SADਦੋਹਾ : ਸਾਊਦੀ ਅਰਬ ਦੇ ਦੱਖਣੀ ਸੂਬੇ ਵਿਚ ਅੱਜ ਦੋ ਸੁਰੱਖਿਆ ਕਰਮੀ ਹਮਲਾਵਰਾਂ ਦੀ ਗੋਲੀ ਦੇ ਸ਼ਿਕਾਰ ਹੋ ਗਏ। ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਖ਼ਬਰ ਦਿੱਤੀ ਗਈ ਹੈ ਕਿ ਹਮਲਾਵਰਾਂ ਨੇ ਸੁਰੱਖਿਆ ਕਰਮੀਆਂ ਦੇ ਵਾਹਨ ‘ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਦੋਹਾਂ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ। ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਹਮਲਾਵਰਾਂ ਨੇ ਦੇਰ ਰਾਤ ਇਕ ਵਜੇ ਗੋਲੀ ਉਸ ਸਮੇਂ ਚਲਾਈ ਜਦੋਂ ਸੁਰੱਖਿਆ ਕਰਮੀ ਗਸ਼ਤ ‘ਤੇ ਗਏ ਸਨ।

LEAVE A REPLY