virat-kohli-pti_mਟੈਸਟ ਕ੍ਰਿਕਟ ‘ਚ ਬਦਲਾਅ ਦੀ ਦਿਸ਼ਾ ‘ਚ ਇਹ ਵੱਡਾ ਕਦਮ
ਨਾਗਪੁਰ: ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚਾਲੇ 27 ਨਵੰਬਰ ਤੋਂ ਸ਼ੁਰੂ ਹੋ ਰਿਹਾ ਲੜੀ ਦਾ ਤੀਜਾ ਤੇ ਆਖਰੀ ਟੈਸਟ ਮੈਚ ਕ੍ਰਿਕਟ ਇਤਿਹਾਸ ‘ਚ ਅਨੋਖਾ ਹੋਵੇਗਾ।
ਟੈਸਟ ਕ੍ਰਿਕਟ ਇਤਿਹਾਸ ‘ਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਕੋਈ ਟੀਮ ਡੇ-ਨਾਈਟ ਟੈਸਟ ਮੈਚ ਖੇਡਣ ਜਾ ਰਹੀ ਹੈ। ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਐਡੀਲੇਡ ‘ਚ ਖੇਡੇ ਜਾਣ ਵਾਲੇ ਤੀਜੇ ਤੇ ਆਖਰੀ ਟੈਸਟ ਮੈਚ ਨੂੰ ਡੇ-ਨਾਈਟ ਕਰਵਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਕੋਹਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘ਮੈਂ ਸੁਣਿਆ ਹੈ ਕਿ ਕੁਝ ਖਿਡਾਰੀ ਗੁਲਾਬੀ ਗੇਂਦ ਨਾਲ ਖੇਡਣ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਮੈਨੂੰ ਸਿਰਫ਼ ਇਹੀ ਚਿੰਤਾ ਹੈ ਕਿ ਰਾਤੀ ਗੇਂਦ ਫ਼ੜਨੀ ਔਖੀ ਹੋਵੇਗੀ। ਦਿਨ ਵੇਲੇ ਇਹ ਠੀਕ ਹੈ ਤੇ ਰਾਤ ਵੇਲੇ ਵੀ ਇਹ ਠੀਕ ਹੀ ਹੋਵੇਗਾ ਪਰ ਜਦੋਂ ਲਾਈਟਾਂ ਜੱਗਣਗੀਆਂ ਤੇ ਸੂਰਜ ਡੁੱਬ ਰਿਹਾ ਹੋਵੇਗਾ, ਉਦੋਂ ਲੱਗਦਾ ਹੈ ਥੋੜ੍ਹੀ ਮੁਸ਼ਕਲ ਹੋਵੇਗੀ।’ਕੋਹਲੀ ਨੇ ਕਿਹਾ ਕਿ ਇਹ ਇਤਿਹਾਸਕ ਟੈਸਟ ਹੋਵੇਗਾ। ਟੈਸਟ ਕ੍ਰਿਕਟ ‘ਚ ਬਦਲਾਅ ਦੀ ਦਿਸ਼ਾ ‘ਚ ਇਹ ਵੱਡਾ ਕਦਮ ਹੈ। ਉਮੀਦ ਹੈ ਕਿ ਇਹ ਕਾਮਯਾਬ ਸਾਬਤ ਹੋਵੇਗਾ।

LEAVE A REPLY