patiala-2_350_033014115748ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਗਲੇ ਹਫਤੇ ਅੰਮ੍ਰਿਤਸਰ ਪਹੁੰਚ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। ਇਸ ਗੱਲ ਦਾ ਖੁਲਾਸਾ ਅੰਮ੍ਰਿਤਸਰ ਤੋਂ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕੀਤਾ ਹੈ।

ਵੇਰਕਾ ਨੇ ਕਿਹਾ ਕਿ ਕੈਪਟਨ ਨੇ ਦਿੱਲੀ ਵਿਖੇ ਮਾਝੇ ਦੇ ਕਾਂਗਰਸੀ ਲੀਡਰਾਂ ਨਾਲ ਬੈਠਕ ਦੌਰਾਨ ਦੱਸਿਆ ਕਿ ਉਹ ਅਗਲੇ ਹਫਤੇ ਗੁਰੂ ਨਗਰੀ ਪਹੁੰਚ ਕੇ ਹਰਿਮੰਦਰ ਸਾਹਿਬ ਮੱਥਾ ਟੇਕਣਗੇ ਅਤੇ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨਗੇ। ਵੇਰਕਾ ਨੇ ਦੱਸਿਆ ਕਿ ਕੈਪਟਨ ਬਾਦਲਾਂ ਦੀ ਹਰ ਚੁਣੌਤੀ ਲਈ ਤਿਆਰ ਹਨ ਅਤੇ ਜਿੱਥੇ ਵੀ ਬਾਦਲਾਂ ਵੱਲੋਂ ਰੈਲੀ ਕੀਤੀ ਜਾਵੇਗੀ ਓਥੇ ਹੀ ਕੈਪਟਨ ਵੀ ਰੈਲੀ ਕਰਨਗੇ।

ਵੇਰਕਾ ਨੇ ਦੱਸਿਆ ਕਿ ਕੈਪਟਨ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਣ ਲਈ ਵਿਸ਼ੇਸ਼ ਅਭਿਆਨ ਦੀ ਵੀ ਸ਼ੁਰੂਆਤ ਕਰਨਗੇ। ਕੈਪਟਨ ਨੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਉਹ ਹੁਣ ਬਾਦਲਾਂ ਦੇ ਜ਼ੁਲਮ ਤੋਂ ਘਬਰਾਉਣ ਨਾ ਕਿਉਂਕਿ ਕੈਪਟਨ ਵੱਲੋਂ ਇਹਨਾਂ ਦੇ ਖਿਲਾਫ਼ ਜਲਦ ਹੀ ਜੰਗ ਸ਼ੁਰੂ ਕੀਤੀ ਜਾ ਰਹੀ ਹੈ।

LEAVE A REPLY