4ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ  ਕੌਮੀ ਵੋਟਰ ਸਰਵਿਸ ਪੋਰਟਲ ਸਬੰਧੀ ਸਮੂਹ ਸਕੱਤਰ, ਦਫਤਰਾਂ ਦੇ ਮੁਖੀਆਂ ਅਤੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਨੈਸ਼ਨਲ ਪੋਰਟਲ ਸਬੰਧੀ ਸਾਰੀਆਂ ਦਫ਼ਤਰੀ ਵੈਬਸਾਈਡਾਂ ਤੇ ਅਸਾਨ ਤਰੀਕੇ ਨਾਲ ਮੁਹੱਈਆਂ ਕਰਵਾਇਆ ਜਾਵੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਨੈਸ਼ਨਲ ਸਰਵਿਸ ਵੋਟਰ ਸਰਵਿਸ ਪੋਰਟਲ ਸ਼ੁਰੂ ਕੀਤਾ ਹੈ ਤਾਂ ਕਿ ਭਾਰਤੀ ਵੋਟਰ ਆਪਣੇ ਵੋਟ ਅਸਾਨ ਤਰੀਕੇ ਨਾਲ ਬਣਾ ਸਕਣ। ਇਹ ਸਾਈਟ www.nvsp.in ‘ਤੇ ਉਪਲੱਬਧ ਹੋਵੇਗੀ ਜਿਸ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਦੀਆਂ ਸਾਰੀਆਂ ਸੁਵਿਧਾਵਾਂ ਮੋਜੂਦ ਹੋਣਗੀਆਂ ਜਿਵੇ ਕਿ ਆਨਲਾਈਨ ਵੋਟਰ ਕਾਰਡ ਬਣਾਉਣਾ, ਕਿਸੇ ਗਲਤੀ ਦੀ ਸੋਧ ਕਰਵਾਉਣਾ ਜਾਂ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਵਾਉਣਾ ਅਤੇ ਆਪਣਾ ਨਾਮ ਵੋਟਰ ਲਿਸਟ ਵਿੱਚ ਲੱਭਣਾ ਤਾਂ ਵੋਟਿੰਗ ਤੋਂ ਪਹਿਲਾ ਸਾਰੀ ਜਾਣਕਾਰੀ ਵੋਟਿਗ ਲਿਸਟ ਵਿੱਚ ਛਾਪੀ ਜਾ ਸਕੇ।
ਬੁਲਾਰੇ ਨੇ ਦੱਸਿਆ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਇਹ ਪੋਰਟਲ ਪੰਜਾਬ ਸਰਕਾਰ ਦੀਆਂ ਸਮੂਹ ਸਕੱਤਰ, ਦਫਤਰਾਂ ਦੇ ਮੁਖੀਆਂ ਅਤੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਦੀਆਂ ਵੈਬਸਾਈਟਾਂ ਤੇ ਅਸਾਨੀ ਨਾਲ ਉਪਲੱਬਧ ਹੋਵੇਗੀ

LEAVE A REPLY