5ਨਵੀਂ ਦਿੱਲੀ : ਰੱਖਿਆ ਮੰਤਰੀ ਸ਼੍ਰੀ ਸ਼੍ਰੀ ਮਨੋਹਰ ਪਰੀਕਰ ਨੇ ਭਾਰਤੀ ਸੈਨਾ ਦੇਕੇਂਦਰੀ ਡਾਟਾ ਕੇਂਦਰ , ਸੈਨਾ ਕਲਾਉਡ ਅਤੇ ਡਿਜੀ ਲਾਕਰ ਦਾ ਉਦਘਾਟਨ ਕੀਤਾ।  ਡਿਜੀਟਲ ਆਰਮੀ ਪ੍ਰੋਗਰਾਮ  ਦੇ ਇੱਕ ਹਿੱਸੇ ਦੇ ਤੌਰ ਤੇਸ਼ੁਰੂ ਕੀਤੇ ਗਏ ਕਦਮਾਂ ਵਿਚ  ਸੈਨਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੇਕਿਹਾ ਕਿ ਇਹ ਦਸਤਾਵੇਜ਼ਾਂ ਦੇ ਤੁਰੰਤ ਇਸਤੇਮਾਲ, ਸੂਚਨਾ ਅਤੇ ਸੇਵਾਵਾਂ ਦੀ ਤੇਜ਼ ਗਤੀ ਨਾਲ ਡਲਿਵਰੀ ਵਿਚ ਸਹਾਇਕ ਹੋ ਸਕਦਾ ਹੈ । ਮੰਤਰੀ ਨੇਅਜਿਹੀਆਂ  ਸੇਵਾਵਾਂ  ਦੇ  ਫਾਇਦਿਆਂ  ਅਤੇ  ਤਕਨਾਲੋਜੀ  ਅਪਗ੍ਰੇਡ  ਨੂੰਅਪਣਾ ਕੇ ਹਰੇਕ ਵਿਅਕਤੀ ਨੂੰ ਸਿੱਖਿਅਤ ਅਤੇ ਸੰਵੇਦਨਸ਼ੀਲ ਬਣਾਉਣਉੱਤੇ ਜ਼ੋਰ ਦਿੱਤਾ । ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪ੍ਰਣਾਲੀ ਦੇਰੱਖ ਰਖਾਅ , ਨਿਰੀਖਣ ਅਤੇ ਸੁਰੱਖਿਆ ਵੀ ਉਨੀ ਹੀ ਅਹਿਮ ਹੈ । ਸੈਨਾਕਲਾਉਡ ਹੇਠ ਉਪਲਬਧ ਸਹੂਲਤਾਂ ਵਿਚ ਸ਼ਾਮਿਲ ਹੈ – ਕੇਂਦਰੀ ਅੰਕੜਾ ਕੇਂਦਰਅਤੇ ਨੀਅਰ ਲਾਈਨ ਡਾਟਾ ਸੈਂਟਰ , ਇਹ ਦੋਵੇਂ ਕੇਂਦਰ ਦਿੱਲੀ ਵਿਚਹੋਣਗੇ । ਇਸ ਤੋਂ ਇਲਾਵਾ ਆਪਦਾ ਨਾਲ ਹੋਣ ਵਾਲੀ ਭਰਪਾਈ ਲਈ ਅਹਿਮਅੰਕੜੇ ਜੁਟਾਉਣ ਲਈ ਵੀਜ਼ੂਅਲ ਸਰਵਰਾਂ ਅਤੇ ਸਟੋਰੇਜ ਦੀ ਵੀ ਵਿਵਸਥਾ ਰਹੇਗੀ ।  ਸੈਨਾ ਹੈੱਡ ਕੁਆਰਟਰ ਵਿਚ ਇਸ ਮੌਕੇ ਉੱਤੇ ਥਲ ਸੈਨਾਮੁਖੀ ਜਨਰਲ ਦਲਬੀਰ ਸੁਹਾਗ, ਉਪ ਸੈਨਾ ਮੁਖੀ ਲੈਫਟੀਨੈਂਟ ਜਨਰਲ ਐਮਐਮ ਐਸ ਰਾਏ , ਸਿਗਨਲ ਕੋਰ ਦੇ ਮੁਖੀ ਅਤੇ ਕਮਾਂਡੈਂਟ ਲੈਫਟੀਨੈਂਟ ਜਨਰਲਨਿਤਿਨ ਕੋਹਲੀ ਅਤੇ ਹੋਰ ਸੀਨੀਅਰ ਸੈਨਾ ਅਧਿਕਾਰੀ ਮੌਜੂਦ ਸਨ ।

LEAVE A REPLY