2015_11image_13_45_201130000rape_child-ll

ਗੋਨਿਆਣਾ – ਬਠਿੰਡੇ ਦੇ ਪਿੰਡ ‘ਚ ਇਨਸਾਨੀਅਤ ਨੂੰ ਤਾਰ-ਤਾਰ ਕਰਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਨਾਨੇ ਵਲੋਂ ਰਿਸ਼ਤੇਦਾਰੀ ‘ਚ ਲੱਗਦੀ ਦੋਹਤੀ ਦੋ ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਈਆ ਹੈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਇਕ ਔਰਤ ਮੁਤਾਬਕ ਦੂਰ ਦੀ ਰਿਸ਼ਤੇਦਾਰੀ ‘ਚੋਂ ਚਾਚਾ ਲੱਗਦਾ ਕ੍ਰਿਸ਼ਨ ਸਿੰਘ (55) ਵਾਸੀ ਔਲਖ ਝੋਰੜਾ (ਮਲੋਟ) ਉਨ੍ਹਾਂ ਨੂੰ ਮਿਲਣ ਲਈ ਆਇਆ ਹੋਇਆ ਸੀ।
ਉਹ ਉਸ ਦੀ ਦੋ ਸਾਲਾ ਲੜਕੀ ਰੀਟਾ (ਕਾਲਪਨਿਕ ਨਾਂ), ਜੋ ਕ੍ਰਿਸ਼ਨ ਸਿੰਘ ਦੀ ਦੋਹਤੀ ਲੱਗਦੀ ਹੈ, ਨੂੰ ਵਰਗਲਾ ਕੇ ਨਾਲ ਲੱਗਦੇ ਖੇਤਾਂ ਵਿਚ ਲੈ ਗਿਆ ਅਤੇ ਜਬਰ-ਜ਼ਨਾਹ ਕੀਤਾ। ਜਦੋਂ ਬੱਚੀ ਦੀਆਂ ਚੀਕਾਂ ਉਸ ਨੂੰ ਸੁਣੀਆਂ ਤਾਂ ਉਹ ਦੌੜ ਕੇ ਖੇਤਾਂ ਵੱਲ ਗਈ। ਇਸ ਦੌਰਾਨ ਜਦੋਂ ਉਸ ਨੇ ਆਪਣੀ ਦੋ ਸਾਲਾ ਬੱਚੀ ਨੂੰ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਿਸ ਤੋਂ ਬਾਅਦ ਉਸ ਨੇ ਗੰਭੀਰ ਹਾਲਤ ‘ਚ ਲੜਕੀ ਨੂੰ ਸੰਭਾਲਿਆ ਤੇ ਰੌਲਾ ਪਾ ਦਿੱਤਾ ਪਰ ਕ੍ਰਿਸ਼ਨ ਸਿੰਘ ਉਥੋਂ ਫਰਾਰ ਹੋ ਚੁੱਕਾ ਸੀ। ਉਸ ਨੇ ਘਟਨਾ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ।
ਡੀ. ਐੱਸ. ਪੀ. ਭੁੱਚੋ ਗੁਰਮੀਤ ਸਿੰਘ ਕਿੰਗਰਾ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਅਗਲੀ ਕਾਰਵਾਈ ਵੀ ਜਾਰੀ ਹੈ। ਲੜਕੀ ਨੂੰ ਸਿਵਲ ਹਸਪਤਾਲ ਗੋਨਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ।

LEAVE A REPLY