alia-bhatt-05ਬੌਲੀਵੁੱਡ ਅਦਾਕਾਰਾ ਆਲੀਆ ਭੱਟ ਹਾਲ ਹੀ ਰਿਲੀਜ਼ ਹੋਈ ਆਪਣੀ ਫ਼ਿਲਮ ‘ਸ਼ਾਨਦਾਰ’ ਦੇ ਫ਼ਲਾਪ ਹੋਣ ‘ਤੇ ਬਹੁਤ ਦੁੱਖੀ ਹੈ। ਪਹਿਲੀ ਵਾਰ ਫ਼ਿਲਮ ਦੇ ਫ਼ਲਾਪ ਹੋਣ ਨੂੰ ਲੈ ਕੇ ਉਸ ਦਾ ਬਿਆਨ ਸਾਹਮਣੇ ਆਇਆ ਹੈ। ਆਲੀਆ ਨੇ ਕਿਹਾ,”ਫ਼ਿਲਮ ਦਾ ਫ਼ਲਾਪ ਹੋ ਜਾਣਾ ਬਹੁਤ ਹੀ ਬੁਰਾ ਹੈ। ਇਸ ਫ਼ਿਲਮ ਨੂੰ ਲੈ ਕੇ ਮੈਨੂੰ ਬਹੁਤ ਜ਼ਿਆਦਾ ਉਮੀਦਾਂ ਹਨ ਪਰ ਫ਼ਿਲਮ ਹਿਟ ਨਹੀਂ ਹੋ ਸਕੀ। ਫ਼ਿਲਮ ਦੇ ਕਿਰਦਾਰ ਤਾਂ ਕਾਫ਼ੀ ਮਨੋਰੰਜਕ ਸਨ।”
ਦੱਸਣਯੋਗ ਹੈ ਕਿ ‘ਸ਼ਾਨਦਾਰ’ ‘ਚ ਆਲੀਆ ਸਮੇਤ ਸ਼ਾਹਿਦ ਕਪੂਰ ਅਤੇ ਪੰਕਜ ਕਪੂਰ ਵੀ ਮੁੱਖ ਭੂਮਿਕਾ ‘ਚ ਹਨ। ਫ਼ਿਲਮ ਦਾ ਟਰੇਲਰ ਤਾਂ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ ਸੀ ਪਰ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖ਼ਰੀ ਨਹੀਂ ਉੱਤਰ ਸਕੀ।
ਫ਼ਿਲਮ ‘ਸਟੂਡੈਂਟ ਆਫ਼ ਦੀ ਈਅਰ’ ਨਾਲ ਬਾਲੀਵੁੱਡ ‘ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਆਲੀਆ ਨੇ ਅਜੇ ਤੱਕ ਹਿੱਟ ਫ਼ਿਲਮਾਂ ਦਾ ਰਿਕਾਰਡ ਬਣਾਇਆ ਹੋਇਆ ਸੀ ਪਰ ‘ਸ਼ਾਨਦਾਰ’ ਦੇ ਫ਼ਲਾਪ ਹੋਣ ਨਾਲ ਉਸ ਦਾ ਇਹ ਰਿਕਾਰਡ ਟੁੱਟ ਗਿਆ ਹੈ। ਅੱਜ ਕੱਲ੍ਹ ਆਲੀਆ ਫ਼ਿਲਮ ‘ਸ਼ੁੱਧੀ’, ਅਤੇ ‘ਉਡਦਾ ਪੰਜਾਬ’ ਦੀ ਸ਼ੂਟਿੰਗ ‘ਚ ਮਸ਼ਰੂਫ਼ ਹੈ।

LEAVE A REPLY