Default.aspxਦੱਖਣੀ ਅਫ਼ਰੀਕਾ ਖਿਲਾਫ਼ ਮੌਜੂਦਾ ਘਰੇਲੂ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦੇ ਭਾਰਤੀ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਆਈ. ਸੀ. ਸੀ. ਰੈਂਕਿੰਗ ‘ਚ 5ਵੇਂ ਤੋਂ 2ਜੇ ਨੰਬਰ ‘ਤੇ ਪਹੁੰਚ ਗਏ ਹਨ, ਜਦਕਿ ਏ. ਬੀ. ਡਿਵਿਲੀਅਰਜ਼ ਨੂੰ ਬੱਲੇਬਾਜ਼ੀ ਰੈਂਕਿੰਗ ‘ਚ ਨੁਕਸਾਨ ਹੋਇਆ ਹੈ ਅਤੇ ਉਹ ਪਹਿਲੇ ਨੰਬਰ ਤੋਂ ਖਿਸਕ ਗਏ ਹਨ। ਅਸ਼ਵਿਨ ਨੇ ਨਾਗਪੁਰ ‘ਚ ਤੀਜੇ ਟੈਸਟ ‘ਚ 98 ਦੌੜਾਂ ਦੇ ਕੇ 12 ਵਿਕਟਾਂ ਝਟਕੀਆਂ ਸੀ, ਜਿਸ ਦੀ ਬਦੌਲਤ ਭਾਰਤ ਨੇ ਇਹ ਮੈਚ 124 ਦੌੜਾਂ ਨਾਲ ਜਿੱਤ ਲਿਆ ਸੀ। ਭਾਰਤ ਜੇਕਰ ਸ਼ੁਕਰਵਾਰ ਨੂੰ ਸ਼ੁਰੂ ਹੋ ਰਹੇ ਚੌਥੇ ਟੈਸਟ ਮੈਚ ‘ਚ ਜਿੱਤ ਹਾਸਲ ਕਰਦਾ ਹੈ ਤਾਂ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ‘ਚ ਦੂਜੇ ਨੰਬਰ ‘ਤੇ ਪਹੁੰਚ ਸਕਦਾ ਹੈ।
ਅਸ਼ਵਿਨ ਦੇ ਦੂਜੇ ਨੰਬਰ ‘ਤੇ ਪਹੁੰਚਣ ਨਾਲ ਜੇਮਸ ਐਂਡਰਸਨ ਅਤੇ ਯਾਸਿਰ ਸ਼ਾਹ ਸੰਯੁਕਤ ਤੀਜੇ ਨੰਬਰ ‘ਤੇ ਆ ਗਹੇ ਹਨ, ਜਦਕਿ ਸਟੁਅਰਟ ਬ੍ਰਾਡ 5ਵੇਂ ਨੰਬਰ ‘ਤੇ ਆ ਗਏ ਹਨ। ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਹੇਜ਼ਲਵੁੱਡ 10ਵੇਂ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਅਮਿਤ ਮਿਸ਼ਰਾ 33ਵੇਂ ਨੰਬਰ ਤੋਂ 31ਵੇਂ ਨੰਬਰ ‘ਤੇ ਆ ਗਏ ਹਨ। ਇਮਰਾਨ ਤਾਹਿਰ 35ਵੇਂ ਨੰਬਰ ‘ਤੇ ਹਨ। ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਆਸਟ੍ਰੇਲੀਆਈ ਕਪਤਾਨ ਸਟੀਵਨ ਸਮਿਥ ਅਤੇ ਇੰਗਲੈਂਡ ਦੇ ਜੋਅ ਰੂਟ ਪਹਿਲੇ ਨੰਬਰ ‘ਤੇ ਕਾਬਜ ਹਨ।
ਡਿਵਿਲੀਅਰਜ਼ ਪਹਿਲੇ ਨੰਬਰ ਤੋਂ ਤੀਜੇ ਨੰਬਰ ‘ਤੇ ਆ ਗਏ ਹਨ ਅਤੇ ਉਹ ‘ਚ ਆਸਟ੍ਰੇਲੀਆਈ ਕਪਤਾਨ ਸਟੀਵਨ ਸਮਿਥ ਅਤੇ ਇੰਗਲੈਂਡ ਦੇ ਜੋਅ ਰੂਟ ਤੋਂ 9 ਅੰਕ ਪਿੱਛੇ ਹਨ ਪਰ ਦਿੱਲੀ ਟੈਸਟ ‘ਚ ਵਧੀਆ ਪ੍ਰਦਰਸ਼ਲ  ਕਰ ਕੇ ਉਹ ਫ਼ਿਰ ਟੌਪ ‘ਤੇ ਆ ਸਕਦੇ ਹਨ।

LEAVE A REPLY