2ਚੰਡੀਗੜ੍ਹ : ਸਰਦੀ ਦੇ ਮੌਸਮ ਵਿਚ ਧੁੰਦ ਪੈਣ ਕਾਰਣ ਅਤੇ ਰਾਤ ਸਮੇਂ ਵਾਹਨਾਂ ਨਾਲ ਸੜਕੀ ਹਾਦਸੇ ਦੀ ਰੋਕਥਾਮ ਦੇ  ਮੱਦੇ ਨਜ਼ਰ  ਅੱਜ ਇਥੇ ਟਰਾਂਸਪੋਰਟ ਮੰਤਰੀ ਸੀ ਅਜੀਤ ਸਿੰਘ ਕੋਹਾੜ ਨੇ ਆਖਿਆ ਕਿ  ਟਰਾਂਸਪੋਰਟ, ਲੋਕ ਨਿਰਮਾਣ ਅਤੇ ਪੁਲਿਸ ਕਰ ਸਾਰੇ ਵਿਭਾਗਾਂ ਵਲੋ ਸਮੂਹਿਕ ਯਤਨ ਕੀਤੇ ਜਾਣ ਤਾਂ ਇਨ੍ਹਾਂ ਹਾਦਸਿਆਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਸ੍ਰੀ ਕੋਹਾੜ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਥੇ ਕਿਤੇ ਸੜਕਾਂ ਤੇ ਮੁਰੰਮਤ ਦੇ ਕੰਮ ਕਰਵਾਏ ਜਾ ਰਹੇ ਹਨ ਉਥੇ ਲੋਕਾਂ ਦੀ ਸਹੂਲਤ ਲਈ ਫੌਰੀ ਤੌਰ ਤੇ ਸੁਰੱਖਿਆ ਬੋਰਡ ਜ਼ਰੂਰ ਲਗਾਏ ਜਾਣ ਅਤੇ ਜਿਹੜੇ ਪੁਲਾਂ ਅਤੇ ਖਾਸ ਕਰਕੇ ਪਿੰਡਾਂ ਦੀਆਂ ਨਹਿਰਾਂ ਤੇ ਰੋਲਿੰਗ ਨਹੀ ਹੈ, ਉਥੇ ਲੋਹੇ ਜਾਂ ਸੀਮਿੰਟ ਵਾਲੀ ਰੋਲਿੰਗ ਲਗਾਈ ਜਾਵੇ। ਉਨਾਂ ਕਿਹਾ ਕਿ ਜੈਬਰਾ ਕਰਾਸਿੰਗ, ਸਪੀਡ ਬਰੇਕਰ ਅਤੇ ਆਵਾਜਾਈ ਨਾਲ ਸਬੰਧਤ ਸਾਇਨ ਬੋਰਡ ਪਹਿਲ ਦੇ ਆਧਾਰ ਤੇ ਲਗਾਉਣ ਨੂੰ ਯਕੀਨੀ ਬਣਾਇਆ ਜਾਵੇ।
ਮੰਤਰੀ ਨੇ  ਪੁਲਿਸ ਅਧਿਕਾਰੀਆਂ ਨੂੰ  ਆਖਿਆ ਕਿ ਆਵਾਜਾਈ ਦੇ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਫਲਾਈਓਵਰਾਂ ਵਿਸ਼ੇਸ ਕਰਕੇ ਐਲੀਵੇਟਿਡ ਰੋਡ ਤੇ ਲੋਕਾਂ ਵਲੋ ਖੜੇ ਕੀਤੇ ਜਾਂਦੇ ਵਾਹਨਾਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇ । ਉਨਾਂ ਟ੍ਰੈਫਿਕ ਪੁਲਿਸ ਨੂੰ ਓਵਰ ਸਪੀਡਿੰਗ, ਓਵਰ ਲੋਡਿੰਗ ਗੱਡੀਆਂ, ਬੱਸਾਂ ਜਾਂ ਆਟੋ ਵੀਲਰਾਂ ਵਿੱਚ ਵਾਧੂ ਸਵਾਰੀਆਂ ਬਠਾਉਣ ਤੇ ਸਖਤ ਕਾਰਵਾਈ ਕਰਨ ਤੇ ਜੋਰ ਦਿੱਤਾ। ਉਨਾਂ ਨਸ਼ਾ ਕਰਕੇ ਗੱਡੀਆਂ ਚਲਾਉਣ, ਗੱਡੀ ਚਲਾਉਣ ਸਮੇ ਮੁਬਾਇਲ ਦੀ ਵਰਤੋ ਅਤੇ ਪ੍ਰੈਸਰ ਹਾਰਨਾਂ ਦੀ ਵਰਤੋ ਕਰਨ  ਵਾਲੇ ਚਾਲਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ।
ਟਰਾਂਸਪੋਰਟ ਮੰਤਰੀ ਨੇ ਸਾਰੇ ਜਿਲ੍ਹਿਆਂ ਦੇ ਟਰਾਂਸਪੋਰਟ ਅਧਿਕਾਰੀਆਂ ਅਤੇ ਹੋਰ ਸਬੰਧਿਤ ਅਫਸਰਾਂ ਨੂੰ ਟਰੈਕਟਰ-ਟਰਾਲੀ, ਰੇਹੜੀ, ਰਿਕਸ਼ਾ, ਸਾਇਕਲ ਆਦਿ ਵਾਹਨਾਂ ਜਿਨ੍ਹਾਂ ਦੇ ਅੱਗੇ-ਪਿੱਛੇ ਲਾਈਟਾਂ ਨਹੀਂ ਹਨ, ਉਨ੍ਹਾਂ ‘ਤੇ ਲਾਲ ਰੰਗ ਦੇ ਰਿਫਲੈਕਟਰ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਉਨਾਂ ਜਨਤਾ ਨੂੰ ਜਾਗਰੂਕ ਕਰਨ ਲਈ ਟਰਾਂਸਪੋਰਟ ਵਿਭਾਗ ਨੂੰ ਟ੍ਰੈਫਿਕ ਨਿਯਮਾਂ ਵਾਲੇ ਹੋਰਡਿੰਗ ਬੋਰਡ, ਸਮੇ ਸਮੇ ਜਾਗਰੂਤਾ ਸੈਮੀਨਾਰ/ਭਾਸਨ ਆਯੋਜਿਤ ਕਰਨ ਅਤੇ ਸਕੂਲ ਸਲੇਬਸ ਵਿੱਚ ਕੁਝ ਮੱਦਾਂ ਦਰਜ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ।

LEAVE A REPLY