harper_1690392cਜੈਂਟਲਮੈਨ ਖੇਡ ਕਹੀ ਜਾਣ ਵਾਲੀ ਕ੍ਰਿਕਟ ਨੇ ਪਿਛਲੇ ਕੁਝ ਦਿਨਾਂ ਵਿੱਚ ਮੈਦਾਨ ਵਿੱਚ ਦੁਰਘਟਨਾਵਾਂ ਦੇਖੀਆਂ ਹਨ, ਜਦੋਂ ਸਿਰ  ਵਿੱਚ ਜਾਂ ਛਾਤੀ ਤੇਬਾਲ ਲੱਗਣ ਕਾਰਨ ਕਿਸੇ ਖਿਡਾਰੀ ਦੀ ਮੌਤ ਹੋ ਗਈ। ਇਹਨਾਂ ਦੁਰਘਟਨਾਵਾਂ ਦਾ ਡਰ ਇੰਨਾ ਹੈ ਕਿ ਅੰਪਾਇਰ ਵੀ ਹੁਣ ਸੁਰੱਖਿਆ ਦੇ ਲਈ ਹੈਲਮਟ ਦੀ ਮੰਗ ਕਰਨ ਲੱਗੇ ਹਨ। ਸਿਡਨੀ ਬੈਸਟ ਅੰਪਾਇਰ ਕਾਰਲ ਵੈਂਟਜੇਲ ਨੇ ਆਈ. ਸੀ. ਸੀ. ਤੋਂ ਮੰਗ ਕੀਤੀ ਹੈ ਕਿ ਉਹ ਅੰਪਾਇਰਾਂ ਦੇ ਲਈ ਵੀ ਹੈਲਮੇਟ ਦੀ ਵਿਵਸਥਾ ਕਰੇ। ਵੇਂਟਜੇਲ ਦਾ ਕਹਿਣਾ ਹੈ ਕਿ ਗੁਲਾਬੀ ਗੇਂਦ ਅਤੇ ਉਸ ਤੇ ਤੇਜ਼ ਹਮਲਾ ਕਰਨ ਵਾਲੇ ਸੁਪਰਬੈਟਸ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਅੰਪਾਇਰਾਂ ‘ਤੇ ਵੀ ਗੇਂਦ ਲੱਗਣ ਦਾ ਖਤਰਾ ਹੈ। ਵੇਂਟਜੇਲ ਨੂੰ ਆਸਟ੍ਰੇਲੀਆ ਦੇ ਘਰੇਲੂ ਕ੍ਰਿਕਟ ਵਿੱਚ ਹੈਲਮਟ ਪਾਉਣ ਵਾਲੇ ਅੰਪਾਇਰ ਦੇ ਤੌਰ ਤੇ ਮੰਨਿਆ ਜਾਂਦਾ ਹੈ। ਸਾਲ 2001 ਵਿੱਚ ਇਕ ਮੈਚ ਦੇ ਦੌਰਾਨ ਗੇਂਦ ਸਿੱਧੀ ਵੇਂਟਜੇਲ ਦੇ ਮੂੰਹ ਤੇ ਆ ਕੇ ਲੱਗੀ ਸੀ, ਇਸ ਹਾਦਸੇ ਵਿੱਚ ਉਹਨਾਂ ਨੂੰ ਆਪਣੇ ਪੰਜ ਦੰਦ ਗੁਆਉਣੇ ਪਏ ਸਨ।ਇਸ ਤੋਂ ਬਾਅਦ ਅਪਰੇਸ਼ਨ ਤੱਕ ਕਰਵਾਉਣਾ ਪਿਆ, ਉਦੋਂ ਤੋਂ ਉਹ ਬਿਨਾਂ ਹੈਲਮੇਟ ਲਗਾਏ ਅੰਪਾਇਰਿੰਗ ਨਹੀਂ ਕਰਦੇ। ਬੀਤੇ ਸਾਲ ਇਜ਼ਰਾਈਲ ਦੇ ਇਕ ਅੰਪਾਇਰ ਹਿਲੇਲ ਆਸਕਰ ਦੀ ਫ਼ੀਲਡ ਤੇ ਹੀ ਮੌਤ ਹੋ ਗਈ ਸੀ। ਸਟੰਪ ਨਾਲ ਟਕਰਾਉਣ ਤੋਂ ਬਾਦ ਬਾਲ ਆਸਕਰ ਦੇ ਸਿਰ ਤੇ ਆ ਕੇ ਲੱਗੀ ਸੀ। ਵੇਂਟਜੇਲ ਖੁਦ ਨੂੰ ਲੱਗੀ ਸੱਟ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ਉਹ ਇਕ ਅਜੀਬ ਜਿਹਾ ਹਾਦਸਾ ਸੀ। ਮੈਂ ਖੱਬੇ ਪਾਸੇ ਚਲਿਆ ਗਿਆ ਸੀ, ਪਰ ਬਾਲਰ ਨੇ ਆਪਣੇ ਹੱਥ ਅਲੱਗ ਰੱਖੇ ਅਤੇ ਪੂਰੀ ਸਪੀਡ ਨਾਲ ਬਾਲ ਮੇਰੇ ਮੂੰਹ ਤੇ ਲੱਗੀ ਅਤੇ ਮੇਰੇ ਪੰਜ ਦੰਦ ਉਖੜ ਗਏ।ਵੇਂਟਜੇਲ ਦਾ ਕਹਿਣਾ ਹੈ ਅੱਜ ਦੇ ਦੌਰ ਵਿੱਚ ਬੈਟ ਕਾਫ਼ੀ ਮਜ਼ਬੂਤ ਹੁੰਦੇ ਹਨ। ਬੱਲੇਬਾਜ ਵੀ ਬਾਲ ਨੂੰ ਬਹੁਤ ਤੇਜ਼ੀ ਨਾਲ ਹਿੱਟ ਕਰਦੇ ਹਨ। ਅਜਿਹਾ ਕਰਨ ਕਰ ਕੇ ਤੁਹਾਡੇ ਕੋਲ ਮੂਵ ਦੇ ਲਈ ਬਹੁਤ ਘੱਟ ਵਕਤ ਹੁੰਦਾ ਹੈ। ਤੁਸੀਂ ਆਸਾਨੀ ਨਾਲ ਕੰਮ ਤਾਂ ਕਰ ਲੈਂਦੇ ਹੋ ਪਰ ਹੈਲਮਟ ਹੁੰਦਾ ਹੈ ਤਾਂ ਆਤਮ ਵਿਸ਼ਵਾਸ ਬਣਿਆ ਰਹਿੰਦਾ ਹੈ।

LEAVE A REPLY