12ਨਵੀਂ ਦਿੱਲੀ- ਸਰਕਾਰੀ ਸਬਸਿਡੀ ਦੇ ਏਵਜ ‘ਚ ਰਿਆਇਤੀ ਕੀਮਤਾਂ ‘ਤੇ ਰਸੋਈ ਗੈਸ ਸਿਲੰਡਰ ਖਰੀਦਣ ਵਾਲਿਆਂ ਨੂੰ ਸਰਕਾਰ ਵੱਡਾ ਝਟਕਾ ਦੇਣ ਜਾ ਰਹੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ‘ਚ ਕਰਵਾਏ ਗਏ ਇਕੋਨਾਮਿਕ ਕਾਨਕਲੇਵ ‘ਚ ਅਜਿਹੇ ਸੰਕੇਤ ਦਿੱਤੇ ਹਨ ਕਿ ਸਰਕਾਰ ਛੇਤੀ ਹੀ ਇਕ ਨਵਾਂ ਕਾਨੂੰਨ ਬਣਾਉਣ ਜਾ ਰਹੀ, ਜਿਸ ਤਹਿਤ ਪੱਕੀ ਆਮਦਨ ਤੋਂ ਜ਼ਿਆਦਾ ਵਾਲਿਆਂ ਨੂੰ ਗੈਸ ਸਬਸਿਡੀ ਨਹੀਂ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਇਹ ਵੀ ਦੱਸਿਆ ਕਿ ਹਾਲੇ ਤਕ ਕੁਲ 45,52,000 ਲੋਕਾਂ ਨੇ ਆਪਣੀ ਮਰਜ਼ੀ ਨਾਲ ਗੈਸ ਸਬਸਿਡੀ ਛੱਡ ਦਿੱਤੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਐਲ. ਪੀ. ਜੀ. ‘ਤੇ ਡੀ. ਬੀ. ਟੀ. ਤੋਂ 2014-15 ‘ਚ 15,000 ਕਰੋੜ ਦੀ ਸਬਸਿਡੀ ਦੀ ਬਚਤ ਹੋਈ।

LEAVE A REPLY