2015_11image_09_44_189500000ktt_1-llਨਵੀਂ ਦਿੱਲੀ- ‘ਬਿਗ ਬੌਸ ਸੀਜ਼ਨ 9’ ‘ਚ ਇਸ ਵਾਰ ਅਜਿਹੀ ਘਟਨਾ ਘਟ ਗਈ ਹੈ ਕਿ ਕੀਥ ਸਿਕੇਰਾ ਨੂੰ ਕੁਝ ਸਮੇਂ ਲਈ ਵਿਚ-ਵਿਚਾਲੇ ਸ਼ੋਅ ਛੱਡ ਕੇ ਜਾਣਾ ਪੈ ਰਿਹਾ ਹੈ। ਅਸਲ ‘ਚ ਕੀਥ ਦੇ ਪਰਿਵਾਰ ‘ਚ ਅਜਿਹੀ ਐਮਰਜੈਂਸੀ ਹੋ ਗਈ ਹੈ ਕਿ ਉਸ ਨੂੰ ਘਰ ਛੱਡ ਕਿ ਜਾਣਾ ਪਿਆ।

ਬਿਗ ਬੌਸ ਨੇ ਦੱਸਿਆ ਕਿ ਕੀਥ ਦੇ ਭਰਾ ਦਾ ਦਿਹਾਂਤ ਹੋ ਗਿਆ ਹੈ ਜਿਸ ਕਾਰਨ ਉਸ ਨੂੰ ਘਰ ਛੱਡਣਾ ਪੈ ਰਿਹਾ ਹੈ। ਘਰ ਛੱਡਣ ਤੋਂ ਪਹਿਲਾਂ ਕੀਥ ਆਪਣੀ ਗਰਲਫ੍ਰੈਂਡ ਨੂੰ ਵੀ ਮਿਲੇ। ਚੰਗੀ ਖਬਰ ਇਹ ਹੈ ਕਿ ਕੀਥ ਕੁਝ ਦਿਨਾਂ ਬਾਅਦ ਦੁਬਾਰਾ ਘਰ ‘ਚ ਵਾਪਸੀ ਕਰੇਗਾ। ਸ਼ੋਅ ‘ਚ ਰੋਸ਼ੇਲ ਦੀ ਦੋਸਤੀ ਬਹੁਤ ਜ਼ਿਆਦਾ ਲੋਕਾਂ ਨੂੰ ਨਹੀਂ ਹੈ, ਇਸ ਲਈ ਕੀਥ ਦੇ ਬਾਹਰ ਜਾਣ ਤੋਂ ਬਾਅਦ ਉਹ ਇਕੱਲੀ ਪੈ ਜਾਵੇਗੀ।

LEAVE A REPLY