09ਟਾਈਮਜ਼ ਸੈਲੇਬੈਕਸ ਵੈੱਬਸਾਈਟ ਦੇ ਸਰਵੇ ‘ਚ ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਤੇ ਹੌਟ ਅਭਿਨੇਤਰੀ ਕਰੀਨਾ ਕਪੂਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਟਾਈਮਜ਼ ਸੇਲੇਬੈਕਸ ਦੇ ਸਰਵੇਖਣ ‘ਚ ਸਲਮਾਨ ਨੇ ਸ਼ਾਹਰੁਖ ਖਾਨ, ਰਣਬੀਰ ਕਪੂਰ, ਸੈਫ਼ ਅਲੀ ਖਾਨ ਤੇ ਇਮਰਾਨ ਖਾਨ ਨੂੰ ਸਖਤ ਟੱਕਰ ਦਿੰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਲਮਾਨ ਨੂੰ ਸਤੰਬਰ ‘ਚ ਕਰਵਾਏ ਗਏ ਇਸ ਸਰਵੇ ‘ਚ 26 ਅੰਕ, ਜਦਕਿ ਸ਼ਾਹਰੁਖ ਖਾਨ ਨੂੰ 20 ਅੰਕ, ਰਣਬੀਰ ਕਪੂਰ ਨੂੰ 19, ਸੈਫ਼ ਅਲੀ ਖਾਨ ਨੂੰ 18.7 ਤੇ ਇਮਰਾਨ ਖਾਨ ਨੂੰ 18.5 ਅੰਕ ਮਿਲੇ।
ਅਭਿਨੇਤਰੀਆਂ ‘ਚ ਕਰੀਨਾ ਕਪੂਰ ਪਹਿਲੇ ਨੰਬਰ ‘ਤੇ ਰਹੀ। ਕਰੀਨਾ ਨੂੰ ਇਸ ਸਰਵੇ ‘ਚ 22.5 ਅੰਕ ਮਿਲੇ, ਉਥੇ ਦੇਸੀ ਗਰਲ ਪ੍ਰਿਯੰਕਾ ਚੋਪੜਾ 22 ਅੰਕਾਂ ਨਾਲ ਦੂਜੇ ਨੰਬਰ ‘ਤੇ ਰਹੀ। ਅਨੁਸ਼ਕਾ ਸ਼ਰਮਾ 21.5 ਅੰਕਾਂ ਨਾਲ ਤੀਜੇ, ਕੈਟਰੀਨਾ ਕੈਫ਼ 22 ਅੰਕਾਂ ਨਾਲ ਚੌਥੇ ਤੇ ਸ਼ਰਧਾ ਕਪੂਰ 19 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਰਹੀ।

LEAVE A REPLY