2ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਵਿਚ ਅੱਜ ਅਸ਼ੋਕ ਸਿੰਘਲ ਨੂੰ ਸ਼ਰਧਾਂਜਲੀ ਦੇਣ ਦੇ ਮੁੱਦੇ ‘ਤੇ ਜੰਮ ਦੇ ਹੰਗਾਮਾ ਹੋਇਆ ਹੈ। ਸ਼ਰਧਾਂਜਲੀ ਨਾ ਦੇਣ ‘ਤੇ ਜ਼ੋਰ ਦੇ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਭਾਜਪਾ ਦੇ ਵਿਧਾਇਕਾਂ ਵਿਚ ਗਰਮਾ ਗਰਮੀ ਹੋ ਗਈ। ਦਿੱਲੀ ਵਿਚ ਅੱਜ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਰਪ੍ਰਸਤ ਅਸ਼ੋਕ ਸਿੰਘਲ ਦਾ ਅੰਤਮ ਸਰਕਾਰ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਅਜਿਹਾ ਹੀ ਕਰਨ ਲਈ ਭਾਜਪਾ ਵਿਧਾਇਕਾਂ ਨੇ ਦਿੱਲੀ ਵਿਧਾਨ ਸਭਾ ਵਿਚ ਵੀ ਕਿਹਾ, ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁਲਹਾ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਨੇ ਸਿੰਘਲ ਨੂੰ ਕਾਤਲ ਕਹਿ ਦਿੱਤਾ ਅਤੇ ਭਾਜਪਾ ਦੇ ਵਿਧਾਇਕ ਓ ਪੀ ਸ਼ਰਮਾ ਨਾਲ ਝੜਪ ਵੀ ਹੋ ਗਈ। ਇਸ ਦੌਰਾਨ ਭਾਜਪਾ ਵਿਧਾਇਕ ਓਪੀ ਸ਼ਰਮਾ ਨੇ ਵੀ ‘ਆਪ’ ਵਿਧਾਇਕ ਅਮਾਨਤੁਲਾ ਨੂੰ ਅੱਤਵਾਦੀ ਤੱਕ ਕਹਿ ਦਿੱਤਾ।

LEAVE A REPLY