imagesਤੇਲ ਲਗਾਉਣ ਵਾਲੇ ਵਾਲਾਂ ਦੀ ਕਿਸਮ ਦਾ ਧਿਆਨ ਰੱਖੋ।
ਜੇ ਕਿਸੇ ਦੇ ਵਾਲ ਖੁਸ਼ਕ ਰਹਿੰਦੇ ਹੋਣ ਜਾਂ ਉਨ੍ਹਾਂ ਦੀ ਕਿਸਮ ਹੀ ਖੁਸ਼ਕ ਹੋਵੇ ਤਾਂ ਸ਼ੈਂਪੂ ਲਗਾਉਣ ਤੋਂ ਇਕ ਰਾਤ ਪਹਿਲਾਂ ਸਿਰ ਵਿੱਚ ਤੇਲ ਦੀ ਚੰਗੀ ਮਾਲਿਸ਼ ਕਰੋ, ਫ਼ਿਰ ਸ਼ੈਂਪੂ ਲਗਾ ਲਵੋ।
ਜਿਨ੍ਹਾਂ ਦੇ ਵਾਲ ਆਇਲੀ ਹੋਣ, ਉਨ੍ਹਾਂ ਨੂੰ ਇਕ ਹੋਰ ਸਾਵਧਾਨੀ ਰੱਖਣੀ ਚਾਹੀਦੀ ਹੈ। ਉਹ ਮਾਲਿਸ਼ ਕਰਨ ਵੇਲੇ ਵਾਲਾਂ ਦੀਆਂ ਜੜ੍ਹਾਂ ਵਿੱਚ ਤੇਲ ਨਾ ਲਗਾ ਕੇ ਵਾਲਾਂ ਦੇ ਸਿਰਿਆਂ ‘ਤੇ ਲਗਾਉਣ।
ਧਿਆਨ ਰੱਖੋ ਕਿ ਆਇਲੀ ਵਾਲਾਂ ਦੀਆਂ ਜੜ੍ਹਾਂ ‘ਚੋਂ ਆਪਣੇ-ਆਪ ਤੇਲ ਨਿਕਲਦਾ ਹੈ। ਇਸ ਲਈ ਜੜ੍ਹਾਂ ਵਿੱਚ ਤੇਲ ਨਾ ਲਗਾਓ।
ਆਇਲੀ ਵਾਲਾਂ ਵਿੱਚ 15 ਦਿਨਾਂ ਬਾਅਦ, ਜਦੋਂਕਿ ਖੁਸ਼ਕ ਵਾਲਾਂ ਵਿੱਚ ਹਰ 4 ਦਿਨਾਂ ਬਾਅਦ ਤੇਲ ਦੀ ਮਾਲਿਸ਼ ਜ਼ਰੂਰੀ ਹੁੰਦੀ ਹੈ।
ਜਿਹੜੀਆਂ ਔਰਤਾਂ ਆਪਣੇ ਵਾਲਾਂ ਨੂੰ ਪਰਮ ਕਰਵਾਉਂਦੀਆਂ ਹਨ, ਉਹ ਪਰਮ ਕਰਵਾਉਣ ਤੋਂ 7 ਦਿਨ ਪਹਿਲਾਂ ਤੇਲ ਮਾਲਿਸ਼ ਬੰਦ ਕਰ ਦੇਣ।
ਰਾਤ ਦੇ ਭੋਜਨ ਵਿੱਚ ਸਲਾਦ ਦੀ ਜਗ੍ਹਾ ਕੱਚਾ ਪਿਆਜ਼ ਖਾਓ। ਇਸ ਨੂੰ ਖਾਣ ਨਾਲ ਮੂੰਹ ਵਿੱਚੋਂ ਦੁਰਗੰਧ ਆਉਂਦੀ ਹੋਵੇ ਤਾਂ ਬਰੱਸ਼ ਕਰ ਕੇ ਸੌਂਵੋ। ਇਸ ਵਿੱਚ ਮੌਜੂਦ ਖਾਸ ਤਰ੍ਹਾਂ ਦੇ ਰਸਾਇਣ ਨੀਂਦ ਲਿਆਉਣ ਵਿੱਚ ਮਦਦ ਕਰਦੇ ਹਨ।
ਆਪਣੇ ਸੌਣ ਤੇ ਜਾਗਣ ਦਾ ਖਾਸ ਸਮਾਂ ਨਿਰਧਾਰਤ ਕਰ ਲਵੋ ਅਤੇ ਕੋਸ਼ਿਸ਼ ਕਰੋ ਕਿ ਉਸੇ ਵੇਲੇ ਸੌਂਵੋ ਅਤੇ ਉਸੇ ਵੇਲੇ ਉੱਠੋ। ਇਸ ਦੇ ਲਈ ਅਲਾਰਮ ਘੜੀ ਦੀ ਮਦਦ ਲਵੋ।

LEAVE A REPLY