nawazuddin-siddiqui-7599
ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਨੂੰ ਬੁੱਧਵਾਰ ਰਾਤ ਮੁੰਬਈ ਦੇ ਇਕ ਉਪਨਗਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸੂਤਰਾਂ ਅਨੁਸਾਰ ਨਵਾਜ਼ ਨੂੰ ਬੇਚੈਨੀ ਮਹਿਸੂਸ ਹੋਣ ਕਰਕੇ ਹਸਪਤਾਲ ਲਿਆਂਦਾ ਗਿਆ ਸੀ।
ਜਾਣਕਾਰੀ ਅਨੁਸਾਰ ਨਵਾਜ਼ ਨੂੰ ਸੋਮਵਾਰ ਤੋਂ ਤੇਜ਼ ਬੁਖਾਰ ਦੇ ਨਾਲ ਸਰੀਰ ‘ਚ ਦਰਦ ਅਤੇ ਗਲਾ ਦੁਖਣ ਦੀ ਸ਼ਿਕਾਇਤ ਸੀ। ਅਸਲ ‘ਚ ਨਵਾਜ਼ ਘਰ ‘ਚ ਆਰਾਮ ਕਰ ਰਹੇ ਸਨ ਪਰ ਬੁੱਧਵਾਰ ਰਾਤ ਉਨ੍ਹਾਂ ਦੀ ਸਿਹਤ ਖਰਾਬ ਹੋਣ ‘ਤੇ ਹਸਪਤਾਲ ਲੈ ਕੇ ਜਾਣਾ ਪਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨਵਾਜ਼ ਹੁਣ ਪੂਰੀ ਤਰ੍ਹਾਂ ਠੀਕ ਹਨ।

LEAVE A REPLY