3ਨਵੀਂ ਦਿੱਲੀ : ਪ੍ਰਧਾਨ  ਮੰਤਰੀ  ਸ਼੍ਰੀ  ਨਰਿੰਦਰ  ਮੋਦੀ  ਨੇ  ਕਿਹਾ  ਕਿ  ਕਾਨੂੰਨੀ ਸਹਾਇਤਾ ਪ੍ਰਣਾਲੀ ਜਿਵੇਂ ਕਿ ਲੋਕ ਅਦਾਲਤਾਂ ਰਾਹੀਂ ਕੌਮੀ ਕਾਨੂੰਨੀ ਸੇਵਾ ਅਥਾਰਟੀ ਦੇ ਕੰਮ ਗਰੀਬਾਂ ਲਈ ਉਨ੍ਹਾਂ ਦੀ ਦਇਆ ਅਤੇ ਨਿਆਂਯਕੀਨੀ ਬਣਾਉਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਤੇ ਰੌਸ਼ਨੀ ਪਾਉਂਦੇ ਹਨ। ਪ੍ਰਧਾਨ ਮੰਤਰੀ ਅੱਜ ਕਾਨੂੰਨੀ ਸੇਵਾ ਦਿਵਸ ਅਤੇ ਸ਼ਲਾਘਾ ਸਮਾਰੋਹ ਦੇ ਮੱਦੇਨਜ਼ਰ ਨਵੀਂ ਦਿੱਲੀ ਵਿਚ ਆਯੋਜਿਤ ਵਿਸ਼ੇਸ਼ ਪ੍ਰੋਗਰਾਮ ਵਿਚ ਬੋਲ ਰਹੇ ਸਨ । ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਭ ਦਾ ਸਾਥ ਸਭ ਦਾ ਵਿਕਾਸ ਦੀ ਦਿਸ਼ਾ ਵਿਚ ਕੰਮ ਕਰਨ ਨੂੰ ਲੈ ਕੇ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਚਨਬੱਧਤਾ ਦਾ ਅਟੁੱਟ ਹਿੱਸਾ ਸਭ ਦਾ ਨਿਆਂ ਹੈ। ਪ੍ਰਧਾਨ ਮੰਤਰੀ ਨੇ ਕਿਹਾਕਿ ਸਮੇਂ ਉੱਤੇ ਅਤੇ ਸੰਤੋਖਜਨਕ ਢੰਗ ਨਾਲ ਨਿਆਂ ਪਾਉਣ ਦੇ ਲਿਹਾਜ਼ ਨਾਲ ਲੋਕ ਅਦਾਲਤਾਂ ਲੋਕਾਂ ਲਈ ਇੱਕ ਜ਼ਰੀਆ ਬਣ ਗਈਆਂ ਹਨ । ਉਨ੍ਹਾਂ ਨੇ ਸੁਝਾਅ ਦਿੱਤਾ ਕਿ ਗਰੀਬਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਜੱਜਾਂ ਦੀ ਚੋਣ ਵਿਚ ਇੱਕ ਕਸੌਟੀ ਬਣ ਸਕਦਾ ਹੈ ।

LEAVE A REPLY