sainaਵਿਸ਼ਵ ਦੀ ਦੂਜੇ ਨੰਬਰ ਦੀ ਮਹਿਲਾ ਖਿਡਾਰਨ ਅਤੇ ਪਿਛਲੀ ਚੈਂਪੀਅਨ ਭਾਰਤ ਦੀ ਸਾਇਨਾ ਨੇਹਵਾਲ ਨੇ ਵਾਂਗ ਯਿਹਾਨ ਦੀ ਚੁਣੋਤੀ ਤੋਂ ਪਾਰ ਪਾਉਂਦੇ ਹੋਏ ਸ਼ਨੀਵਾਰ ਨੂੰ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫ਼ਾਈਨਲ ‘ਚ ਜਗ੍ਹਾ ਬਣਾ ਲਈ ਹੈ। ਉਸ ਦਾ ਫ਼ਾਈਨਲ ਮੁਕਾਬਲਾ ਚੀਨ ਦੀ ਲੀ ਜੁਈਰੂਈ ਨਾਲ ਹੋਵੇਗਾ।  ਮਹਿਲਾ ਸਿੰਗਲ ਸੈਮੀਫ਼ਾਈਨਲ ‘ਚ ਸਾਇਨਾ ਨੇ ਸਤਵੀਂ ਸੀਡ ਚੀਨ ਦੀ ਵਾਂਗ ਯਿਹਾਨ ਨੂੰ 42 ਮਿੰਟਾਂ ‘ਚ ਲਗਾਤਾਰ ਗੇਮਾਂ ‘ਚ 21 – 13, 21 – 18 ਨਾਲ ਆਸਾਨੀ ਨਾਲ ਹਰਾ ਦਿੱਤਾ ਅਤੇ ਫ਼ਾਈਨਲ ‘ਚ ਪ੍ਰਵੇਸ਼ ਕਰ ਲਿਆ।
ਖਿਤਾਬ ਲਈ ਹੁਣ ਇਸ ਭਾਰਤੀ ਖਿਡਾਰਨ ਨੂੰ ਸਾਬਕਾ ਨੰਬਰ 1 ਅਤੇ 6ਵੀਂ ਸੀਡ ਜੁਈਰੂਈ ਦੀ ਚੁਣੋਤੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨੇ ਆਪਣੀ ਹਮਵਤਨ ਅਤੇ 5ਵੀਂ ਸੀਡ ਵਾਂਗ ਸ਼ਿਸ਼ਿਆਨ ਨੂੰ 33 ਮਿੰਟਾਂ ‘ਚ ਇਕ ਤਰਫ਼ਾ ਅੰਦਾਜ਼ ‘ਚ 21 – 14, 21 – 5 ਨਾਲ ਮਾਤ ਦਿੱਤੀ.

LEAVE A REPLY