sports newsਢਾਕਾ: ਵਿਵਾਦਾਂ ਨਾਲ ਘਿਰਿਆ ਰਿਹਾ  ਬੰਗਲਾਦੇਸ਼ ਪ੍ਰੀਮੀਅਰ ਲੀਗ ਟੀ-20 ਟੂਰਨਾਮੈਂਟ ਅੱਜ ਫ਼ਿਰ ਤੋਂ ਸ਼ੁਰੂ ਹੋ ਗਿਆ , ਜਿਸ ਵਿੱਚ ਦਾਗੀ ਕ੍ਰਿਕਟਰ ਮੁਹੰਮਦ ਆਮਿਰ ਨੇ 5 ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਪਾਕਿਸਤਾਨ ਤੋਂ ਬਾਹਰ ਦੇ ਆਪਣੇ ਪਹਿਲੇ ਮੈਚ ਵਿੱਚ ਹੀ ਚਮਕ ਬਿਖੇਰੀ। ਇਹ ਟੂਰਨਾਮੈਂਟ ਮੈਚ ਫ਼ਿਕਸਿੰਗ ਦੇ ਦੋਸ਼ਾਂ ਕਾਰਨ 2013 ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ  ਜਦਕਿ  ਆਮਿਰ ‘ਤੇ ਸਪਾਟ ਫ਼ਿਕਸਿੰਗ ਲਈ 2010 ਵਿੱਚ ਪੰਜ ਸਾਲ ਦੀ ਪਾਬੰਦੀ ਲਗਾਈ ਗਈ ਸੀ। ਆਮਿਰ ਨੇ ਚਟਗਾਂਵ ਵਾਈਕਿੰਗਸ ਵਲੋਂ 30 ਦੌੜਾਂ ਦੇ ਕੇ 4 ਵਿਕਟਾਂ ਲਈਆਂ ਹਾਲਾਂਕਿ  ਰੰਗਪੁਰ ਰੇਂਜਰਸ ਨੇ 2 ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਆਮਿਰ ‘ਤੇ ਪੰਜ ਸਾਲ ਦੀ ਪਾਬੰਦੀ ਇਸ ਸਾਲ ਸਤੰਬਰ ਵਿੱਚ ਹੀ ਖਤਮ ਹੋਈ ਸੀ।

LEAVE A REPLY