JATHA RAWANA 01ਅੰਬਾਲਾ : ਪਾਕਿਸਤਾਨ ਦੇ ਸਿੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਦੇ ਇੱਛੁਕ ਸਿੱਖ ਸ਼ਰਧਾਲੂ ਵਿਸਾਖੀ ਦੇ ਮੌਕੇ ‘ਤੇ ਪਾਕਿਸਤਾਨ ਜਾਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਬਿਨੈ ਕਰ ਸਕਦੇ ਹਨ। ਇਹ ਬਿਨੈ 24 ਦਿਸੰਬਰ ਤੱਕ ਕੀਤਾ ਜਾ ਸਕਦਾ ਹੈ।

ਵਧੀਕ ਡਿਪਟੀ ਕਮਿਸ਼ਨਰ ਅਰਬਿੰਦ ਸ਼ਰਮਾ ਨੇ ਦੱਸਿਆ ਕਿ ਪਾਕਿਸਤਾਨ ਜਾਣ ਲਈ ਸ਼ਰਧਾਲੂਆਂ ਨੂੰ ਸੂਬਾ ਸਰਕਾਰ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ। ਜੋ ਵਿਅਕਤੀ ਵਿਸਾਖੀ ਦੇ ਮੌਕੇ ‘ਤੇ ਪਾਕਿਸਤਾਨ ਜਾਣ ਦੇ ਇੱਛੁਕ ਹਨ, ਉਹ ਆਪਣਾ ਬਿਨੈ ਪੱਤਰ ਦਿਸੰਬਰ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਦੇ ਸਕਦੇ ਹਨ, ਤਾਂ ਜੋ ਲੋੜ ਪੈਣ ‘ਤੇ ਜਾਂਚ ਤੋਂ ਬਾਅਦ ਉਨ੍ਹਾਂ ਦੀ ਨਾਂਅ ਦੀ ਸਿਫਾਰਸ਼ ਸੂਬਾ ਸਰਕਾਰ ਨੂੰ ਭਿਜਵਾਈ ਜਾ ਸਕੇ।

ਦੱਸਣਯੋਗ ਹੈ ਕਿ ਹਰਿਆਣਾ ‘ਚ ਸਭ ਤੋਂ ਵੱਧ ਸਿੱਖ ਅੰਬਾਲਾ ਜ਼ਿਲ੍ਹੇ ‘ਚ ਹੀ ਰਹਿੰਦੇ ਹਨ ਤੇ ਇਸੇ ਲਈ ਸਰਕਾਰ ਨੇ ਅੰਬਾਲਾ ਦੇ ਸਿੱਖ ਸ਼ਰਧਾਲੂਆਂ ਲਈ ਸਹੂਲਤ ਸ਼ੁਰੂ ਕੀਤੀ ਹੈ।

LEAVE A REPLY