imagesਸਮੱਗਰੀ
1 ਕੱਪ ਸੂਜੀ
1/4 ਕੱਪ ਕਣਕ ਦਾ ਆਟਾ
1 ਕੱਪ ਦਹੀਂ
ਬਰੀਕ ਕੱਟੀ ਪੱਤਾ ਗੋਭੀ ਅਤੇ ਫ਼ੁੱਲ ਗੋਭੀ
ਬਰੀਕ ਕੱਟੀ ਹੋਈ ਸ਼ਿਮਲਾ ਮਿਰਚ
100 ਗ੍ਰਾਮ ਪਨੀਰ
ਹਰਾ ਧਨੀਆ ਬਰੀਕ ਕੱਟਿਆ
ਰੀਫ਼ਾਇੰਡ ਤੇਲ
ਅਦਰਕ
ਹਰੀ ਮਿਰਚ ਕੱਟੀ ਹੋਈ
ਲੂਣ
ਰਾਈ
ਵਿਧੀ
ਦਹੀਂ, ਕੱਦੂਕਸ਼ ਕੀਤਾ ਹੋਇਆ ਪਨੀਰ, ਸੂਜੀ ‘ਚ ਮਿਲਾ ਕੇ ਮਿਕਸੀ ‘ਚ ਪਾਓ ਲਓ। ਹੁਣ ਇਸ ‘ਚ ਆਟਾ ਅਤੇ ਥੋੜਾ ਜਿਹਾ ਪਾਣੀ ਪਾ ਕੇ ਸਾਰੀ ਸਮੱਗਰੀ ਨੂੰ ਪੂਰੀ ਤਰ੍ਹਾਂ ਨਾਲ ਮਿਕਸ ਕਰ ਲਓ। ਇਕ ਬਰਤਨ ‘ਚ ਇਸ ਘੋਲ ਨੂੰ ਕੱਢ ਲਓ। ਇਸ ‘ਚ ਪੱਤਾ ਗੋਭੀ, ਫ਼ੁੱਲ ਗੋਭੀ, ਸ਼ਿਮਲਾ ਮਿਰਚ, ਹਰੀ ਮਿਰਚ, ਲੂਣ, ਅਦਰਕ ਅਤੇ ਹਰਾ ਧਨੀਆ ਪਾ ਕੇ ਮਿਕਸ ਕਰ ਲਓ।
ਹੁਣ 15 ਮਿੰਟ ਤਕ ਇਸ ਘੋਲ ਨੂੰ ਰੱਖੋ ਦਿਓ। ਇਸ ‘ਚ ਸੂਜੀ ਫ਼ੂਲ ਜਾਵੇਗੀ। ਇਕ ਪੈਨ ‘ਚ ਥੋੜਾ ਜਿਹਾ ਤੇਲ ਪਾ ਕੇ ਇਸ ‘ਚ ਚੁਟਕੀ ਭਰ ਰਾਈ ਦੇ ਦਾਣੇ ਪਾਓ ਅਤੇ ਇਸ ‘ਤੇ ਇਕ ਚਮਚ ਘੋਲ ਫ਼ੈਲਾਅ ਦਿਓ। ਇਸ ਨੂੰ ਘੱਟ ਸੇਕ ‘ਤੇ ਸੇਕੋ ਅਤੇ ਇਸ ਨੂੰ ਚਟਨੀ ਜਾਂ ਸੋਸ ਨਾਲ ਗਰਮ-ਗਰਮ ਪਰੋਸੋ।

LEAVE A REPLY