6ਕੈਨਬਰਾ :  ਸਾਊਥ ਆਸਟ੍ਰੇਲੀਆ ‘ਚ ਬੇਤਹਾਸ਼ਾ ਗਰਮੀ ਕਾਰਨ ਐਡੀਲੇਡ ਦੇ ਜੰਗਲਾਂ ‘ਚ ਅੱਗ ਲੱਗ ਗਈ, ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਅੱਗ ਲੱਗਣ ਕਾਰਨ ਹੁਣ ਤੱਕ 2 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਮੀਡੀਆ ਰਿਪੋਰਟਸ ਮੁਤਾਬਕ ਤਕਰੀਬਨ ਇਕ ਲੱਖ ਹੈਕਟੇਅਰਸ ਜ਼ਮੀਨ ‘ਤੇ ਅੱਗ ਪਹੁੰਚ ਗਈ ਹੈ। ਇਸ ਤੋਂ ਇਲਾਵਾ ਲੱਖਾਂ ਦੀ ਪ੍ਰਾਪਰਟੀ ਨੂੰ ਨੁਕਸਾਨ ਪੁੱਜਾ ਹੈ। ਗਾਵਲਰ ਦੇ ਨਾਰਥ ‘ਚ ਸਟਰਟ ਹਾਈਵੇ ਨੇੜੇ ਮੇਰਾਬੇਲ ਏਯੂਡੂੰਡਾ ਅਤੇ ਡਿਊਟੋਨ ‘ਚ ਤੇਜ਼ੀ ਨਾਲ ਅੱਗ ਫੈਲਣ ਦੀ ਐਮਰਜੈਂਸੀ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ। ਫਾਇਰ ਸਰਵਿਸ ਨੇ 95 ਫਾਇਰ ਫਾਈਟਰਸ ਅਤੇ 40 ਫਾਇਰ ਯੂਨਿਟ ਨੂੰ ਅੱਗ ਬੁਝਾਉਣ ਲਈ ਤਾਇਨਾਤ ਕੀਤਾ ਗਿਆ ਹੈ।
ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਜੇ ਵੈਦਰਹਿਲ ਨੇ ਦੱਸਿਆ ਕਿ ਦੁਖਦ ਤੌਰ ‘ਤੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਵਿਅਕਤੀ ਦੀ ਮ੍ਰਿਤਕ ਦੇਹ ਹੇਮਲੀ ਬ੍ਰਿਜ ਨੇੜੇ ਇਕ ਕਾਰ ‘ਚੋਂ ਮਿਲੀ ਹੈ। ਉਥੋਂ ਦੇ ਰਾਇਲ ਐਡੀਲੇਡ ਹਸਪਤਾਲ ‘ਚ ਅੱਗ ਕਾਰਨ ਬੁਰੀ ਤਰ੍ਹਾਂ ਝੁਲਸੇ ਤਿੰਨ ਵਿਅਕਤੀਆਂ ਨੂੰ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦਾ ਡਾਕਟਰਾਂ ਵਲੋਂ ਇਲਾਜ ਕੀਤਾ ਜਾ ਰਿਹਾ ਹੈ।

LEAVE A REPLY