sports newsਸਾਲ 2005 ‘ਚ ਅਪਾਹਜਾਂ ਦੇ ਕ੍ਰਿਕਟ ਵਿਸ਼ਵ ਕੱਪ ‘ਚ ਭਾਰਤ ਨੂੰ ਚੈਂਪੀਅਨ ਬਣਾਉਣ ਵਾਲਾ ਹੀਰੋ ਇਮਰਾਨ ਸ਼ੇਖ ਅੱਜ ਇੱਥੇ ਕਚੌੜੀ ਵੇਚ ਕੇ ਆਪਣਾ ਗੁਜ਼ਾਰਾ ਕਰਨ ਲਈ ਮਜਬੂਰ ਹੈ। 30 ਸਾਲਾ ਇਮਰਾਨ ਨੇ ਗੂੰਗੇ ਤੇ ਬੋਲੇ ਖਿਡਾਰੀਆਂ ਲਈ ਕਰਵਾਏ ਵਿਸ਼ਵ ਕੱਪ ‘ਚ 3 ਅਰਧ-ਸੈਂਕੜੇ ਬਣਾਏ ਸਨ। ਤਿੰਨ ਸਾਲ ਪਹਿਲਾਂ ਉਸ ਨੂੰ ਭਾਰਤੀ ਟੀਮ ਦਾ ਕਪਤਾਨ ਵੀ ਬਣਾਇਆ ਗਿਆ ਸੀ। ਦੱਸਣਯੋਗ ਹੈ ਕਿ ਅੰਨੇ ਤੇ ਅਪਾਹਜ ਕ੍ਰਿਕਟਰਾਂ ਨੂੰ ਬਹੁਤ ਘੱਟ ਪੈਸੇ ਮਿਲਦੇ ਹਨ।ਇਸ਼ਾਰਿਆਂ ਦੀ ਭਾਸ਼ਾ ‘ਚ ਦਿੱਤੇ ਇੰਟਰਵਿਊ ਦੌਰਾਨ ਇਮਰਾਨ ਨੇ ਦੱਸਿਆ, ‘ਕ੍ਰਿਕਟ ਮੇਰਾ ਜਨੂੰਨ ਹੈ ਪਰ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ। ਕ੍ਰਿਕਟ ਤੋਂ ਮੈਨੂੰ ਜ਼ਿਆਦਾ ਪੈਸੇ ਨਹੀਂ ਮਿਲ ਰਹੇ ਸਨ। ਇਸ ਲਈ ਮੈਂ ਕਚੌੜੀ ਦੀ ਦੁਕਾਨ ਖੋਲ੍ਹ ਲਈ, ਤਾਂ ਕਿ ਮੇਰਾ ਪਰਿਵਾਰ ਬਿਹਤਰ ਜ਼ਿੰਦਗੀ ਬਤੀਤ ਕਰ ਸਕੇ।’ ਉਸ ਨੇ ਦੱਸਿਆ ਕਿ ਦੁਕਾਨ ‘ਚ ਉਸ ਦੀ ਪਤਨੀ ਵੀ ਮਦਦ ਕਰਦੀ ਹੈ। ਇਮਰਾਨ ਨੇ ਕਿਹਾ, ‘ਮੈਨੂੰ ਗੁਜਰਾਤ ਰਿਫ਼ਾਏਨਰੀ ‘ਚ ਟੈਂਪਰੇਰੀ ਨੌਕਰੀ ਮਿਲ ਗਈ ਹੈ। ਇਸ ਲਈ ਮੇਰੇ ਕੋਚ ਨੀਤੇਂਦਰ ਸਿੰਘ ਨੇ ਮਦਦ ਕੀਤੀ ਹੈ।’ ਇਮਰਾਨ ਇਸ ਸਾਲ ਕਰਵਾਏ ਗਏ ਏਸ਼ੀਆ ਕੱਪ ਟੀ-20 ਟੂਰਨਾਮੈਂਟ ‘ਚ ਵੀ ਭਾਰਤੀ ਟੀਮ ਦਾ ਕਪਤਾਨ ਸੀ।

LEAVE A REPLY