08ਅਭਿਨੇਤਾ ਸੰਨੀ ਦਿਓਲ ਆਪਣੀ ਆਉਣ ਵਾਲੀ ਫ਼ਿਲਮ ‘ਘਾਇਲ ਵਨਸ ਅਗੇਨ’ ‘ਚ ਇਕ ਨਵੇਂ ਲੁੱਕ ‘ਚ ਨਜ਼ਰ ਆਉਣਗੇ। ਇਹ ਲੁੱਕ ਤੁਹਾਨੂੰ ਇਕ ਪਲ ਲਈ ਹੈਰਾਨ ਕਰ ਦੇਵੇਗੀ। ਖਬਰਾਂ ਮੁਤਾਬਕ ਜਦੋਂ ਸੰਨੀ ਨੇ ਆਪਣਾ ਇਹ ਲੁੱਕ ਦੇਖਿਆ ਤਾਂ ਉਹ ਹੈਰਾਨ ਰਹਿ ਗਏ, ਫ਼ਿਰ ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਹੀ ਕੁਝ ਚਾਹੁੰਦੇ ਹਨ।
ਫ਼ਿਲਮ ‘ਚ ਸੰਨੀ ਦਾ ਇਹ ਲੁੱਕ ਉਦੋਂ ਦਿਖੇਗਾ ਜਦੋਂ ਉਹ ਮੈਂਟਲ ਟਰੋਮਾ ਤੋਂ ਗੁਜ਼ਰ ਰਹੇ ਹਨ ਤੇ ਜੇਲ ‘ਚ ਬੰਦ ਹੋਣਗੇ। ਇਸ ਦੌਰਾਨ ਉਨ੍ਹਾਂ ਦੇ ਵਾਲਾਂ ਨੂੰ ਹਟਾਉਣਾ ਤੇ ਸ਼ੇਵਿੰਗ ਕਰਨਾ ਟ੍ਰੀਟਮੈਂਟ ਦਾ ਇਕ ਹਿੱਸਾ ਹੋਵੇਗਾ।
ਫ਼ਿਲਮ ‘ਚ ਸੰਨੀ ਤੋਂ ਇਲਾਵਾ ਕਾਲਜ ਦੇ ਚਾਰ ਸਟੂਡੈਂਟਸ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਦੇ ਆਲੇ-ਦੁਆਲੇ ਫ਼ਿਲਮ ਦੀ ਕਹਾਣੀ ਘੁੰਮਦੀ ਨਜ਼ਰ ਆਵੇਗੀ। ‘ਘਾਇਲ ਵਨਸ ਅਗੇਨ’ ਫ਼ਿਲਮ ਘਾਇਲ ਦਾ ਸੀਕੁਅਲ ਹੈ। ਫ਼ਿਲਮ ਦਾ ਡਾਇਰੈਕਸ਼ਨ ਕਰਨ ਦੇ ਨਾਲ ਹੀ ਸੰਨੀ ਇਸ ‘ਚ ਅਦਾਕਾਰੀ ਕਰਦੇ ਵੀ ਨਜ਼ਰ ਆ ਰਹੇ ਹਨ। ਖਬਰਾਂ ਮੁਤਾਬਕ ਫ਼ਿਲਮ ਮੁੰਬਈ ਪੁਲਿਸ ਦੇ ਇਕ ਅਧਿਕਾਰੀ ਦੇ ਜੀਵਨ ‘ਤੇ ਆਧਾਰਿਤ ਹੈ।

LEAVE A REPLY