4ਨਾਗਪੁਰ : ਨਾਗਪੁਰ ਟੈਸਟ ਵਿਚ ਪਹਿਲੇ ਦਿਨ ਟੀਮ ਇੰਡੀਆ ਕੇਵਲ 215 ਦੌੜਾਂ ‘ਤੇ ਢੇਰ ਹੋ ਗਈ, ਜਿਸ ਦੇ ਜਵਾਬ ਵਿਚ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੱਖਣੀ ਅਫਰੀਕਾ ਦੀ ਟੀਮ ਨੇ 11 ਦੌੜਾਂ ਬਣਾ ਕੇ ਆਪਣੇ 2 ਖਿਡਾਰੀਆਂ ਨੂੰ ਗਵਾ ਦਿੱਤਾ। ਸਲਾਮੀ ਬੱਲੇਬਾਜ਼ ਵੇਨ ਜ਼ਾਇਲ ਬਿਨਾਂ ਖਾਤਾ ਖੋਲ੍ਹਿਆਂ ਆਰ. ਅਸ਼ਵਿਨ ਦਾ ਸ਼ਿਕਾਰ ਬਣਿਆ, ਜਦੋਂਕਿ ਇਮਰਾਨ ਤਾਹਿਰ ਨੂੰ 4 ਦੌੜਾਂ ‘ਤੇ ਰਵਿੰਦਰ ਜਡੇਜਾ ਨੇ ਬੋਲਡ ਕਰ ਦਿੱਤਾ।
ਇਸ ਤੋਂ ਪਹਿਲਾਂ ਟੌਸ ਜਿੱਤਣ ਉਪਰੰਤ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਮੁਰਲੀ ਵਿਜੇ (40) ਨੂੰ ਛੱਡ ਕੇ ਹੋਰ ਕੋਈ ਬੱਲੇਬਾਜ਼ ਜ਼ਿਆਦਾ ਦੌੜਾਂ ਨਾ ਬਣਾ ਸਕਿਆ। ਸ਼ਿਖਰ ਧਵਨ ਨੇ 12, ਪੁਜਾਰਾ ਨੇ 21, ਕੋਹਲੀ ਨੇ 22, ਰਹਾਨੇ ਨੇ 13 ਅਤੇ ਰੋਹਿਤ ਸ਼ਰਮਾ ਕੇਵਲ 2 ਦੌੜਾਂ ‘ਤੇ ਹੀ ਆਊਟ ਹੋ ਗਿਆ। ਇਸ ਤੋਂ ਬਾਅਦ ਰਿਦੀਮਾਨ ਸਾਹਾ ਨੇ 48 ਦੌੜਾਂ ਦੀ ਪਾਰਟਨਰਸ਼ਿਪ ਕਰਕੇ ਟੀਮ ਨੂੰ ਸੰਕਟ ਵਿਚੋਂ ਉਭਾਰਿਆ। ਸਾਹਾ ਨੇ ਜਿਥੇ 32 ਦੌੜਾਂ ਬਣਾਈਆਂ, ਉਥੇ ਰਵਿੰਦਰ ਜਡੇਜਾ ਨੇ 34 ਦੌੜਾਂ ਦਾ ਯੋਗਦਾਨ ਪਾਇਆ। ਆਰ. ਅਸ਼ਵਿਨ ਨੇ 15 ਦੌੜਾਂ ਬਣਾਈਆਂ।

LEAVE A REPLY