Rohit Sharma Cricket News Appਬ੍ਰਿਟੇਨ ਦੀ ਇਕ ਖੇਡ ਫ਼ਰਮ ਸਪੋਰਟ ਰਾਈਟ ਨਾਓ ਨੇ ਆਪਣੀ ਖਬਰ ਸੰਕਲਨ ਐਪਲੀਕੇਸ਼ਨ ‘ਰੋਹਿਤ ਸ਼ਰਮਾ ਕ੍ਰਿਕਟ ਨਿਊਜ਼’ ਸ਼ੁਰੂ ਕੀਤੀ ਹੈ। ਰਾਈਟ ਨਾਓ ਡਿਜੀਟਲ ਦੀ ਸੀ. ਓ. ਓ. ਸੀਤਾ ਚਿਨੱਪਾ-ਸਰਵਾਲ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਫ਼ਰਮ ਇਸ ਐਪ ਦੇ ਜ਼ਰੀਏ ਭਾਰਤੀ ਬਾਜ਼ਾਰ ‘ਚ ਕਦਮ ਰੱਖਣ ਜਾ ਰਹੀ ਹੈ। ਇਸ ਦਾ ਉਦੇਸ਼ ਦੇਸ਼ ‘ਚ ਖੇਡ ਨਾਲ ਜੁੜੀ ਸੂਚਨਾਵਾਂ ਨੂੰ ਇਕ ਦਿਸ਼ਾ ਦੇਣਾ ਹੈ। ਕੰਪਨੀ ਨੂੰ ਪੂਰੇ ਸਾਲ ‘ਚ 10 ਲੱਖ ਡਾਊਨਲੋਡ ਮਿਲਣ ਦੀ ਉਮੀਦ ਹੈ। ਕੰਪਨੀ ਨੂੰ ਇਹ ਉਮੀਦ ਇਸ ਲਈ ਵੀ ਹੈ ਕਿਉਂਕਿ ਦੁਨੀਆਂ ਭਰ ਦੇ ਕੁਲ ਕ੍ਰਿਕਟ ਪ੍ਰਸ਼ੰਸਕਾਂ ‘ਚੋਂ 40 ਫ਼ੀਸਦੀ ਪ੍ਰਸ਼ੰਸਕ ਭਾਰਤ ਦੇ ਹਨ।
ਉਸ ਕਿਹਾ ਕਿ ਇਸ ਤੋਂ ਇਲਾਵਾ ਰੋਹਿਤ ਸ਼ਰਮਾ ਦੇ ਇਸ ਐਪ ਨਾਲ ਜੁੜਨ ਦਾ ਫ਼ਾਇਦਾ ਵੀ ਕੰਪਨੀ ਨੂੰ ਮਿਲੇਗਾ। ਰੋਹਿਤ ਦੇ ਫ਼ੇਸਬੁੱਕ ਪੇਜ ‘ਤੇ 75 ਲੱਖ ਤੇ ਟਵਿਟਰ ‘ਤੇ 28 ਲੱਖ ਪ੍ਰਸ਼ੰਸਕ ਜੁੜੇ ਹੋਏ ਹਨ।

LEAVE A REPLY