ਨਵੀਂ ਦਿੱਲੀ : ਲੋਕਸਭਾ ਚੋਣਾਂ ‘ਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਣ ਦੀ ਭਵਿੱਖਵਾਣੀ ਕਰਨ ਵਾਲੇ ਟੁਡੇ ਚਾਣਕਿਆ ਨੇ ਐਗਜ਼ਿਟ ਪੋਲ ‘ਚ ਬਿਹਾਰ ‘ਚ ਐਨਡੀਏ ਦੀ ਭਾਰੀ ਜਿੱਤ ਦਾ ਦਾਅਵਾ ਕੀਤਾ ਹੈ। ਲੋਕਸਭਾ ਚੋਣਾਂ ਦੇ ਬਾਅਦ ਵੀ ਜ਼ਿਆਦਾਤਰ ਵਿਧਾਨ ਸਭਾਵਾਂ ‘ਚ ਟੁਡੇ ਚਾਣਕਿਆ ਦੀ ਭਵਿੱਖਵਾਣੀ ਅਸਲੀਅਤ ਦੇ ਕਰੀਬ ਰਹੀ ਹੈ। ਇਸਤੋਂ ਇਲਾਵਾ ਸਿਸਰੋ ਦਾ ਅੰਦਾਜ਼ਾ ਵੀ ਭਾਜਪਾ ਦੀ ਬੜ੍ਹਤ ਦਿਖਾਉਂਦਾ ਹੈ। ਵੈਸੇ ਸੀ-ਵੋਟਰ, ਏਸੀ ਨੈਲਸਨ ਅਤੇ ਨਿਊਜ਼ ਨੇਸ਼ਨ ਦੇ ਐਗਜ਼ਿਟ ਪੋਲ ‘ਚ ਮਹਾਗੱਠਜੋੜ ਨੂੰ ਬੜ੍ਹਤ ਮਿਲਦੀ ਦਿਖ ਰਹੀ ਹੈ। ਟੁਡੇ ਚਾਣਕਿਆ ਦੇ ਮੁਤਾਬਕ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ 23 ਫੀਸਦੀ ਤੋਂ ਦੁਗਣਾ ਯਾਨੀ ਲਗਪਗ 46 ਫੀਸਦੀ ਵੋਟਾਂ ਮਿਲ ਰਹੀਆਂ ਹਨ। ਉੱਥੇ ਜੇਡੀਯੂ-ਆਰਜੇਡੀ-ਕਾਂਗਰਸ ਦੇ ਮਹਾਗੱਠਜੋੜ ਦਾ ਵੋਟ ਫੀਸਦ 2010 ਦੇ 49 ਫੀਸਦੀ ਤੋਂ ਘੱਟ ਕੇ 39 ਫੀਸਦੀ ਰਹਿ ਗਿਆ ਹੈ। ਇਹੀ ਕਾਰਨ ਹੈ ਕਿ 2010 ਦੀਆਂ ਵਿਧਾਨਸਭਾ ਚੋਣਾਂ ‘ਚ 141 ਸੀਟਾਂ ‘ਤੇ ਕਬਜ਼ਾ ਕਰਨ ਵਾਲਾ ਮਹਾਗੱਠਜੋੜ ਇਸ ਵਾਰੀ 83 ਸੀਟਾਂ ‘ਤੇ ਅਟਕਦਾ ਦਿਖ ਰਿਹਾ ਹੈ। ਇਸਦੇ ਮੁਕਾਬਲੇ ਐਨਡੀਏ ਦੀਆਂ ਸੀਟਾਂ ਦੀ ਗਿਣਤੀ 94 ਤੋਂ ਵੱਧ ਕੇ 155 ਹੋਣ ਜਾ ਰਹੀ ਹੈ।

ਮਤਦਾਨ ‘ਚ ਅੌਰਤਾਂ ਦੀ ਹਿੱਸੇਦਾਰੀ ਦੇਖਦੇ ਹੋਏ ਟੁਡੇ ਚਾਣਕਿਆ ਨੇ ਆਪਣੇ ਸਰਵੇ ‘ਚ ਉਨ੍ਹਾਂ ਦਾ ਖਾਸ ਧਿਆਨ ਰੱਖਿਆ ਹੈ। ਉਸਦੇ ਮੁਤਾਬਕ, ਸਾਰੇ ਵਰਗਾਂ ਦੀਆਂ ਅੌਰਤਾਂ ‘ਚ ਮੋਦੀ ਦੇ ਪ੍ਰਤੀ ਖਾਸ ਰੂਝਾਨ ਦੇਖਣ ਲਈ ਮਿਲਿਆ। ਇਹੀ ਕਾਰਨ ਹੈ ਕਿ ਅੌਰਤਾਂ ਨੇ ਐਨਡੀਏ ਗੱਠਜੋੜ ਨੂੰ ਅੱਗੇ ਵੱਧ ਕੇ ਵੋਟ ਦਿੱਤੀ। ਲਾਲੂ ਪ੍ਰਸਾਦ ਅਤੇ ਨਿਤੀਸ਼ ਕੁਮਾਰ ਭਾਵੇਂ ਇਕ ਦੂਜੇ ਦੇ ਵੋਟ ਨੂੰ ਤਬਦੀਲ ਕਰਨ ‘ਚ ਕਾਮਯਾਬ ਰਹੇ ਹੋਣ, ਪਰ ਉਨ੍ਹਾਂ ਜਾਤੀਆਂ ਦੀਆਂ ਅੌਰਤਾਂ ‘ਚ ਇਹ ਸਥਿਤੀ ਦੇਖਣ ਨੂੰ ਨਹੀਂ ਮਿਲੀ। ਲਾਲੂ ਪ੍ਰਸਾਦ ਦੇ ਕਾਰਜਕਾਲ ‘ਚ ਅਮਨ ਕਾਨੂੰਨ ਦੀ ਹਾਲਤ ਦਾ ਡਰ ਅੌਰਤਾਂ ਦੇ ਮਤਦਾਨ ਨੂੰ ਪ੍ਰਭਾਵਿਤ ਕਰਦਾ ਦਿਸਿਆ। ਸਰਵੇ ਦੇ ਮੁਤਾਬਕ, ਜਿੱਥੇ ਮਹਾਗੱਠਜੋੜ ਵਲੋਂ ਆਰਜੇਡੀ ਦਾ ਉਮੀਦਵਾਰ ਸੀ, ਉੱਥੇ ਅੌਰਤਾਂ ਨੇ ਐਨਡੀਏ ਉਮੀਦਵਾਰ ਨੂੰ ਵੋਟ ਦੇਣਾ ਠੀਕ ਸਮਿਝਆ। ਮੋਦੀ ਦਾ ਜਾਦੂ ਅੌਰਤਾਂ ਦੇ ਨਾਲ ਨਾਲ ਸਾਰੀਆਂ ਜਾਤੀਆਂ, ਵਰਗਾਂ, ਧਰਮਾਂ ਅਤੇ ਉਮਰ ਦੇ ਲੋਕਾਂ ‘ਤੇ ਦਿਖਿਆ। ਟੁਡੇ ਚਾਣਕਿਆ ਦੇ ਮੁਤਾਬਕ, ਨੌ ਫੀਸਦੀ ਮੁਸਲਮਾਨਾਂ ਨੇ ਵੀ ਐਨਡੀਏ ‘ਤੇ ਭਰੋਸਾ ਪ੍ਰਗਟਾਇਆ ਹੈ। ਇਸੇ ਤਰ੍ਹਾਂ ਨਿਤੀਸ਼ ਕੁਮਾਰ ਦੀ ਜਾਤੀ ਕੁਰਮੀ ਦੇ 15 ਫੀਸਦੀ ਅਤੇ ਲਾਲੂ ਪ੍ਰਸਾਦ ਦੀ ਜਾਤੀ ਯਾਦਵ ਦੇ 17 ਫੀਸਦੀ ਵੋਟਰਾਂ ਨੇ ਐਨਡੀਏ ਨੂੰ ਵੋਟ ਦਿੱਤੀ। ਯਾਦਵ-ਕੁਰਮੀ ਦੇ ਇਲਾਵਾ ਦੂਜੀਆਂ ਪਛੜੀਆਂ ਜਾਤੀਆਂ ਦਾ 50 ਫੀਸਦੀ ਵੋਟ ਐਨਡੀਏ ਨੂੰ ਮਿਲਿਆ। ਜਦਕਿ ਸੁਵਰਣ ਜਾਤੀਆਂ ਦੇ ਦੋ-ਤਿਹਾਈ ਵੋਟ ਐਨਡੀਏ ਦੀ ਝੋਲੀ ‘ਚ ਡਿੱਗੇ।

LEAVE A REPLY