0ਬੰਗਲੁਰੂ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਸਰਾ ਟੈਸਟ ਮੈਚ ਅੱਜ ਬਾਰਿਸ਼ ਕਾਰਨ ਡਰਾਅ ਕਰ ਦਿੱਤਾ ਗਿਆ। ਭਾਰਤ ਮੋਹਾਲੀ ਟੈਸਟ ਜਿੱਤ ਕੇ ਸੀਰੀਜ਼ ਵਿਚ 1-0 ਨਾਲ ਅੱਗੇ ਹੈ। ਇਸ ਤੋਂ ਪਹਿਲਾਂ ਦੱਖਣੀ ਭਾਰਤ ਵਿਚ ਤੇਜ਼ ਬਾਰਿਸ਼ ਦਾ ਅਸਰ ਬੰਗਲੁਰੂ ਮੈਚ ਉਤੇ ਵੀ ਦੇਖਣ ਨੂੰ ਮਿਲਿਆ। ਇਹ ਮੈਚ ਕੇਵਲ ਪਹਿਲੇ ਹੀ ਦਿਨ ਖੇਡਿਆ ਗਿਆ, ਉਸ ਤੋਂ ਬਾਅਦ ਇਕ ਵੀ ਗੇਂਦ ਨਾ ਸੁੱਟੀ ਜਾ ਸਕੀ ਅਤੇ ਅੱਜ ਪੰਜਵੇਂ ਦਿਨ ਇਸ ਮੈਚ ਨੂੰ ਡਰਾਅ ਕਰਾਰ ਦੇ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਨੇ ਪਹਿਲੇ ਦਿਨ ਆਪਣੀ ਪਹਿਲੀ ਪਾਰੀ ਵਿਚ 214 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਭਾਰਤ ਨੇ ਬਿਨਾਂ ਕਿਸੇ ਵਿਕਟ ਦੇ ਨੁਕਸਾਨ ‘ਤੇ 80 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਟੀਮ ਦੀ ਸ਼ਾਨਦਾਰ ਖੇਡ ਤੋਂ ਲੱਗ ਰਿਹਾ ਸੀ ਕਿ ਉਹ ਇਸ ਮੈਚ ਵਿਚ ਨੂੰ ਵੀ ਜਿੱਤ ਲਵੇਗੀ, ਪਰ ਮੀਂਹ ਨੇ ਉਸ ਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ।

LEAVE A REPLY