4ਮੰਡੀ ਡੱਬਵਾਲੀ, 9 ਨਵੰਬਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਮੈਂਬਰ ਜਸਵੀਰ ਸਿੰਘ ਭਾਟੀ ਨੇ ਇੱਕ ਵਿਸ਼ੇਸ ਭੇਂਟ ਵਿੱਚ ਦੱਸਿਆ ਹੈ ਕਿ 10 ਜਨਵਰੀ ਨੂੰ ਹੋ ਰਹੇ ਸਰਬੱਤ ਖਾਲਸਾ ਸਮਾਗਮ ‘ਚ ਹਰਿਆਣੇ ਵਿੱਚੋਂ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਣਗੇ। ਇਸ ਸਬੰਧੀ ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਦੀਆਂ ਹੋਈਆਂ ਮੀਟਿੰਗਾਂ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਸਰਬੱਤ ਖਾਲਸਾ ਸਮਾਗਮ ‘ਚ ਸ਼ਾਮਲ ਹੋਣ ਦਾ ਪ੍ਰਣ ਕੀਤਾ । ਸਰਬੱਤ ਖਾਲਸਾ ਸਮਾਗਮ ਲਈ ਹਰਿਆਣੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।
ਜਸਵੀਰ ਸਿੰਘ ਭਾਟੀ ਨੇ ਦੱਸਿਆ ਕਿ ਸੂਬੇ ਦੇ ਹਰੇਕ ਹਲਕੇ ਦੇ ਲੋਕਾਂ ਵੱਲੋ. ਵੱਡੀ ਗਿਣਤੀ ‘ਚ ਆਪਣੇ ਕੀਤੇ ਵਾਹਨਾਂ ਰਾਹੀਂ ਕਾਫਲੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਬੱਤ ਖਾਲਸਾ ਹੀ ਸਿੱਖਾਂ ਦੇ ਕੌਮੀ ਮਸਲਿਆਂ ਦਾ ਹੱਲ ਹੈ। ਉਨ੍ਹਾਂ ਇਹ ਵੀ ਦੱਆਿ ਕਿ ਇਸ ਵਾਰ ਪੰਥਕ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਕਾਲੀ ਦੀਵਾਲੀ ਮਨਾਈ ਜਾਵੇਗੀ ਅਤੇ ਇਸ ਸਬੰਧੀ ਪੰਜ ਪਿਆਰਿਆਂ ਵੱਲੋਂ ਵੀ ਸਹਿਮਤੀ ਦੇ ਦਿੱਤੀ ਗਈ ਸੀ ਜਿਸ ਕਾਰਨ ਸਿੱਖ ਇਸ ਵਾਰ ਦੀਵਾਲੀ ਨਹੀਂ ਮਨਾਉਣਗੇ।
ਇਸ ਮੌਕੇ ਜਥੇਦਾਰ ਮਲਕੀਤ ਸਿੰਘ ਖਾਲਸਾ, ਅਮਰਜੀਤ ਸਿੰਘ ਪੰਨੀਵਾਲੀਆ, ਪਰਮਜੀਤ ਸਿੰਘ ਮਾਖਾ, ਗਿਆਨੀ ਗਿਆਨ ਸਿੰਘ, ਹਰਬੰਸ ਸਿੰਘ ਪਾਨਾ ਆਦਿ ਮੌਜੂਦ ਸਨ।
ਬਿਹਾਰ ਦੇ ਚੋਣ ਨਤੀਜਿਆਂ ਦਾ ਦੇਸ਼ ਦੀ ਰਾਜਨੀਤੀ ‘ਚ ਬਦਲਾਅ ਆਵੇਗਾ : ਸੰਧੂ
ਮੰਡੀ ਡੱਬਵਾਲੀ, 9 ਨਵੰਬਰ : ਕਾਂਗਰਸ ਦੇ ਸੀਨੀਅਰ ਆਗੂ ਸ਼ਿਵਕੰਵਰ ਸਿੰਘ ਸੰਧੂ ਨੇ ਇੱਕ ਮਿਲਣੀ ਦੌਰਾਨ ਕਿਹਾ ਹੈ ਕਿ ਬਿਹਾਰ ਚੋਣ ਨਤੀਜਿਆਂ ਦਾ ਦੇਸ਼ ਦੀ ਰਾਜਨੀਤੀ ‘ਚ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਅਤੇ ਹੁਣ ਬਿਹਾਰ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਜਪਾ ਦੀ ਬੁਰੀ ਤਰ੍ਹਾਂ ਨਾਲ ਹਾਰ ਹੋਈ ਹੈ ਅਤੇ ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਲੋਕਾਂ ਨੇ ਭਾਜਪਾ ਤੋਂ ਮੂੰਹ ਮੋੜ ਲਿਆ ਹੈ। ਸੂਬਿਆਂ ਦੇ ਲੋਕਾਂ ਨੇ ਭਾਜਪਾ ਨੂੰ ਬਾਹਰ ਦਾ ਰਾਸਤਾ ਦਿਖਾਉਣ ਦਾ ਬੀੜਾ ਚੁੱਕਿਆ ਹੈ ਜਿਸ ਦੇ ਨਤੀਜੇ ਚੰਗੇ ਸਾਬਤ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਿਹਾਰ ਦੀ ਹਾਰ ਨਾਲ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਫਿਰਕੂ ਸ਼ਕਤੀਆਂ ਨੂੰ ਕਰਾਰੀ ਹਾਰ ਦੇਣ ਲਈ ਬਿਹਾਰ ਦੇ ਲੋਕ ਵਧਾਈ ਦੇ ਪਾਤਰ ਹਨ। ਉਥੇ ਲੋਕ ਰਾਜ ਅਤੇ ਧਰਮ ਨਿਰਪੱਖਤਾ ਦੇ ਹੱਕ ਵਿੱਚ ਫਤਵਾ ਦੇ ਕੇ ਦੇਸ਼ ਦੇ ਲੋਕਾਂ ਨੂੰ ਇੱਕ ਨਵਾਂ ਰਾਹ ਦਿਖਾਇਆ ਹੈ। ਬਿਹਾਰ ਚੋਣਾਂ ਦੇ ਨਤੀਜਿਆਂ ਨਾਲ ਮੋਦੀ ਅਤੇ ਭਾਜਪਾ ਦੇ ਹੰਕਾਰ ‘ਤੇ ਗਹਿਰੀ ਸੱਟੀ ਵੱਜੀ ਹੈ। ਬਿਹਾਰ ਦੇ ਨਤੀਜਿਆਂ ਨੇ ਭਾਜਪਾਈਆਂ ‘ਚ ਮਾਯੂਸੀ ਲਿਆ ਦਿੱਤੀ ਹੈ ਅਤੇ ਕਾਂਗਰਸ ‘ਚ ਜੋਸ਼ ਅਤੇ ਖੁਸ਼ੀ ਆ ਗਈ ਹੈ ਕਿਉਂਕਿ ਹੁਣ ਲੋਕਾਂ ਨੇ ਭਾਜਪਾ ਦੀ ਲੀਡਰਸ਼ਿਪ ਨੂੰ ਨਕਾਰਨ ਦਾ ਬਿਲਸ਼ਿਲਾ ਆਰੰਭ ਕੀਤਾ ਹੋਇਆ ਹੈ ਜੋ ਸਭ ਦੇ ਸਾਹਮਣੇ ਹੈ।
ਕਿਸਾਨ ਉਸ ਪਾਰਟੀ ਦੀ ਹਮਾਇਤ ਕਰਨਗੇ ਜੋ ਉਨ੍ਹਾਂ ਦੀ ਬਾਂਹ ਫੜੇਗੀ : ਬੁਲਾਰੇ
ਮੰਡੀ ਡੱਬਵਾਲੀ, 9 ਨਵੰਬਰ  : ਇਥੇ ਪੰਜਾਬ, ਹਰਿਆਣਾ, ਰਾਜਸਥਾਨ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਵਿਸ਼ੇਸ ਮੀਟਿੰਗ ਲੀਲਾਧਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸਮੂਹ ਬੁਲਾਰਿਆਂ ਨੇ ਇੱਕ ਸੁਰ ‘ਚ ਕਿਹਾ ਹੈ ਕਿ ਕਿਸਾਨ ਉਸ ਪਾਰਟੀ ਦੀ ਹਮਾਇਤ ਕਰਨਗੇ ਜੋ ਉਨ੍ਹਾਂ ਦੀ ਬਾਂਹ ਫੜੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਕੋਈ ਚੋਣਾਂ ਹੁੰਦੀਆਂ ਹਨ ਤਾਂ ਉਸ ਦੌਰਾਨ ਸਮੂਹ ਪਾਰਟੀਆਂ ਕਿਸਾਨਾਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਵਾਇਦੇ ਕਰਦੀਆਂ ਹਨ ਪਰ ਜਦੋਂ ਉਨ੍ਹਾਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਉਹ ਕਿਸਾਨਾਂ ਨੂੰ ਭੁੱਲ ਜਾਂਦੀਆਂ ਹਨ। ਸਗੋਂ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਹੋਰ ਵਾਧਾ ਕਰ ਦਿੰਦੀਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਕਿਸੇ ਪਾਰਟੀ ‘ਤੇ ਭਰੋਸਾ ਨਹੀਂ ਰਿਹਾ।

LEAVE A REPLY