1ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਇਥੇ ਜਾਣਕਾਰੀ ਦਿੰਦਿਆ ਦੱੱਸਿਆ ਕਿ ਇਸੇ ਮਹੀਨੇ ਸਥਾਨਕ ਸਰਕਾਰ ਵਿਭਾਗ ਲਈ ਵੱਖ-ਵੱਖ ਅਸਾਮੀਆਂ ਜਿਵੇਂ ਕਿ ਕਾਰਜਕਾਰੀ ਅਫਸਰ, ਜੂਨੀਅਰ ਇੰਜੀਨੀਅਰ, ਲੇਖਾਕਾਰ, ਏ.ਟੀ.ਪੀ. ਆਦਿ ਦੀ ਲਿਖਤੀ ਪ੍ਰੀਖਿਆ ਆਊਟਸੋਸਸਿੰਗ ਏਜੰਸੀ ਵਲੋਂ ਪਾਰਦਰਸ਼ੀ ਢੰਗ ਨਾਲ ਲਈ ਗਈ ਹੈ ਜਿਸ ਵਿਚ ਸਥਾਨਕ ਸਰਕਾਰ ਵਿਭਾਗ ਦੀ ਕੋਈ ਭੂਮਿਕਾ ਨਹੀਂ  ਸੀ। ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਗਲਤ ਪ੍ਰਚਾਰ ਤੋਂ ਪ੍ਰਭਾਵਿਤ ਨਾ ਹੋਣ ਅਤੇ ਗਲਤ ਲੋਕਾਂ ਦੇ ਬਹਿਕਾਵੇ ਵਿਚ ਆਕੇ ਗੁੰਮਰਾਹ ਨਾ ਆਉਣ।
ਉਨ੍ਹਾਂ ਪ੍ਰੀਖਿਆ ਬਾਰੇ ਹੋਰ ਤਕਨੀਕੀ ਜਾਣਕਾਰੀ ਦਿੰਦੇ ਹੋਏ ਦੱੱਸਿਆ ਕਿ ਇਸ ਟੈਸਟ ਤੋਂ ਬਾਅਦ 48 ਘੰਟਿਆਂ ਦੇ ਅੰਦਰ- ਅੰਦਰ ਅਨਸਰ-ਕੀ ਸਬੰਧਤ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਸੀ ਜਿਸ ਦੇ ਨਾਲ ਇਹ ਟੈਸਟ ਦੇਣ ਵਾਲਾ ਹਰ        ਉਮੀਦਵਾਰ ਆਪਣੇ ਨੰਬਰ ਖੁਦ ਵੀ ਕੁਲੈਕਟ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੇਕਰ ਕੋਈ ਜਾਣਕਾਰੀ ਲੈਣੀ ਹੋਵੇ  ਤਾਂ ਸਬੰਧਤ ਏਜੰਸੀ ਦੇ ਅਧਿਕਾਰੀਆਂ ਨਾਲ ਆਨਲਾਈਨ ਸੰਪਰਕ ਕੀਤਾ ਜਾ ਸਕਦਾ ਹੈ। ਜਦਕਿ ਇਸ ਸਬੰਧੀ ਮੁਕੰਮਲ          ਪ੍ਰਕਿਰਿਆ ਆਊਟਸੋਰਸਿੰਗ ਏਜੰਸੀ ਵਲੋਂ ਪੂਰੀ ਕਰ ਲਈ ਗਈ ਹੈ ਅਤੇ 15 ਦਿਨਾਂ ਦੇ ਅੰਦਰ-ਅੰਦਰ ਨਤੀਜਾ ਵੈੱਬਸਾਈਟ ਤੇ ਅੱੱਪਲੋਡ ਕਰ ਦਿੱਤਾ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਪ੍ਰੀਖਿਆ ਦੀ ਪ੍ਰਕਿਰਿਆ ਪੂਰਨ ਰੂਪ ਵਿਚ ਪਾਰਦਰਸ਼ੀ ਹੈ ਅਤੇ ਸਾਰੀਆਂ ਅਸਾਮੀਆਂ ਮੈਰਿਟ ਦੇ     ਅਧਾਰ ਤੇ ਭਰੀਆਂ ਜਾਣਗੀਆਂ ਜਿਸ ਵਾਸਤੇ ਕਿਸੇ ਵੀ ਤਰਾਂ ਦੀ ਇੰਟਰਵਿਊ ਨਹੀਂ ਹੋਵੇਗੀ।

LEAVE A REPLY