modi photo fileਨਵੀਂ ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ 2013 ਬੈਚ ਦੇ ਨੌਜਵਾਨ ਆਈ ਏਐਸ ਅਧਿਕਾਰੀਆਂ ਨਾਲ ਇੱਕ ਵਿਚਾਰ ਚਰਚਾ ਕੀਤੀ । ਇਨ੍ਹਾਂ ਅਧਿਕਾਰੀਆਂ ਨੇਸਹਾਇਕ ਸਕੱਤਰਾਂ ਦੇ ਰੂਪ ਵਿਚ ਭਾਰਤ ਸਰਕਾਰ ਨਾਲ ਤਿੰਨ ਮਹੀਨੇ ਦਾ ਕਾਰਜਕਾਲ ਪੂਰਾ ਕੀਤਾ ਹੈ । ਇਹ ਆਈ ਏ ਐਸ ਅਧਿਕਾਰੀਆਂ ਦਾ ਅਜਿਹਾ ਪਹਿਲਾ ਬੈਚ ਹੈ ਜਿਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੇਂਦਰ ਸਰਕਾਰ ਵਿਚ ਇੱਕ ਕਾਰਜਕਾਲ ਦੇ ਨਾਲਕੀਤੀ ਹੈ। ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੀ ਸੇਵਾ ਦੇ ਪਹਿਲੇ ਦਸ ਸਾਲਾਂ ਦਾ ਸਰਵਉੱਚ ਪ੍ਰਯੋਗ ਕਰਨ। ਜਦੋਂ ਉਹ ਖੇਤਰ ਵਿਚ ਕੰਮ ਕਰਨਗੇ ਤਾਂ ਉਨ੍ਹਾਂ ਨੂੰ ਜਨਤਾ ਦੀ ਭਲਾਈ ਲਈ ਵੱਧ ਤੋਂ ਵੱਧ ਯੋਗਦਾਨ ਦਾ ਮੌਕਾਮਿਲੇਗਾ । ਪ੍ਰਧਾਨ  ਮੰਤਰੀ ਨੇ  ਕਿਹਾ ਕਿ ਅਕਸਰ  ਅਜਿਹਾ  ਹੁੰਦਾ  ਹੈ  ਕਿ  ਤੁਹਾਡੇ  ਨਵੇਂਵਿਚਾਰਾਂ ਅਤੇ ਨਵੇਂ ਵਿਜ਼ਨ ਨੂੰ ਪੁਰਾਣੀ ਪੀੜ੍ਹੀ ਦਾ ਵਿਰੋਧ ਸਹਿਣ ਕਰਨਾ ਪਵੇ , ਪਰ ਅੱਗੇ ਵਧਣ ਦਾ ਰਸਤਾ ਇਹੋ ਹੈ ਕਿ ਸਖ਼ਤ ਮਿਹਨਤ ਕੀਤੀ ਜਾਵੇ ਅਤੇ ਲੋਕਾਂ ਨੂੰ ਨਾਲ ਲੈਕੇ ਚੱਲਿਆ ਜਾਵੇ। ਇਹੀ ਲੋਕਾਂ ਨੂੰ ਜੋੜਨ ਦੀ ਕੂੰਜੀ ਹੈ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਮੁਦਰਾ ਕਾਨੂੰਨਾਂ, ਸਰਕਾਰੀ ਤੰਤਰ ਨੂੰ ਸੁਧਾਰਨਾ, ਨਾਗਰਿਕ ਕੇਂਦਰਿਤ ਸੇਵਾ ਦੀ ਨਿਗਰਾਨੀ ਕਰਨਾ, ਇੱਕ ਭਾਰਤ ਸ਼੍ਰੇਸ਼ਠ ਭਾਰਤ ਸਮੇਤ ਛੇ ਪ੍ਰ੍ਰਮੁੱਖ ਵਿਸ਼ਿਆਂ ਉੱਤੇ ਪ੍ਰੈਜ਼ੈਂਟੇਸ਼ਨ ਪੇਸ਼ ਕੀਤੀਆਂ।
ਇੰਦਰਾ ਗਾਂਧੀ ਦੀ ਜਯੰਤੀ ‘ਤੇ ਪ੍ਰਧਾਨ ਮੰਤਰੀ ਵਲੋਂ ਸ਼ਰਧਾਂਜਲੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾਗਾਂਧੀ ਦੀ ਜਯੰਤੀ ਉੱਤੇ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਆਪਣੇ ਸੁਨੇਹੇ ਵਿਚ ਕਿਹਾ ਕਿ ਇੰਦਰਾ ਜੀ ਦੀ ਜਯੰਤੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ।

LEAVE A REPLY