21212222

ਪੈਰਿਸ- ਸਰਬੀਆ ਦਾ ਨੋਵਾਕ ਜੋਕੋਵਿਚ ਤੇ ਬ੍ਰਿਟੇਨ ਦਾ ਐਂਡੀ ਮਰੇ ਪੈਰਿਸ ਮਾਸਟਰਸ ਦਾ ਖਿਤਾਬ ਹਾਸਲ ਕਰਨ ਲਈ ਇਕ-ਦੂਜੇ ਨਾਲ ਭਿੜਨਗੇ। ਪੁਰਸ਼ ਸਿੰਗਲਜ਼ ਸੈਮੀਫਾਈਨਲ ‘ਚ ਜੋਕੋਵਿਚ ਨੇ ਸਵਿਟਜ਼ਰਲੈਂਡ ਦੇ ਸਟਾਨਿਸਲਾਸ ਵਾਵਰਿੰਕਾ ਨੂੰ ਤਿੰਨ ਸੈਟਾਂ ਦੇ ਸੰਘਰਸ਼ ਤੋਂ ਬਾਅਦ 6-3, 3-6, 6-0 ਨਾਲ ਹਰਾਇਆ, ਜਦਕਿ ਮਰੇ ਨੇ ਸਪੇਨ ਦੇ ਡੇਵਿਡ ਫੈਰਰ ਨੂੰ ਲਗਾਤਾਰ ਸੈਟਾਂ ‘ਚ 6-4, 6-3 ਨਾਲ ਹਰਾ ਕੇ ਖਿਤਾਬੀ ਮੁਕਾਬਲੇ ‘ਚ ਥਾਂ ਬਣਾਈ।

ਪੈਰਿਸ ਮਾਸਟਰਸ ਸੈਸ਼ਨ ਦੇ ਮਾਸਟਰਸ 1000 ਸੀਰੀਜ਼ ਦਾ ਇਹ ਆਖਰੀ ਮੁਕਾਬਲਾ ਹੈ ਤੇ ਜੋਕੋਵਿਚ ਇਸ ਸੀਰੀਜ਼ ਦੇ ਪੰਜ ਮੁਕਾਬਲੇ ਜਿੱਤ ਚੁੱਕਾ ਹੈ, ਜਦਕਿ ਮਰੇ ਨੇ ਦੋ ਮੁਕਾਬਲੇ ਆਪਣੇ ਨਾਂ ਕੀਤੇ ਹਨ। ਜੋਕੋਵਿਚ ਤੇ ਵਾਵਰਿੰਕਾ ਵਿਚਾਲੇ ਇਹ ਮੁਕਾਬਲਾ ਕਾਫੀ ਅਹਿਮ ਸੀ ਕਿਉਂਕਿ ਜੂਨ ‘ਚ ਪੈਰਿਸ ਵਿਖੇ ਹੀ ਫ੍ਰੈਂਚ ਓਪਨ ਫਾਈਨਲ ‘ਚ ਉਸ ਨੂੰ ਵਾਵਰਿੰਕਾ ਤੋਂ ਹਾਰ ਝੱਲਣੀ ਪਈ ਸੀ। ਸਰਬਿਆਈ ਖਿਡਾਰੀ ਨੇ ਇਸ ਸਾਲ ਆਸਟ੍ਰੇਲੀਅਨ ਓਪਨ, ਵਿੰਬਲਡਨ ਤੇ ਯੂ. ਐੱਸ. ਓਪਨ ਖਿਤਾਬ ਜਿੱਤੇ ਹਨ ਤੇ ਜੇ ਫ੍ਰੈਂਚ ਓਪਨ ਦੇ ਰਸਤੇ ‘ਚ ਵਾਵਰਿੰਕਾ ਨਾ ਆਉਂਦਾ ਤਾਂ ਜੋਕੋਵਿਚ ਇੱਕੋ ਸੈਸ਼ਨ ‘ਚ ਚਾਰੇ ਗ੍ਰੈਂਡਸਲੈਮ ਜਿੱਤਣ ਵਾਲਾ ਦੁਨੀਆਂ ਦਾ ਤੀਜਾ ਖਿਡਾਰੀ ਹੁੰਦਾ। ਇਸ ਤੋਂ ਪਹਿਲਾਂ ਡਾਨ ਬਜ, ਰਾਡ ਲੇਵਰ ਨੇ ਇਹ ਉਪਲਬਧੀ ਹਾਸਲ ਕੀਤੀ ਹੈ।

LEAVE A REPLY