਤੇ ਖੋਜ ਮਾਮਲਿਆਂ ਬਾਰੇ ਮੰਤਰੀ ਬਣਾਇਆ ਗਿਆ ਹੈ ਜਦੋਂ ਕਿ ਹਰਜੀਤ ਸੱਜਣ ਨੂੰ ਨੈਸ਼ਨਲ ਡਿਫੈਂਸ ਦਾ ਕੰਮ ਸੌਂਪਿਆ ਗਿਆ ਹੈ। ਅਮਰਜੀਤ ਸੋਹੀ ਆਧਾਰਭੂਤ ਢਾਂਚਾ ਅਤੇ ਕਮਿਊਨਟੀਜ਼ ਦੇ ਮਾਮਲਿਆਂ ਕੰਮ ਦੇਖਣਗੇ ਜਦੋਂ ਕਿ ਓਂਟਾਰੀਓ ਤੋਂ ਜਿੱਤੀ ਬਰਦੀਸ਼ ਚੱਗਰ ਛੋਟੇ ਧੰਦਿਆਂ ਅਤੇ ਸੈਰ-ਸਪਾਟੇ ਦਾ ਵਿਭਾਗ ਦੇਖਣਗੇ। ਇਹ ਪਹਿਲਾ ਮੌਕਾ ਹੈ ਜਦੋ ਪੰਜਾਬ ਨਾਲ ਸਬੰਧਿਤ ਇੰਨੇ ਚਿਹਰੇ ਕੈਨੇਡਾ ਦੀ ਕੈਬਨਿਟ ‘ਚ ਸ਼ਾਮਲ ਹੋਏ ਹਨ।

LEAVE A REPLY