imagesਸਮੱਗਰੀ
100 ਗ੍ਰਾਮ ਹਰੀ ਮਿਰਚ
2-3 ਚਮਚ ਕਰੀਮ
1 ਚਮਚ ਤੇਲ
1/2 ਜ਼ੀਰਾ ਛੋਟਾ ਚਮਚ
1 ਚੁਟਕੀ ਹਿੰਗ
1 ਚਮਚ ਧਨੀਆ ਪਾਊਡਰ
1 ਚਮਚ ਸੌਂਫ਼
1/2 ਚਮਚ ਹਲਦੀ ਪਾਊਡਰ
1/2 ਚਮਚ ਆਮਚੂਰ ਲੂਣ
ਸੁਆਦ ਅਨੁਸਾਰ
ਵਿਧੀ
ਹਰੀ ਮਿਰਚ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਸੁੱਕਾ ਲਓ ਅਤੇ ਇਨ੍ਹਾਂ ਨੂੰ ਛੋਟਿਆਂ-ਛੋਟਿਆਂ ਟੁਕੜਿਆਂ ‘ਚ ਕੱਟ ਲਓ।
ਪੈਨ ‘ਚ ਤੇਲ ਪਾ ਕੇ ਗਰਮ ਕਰੋ। ਤੇਲ ਗਰਮ ਹੋਣ ‘ਤੇ ਹਿੰਗ ਅਤੇ ਜ਼ੀਰਾ ਪਾਓ। ਇਸ ਤੋਂ ਬਾਅਦ ਜ਼ੀਰਾ ਭੁੰਨੇ ਜਾਣ ‘ਤੇ ਇਸ ‘ਚ ਹਲਦੀ ਪਾਊਡਰ, ਧਨੀਆ ਪਾਊਡਰ ਅਤੋ ਸੌਂਫ਼ ਪਾਊਡਰ ਪਾ ਕੇ ਮਸਾਲੇ ਨੂੰ ਥੋੜਾ ਭੁੰਨੋ ਲਓ। ਮਸਾਲੇ ‘ਚ ਹਰੀ ਮਿਰਚਾਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ, ਲੂਣ ਅਤੇ ਆਮਚੂਰ ਪਾਊਡਰ ਪਾ ਕੇ ਮਿਲਾ ਲਓ। ਹੁਣ ਮਿਰਚਾਂ ਨੂੰ ਢੱਕ ਕੇ 1-2 ਮਿੰਟ ਤਕ ਘੱਟ ਸੇਕ ‘ਤੇ ਪਕਾਓ ਅਤੇ ਇਸ ਦੇ ਬਾਅਦ ਇਸ ਨੂੰ ਤੁੜਕਾ ਲਗਾਓ। ਮਿਰਚਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਇਨ੍ਹਾਂ ‘ਚ ਕਰੀਮ ਪਾ ਕੇ ਇਨ੍ਹਾਂ ਨੂੰ ਲਗਾਤਾਰ ਮਿਲਾਓ। ਮਲਾਈ ਮਿਰਚ ਦੀ ਸਬਜ਼ੀ ਤਿਆਰ ਹੋਣ ਤੋਂ ਬਾਅਦ ਇਸ ‘ਤੇ ਮਲਾਈ ਪਾ ਕੇ  ਇਸ ਨੂੰ ਗਰਮ-ਗਰਮ ਪਰੋਸੋ।

LEAVE A REPLY