4ਹਰਿਆਣਾ : ਹਰਿਆਣਾ ਦੀਆਂ ਮੰਡੀਆਂ ਵਿਚ ਚਾਲੂ ਖਰੀਫ ਖਰੀਦ ਮੌਸਮ ਦੌਰਾਨ ਹੁਣ ਤਕ 55.05 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹੈ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 43.20 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਸੀ।
ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੁਲ ਆਮਦ ਵਿਚੋਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ 42.39 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ, ਜਦੋਂ ਕਿ ਬਾਕੀ ਮਿਲਰਾਂ ਤੇ ਡੀਲਰਾਂ ਵੱਲੋਂ ਝੋਨੇ ਦੀ ਖਰੀਦ ਕੀਤੀ ਗਈ ਹੈ।
ਝੋਨੇ ਖਰੀਦ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦਸਿਆ ਕਿ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ 19.36 ਲੱਖ ਮੀਟ੍ਰਿਕ ਟਨ ਤੋਂ ਵੱਧ, ਹੈਫੇਡ ਵੱਲੋਂ 14.96 ਲੱਖ ਮੀਟ੍ਰਿਕ ਟਨ ਤੋਂ ਵੱਧ, ਹਰਿਆਣਾ ਖੇਤੀਬਾੜੀ ਉਦਯੋਗ ਨਿਗਮ ਵੱਲੋਂ 4.35 ਲੱਖ ਮੀਟ੍ਰਿਕ ਟਨ ਅਤੇ ਹਰਿਆਣਾ ਵੇਅਰ ਹਾਊਸਿੰਗ ਨਿਗਮ ਵੱਲੋਂ 3.71 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ।
ਝੋਨੇ ਦੀ ਆਮਦ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦਸਿਆ ਕਿ ਜਿਲਾ ਕਰਨਾਲ 11.89 ਲੱਖ ਮੀਟ੍ਰਿਕ ਟਨ ਤੋਂ ਵੱਧ, ਕੁਰੂਕਸ਼ੇਤਰ 10.08 ਲੱਖ ਮੀਟ੍ਰਿਕ ਟਨ, ਅੰਬਾਲਾ 6.80 ਲੱਖ ਮੀਟ੍ਰਿ²ਕ ਟਨ, ਕੈਥਲ 7.12 ਲੱਖ ਮੀਟ੍ਰਿਕ ਟਨ, ਫਤਿਹਹਾਬਾਦ 4.63 ਲੱਖ ਮੀਟ੍ਰਿਕ ਟਨ, ਯਮੁਨਾਨਗਰ 4.51 ਲੱਖ ਮੀਟ੍ਰਿਕ ਟਨ, ਜੀਂਦ 2.64 ਲੱਖ ਮੀਟ੍ਰਿਕ ਟਨ, ਸਿਰਸਾ 2.00 ਮੀਟ੍ਰਿਕ ਟਨ, ਸੋਨੀਪਤ 1.38 ਲੱਖ ਮੀਟ੍ਰਿਕ ਟਨ, ਪੰਚਕੂਲਾ 1.25 ਲੱਖ ਮੀਟ੍ਰਿਕ ਟਨ, ਪਲਵਲ 1.21 ਲੱਖ ਮੀਟ੍ਰਿਕ ਟਨ, ਹਿਸਾਰ 66,599 ਮੀਟ੍ਰਿਕ ਟਨ, ਫਰੀਦਾਬਾਦ 27,982 ਮੀਟ੍ਰਿਕ ਟਨ, ਰੋਹਤਕ 32,271 ਮੀਟ੍ਰਿਕ ਟਨ, ਝੱਜਰ 13,672 ਮੀਟ੍ਰਿਕ ਟਨ, ਮੇਵਾਤ 4,711 ਮੀਟ੍ਰਿਕ ਟਨ ਅਤੇ ਗੁੜਗਾਉਂ ਵਿਚ 3,670 ਮੀਟ੍ਰਿਕ ਟਨ ਝੋਨੇਦੀ ਆਮਦ ਹੋਈ ਹੈ।

LEAVE A REPLY