imagesਸਮੱਗਰੀ :1 ਕੱਪ ਪਾਣੀ ਕੱਢਿਆਂ ਹੋਇਆ ਦਹੀਂ
2-3 ਵੱਡੇ ਚਮਚ ਭੁੰਨਿਆਂ ਹੋਇਆ ਵੇਸਣ
2-3 ਚਮਚ ਕਾਰਨਫ਼ਲਾਰ
ਬਰੀਕ ਕੱਟਿਆ ਹਰਾ ਧਨੀਆ
2 ਚੁਟਕੀ ਕਾਲੀ ਮਿਰਚ
ਲੂਣ ਸੁਆਦ ਅਨੁਸਾਰ
1 ਚਮਚ ਬਰੀਕ ਕੱਟਿਆ ਹੋਇਆ ਅਦਰਕ
ਬਰੀਕ ਕੱਟਿਆ ਹੋਈਆ ਹਰੀਆ ਮਿਰਚਾਂ
ਤੇਲ ਜਾਂ ਘਿਉ ਤਲਣ ਲਈ
ਵਿਧੀ
ਦਹੀਂ ‘ਚ ਭੁੰਨੇ ਹੋਏ ਵੇਸਣ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
– ਫ਼ਿਰ ਦਹੀਂ-ਵੇਸਣ ਦੇ ਮਿਕਸਚਰ ‘ਚ ਅਦਰਕ, ਹਰੀ ਮਿਰਚ, ਹਰੀ ਧਨੀਆ, ਲੂਣ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
-ਇਸ ਦੇ ਬਾਅਦ ਵੇਸਣ ਮਿਕਸਚਰ ਨੂੰ ਬਰਾਬਰ ਛੋਟੇ-ਛੋਟੇ ਹਿੱਸਿਆਂ ‘ਚ ਵੰਡ ਲਓ। ਇਕ ਪਲੇਟ ‘ਚ ਕਾਰਨਫ਼ਲਾਰ ਨੂੰ ਫ਼ਲਾਓ।
– ਹੁਣ ਹੱਥ ‘ਚ ਕਾਰਨਫ਼ਲਾਰ ਲਗਾ ਕੇ ਵੇਸਣ ਮਿਕਸਚਰ ਦਾ ਇਕ ਭਾਗ ਹੱਥ ‘ਚ ਲੈ ਕੇ ਗੋਲ ਕਰ ਕੇ ਹੱਥ ਨਾਲ ਦਬਾਓ ਅਤੇ ਕਬਾਬ ਦਾ ਆਕਾਰ ਦੇਵੋ। ਸਾਰੇ ਕਬਾਬ ਤਿਆਰ ਕਰ ਕੇ ਕਰਾਨਫ਼ਲਾਰ ਵਾਲੀ ਪਲੇਟ ‘ਚ ਰੱਖੋ।
-ਹੁਣ ਗੈਸ ‘ਤੇ ਨੋਨ ਸਟੀਕ ਤਵਾ ਗਰਮ ਕਰੋ, ਉਸ ‘ਤੇ ਥੋੜਾ-ਥੋੜਾ ਘਿਉ ਜਾਂ ਤੇਲ ਪਾਓ ਅਤੇ ਗਰਮ ਹੋਣ ਤੋਂ ਬਾਅਦ 3-4 ਕਬਾਬ ਦੋਹਾਂ ਪਾਸਿਆਂ ਤੋਂ ਭੂਰਾ ਹੋਣ ਤਕ ਭੁੰਨੋ।
-ਇਨ੍ਹਾਂ ਤਿਆਰ ਗਰਮ-ਗਰਮ ਕਬਾਬ ਨੂੰ ਚਟਨੀ ਜਾਂ ਸੋਸ ਨਾਲ ਪਰੋਸੋ।

LEAVE A REPLY