2ਚੰਡੀਗੜ੍ਹ: 9 ਨਵੰਬਰ  : ਭਾਰਤੀ ਫੌਜ ਵਿਚ ਭਰਤੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਆਨ ਲਾਈਨ ਭਰਤੀ ਸ਼ੁਰੂ ਕੀਤੀ ਗਈ ਹੈ ਅਤੇ ਕੋਈ ਵੀ 10ਵੀਂ ਪਾਸ ਨੌਜਵਾਨ ਭਾਰਤੀ ਫੌਜ ਦੀ ਵੈਬ ਸਾਈਟ ਤੇ ਜਾ ਕੇ ਆਪਣਾ ਨਾਂ ਰਜਿਸਟਰ ਕਰਵਾ ਸਕਦਾ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਰੱਖਿਆ ਸੇਵਾਂਵਾ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤੀ ਫੌਜ ਦੀ ਆਨ ਲਾਈਨ ਭਰਤੀ ਪ੍ਰਕ੍ਰਿਆ ਬਹੁਤ ਹੀ ਸੁਖਾਲੀ ਹੈ ਅਤੇ ਕੋਈ ਵੀ ਨੌਜਵਾਨ ਆਪਣੇ ਘਰੋਂ ਜਾਂ ਕਿਸੇ ਸਾਈਬਰ ਕੈਫੇ ‘ਤੇ ਜਾ ਕੇ ਆਪਣੇ ਆਪ ਨੂੰ www.joinindianarmy.nic.in ਰਜਿਸਟਰ ਕਰਵਾ ਸਕਦਾ ਹੈ।
ਬੁਲਾਰੇ ਨੇ ਦੱਸਿਆ ਕਿ ਚਾਹਵਾਨ ਨੌਜੁਆਨ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਤਾਂ ਜੋ ਉਹਨਾਂ ਨੂੰ ਫਾਰਮ ਭਰਨ ਸਮੇਂ ਅਸਾਨੀ ਰਹੇ ਕਿਉਂ ਜੋ ਆਨ ਲਾਈਨ ਫਾਰਮ ਭਰਨ ਦੀ ਇਹ ਸਹੂਲਤ ਭਰਤੀ ਰੈਲੀ ਤੋਂ 2 ਮਹੀਨੇ ਪਹਿਲਾਂ ਦਿਤੀ ਜਾਵੇਗੀ ਅਤੇ ਨਿਸ਼ਚਤ ਮਿਤੀ ਤੋਂ 15 ਦਿਨ ਪਹਿਲਾਂ ਬੰਦ ਕਰ ਦਿਤੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਜੇਕਰ ਕਿਸੇ ਨੌਜੁਆਨ ਨੂੰ ਇਸ ਸਬੰਧੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾ ਉਹ ਸਬੰਧਤ ਜ਼ਿਲ੍ਹਾ ਰੱਖਿਆ ਸੇਵਾਂਵਾਂ ਭਲਾਈ ਦਫਤਰ ਵਿਖੇ ਜਾ ਫਿਰ ਚੰਡੀਗੜ੍ਹ ਸਥਿਤ ਮੁੱਖ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।

LEAVE A REPLY